ਰਾਗੁ ਗੂਜਰੀ ਮਹਲਾ ੫ ॥

ਸੋ ਦਰੁ ਗੁਰੂ ਅਰਜਨ ਦੇਵ ਜੀ ਅੰਗ 10
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਰਾਗੁਗੂਜਰੀਮਹਲਾ੫॥
Raag Goojaree, Fifth Mahalaa:
रागु गूजरी महला ५ ॥
LINE 02
ਕਾਹੇਰੇਮਨਚਿਤਵਹਿਉਦਮੁਜਾਆਹਰਿਹਰਿਜੀਉਪਰਿਆ॥
ਹੇ ਮਨ! (ਤੇਰੀ ਖ਼ਾਤਰ) ਜਿਸ ਆਹਰ ਵਿਚ ਪਰਮਾਤਮਾ ਆਪ ਲੱਗਾ ਹੋਇਆ ਹੈ, ਉਸ ਵਾਸਤੇ ਤੂੰ ਕਿਉਂ (ਸਦਾ) ਸੋਚਾਂ-ਫ਼ਿਕਰ ਕਰਦਾ ਰਹਿੰਦਾ ਹੈਂ?
Why, O mind, do you plot and plan, when the Dear Lord Himself provides for your care?
काहे रे मन चितवहि उदमु जा आहरि हरि जीउ परिआ ॥
LINE 03
ਸੈਲਪਥਰਮਹਿਜੰਤਉਪਾਏਤਾਕਾਰਿਜਕੁਆਗੈਕਰਿਧਰਿਆ੧॥॥
ਜੇਹੜੇ ਜੀਵ ਪ੍ਰਭੂ ਨੇ ਚਟਾਨਾਂ ਤੇ ਪੱਥਰਾਂ ਵਿਚ ਪੈਦਾ ਕੀਤੇ ਹਨ, ਉਹਨਾਂ ਦਾ ਭੀ ਰਿਜ਼ਕ ਉਸ ਨੇ (ਉਹਨਾਂ ਦੇ ਪੈਦਾ ਕਰਨ ਤੋਂ) ਪਹਿਲਾਂ ਹੀ ਬਣਾ ਰਖਿਆ ਹੈ ॥੧॥
From rocks and stones He created living beings; He places their nourishment before them. ||1||
सैल पथर महि जंत उपाए ता का रिजकु आगै करि धरिआ ॥१॥
LINE 04
ਮੇਰੇਮਾਧਉਜੀਸਤਿਸੰਗਤਿਮਿਲੇਸੁਤਰਿਆ॥
ਹੇ ਮੇਰੇ ਪ੍ਰਭੂ ਜੀ! ਜੇਹੜੇ ਮਨੁੱਖ ਸਾਧ ਸੰਗਤਿ ਵਿਚ ਮਿਲ ਬੈਠਦੇ ਹਨ, ਉਹ (ਵਿਅਰਥ ਤੌਖ਼ਲੇ-ਫ਼ਿਕਰਾਂ ਤੋਂ) ਬਚ ਜਾਂਦੇ ਹਨ।
O my Dear Lord of souls, one who joins the Sat Sangat, the True Congregation, is saved.
मेरे माधउ जी सतिसंगति मिले सु तरिआ ॥
LINE 05
ਗੁਰਪਰਸਾਦਿਪਰਮਪਦੁਪਾਇਆਸੂਕੇਕਾਸਟਹਰਿਆ੧॥॥ਰਹਾਉ॥
ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਇਹ (ਅਡੋਲਤਾ ਵਾਲੀ) ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ, ਉਹ (ਮਾਨੋ) ਸੁੱਕਾ ਕਾਠ ਹਰਾ ਹੋ ਜਾਂਦਾ ਹੈ ॥੧॥ ਰਹਾਉ ॥
By Guru's Grace, the supreme status is obtained, and the dry wood blossoms forth again in lush greenery. ||1||Pause||
गुर परसादि परम पदु पाइआ सूके कासट हरिआ ॥१॥ रहाउ ॥
LINE 06
ਜਨਨਿਪਿਤਾਲੋਕਸੁਤਬਨਿਤਾਕੋਇਨਕਿਸਕੀਧਰਿਆ॥
(ਹੇ ਮਨ!) ਮਾਂ, ਪਿਉ, ਪੁੱਤਰ, ਲੋਕ, ਵਹੁਟੀ-ਕੋਈ ਭੀ ਕਿਸੇ ਦਾ ਆਸਰਾ ਨਹੀਂ ਹੈ।
Mothers, fathers, friends, children and spouses-no one is the support of anyone else.
