ਪਉੜੀ ॥

ਸਿਰੀ ਰਾਗੁ ਗੁਰੂ ਰਾਮਦਾਸ ਜੀ ਅੰਗ 87
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ॥
Pauree:
पउड़ी ॥
LINE 02
ਜੋਮਿਲਿਆਹਰਿਦੀਬਾਣਸਿਉਸੋਸਭਨੀਦੀਬਾਣੀਮਿਲਿਆ॥
ਜੋ ਮਨੁੱਖ ਹਰੀ ਦੇ ਦਰਬਾਰ ਵਿਚ ਮਿਲਿਆ (ਆਦਰ ਪਾਉਣ-ਯੋਗ ਹੋਇਆ) ਹੈ, ਉਸ ਨੂੰ (ਸੰਸਾਰ ਦੇ) ਸਭ ਦਰਬਾਰਾਂ ਵਿਚ ਆਦਰ ਮਿਲਦਾ ਹੈ।
One who is accepted at the Court of the Lord shall be accepted in courts everywhere.
जो मिलिआ हरि दीबाण सिउ सो सभनी दीबाणी मिलिआ ॥
LINE 03
ਜਿਥੈਓਹੁਜਾਇਤਿਥੈਓਹੁਸੁਰਖਰੂਉਸਕੈਮੁਹਿਡਿਠੈਸਭਪਾਪੀਤਰਿਆ॥
ਜਿਥੇ ਉਹ ਜਾਂਦਾ ਹੈ, ਉਥੇ ਹੀ ਉਸ ਦਾ ਮੱਥਾ ਖਿੜਿਆ ਰਹਿੰਦਾ ਹੈ, ਉਸ ਦਾ ਮੂੰਹ ਵੇਖ ਕੇ (ਭਾਵ, ਉਸ ਦਾ ਦਰਸ਼ਨ ਕਰ ਕੇ) ਸਭ ਪਾਪੀ ਤਰ ਜਾਂਦੇ ਹਨ,
Wherever he goes, he is recognized as honorable. Seeing his face, all sinners are saved.
जिथै ओहु जाइ तिथै ओहु सुरखरू उस कै मुहि डिठै सभ पापी तरिआ ॥
LINE 04
ਓਸੁਅੰਤਰਿਨਾਮੁਨਿਧਾਨੁਹੈਨਾਮੋਪਰਵਰਿਆ॥
(ਕਿਉਂਕਿ) ਉਸ ਦੇ ਹਿਰਦੇ ਵਿਚ ਨਾਮ ਦਾ ਖ਼ਜ਼ਾਨਾ ਹੈ, ਤੇ ਨਾਮ ਹੀ ਉਸ ਦਾ ਪਰਵਾਰ ਹੈ (ਭਾਵ, ਨਾਮ ਹੀ ਉਸ ਦੇ ਸਿਰ ਦੇ ਦੁਆਲੇ ਰੌਸ਼ਨੀ ਦਾ ਚੱਕ੍ਰ ਹੈ)।
Within him is the Treasure of the Naam, the Name of the Lord. Through the Naam, he is exalted.
ओसु अंतरि नामु निधानु है नामो परवरिआ ॥
LINE 05
ਨਾਉਪੂਜੀਐਨਾਉਮੰਨੀਐਨਾਇਕਿਲਵਿਖਸਭਹਿਰਿਆ॥
(ਹੇ ਭਾਈ!) ਨਾਮ ਸਿਮਰਨਾ ਚਾਹੀਦਾ ਹੈ, ਤੇ ਨਾਮ ਦਾ ਹੀ ਧਿਆਨ ਧਰਨਾ ਚਾਹੀਦਾ ਹੈ, ਨਾਮ (ਜਪਣ) ਕਰ ਕੇ ਸਭ ਪਾਪ ਦੂਰ ਹੋ ਜਾਂਦੇ ਹਨ।
He worships the Name, and believes in the Name; the Name erases all his sinful mistakes.
नाउ पूजीऐ नाउ मंनीऐ नाइ किलविख सभ हिरिआ ॥
LINE 06
ਜਿਨੀਨਾਮੁਧਿਆਇਆਇਕਮਨਿਇਕਚਿਤਿਸੇਅਸਥਿਰੁਜਗਿਰਹਿਆ੧੧॥॥
ਜਿਨ੍ਹਾਂ ਨੇ ਏਕਾਗਰ ਚਿੱਤ ਹੋ ਕੇ ਨਾਮ ਜਪਿਆ ਹੈ, ਉਹ ਸੰਸਾਰ ਵਿਚ ਅਟੱਲ ਹੋ ਗਏ ਹਨ (ਭਾਵ, ਸੰਸਾਰ ਵਿਚ ਸਦਾ ਲਈ ਉਹਨਾਂ ਦੀ ਸੋਭਾ ਤੇ ਪ੍ਰਤਿਸ਼ਟਾ ਕਾਇਮ ਹੋ ਗਈ ਹੈ) ॥੧੧॥
Those who meditate on the Name, with one-pointed mind and focused consciousness, remain forever stable in the world. ||11||
जिनी नामु धिआइआ इक मनि इक चिति से असथिरु जगि रहिआ ॥११॥
GURBANI.WORLD