LINE 01
ਮਲਾਰਮਹਲਾ੩ਅਸਟਪਦੀਆਘਰੁ੧॥
ਰਾਗ ਮਲਾਰ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
Malaar, Third Mahalaa, Ashtapadees, First House:
मलार महला ३ असटपदीआ घरु १ ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਕਰਮੁਹੋਵੈਤਾਸਤਿਗੁਰੁਪਾਈਐਵਿਣੁਕਰਮੈਪਾਇਆਨਜਾਇ॥
ਜਦੋਂ ਪਰਮਾਤਮਾ ਦੀ ਮਿਹਰ ਹੁੰਦੀ ਹੈ ਤਦੋਂ ਗੁਰੂ ਮਿਲਦਾ ਹੈ, ਪਰਮਾਤਮਾ ਦੀ ਮਿਹਰ ਤੋਂ ਬਿਨਾ ਗੁਰੂ ਨਹੀਂ ਮਿਲ ਸਕਦਾ।
If it is in his karma, then he finds the True Guru; without such karma, He cannot be found.
करमु होवै ता सतिगुरु पाईऐ विणु करमै पाइआ न जाइ ॥
LINE 04
ਸਤਿਗੁਰੁਮਿਲਿਐਕੰਚਨੁਹੋਈਐਜਾਂਹਰਿਕੀਹੋਇਰਜਾਇ੧॥॥
ਜੇ ਗੁਰੂ ਮਿਲ ਪਏ ਤਾਂ ਮਨੁੱਖ (ਸ਼ੁੱਧ) ਸੋਨਾ ਬਣ ਜਾਂਦਾ ਹੈ। (ਪਰ ਇਹ ਤਦੋਂ ਹੀ ਹੁੰਦਾ ਹੈ) ਜਦੋਂ ਪਰਮਾਤਮਾ ਦੀ ਰਜ਼ਾ ਹੋਵੇ ॥੧॥
He meets the True Guru, and he is transformed into gold, if it is the Lord's Will. ||1||
सतिगुरु मिलिऐ कंचनु होईऐ जां हरि की होइ रजाइ ॥१॥
LINE 05
ਮਨਮੇਰੇਹਰਿਹਰਿਨਾਮਿਚਿਤੁਲਾਇ॥
ਹੇ ਮੇਰੇ ਮਨ! ਸਦਾ ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜੀ ਰੱਖ।
O my mind, focus your consciousness on the Name of the Lord, Har, Har.
मन मेरे हरि हरि नामि चितु लाइ ॥
LINE 06
ਸਤਿਗੁਰਤੇਹਰਿਪਾਈਐਸਾਚਾਹਰਿਸਿਉਰਹੈਸਮਾਇ੧॥॥ਰਹਾਉ॥
ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਗੁਰੂ ਦੀ ਰਾਹੀਂ ਮਿਲਦਾ ਹੈ, (ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਹ ਮਨੁੱਖ) ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥
The Lord is found through the True Guru, and then he remains merged with the True Lord. ||1||Pause||
सतिगुर ते हरि पाईऐ साचा हरि सिउ रहै समाइ ॥१॥ रहाउ ॥
LINE 07
ਸਤਿਗੁਰਤੇਗਿਆਨੁਊਪਜੈਤਾਂਇਹਸੰਸਾਜਾਇ॥
ਜਦੋਂ ਗੁਰੂ ਦੀ ਰਾਹੀਂ (ਮਨੁੱਖ ਦੇ ਅੰਦਰ) ਆਤਮਕ ਜੀਵਨ ਦੀ ਸੂਝ ਪੈਦਾ ਹੁੰਦੀ ਹੈ, ਤਦੋਂ ਮਨੁੱਖ ਦੇ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ।
Spiritual wisdom wells up through the True Guru, and then this cynicism is dispelled.