जननि पिता लोक सुत बनिता कोइ न किस की धरिआ ॥
LINE 07
ਸਿਰਿਸਿਰਿਰਿਜਕੁਸੰਬਾਹੇਠਾਕੁਰੁਕਾਹੇਮਨਭਉਕਰਿਆ੨॥॥
ਹੇ ਮਨ! ਤੂੰ ਕਿਉਂ ਡਰਦਾ ਹੈਂ? ਪਾਲਣਹਾਰ ਪ੍ਰਭੂ ਹਰੇਕ ਜੀਵ ਨੂੰ ਆਪ ਹੀ ਰਿਜ਼ਕ ਅਪੜਾਂਦਾ ਹੈ ॥੨॥
For each and every person, our Lord and Master provides sustenance. Why are you so afraid, O mind? ||2||
सिरि सिरि रिजकु संबाहे ठाकुरु काहे मन भउ करिआ ॥२॥
LINE 08
ਊਡੇਊਡਿਆਵੈਸੈਕੋਸਾਤਿਸੁਪਾਛੈਬਚਰੇਛਰਿਆ॥
(ਹੇ ਮਨ! ਵੇਖ! ਕੂੰਜ) ਉੱਡ ਉੱਡ ਕੇ ਸੈਂਕੜੇ ਕੋਹਾਂ ਤੇ ਆ ਜਾਂਦੀ ਹੈ, ਪਿੱਛੇ ਉਸ ਦੇ ਬੱਚੇ (ਇਕੱਲੇ) ਛੱਡੇ ਹੋਏ ਹੁੰਦੇ ਹਨ।
The flamingoes fly hundreds of miles, leaving their young ones behind.
ऊडे ऊडि आवै सै कोसा तिसु पाछै बचरे छरिआ ॥
LINE 09
ਤਿਨਕਵਣੁਖਲਾਵੈਕਵਣੁਚੁਗਾਵੈਮਨਮਹਿਸਿਮਰਨੁਕਰਿਆ੩॥॥
ਉਹਨਾਂ ਨੂੰ ਕੋਈ ਕੁਝ ਖੁਆਲਣ ਵਾਲਾ ਨਹੀਂ, ਕੋਈ ਉਹਨਾਂ ਨੂੰ ਚੋਗਾ ਨਹੀਂ ਚੁਗਾਂਦਾ। ਉਹ ਕੂੰਜ ਆਪਣੇ ਬੱਚਿਆਂ ਦਾ ਧਿਆਨ ਆਪਣੇ ਮਨ ਵਿਚ ਧਰਦੀ ਰਹਿੰਦੀ ਹੈ (ਤੇ, ਇਸੇ ਨੂੰ ਪ੍ਰਭੂ ਉਹਨਾਂ ਦੇ ਪਾਲਣ ਦਾ ਵਸੀਲਾ ਬਣਾਂਦਾ ਹੈ) ॥੩॥
Who feeds them, and who teaches them to feed themselves? Have you ever thought of this in your mind? ||3||
तिन कवणु खलावै कवणु चुगावै मन महि सिमरनु करिआ ॥३॥
LINE 10
ਸਭਿਨਿਧਾਨਦਸਅਸਟਸਿਧਾਨਠਾਕੁਰਕਰਤਲਧਰਿਆ॥
ਹੇ ਪਾਲਣਹਾਰ ਪ੍ਰਭੂ! ਜਗਤ ਦੇ ਸਾਰੇ ਖ਼ਜ਼ਾਨੇ ਤੇ ਅਠਾਰਾਂ ਸਿੱਧੀਆਂ (ਮਾਨੋ) ਤੇਰੇ ਹੱਥਾਂ ਦੀਆਂ ਤਲੀਆਂ ਉੱਤੇ ਰੱਖੇ ਪਏ ਹਨ।
All the nine treasures, and the eighteen supernatural powers are held by our Lord and Master in the Palm of His Hand.
सभि निधान दस असट सिधान ठाकुर कर तल धरिआ ॥
LINE 11
ਜਨਨਾਨਕਬਲਿਬਲਿਸਦਬਲਿਜਾਈਐਤੇਰਾਅੰਤੁਨਪਾਰਾਵਰਿਆ੪੫॥॥॥
ਹੇ ਦਾਸ ਨਾਨਕ! ਐਸੇ ਪ੍ਰਭੂ ਤੋਂ ਸਦਾ ਸਦਕੇ ਹੋ, ਸਦਾ ਕੁਰਬਾਨ ਹੋ, (ਤੇ ਆਖ-ਹੇ ਪ੍ਰਭੂ!) ਤੇਰੀ ਬਜ਼ੁਰਗੀ ਦੇ ਉਰਲੇ ਪਾਰਲੇ ਬੰਨੇ ਦਾ ਅੰਤ ਨਹੀਂ ਪੈ ਸਕਦਾ ॥੪॥੫॥
Servant Nanak is devoted, dedicated, forever a sacrifice to You, Lord. Your Expanse has no limit, no boundary. ||4||5||
जन नानक बलि बलि सद बलि जाईऐ तेरा अंतु न पारावरिआ ॥४॥५॥
GURBANI.WORLD