ਅੜਿਲ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1087
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਚਾਬਿਚਾਬਿਕਰਿਓਸਠਦੁਬਹਿਯਾਧਾਵਹੀ॥
ਹੋਠਾਂ ਨੂੰ ਚਬ ਚਬ ਕੇ ਦੋਹਾਂ ਬਾਂਹਵਾਂ ਨਾਲ ਸ਼ਸਤ੍ਰ ਚਲਾਣ ਵਾਲੇ ਦੌੜ ਰਹੇ ਹਨ।
चाबि चाबि करि ओसठ दुबहिया धावही ॥
LINE 03
ਬਜ੍ਰਬਾਨਬਿਛੂਅਨਕੇਬ੍ਰਿਨਨਲਗਾਵਹੀ॥
ਬਜ੍ਰ ਬਾਣਾਂ ਅਤੇ ਬਿਛੂਆਂ ਦੇ ਜ਼ਖ਼ਮ ਲਗ ਰਹੇ ਹਨ।
बज्र बान बिछूअन के ब्रिनन लगावही ॥
LINE 04
ਟੂਕਟੂਕਹ੍ਵੈਗਿਰੈਨਮੋਰੈਨੇਕਮਨ॥
(ਯੋਧੇ) ਟੋਟੇ ਟੋਟੇ ਹੋ ਕੇ ਡਿਗ ਰਹੇ ਹਨ, (ਪਰ ਯੁੱਧ ਤੋਂ) ਮਨ ਮੋੜਦੇ ਨਹੀਂ ਹਨ।
टूक टूक ह्वै गिरै न मोरै नेक मन ॥
LINE 05
ਹੋਤਨਿਕਤਨਿਕਲਗਿਗਏਅਸਿਨਕੀਧਾਰਤਨ੧੪॥॥
ਤਲਵਾਰਾਂ ਦੀ ਧਾਰ ਲਗਣ ਨਾਲ (ਉਨ੍ਹਾਂ ਦੇ) ਸ਼ਰੀਰਾਂ ਦੇ ਚੀਥੜੇ ਚੀਥੜੇ ਹੋ ਗਏ ਹਨ ॥੧੪॥
हो तनिक तनिक लगि गए असिन की धार तन ॥१४॥
LINE 06
ਮੋਰਿਬਾਗਬਾਜਨਕੀਨੈਕਨਭਾਜਹੀ॥
ਉਹ ਘੋੜਿਆਂ ਦੀਆਂ ਵਾਗਾਂ ਮੋੜ ਕੇ ਜ਼ਰਾ ਜਿੰਨੇ ਵੀ ਭਜੇ ਨਹੀਂ ਹਨ।
मोरि बाग बाजन की नैक न भाजही ॥
LINE 07
ਖਰੇਖੇਤਕੇਮਾਝਸਿੰਘਜ੍ਯੋਂਗਾਜਹੀ॥
ਯੁੱਧ-ਭੂਮੀ ਵਿਚ ਖੜੇ ਹੋ ਕੇ ਸ਼ੇਰਾਂ ਵਾਂਗ ਗਜ ਰਹੇ ਹਨ।
खरे खेत के माझ सिंघ ज्यों गाजही ॥
LINE 08
ਖੰਡਖੰਡਹ੍ਵੈਗਿਰੇਖੰਡਿਸਨਖੰਡਕਰਿ॥
ਖੰਡਿਆਂ ਨਾਲ ਕਟ ਕੇ ਟੋਟੇ ਟੋਟੇ ਹੋ ਕੇ ਡਿਗ ਰਹੇ ਹਨ।
खंड खंड ह्वै गिरे खंडिसन खंड करि ॥
LINE 09
ਹੋਖੰਡੇਖੜਗਕੀਧਾਰਗਏਭਵਿਸਿੰਧਤਰਿ੧੫॥॥
ਉਹ ਖੜਗ ਦੀ ਧਾਰ ਨਾਲ ਖੰਡਿਤ ਹੋ ਕੇ ਭਵਸਾਗਰ ਪਾਰ ਕਰ ਗਏ ਹਨ ॥੧੫॥
हो खंडे खड़ग की धार गए भविसिंध तरि ॥१५॥
GURBANI.WORLD