ਬਿਲਾਵਲੁ ਮਹਲਾ ੫ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਬਿਲਾਵਲੁਮਹਲਾ੫॥
Bilaaval, Fifth Mahalaa:
बिलावलु महला ५ ॥
LINE 02
ਸਗਲਮਨੋਰਥਪਾਈਅਹਿਮੀਤਾ॥
ਹੇ ਮਿੱਤਰ! (ਪਰਮਾਤਮਾ ਨਾਲ ਜੁੜ ਕੇ) ਮਨ ਦੀਆਂ ਸਾਰੀਆਂ ਮੁਰਾਦਾਂ ਹਾਸਲ ਕਰ ਲਈਦੀਆਂ ਹਨ।
All desires are fulfilled, O my friend,
सगल मनोरथ पाईअहि मीता ॥
LINE 03
ਚਰਨਕਮਲਸਿਉਲਾਈਐਚੀਤਾ੧॥॥
(ਤਾਂਤੇ) ਪਰਮਾਤਮਾ ਦੇ ਕਉਲ ਫੁੱਲ (ਵਰਗੇ ਕੋਮਲ) ਚਰਨਾਂ ਵਿਚ ਚਿੱਤ ਜੋੜਨਾ ਚਾਹੀਦਾ ਹੈ ॥੧॥
lovingly centering your consciousness on the Lord's Lotus Feet. ||1||
चरन कमल सिउ लाईऐ चीता ॥१॥
LINE 04
ਹਉਬਲਿਹਾਰੀਜੋਪ੍ਰਭੂਧਿਆਵਤ॥
ਹੇ ਭਾਈ! ਮੈਂ ਉਹਨਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹਾਂ ਜਿਹੜੇ ਪ੍ਰਭੂ ਦਾ ਨਾਮ ਸਿਮਰਦੇ ਹਨ।
I am a sacrifice to those who meditate on God.
हउ बलिहारी जो प्रभू धिआवत ॥
LINE 05
ਜਲਨਿਬੁਝੈਹਰਿਹਰਿਗੁਨਗਾਵਤ੧॥॥ਰਹਾਉ॥
ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ (ਮਾਇਆ ਦੀ ਤ੍ਰਿਸ਼ਨਾ ਅੱਗ ਦੀ) ਸੜਨ ਬੁੱਝ ਜਾਂਦੀ ਹੈ ॥੧॥ ਰਹਾਉ ॥
The fire of desire is quenched, singing the Glorious Praises of the Lord, Har, Har. ||1||Pause||
जलनि बुझै हरि हरि गुन गावत ॥१॥ रहाउ ॥
LINE 06
ਸਫਲਜਨਮੁਹੋਵਤਵਡਭਾਗੀ॥
ਹੇ ਭਾਈ! ਉਹਨਾਂ ਵਡਭਾਗੀਆਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ,
One's life become fruitful and rewarding, by great good fortune.
सफल जनमु होवत वडभागी ॥
LINE 07
ਸਾਧਸੰਗਿਰਾਮਹਿਲਿਵਲਾਗੀ੨॥॥
ਗੁਰੂ ਦੀ ਸੰਗਤਿ ਵਿਚ ਟਿਕ ਕੇ ਜਿਨ੍ਹਾਂ ਮਨੁੱਖਾਂ ਦੀ ਸੁਰਤ ਪ੍ਰਭੂ ਵਿਚ ਜੁੜਦੀ ਹੈ ॥੨॥
In the Saadh Sangat, the Company of the Holy, enshrine love for the Lord. ||2||
साधसंगि रामहि लिव लागी ॥२॥
LINE 08
ਮਤਿਪਤਿਧਨੁਸੁਖਸਹਜਅਨੰਦਾ॥
ਹੇ ਭਾਈ! (ਸੁਰਤ ਪ੍ਰਭੂ ਵਿਚ ਜੋੜ ਕੇ ਲੋਕ ਪਰਲੋਕ ਵਿਚ) ਇੱਜ਼ਤ (ਮਿਲਦੀ ਹੈ), ਆਤਮਕ ਅਡੋਲਤਾ ਦੇ ਸੁਖ-ਆਨੰਦ ਦਾ ਧਨ ਪ੍ਰਾਪਤ ਹੁੰਦਾ ਹੈ।
Wisdom, honor, wealth, peace and celestial bliss are attained,
मति पति धनु सुख सहज अनंदा ॥
LINE 09
ਇਕਨਿਮਖਨਵਿਸਰਹੁਪਰਮਾਨੰਦਾ੩॥॥
ਸਭ ਤੋਂ ਉੱਚੇ ਆਨੰਦ ਦੇ ਮਾਲਕ-ਪਰਮਾਤਮਾ ਦਾ ਨਾਮ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਾਹ ਭੁਲਾਵੋ! (ਨਾਮ ਦੀ ਬਰਕਤ ਨਾਲ) ਮਤਿ ਉੱਚੀ ਹੋ ਜਾਂਦੀ ਹੈ ॥੩॥
if one does not forget the Lord of supreme bliss, even for an instant. ||3||
इक निमख न विसरहु परमानंदा ॥३॥
LINE 10
ਹਰਿਦਰਸਨਕੀਮਨਿਪਿਆਸਘਨੇਰੀ॥
ਹੇ ਹਰੀ! ਮੇਰੇ ਮਨ ਵਿਚ ਤੇਰਾ ਦਰਸਨ ਕਰਨ ਦੀ ਬੜੀ ਤਾਂਘ ਹੈ (ਮੇਰੀ ਇਹ ਤਾਂਘ ਪੂਰੀ ਕਰ)।
My mind is so very thirsty for the Blessed Vision of the Lord's Darshan.
हरि दरसन की मनि पिआस घनेरी ॥
LINE 11
ਭਨਤਿਨਾਨਕਸਰਣਿਪ੍ਰਭਤੇਰੀ੪੮੧੩॥॥॥॥
ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ ॥੪॥੮॥੧੩॥
Prays Nanak, O God, I seek Your Sanctuary. ||4||8||13||
भनति नानक सरणि प्रभ तेरी ॥४॥८॥१३॥
GURBANI.WORLD