सतिगुर ते गिआनु ऊपजै तां इह संसा जाइ ॥
LINE 08
ਸਤਿਗੁਰਤੇਹਰਿਬੁਝੀਐਗਰਭਜੋਨੀਨਹਪਾਇ੨॥॥
ਗੁਰੂ ਦੀ ਰਾਹੀਂ ਪਰਮਾਤਮਾ ਨਾਲ ਸਾਂਝ ਬਣਦੀ ਹੈ, ਤੇ, ਮਨੁੱਖ ਜੰਮਣ ਮਰਨ ਦੇ ਗੇੜ ਵਿਚ ਨਹੀਂ ਪੈਂਦਾ ॥੨॥
Through the True Guru, the Lord is realized, and then, he is not consigned to the womb of reincarnation ever again. ||2||
सतिगुर ते हरि बुझीऐ गरभ जोनी नह पाइ ॥२॥
LINE 09
ਗੁਰਪਰਸਾਦੀਜੀਵਤਮਰੈਮਰਿਜੀਵੈਸਬਦੁਕਮਾਇ॥
ਗੁਰੂ ਦੀ ਕਿਰਪਾ ਨਾਲ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ। ਗੁਰੂ ਦੇ ਸ਼ਬਦ ਅਨੁਸਾਰ ਆਪਣਾ ਜੀਵਨ ਬਣਾ ਕੇ ਮਨੁੱਖ ਵਿਕਾਰਾਂ ਵਲੋਂ ਹਟ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ।
By Guru's Grace, the mortal dies in life, and by so dying, lives to practice the Word of the Shabad.
गुर परसादी जीवत मरै मरि जीवै सबदु कमाइ ॥
LINE 10
ਮੁਕਤਿਦੁਆਰਾਸੋਈਪਾਏਜਿਵਿਚਹੁਆਪੁਗਵਾਇ੩॥॥
ਉਹੀ ਮਨੁੱਖ ਵਿਕਾਰਾਂ ਵਲੋਂ ਖ਼ਲਾਸੀ ਦਾ ਰਸਤਾ ਲੱਭ ਸਕਦਾ ਹੈ, ਜਿਹੜਾ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰਦਾ ਹੈ ॥੩॥
He alone finds the Door of Salvation, who eradicates self-conceit from within himself. ||3||
मुकति दुआरा सोई पाए जि विचहु आपु गवाइ ॥३॥
LINE 11
ਗੁਰਪਰਸਾਦੀਸਿਵਘਰਿਜੰਮੈਵਿਚਹੁਸਕਤਿਗਵਾਇ॥
ਗੁਰੂ ਦੀ ਕਿਰਪਾ ਨਾਲ ਮਨੁੱਖ ਆਪਣੇ ਅੰਦਰੋਂ ਮਾਇਆ ਦਾ ਪ੍ਰਭਾਵ ਦੂਰ ਕਰ ਕੇ ਪਰਮਾਤਮਾ ਦੇ ਘਰ ਵਿਚ ਜੰਮ ਪੈਂਦਾ ਹੈ (ਪਰਮਾਤਮਾ ਦੀ ਯਾਦ ਵਿਚ ਜੁੜਿਆ ਰਹਿ ਕੇ ਨਵਾਂ ਆਤਮਕ ਜੀਵਨ ਬਣਾ ਲੈਂਦਾ ਹੈ)।
By Guru's Grace, the mortal is reincarnated into the Home of the Lord, having eradicated Maya from within.
