ਮਃ ੩ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਃ੩॥
Third Mahalaa:
मः ३ ॥
LINE 02
ਮਾਇਆਮੋਹੁਗੁਬਾਰੁਹੈਤਿਸਦਾਨਦਿਸੈਉਰਵਾਰੁਨਪਾਰੁ॥
ਮਾਇਆ ਦਾ ਮੋਹ-ਪਿਆਰ (ਨਿਰਾ) ਹਨੇਰਾ ਹੈ, ਜਿਸ ਦਾ ਉਰਲਾ ਤੇ ਪਾਰਲਾ ਬੰਨਾ ਦਿੱਸਦਾ ਨਹੀਂ।
Attachment to Maya is an ocean of darkness; neither this shore nor the one beyond can be seen.
माइआ मोहु गुबारु है तिस दा न दिसै उरवारु न पारु ॥
LINE 03
ਮਨਮੁਖਅਗਿਆਨੀਮਹਾਦੁਖੁਪਾਇਦੇਡੁਬੇਹਰਿਨਾਮੁਵਿਸਾਰਿ॥
ਸਤਿਗੁਰੂ ਤੋਂ ਮੁਖ ਮੋੜਨ ਵਾਲੇ, ਗਿਆਨ ਤੋਂ ਹੀਣ ਜੀਵ ਪ੍ਰਭੂ ਦਾ ਨਾਮ ਵਿਸਾਰ ਕੇ (ਉਸ ਹਨੇਰੇ ਵਿਚ) ਗੋਤੇ ਖਾਂਦੇ ਹਨ ਤੇ ਬੜਾ ਦੁੱਖ ਸਹਿੰਦੇ ਹਨ।
The ignorant, self-willed manmukhs suffer in terrible pain; they forget the Lord's Name and drown.
मनमुख अगिआनी महा दुखु पाइदे डुबे हरि नामु विसारि ॥
LINE 04
ਭਲਕੇਉਠਿਬਹੁਕਰਮਕਮਾਵਹਿਦੂਜੈਭਾਇਪਿਆਰੁ॥
ਨਿਤ ਨਵੇਂ ਸੂਰਜ (ਨਾਮ ਤੋਂ ਬਿਨਾ) ਹੋਰ ਬਥੇਰੇ ਕੰਮ ਕਰਦੇ ਹਨ ਤੇ ਮਾਇਆ ਦੇ ਪਿਆਰ ਵਿਚ (ਹੀ ਉਹਨਾਂ ਦੀ) ਬਿਰਤੀ (ਜੁੜੀ ਰਹਿੰਦੀ ਹੈ)।
They arise in the morning and perform all sorts of rituals, but they are caught in the love of duality.
भलके उठि बहु करम कमावहि दूजै भाइ पिआरु ॥
LINE 05
ਸਤਿਗੁਰੁਸੇਵਹਿਆਪਣਾਭਉਜਲੁਉਤਰੇਪਾਰਿ॥
(ਜੋ ਜੀਵ) ਆਪਣੇ ਸਤਿਗੁਰੂ ਦੀ ਦੱਸੀ ਸੇਵਾ ਕਰਦੇ ਹਨ, ਉਹ (ਮਾਇਆ ਦੇ ਮੋਹ-ਰੂਪ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।
Those who serve the True Guru cross over the terrifying world-ocean.
सतिगुरु सेवहि आपणा भउजलु उतरे पारि ॥
LINE 06
ਨਾਨਕਗੁਰਮੁਖਿਸਚਿਸਮਾਵਹਿਸਚੁਨਾਮੁਉਰਧਾਰਿ੨॥॥
ਹੇ ਨਾਨਕ! ਸਤਿਗੁਰੂ ਦੇ ਸਨਮੁਖ ਰਹਿਣ ਵਾਲੇ (ਜੀਵ) ਸੱਚੇ ਨਾਮ ਨੂੰ ਹਿਰਦੇ ਵਿਚ ਪਰੋ ਕੇ ਸਦਾ-ਥਿਰ (ਪ੍ਰਭੂ) ਵਿਚ ਲੀਨ ਹੋ ਜਾਂਦੇ ਹਨ ॥੨॥
O Nanak, the Gurmukhs keep the True Name enshrined in their hearts; they are absorbed into the True One. ||2||
नानक गुरमुखि सचि समावहि सचु नामु उर धारि ॥२॥
GURBANI.WORLD