LINE 01
ਰਾਜਾਬਾਚ॥
ਰਾਜੇ ਨੇ ਕਿਹਾ:
The king said:
राजा बाच ॥
LINE 02
ਭਲਾਚਹੋਆਪਨਜੋਸਬਹੀ॥
(ਜੇ ਤੁਸੀਂ) ਸਾਰੇ ਆਪਣਾ ਭਲਾ ਚਾਹੁੰਦੇ ਹੋ
“If thou art thy own well-wisher,
भला चहो आपन जो सबही ॥
LINE 03
ਵੈਦੁਇਬਾਧਦੇਹੁਮੁਹਿਅਬਹੀ॥
ਤਾਂ ਉਨ੍ਹਾਂ ਦੋਹਾਂ ਨੂੰ ਬੰਨ੍ਹ ਕੇ ਮੈਨੂੰ ਦੇ ਦਿਓ।
“Bind both of them and give them immediately to me
वै दुइ बाध देहु मुहि अबही ॥
LINE 04
ਸਬਹੀਕਰੋਅਗਨਕਾਭੂਜਾ॥
(ਮੈਂ ਉਨ੍ਹਾਂ) ਸਾਰਿਆਂ ਨੂੰ ਅਗਨੀ ਦਾ ਭੋਜਨ ਬਣਾਵਾਂਗਾ
“I shall make all of them the food of fire,
सबही करो अगन का भूजा ॥
LINE 05
ਤੁਮਰੀਕਰਉਪਿਤਾਜਿਉਪੂਜਾ੩੨੯੩॥॥॥
ਅਤੇ ਤੁਹਾਡੀ ਪਿਤਾ ਸਮਾਨ ਪੂਜਾ ਕਰਾਂਗਾ ॥੩॥੨੯੩॥
“And worship thee as my father.”3.293.
तुमरी करउ पिता जिउ पूजा ॥३॥२९३॥
LINE 06
ਜੋਨਪਰੈਵੈਭਾਜਤਿਹਾਰੇ॥
ਜੇ (ਉਹ) ਭਜ ਕੇ ਤੁਹਾਡੇ ਘਰ ਨਹੀਂ ਲੁਕੇ,
“If they have not run and concealed themselves in thy house,
जो न परै वै भाज तिहारे ॥
LINE 07
ਕਹੇਲਗੋਤੁਮਆਜਹਮਾਰੇ॥
ਤਦ ਤੁਸੀਂ ਅਜ ਮੇਰਾ ਕਿਹਾ ਮੰਨੇ।
“Then thou obeyest me today
कहे लगो तुम आज हमारे ॥
LINE 08
ਹਮਤੁਮਕੋਬ੍ਰਿੰਜਨਾਦਬਨਾਵੈ॥
ਅਸੀਂ ਤੁਹਾਡੇ ਲਈ ਭੋਜਨ (ਬਿੰਜਨ) ਆਦਿ ਬਣਵਾਉਂਦੇ ਹਾਂ।
“I shall prepare very tasteful food for thee,
हम तुम को ब्रिंजनाद बनावै ॥
LINE 09
ਹਮਤੁਮਵੈਤੀਨੋਮਿਲਖਾਵੈ੪੨੯੪॥॥॥
ਅਸੀਂ, ਤੁਸੀਂ ਤੇ ਉਹ ਤਿੰਨੋ ਮਿਲ ਕੇ ਖਾਵਾਂਗੇ ॥੪॥੨੯੪॥
“Which they, thou and me, all shall eat together.”4.294.
