LINE 01
ਮਹਲਾ੫ਗਉੜੀ॥
Fifth Mahalaa, Gauree:
महला ५ गउड़ी ॥
LINE 02
ਹਰਿਹਰਿਗੁਰੁਗੁਰੁਕਰਤਭਰਮਗਏ॥
(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਦਿਆਂ, ਗੁਰੂ ਗੁਰੂ ਕਰਦਿਆਂ ਮੇਰੇ ਮਨ ਦੀਆਂ ਸਾਰੀਆਂ ਭਟਕਣਾਂ ਦੂਰ ਹੋ ਗਈਆਂ ਹਨ,
Dwelling upon the Lord, Har, Har, and the Guru, the Guru, my doubts have been dispelled.
हरि हरि गुरु गुरु करत भरम गए ॥
LINE 03
ਮੇਰੈਮਨਿਸਭਿਸੁਖਪਾਇਓ੧॥॥ਰਹਾਉ॥
ਤੇ ਮੇਰੇ ਮਨ ਨੇ ਸਾਰੇ ਹੀ ਸੁਖ ਪ੍ਰਾਪਤ ਕਰ ਲਏ ਹਨ ॥੧॥ ਰਹਾਉ ॥
My mind has obtained all comforts. ||1||Pause||
मेरै मनि सभि सुख पाइओ ॥१॥ रहाउ ॥
LINE 04
ਬਲਤੋਜਲਤੋਤਉਕਿਆਗੁਰਚੰਦਨੁਸੀਤਲਾਇਓ੧॥॥
(ਹੇ ਭਾਈ! ਮਨ ਵਿਕਾਰਾਂ ਵਿਚ) ਸੜ ਰਿਹਾ ਸੀ, ਬਲ ਰਿਹਾ ਸੀ, (ਜਦੋਂ) ਗੁਰੂ ਦਾ ਸ਼ਬਦ-ਚੰਦਨ (ਘਸਾ ਕੇ ਇਸ ਤੇ) ਛਿਣਕਿਆ ਤਾਂ ਇਹ ਮਨ ਠੰਢਾ-ਠਾਰ ਹੋ ਗਿਆ ॥੧॥
I was burning, on fire, and the Guru poured water on me; He is cooling and soothing, like the sandalwood tree. ||1||
बलतो जलतो तउकिआ गुर चंदनु सीतलाइओ ॥१॥
LINE 05
ਅਗਿਆਨਅੰਧੇਰਾਮਿਟਿਗਇਆਗੁਰਗਿਆਨੁਦੀਪਾਇਓ੨॥॥
(ਹੇ ਭਾਈ!) ਜਦੋਂ ਗੁਰੂ ਦਾ ਬਖ਼ਸ਼ਿਆ ਗਿਆਨ (ਮਨ ਵਿਚ) ਰੌਸ਼ਨ ਹੋਇਆ ਤਾਂ (ਮਨ ਵਿਚੋਂ) ਅਗਿਆਨ ਦਾ ਹਨੇਰਾ ਦੂਰ ਹੋ ਗਿਆ ॥੨॥
The darkness of ignorance has been dispelled; the Guru has lit the lamp of spiritual wisdom. ||2||
अगिआन अंधेरा मिटि गइआ गुर गिआनु दीपाइओ ॥२॥
LINE 06
ਪਾਵਕੁਸਾਗਰੁਗਹਰੋਚਰਿਸੰਤਨਨਾਵਤਰਾਇਓ੩॥॥
(ਹੇ ਭਾਈ!) ਇਹ ਡੂੰਘਾ ਸੰਸਾਰ-ਸਮੁੰਦਰ (ਵਿਕਾਰਾਂ ਦੀ ਤਪਸ਼ ਨਾਲ) ਅੱਗ (ਹੀ ਅੱਗ ਬਣਿਆ ਪਿਆ ਸੀ) ਮੈਂ ਸਾਧ-ਸੰਗਤਿ-ਬੇੜੀ ਵਿਚ ਚੜ੍ਹ ਕੇ ਇਸ ਤੋਂ ਪਾਰ ਲੰਘ ਆਇਆ ਹਾਂ ॥੩॥
The ocean of fire is so deep; the Saints have crossed over, in the boat of the Lord's Name. ||3||
पावकु सागरु गहरो चरि संतन नाव तराइओ ॥३॥
LINE 07
ਨਾਹਮਕਰਮਨਧਰਮਸੁਚਪ੍ਰਭਿਗਹਿਭੁਜਾਆਪਾਇਓ੪॥॥