गुर परसादी सिव घरि जंमै विचहु सकति गवाइ ॥
LINE 12
ਅਚਰੁਚਰੈਬਿਬੇਕਬੁਧਿਪਾਏਪੁਰਖੈਪੁਰਖੁਮਿਲਾਇ੪॥॥
(ਗੁਰੂ ਦੀ ਰਾਹੀਂ) ਮਨੁੱਖ ਇਸ ਅਮੋੜ ਮਨ ਨੂੰ ਵੱਸ ਵਿਚ ਲੈ ਆਉਂਦਾ ਹੈ, ਚੰਗੇ ਮੰਦੇ ਕੰਮ ਦੀ ਪਰਖ ਦੀ ਸੂਝ ਹਾਸਲ ਕਰ ਲੈਂਦਾ ਹੈ, ਤੇ, ਇਸ ਤਰ੍ਹਾਂ ਗੁਰੂ-ਪੁਰਖ ਦੀ ਰਾਹੀਂ ਮਨੁੱਖ ਅਕਾਲ ਪੁਰਖ ਨੂੰ ਮਿਲ ਪੈਂਦਾ ਹੈ ॥੪॥
He eats the uneatable, and is blessed with a discriminating intellect; he meets the Supreme Person, the Primal Lord God. ||4||
अचरु चरै बिबेक बुधि पाए पुरखै पुरखु मिलाइ ॥४॥
LINE 13
ਧਾਤੁਰਬਾਜੀਸੰਸਾਰੁਅਚੇਤੁਹੈਚਲੈਮੂਲੁਗਵਾਇ॥
ਇਹ ਜਗਤ ਨਾਸਵੰਤ ਖੇਡ (ਹੀ) ਹੈ। (ਉਹ ਮਨੁੱਖ) ਮੂਰਖ ਹੈ (ਜਿਹੜਾ ਇਸ ਨਾਸਵੰਤ ਖੇਡ ਦੀ ਖ਼ਾਤਰ ਆਪਣੇ ਆਤਮਕ ਜੀਵਨ ਦਾ ਸਾਰਾ) ਸਰਮਾਇਆ ਗਵਾ ਕੇ (ਇਥੋਂ) ਤੁਰਦਾ ਹੈ।
The world is unconscious, like a passing show; the mortal departs, having lost his capital.
धातुर बाजी संसारु अचेतु है चलै मूलु गवाइ ॥
LINE 14
ਲਾਹਾਹਰਿਸਤਿਸੰਗਤਿਪਾਈਐਕਰਮੀਪਲੈਪਾਇ੫॥॥
ਨਫ਼ਾ ਪਰਮਾਤਮਾ (ਦਾ ਨਾਮ ਹੈ, ਇਹ ਨਫ਼ਾ) ਸਾਧ ਸੰਗਤ ਵਿਚ ਮਿਲਦਾ ਹੈ, (ਪਰ ਪਰਮਾਤਮਾ ਦੀ) ਮਿਹਰ ਨਾਲ ਹੀ (ਮਨੁੱਖ ਇਹ ਨਫ਼ਾ) ਹਾਸਲ ਕਰਦਾ ਹੈ ॥੫॥
The profit of the Lord is obtained in the Sat Sangat, the True Congregation; by good karma, it is found. ||5||
लाहा हरि सतिसंगति पाईऐ करमी पलै पाइ ॥५॥
LINE 15
ਸਤਿਗੁਰਵਿਣੁਕਿਨੈਨਪਾਇਆਮਨਿਵੇਖਹੁਰਿਦੈਬੀਚਾਰਿ॥
ਆਪਣੇ ਮਨ ਵਿਚ ਹਿਰਦੇ ਵਿਚ ਵਿਚਾਰ ਕੇ ਵੇਖ ਲਵੋ, ਕਿਸੇ ਭੀ ਮਨੁੱਖ ਨੇ (ਇਹ ਹਰਿ-ਨਾਮ-ਲਾਭ) ਗੁਰੂ (ਦੀ ਸਰਨ) ਤੋਂ ਬਿਨਾ ਹਾਸਲ ਨਹੀਂ ਕੀਤਾ।
Without the True Guru, no one finds it; see this in your mind, and consider this in your heart.