हम तुम वै तीनो मिल खावै ॥४॥२९४॥
LINE 10
ਦਿਜਸੁਨਬਾਤਚਲੇਸਭਧਾਮਾ॥
ਸਾਰੇ ਬ੍ਰਾਹਮਣ ਇਹ ਗੱਲ ਸੁਣ ਕੇ ਘਰਾਂ ਨੂੰ ਚਲੇ ਗਏ (ਇਹ ਕਹਿ ਕੇ ਅਸੀਂ ਸਲਾਹ ਕਰ ਕੇ ਉੱਤਰ ਦਿਆਂਗੇ)।
Hearing these words of the king, all the Brahmins went to their homes,
दिज सुन बात चले सभ धामा ॥
LINE 11
ਪੂਛੇਭ੍ਰਾਤਸੁਪੂਤਪਿਤਾਮਾ॥
(ਉਨ੍ਹਾਂ ਨੇ) ਭਰਾਵਾਂ, ਪੁੱਤਰਾਂ ਅਤੇ ਪਿਉ-ਦਾਦਿਆਂ ਨੂੰ (ਇਕੱਠਾ ਕਰਕੇ) ਪੁਛਿਆ
And asked their brothers, sons and elders:
पूछे भ्रात सुपूत पितामा ॥
LINE 12
ਬਾਧਦੇਹੁਤਉਛੂਟੇਧਰਮਾ॥
ਕਿ (ਜੇ ਅਸੀਂ ਉਨ੍ਹਾਂ ਨੂੰ) ਬੰਨ੍ਹ ਕੇ ਦੇ ਦੇਈਏ ਤਾਂ ਧਰਮ ਨਸ਼ਟ ਹੁੰਦਾ ਹੈ
“If they are bound and given, then we lose our Dharma,
बाध देहु तउ छूटे धरमा ॥
LINE 13
ਭੋਜਭੁਜੇਤਉਛੂਟੇਕਰਮਾ੫੨੯੫॥॥॥
ਅਤੇ ਜੇ ਭੋਜਨ ਕਰ ਲਈਏ ਤਾਂ ਕਰਮਾਂ ਦਾ ਨਾਸ਼ ਹੋ ਜਾਏਗਾ ॥੫॥੨੯੫॥
“If we eat their food, then we pollute our Karmas.”5.295.
भोज भुजे तउ छूटे करमा ॥५॥२९५॥
LINE 14
ਯਹਿਰਜੀਆਕਾਪੁਤਮਹਾਬਲ॥
ਇਹ ਰਜੀਆ (ਦਾਸੀ) ਦਾ ਪੁੱਤਰ ਬਹੁਤ ਬਲਵਾਨ ਹੈ
“This son of the maid-servant is a mighty warriors,
यहि रजीआ का पुत महाबल ॥
LINE 15
ਜਿਨਜੀਤੇਛਤ੍ਰੀਗਨਦਲਮਲ॥
ਜਿਸ ਨੇ ਛਤਰੀਆਂ ਦੇ ਸਮੂਹਾਂ ਨੂੰ ਜਿਤ ਕੇ ਮਸਲ ਦਿੱਤਾ ਹੈ।
“Who hath conquered and mashed the Kshatriya forces.
जिन जीते छत्री गन दलमल ॥
LINE 16
ਛਤ੍ਰਾਪਨਆਪਨਬਲਲੀਨਾ॥
ਆਪਣੇ ਬਲ ਨਾਲ ਇਸ ਨੇ ਰਾਜ-ਸੱਤਾ (ਛਤ੍ਰਾਪਨ) ਪ੍ਰਾਪਤ ਕੀਤੀ ਹੈ
“He hath acquired his kingdom with his own might,
छत्रापन आपन बल लीना ॥
LINE 17
ਇਨਕੋਕਾਢਿਧਰਨਤੇਦੀਨਾ੬੨੯੬॥॥॥
ਅਤੇ ਇਨ੍ਹਾਂ ਨੂੰ (ਰਾਜ ਦੀ) ਧਰਤੀ (ਦੀ ਸੀਮਾ) ਤੋਂ ਕਢ ਦਿੱਤਾ ਹੈ ॥੬॥੨੯੬॥
“And hath ousted them from his bundaries.”6.296.
इन को काढि धरन ते दीना ॥६॥२९६॥
GURBANI.WORLD