(ਹੇ ਭਾਈ!) ਮੇਰੇ ਪਾਸ ਨਾਹ ਕੋਈ ਕਰਮ ਨਾਹ ਧਰਮ ਨਾਹ ਪਵਿਤ੍ਰਤਾ (ਆਦਿਕ ਰਾਸਿ-ਪੂੰਜੀ) ਸੀ, ਪ੍ਰਭੂ ਨੇ ਮੇਰੀ ਬਾਂਹ ਫੜ ਕੇ (ਆਪ ਹੀ ਮੈਨੂੰ) ਆਪਣਾ (ਦਾਸ) ਬਣਾ ਲਿਆ ਹੈ ॥੪॥
I have no good karma; I have no Dharmic faith or purity. But God has taken me by the arm, and made me His own. ||4||
ना हम करम न धरम सुच प्रभि गहि भुजा आपाइओ ॥४॥
LINE 08
ਭਉਖੰਡਨੁਦੁਖਭੰਜਨੋਭਗਤਿਵਛਲਹਰਿਨਾਇਓ੫॥॥
(ਹੇ ਭਾਈ!) ਭਗਤੀ ਨਾਲ ਪਿਆਰ ਕਰਨ ਵਾਲੇ ਹਰੀ ਦਾ ਉਹ ਨਾਮ ਜੋ ਹਰੇਕ ਕਿਸਮ ਦਾ ਡਰ ਤੇ ਦੁੱਖ ਨਾਸ ਕਰਨ ਦੇ ਸਮਰੱਥ ਹੈ (ਮੈਨੂੰ ਉਸ ਦੀ ਆਪਣੀ ਮਿਹਰ ਨਾਲ ਹੀ ਮਿਲ ਗਿਆ ਹੈ) ॥੫॥
The Destroyer of fear, the Dispeller of pain, the Lover of His Saints - these are the Names of the Lord. ||5||
भउ खंडनु दुख भंजनो भगति वछल हरि नाइओ ॥५॥
LINE 09
ਅਨਾਥਹਨਾਥਕ੍ਰਿਪਾਲਦੀਨਸੰਮ੍ਰਿਥਸੰਤਓਟਾਇਓ੬॥॥
ਹੇ ਅਨਾਥਾਂ ਦੇ ਨਾਥ! ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਸੰਤਾਂ ਦੇ ਸਹਾਰੇ! ਹੇ ਪ੍ਰਭੂ ਪਾਤਿਸ਼ਾਹ! ॥੬॥
He is the Master of the masterless, Merciful to the meek, All-powerful, the Support of His Saints. ||6||
अनाथह नाथ क्रिपाल दीन संम्रिथ संत ओटाइओ ॥६॥
LINE 10
ਨਿਰਗੁਨੀਆਰੇਕੀਬੇਨਤੀਦੇਹੁਦਰਸੁਹਰਿਰਾਇਓ੭॥॥
ਮੇਰੀ ਗੁਣ-ਹੀਨ ਦੀ ਬੇਨਤੀ ਸੁਣ, ਮੈਨੂੰ ਆਪਣਾ ਦਰਸਨ ਦੇਹ ॥੭॥
I am worthless - I offer this prayer, O my Lord King: "Please, grant me the Blessed Vision of Your Darshan." ||7||
निरगुनीआरे की बेनती देहु दरसु हरि राइओ ॥७॥
LINE 11
ਨਾਨਕਸਰਨਿਤੁਹਾਰੀਠਾਕੁਰਸੇਵਕੁਦੁਆਰੈਆਇਓ੮੨੧੪॥॥॥॥
ਹੇ ਨਾਨਕ! (ਅਰਦਾਸ ਕਰ, ਤੇ ਆਖ-) ਹੇ ਠਾਕੁਰ! ਮੈਂ ਤੇਰਾ ਸੇਵਕ ਤੇਰੀ ਸਰਨ ਆਇਆ ਹਾਂ, ਤੇਰੇ ਦਰ ਤੇ ਆਇਆ ਹਾਂ ॥੮॥੨॥੧੪॥
Nanak has come to Your Sanctuary, O my Lord and Master; Your servant has come to Your Door. ||8||2||14||
नानक सरनि तुहारी ठाकुर सेवकु दुआरै आइओ ॥८॥२॥१४॥
GURBANI.WORLD