सतिगुर विणु किनै न पाइआ मनि वेखहु रिदै बीचारि ॥
LINE 16
ਵਡਭਾਗੀਗੁਰੁਪਾਇਆਭਵਜਲੁਉਤਰੇਪਾਰਿ੬॥॥
(ਜਿਨ੍ਹਾਂ ਮਨੁੱਖਾਂ ਨੇ) ਵੱਡੇ ਭਾਗਾਂ ਨਾਲ ਗੁਰੂ ਲੱਭ ਲਿਆ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ॥੬॥
By great good fortune, the mortal finds the Guru, and crosses over the terrifying world-ocean. ||6||
वडभागी गुरु पाइआ भवजलु उतरे पारि ॥६॥
LINE 17
ਹਰਿਨਾਮਾਂਹਰਿਟੇਕਹੈਹਰਿਹਰਿਨਾਮੁਅਧਾਰੁ॥
(ਮੇਰੇ ਵਾਸਤੇ ਤਾਂ) ਹਰੀ ਪਰਮਾਤਮਾ ਦਾ ਨਾਮ (ਹੀ) ਸਹਾਰਾ ਹੈ, ਹਰੀ ਦਾ ਨਾਮ ਹੀ ਆਸਰਾ ਹੈ।
The Name of the Lord is my Anchor and Support. I take only the Support of the Name of the Lord, Har, Har.
हरि नामां हरि टेक है हरि हरि नामु अधारु ॥
LINE 18
ਕ੍ਰਿਪਾਕਰਹੁਗੁਰੁਮੇਲਹੁਹਰਿਜੀਉਪਾਵਉਮੋਖਦੁਆਰੁ੭॥॥
ਹੇ ਪ੍ਰਭੂ ਜੀ! ਮਿਹਰ ਕਰੋ, (ਮੈਨੂੰ) ਗੁਰੂ ਮਿਲਾਓ, ਮੈਂ (ਗੁਰੂ ਦੀ ਰਾਹੀਂ ਮਾਇਆ ਦੇ ਮੋਹ ਤੋਂ ਖ਼ਲਾਸੀ ਦਾ) ਰਸਤਾ ਲੱਭ ਸਕਾਂ ॥੭॥
O Dear Lord, please be kind and lead me to meet the Guru, that I may find the Door of Salvation. ||7||
क्रिपा करहु गुरु मेलहु हरि जीउ पावउ मोख दुआरु ॥७॥
LINE 19
ਮਸਤਕਿਲਿਲਾਟਿਲਿਖਿਆਧੁਰਿਠਾਕੁਰਿਮੇਟਣਾਨਜਾਇ॥
(ਜਿਨ੍ਹਾਂ ਮਨੁੱਖਾਂ ਦੇ) ਮੱਥੇ ਉੱਤੇ ਧੁਰ ਦਰਗਾਹ ਤੋਂ ਮਾਲਕ-ਪ੍ਰਭੂ ਨੇ (ਗੁਰੂ-ਮਿਲਾਪ ਦਾ ਲੇਖ) ਲਿਖ ਦਿੱਤਾ, (ਉਹ ਲੇਖ ਕਿਸੇ ਪਾਸੋਂ) ਮਿਟਾਇਆ ਨਹੀਂ ਜਾ ਸਕਦਾ।
The pre-ordained destiny inscribed on the mortal's forehead by our Lord and Master cannot be erased.
मसतकि लिलाटि लिखिआ धुरि ठाकुरि मेटणा न जाइ ॥
LINE 20
ਨਾਨਕਸੇਜਨਪੂਰਨਹੋਏਜਿਨਹਰਿਭਾਣਾਭਾਇ੮੧॥॥॥
ਹੇ ਨਾਨਕ! (ਗੁਰੂ-ਸਰਨ ਦੀ ਬਰਕਤਿ ਨਾਲ) ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦੀ ਰਜ਼ਾ ਪਿਆਰੀ ਲੱਗਣ ਲੱਗ ਪਈ, ਉਹ ਮਨੁੱਖ ਮੁਕੰਮਲ (ਆਤਮਕ ਜੀਵਨ ਵਾਲੇ) ਬਣ ਗਏ ॥੮॥੧॥
O Nanak, those humble beings are perfect, who are pleased by the Lord's Will. ||8||1||
नानक से जन पूरन होए जिन हरि भाणा भाइ ॥८॥१॥
GURBANI.WORLD