LINE 01
ਗਉੜੀਪੂਰਬੀਰਵਿਦਾਸਜੀਉ॥
ਰਾਗ ਗਉੜੀ-ਪੂਰਬੀ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
Gauree Poorbee, Ravi Daas Jee:
गउड़ी पूरबी रविदास जीउ ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਕੂਪੁਭਰਿਓਜੈਸੇਦਾਦਿਰਾਕਛੁਦੇਸੁਬਿਦੇਸੁਨਬੂਝ॥
ਜਿਵੇਂ (ਕੋਈ) ਖੂਹ ਡੱਡੂਆਂ ਨਾਲ ਭਰਿਆ ਹੋਇਆ ਹੋਵੇ, (ਉਹਨਾਂ ਡੱਡੂਆਂ ਨੂੰ) ਕੋਈ ਵਾਕਫ਼ੀ ਨਹੀਂ ਹੁੰਦੀ (ਕਿ ਇਸ ਖੂਹ ਤੋਂ ਬਾਹਰ ਕੋਈ ਹੋਰ) ਦੇਸ ਪਰਦੇਸ ਭੀ ਹੈ;
The frog in the deep well knows nothing of its own country or other lands;
कूपु भरिओ जैसे दादिरा कछु देसु बिदेसु न बूझ ॥
LINE 04
ਐਸੇਮੇਰਾਮਨੁਬਿਖਿਆਬਿਮੋਹਿਆਕਛੁਆਰਾਪਾਰੁਨਸੂਝ੧॥॥
ਤਿਵੇਂ ਮੇਰਾ ਮਨ ਮਾਇਆ (ਦੇ ਖੂਹ) ਵਿਚ ਇਤਨਾ ਚੰਗੀ ਤਰ੍ਹਾਂ ਫਸਿਆ ਹੋਇਆ ਹੈ ਕਿ ਇਸ ਨੂੰ (ਮਾਇਆ ਦੇ ਖੂਹ ਵਿਚੋਂ ਨਿਕਲਣ ਲਈ) ਕੋਈ ਉਰਲਾ ਪਾਰਲਾ ਬੰਨਾ ਨਹੀਂ ਸੁੱਝਦਾ ॥੧॥
just so, my mind, infatuated with corruption, understands nothing about this world or the next. ||1||
ऐसे मेरा मनु बिखिआ बिमोहिआ कछु आरा पारु न सूझ ॥१॥
LINE 05
ਸਗਲਭਵਨਕੇਨਾਇਕਾਇਕੁਛਿਨੁਦਰਸੁਦਿਖਾਇਜੀ੧॥॥ਰਹਾਉ॥
ਹੇ ਸਾਰੇ ਭਵਨਾਂ ਦੇ ਸਰਦਾਰ! ਮੈਨੂੰ ਇਕ ਖਿਨ ਭਰ ਲਈ (ਹੀ) ਦੀਦਾਰ ਦੇਹ ॥੧॥ ਰਹਾਉ ॥
O Lord of all worlds: reveal to me, even for an instant, the Blessed Vision of Your Darshan. ||1||Pause||
सगल भवन के नाइका इकु छिनु दरसु दिखाइ जी ॥१॥ रहाउ ॥
LINE 06
ਮਲਿਨਭਈਮਤਿਮਾਧਵਾਤੇਰੀਗਤਿਲਖੀਨਜਾਇ॥
ਹੇ ਪ੍ਰਭੂ! ਮੇਰੀ ਅਕਲ (ਵਿਕਾਰਾਂ ਨਾਲ) ਮੈਲੀ ਹੋਈ ਪਈ ਹੈ, (ਇਸ ਵਾਸਤੇ) ਮੈਨੂੰ ਤੇਰੀ ਗਤੀ ਦੀ ਪਛਾਣ ਨਹੀਂ ਆਉਂਦੀ (ਭਾਵ, ਮੈਨੂੰ ਸਮਝ ਨਹੀਂ ਪੈਂਦੀ ਕਿ ਤੂੰ ਕਿਹੋ ਜਿਹਾ ਹੈਂ)।
My intellect is polluted; I cannot understand Your state, O Lord.
मलिन भई मति माधवा तेरी गति लखी न जाइ ॥
LINE 07
ਕਰਹੁਕ੍ਰਿਪਾਭ੍ਰਮੁਚੂਕਈਮੈਸੁਮਤਿਦੇਹੁਸਮਝਾਇ੨॥॥
ਹੇ ਪ੍ਰਭੂ! ਮੇਹਰ ਕਰ, ਮੈਨੂੰ ਸੁਚੱਜੀ ਮੱਤ ਸਮਝਾ, (ਤਾਕਿ) ਮੇਰੀ ਭਟਕਣਾ ਮੁੱਕ ਜਾਏ ॥੨॥
Take pity on me, dispel my doubts, and teach me true wisdom. ||2||
करहु क्रिपा भ्रमु चूकई मै सुमति देहु समझाइ ॥२॥
LINE 08
ਜੋਗੀਸਰਪਾਵਹਿਨਹੀਤੁਅਗੁਣਕਥਨੁਅਪਾਰ॥
(ਹੇ ਪ੍ਰਭੂ!) ਵੱਡੇ ਵੱਡੇ ਜੋਗੀ (ਭੀ) ਤੇਰੇ ਬੇਅੰਤ ਗੁਣਾਂ ਦਾ ਅੰਤ ਨਹੀਂ ਪਾ ਸਕਦੇ,
Even the great Yogis cannot describe Your Glorious Virtues; they are beyond words.
जोगीसर पावहि नही तुअ गुण कथनु अपार ॥
LINE 09
ਪ੍ਰੇਮਭਗਤਿਕੈਕਾਰਣੈਕਹੁਰਵਿਦਾਸਚਮਾਰ੩੧॥॥॥
(ਪਰ) ਹੇ ਰਵਿਦਾਸ ਚਮਾਰ! ਤੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ, ਤਾਕਿ ਤੈਨੂੰ ਪ੍ਰੇਮ ਤੇ ਭਗਤੀ ਦੀ ਦਾਤਿ ਮਿਲ ਸਕੇ ॥੩॥੧॥
I am dedicated to Your loving devotional worship, says Ravi Daas the tanner. ||3||1||
प्रेम भगति कै कारणै कहु रविदास चमार ॥३॥१॥
GURBANI.WORLD