ਮਃ ੧ ॥

ਰਾਗੁ ਸਾਰੰਗ ਗੁਰੂ ਨਾਨਕ ਦੇਵ ਜੀ ਅੰਗ 1244
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਃ੧॥
First Mahalaa:
मः १ ॥
LINE 02
ਸੂਰਜੁਚੜੈਵਿਜੋਗਿਸਭਸੈਘਟੈਆਰਜਾ॥
ਸੂਰਜ ਚੜ੍ਹਦਾ ਹੈ (ਤੇ ਡੁੱਬਦਾ ਹੈ, ਇਸ ਤਰ੍ਹਾਂ ਦਿਨਾਂ ਦੇ) ਗੁਜ਼ਰਨ ਨਾਲ ਹਰੇਕ ਜੀਵ ਦੀ ਉਮਰ ਘਟ ਰਹੀ ਹੈ;
The sun rises and sets, and the lives of all run out.
सूरजु चड़ै विजोगि सभसै घटै आरजा ॥
LINE 03
ਤਨੁਮਨੁਰਤਾਭੋਗਿਕੋਈਹਾਰੈਕੋਜਿਣੈ॥
ਜਿਸ ਦਾ ਮਨ ਤਨ ਮਾਇਆ ਦੇ ਭੋਗਣ ਵਿਚ ਰੁੱਝਾ ਹੋਇਆ ਹੈ ਉਹ ਤਾਂ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦਾ ਹੈ, ਤੇ, ਕੋਈ (ਵਿਰਲਾ ਵਿਰਲਾ) ਜਿੱਤ ਕੇ ਜਾਂਦਾ ਹੈ।
The mind and body experience pleasures; one loses, and another wins.
तनु मनु रता भोगि कोई हारै को जिणै ॥
LINE 04
ਸਭੁਕੋਭਰਿਆਫੂਕਿਆਖਣਿਕਹਣਿਨਥੰਮੑੀਐ॥
(ਮਾਇਆ ਦੇ ਕਾਰਨ) ਹਰੇਕ ਜੀਵ ਅਹੰਕਾਰ ਨਾਲ ਆਫਰਿਆ ਹੋਇਆ ਹੈ, ਸਮਝਾਇਆਂ ਆਕੜਨ ਤੋਂ ਰੁਕਦਾ ਨਹੀਂ।
Everyone is puffed up with pride; even after they are spoken to, they do not stop.
सभु को भरिआ फूकि आखणि कहणि न थंमीऐ ॥
LINE 05
ਨਾਨਕਵੇਖੈਆਪਿਫੂਕਕਢਾਏਢਹਿਪਵੈ੨॥॥
ਹੇ ਨਾਨਕ! ਪਰਮਾਤਮਾ ਆਪ (ਜੀਵ ਦੀ ਆਕੜ ਨੂੰ) ਵੇਖ ਰਿਹਾ ਹੈ, ਜਦੋਂ ਉਹ ਇਸ ਦੇ ਸੁਆਸ ਮੁਕਾ ਦੇਂਦਾ ਹੈ ਤਾਂ ਇਹ (ਅਹੰਕਾਰੀ) ਧਰਤੀ ਤੇ ਢਹਿ ਪੈਂਦਾ ਹੈ (ਭਾਵ, ਮਿੱਟੀ ਨਾਲ ਮਿਲ ਜਾਂਦਾ ਹੈ) ॥੨॥
O Nanak, the Lord Himself sees all; when He takes the air out of the balloon, the body falls. ||2||
नानक वेखै आपि फूक कढाए ढहि पवै ॥२॥
GURBANI.WORLD