ਗੂਜਰੀ ਮਹਲਾ ੫ ॥

ਰਾਗੁ ਗੂਜਰੀ ਗੁਰੂ ਅਰਜਨ ਦੇਵ ਜੀ ਅੰਗ 502
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗੂਜਰੀਮਹਲਾ
Goojaree, Fifth Mahalaa:
गूजरी महला ५ ॥
LINE 02
ਤੂੰਸਮਰਥੁਸਰਨਿਕੋਦਾਤਾਦੁਖਭੰਜਨੁਸੁਖਰਾਇ
ਹੇ ਪ੍ਰਭੂ! ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ, ਤੂੰ ਸਰਨ ਆਏ ਨੂੰ ਸਹਾਰਾ ਦੇਣ ਵਾਲਾ ਹੈਂ, ਤੂੰ (ਜੀਵਾਂ ਦੇ) ਦੁੱਖ ਦੂਰ ਕਰਨ ਵਾਲਾ ਹੈਂ, ਤੇ ਸੁਖ ਦੇਣ ਵਾਲਾ ਹੈਂ।
You are the Almighty Lord, the Giver of Sanctuary, the Destroyer of pain, the King of happiness.
तूं समरथु सरनि को दाता दुख भंजनु सुख राइ ॥
LINE 03
ਜਾਹਿਕਲੇਸਮਿਟੇਭੈਭਰਮਾਨਿਰਮਲਗੁਣਪ੍ਰਭਗਾਇ॥॥
ਤੇਰੇ ਪਵਿਤ੍ਰ ਗੁਣ ਗਾ ਗਾ ਕੇ ਜੀਵਾਂ ਦੇ ਦੁੱਖ ਦੂਰ ਹੋ ਜਾਂਦੇ ਹਨ, ਸਾਰੇ ਡਰ ਭਰਮ ਮਿਟ ਜਾਂਦੇ ਹਨ ॥੧॥
Troubles depart, and fear and doubt are dispelled, singing the Glorious Praises of the Immaculate Lord God. ||1||
जाहि कलेस मिटे भै भरमा निरमल गुण प्रभ गाइ ॥१॥
LINE 04
ਗੋਵਿੰਦਤੁਝਬਿਨੁਅਵਰੁਠਾਉ
ਹੇ ਮੇਰੇ ਗੋਵਿੰਦ! ਤੈਥੋਂ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ।
O Lord of the Universe, without You, there is no other place.
गोविंद तुझ बिनु अवरु न ठाउ ॥
LINE 05
ਕਰਿਕਿਰਪਾਪਾਰਬ੍ਰਹਮਸੁਆਮੀਜਪੀਤੁਮਾਰਾਨਾਉਰਹਾਉ
ਹੇ ਪਾਰਬ੍ਰਹਮ! ਹੇ ਸੁਆਮੀ! (ਮੇਰੇ ਉਤੇ) ਮੇਹਰ ਕਰ, ਮੈਂ (ਸਦਾ) ਤੇਰਾ ਨਾਮ ਜਪਦਾ ਰਹਾਂ। ਰਹਾਉ॥
Show Mercy to me, O Supreme Lord Master, that I may chant Your Name. ||Pause||
करि किरपा पारब्रहम सुआमी जपी तुमारा नाउ ॥ रहाउ ॥
LINE 06
ਸਤਿਗੁਰਸੇਵਿਲਗੇਹਰਿਚਰਨੀਵਡੈਭਾਗਿਲਿਵਲਾਗੀ
ਜੇਹੜੇ ਮਨੁੱਖ ਵੱਡੀ ਕਿਸਮਤਿ ਨਾਲ ਗੁਰੂ ਦੀ ਸਰਨ ਪੈ ਕੇ ਪ੍ਰਭੂ-ਚਰਨਾਂ ਵਿਚ ਜੁੜਦੇ ਹਨ, ਉਹਨਾਂ ਦੀ ਲਗਨ (ਪਰਮਾਤਮਾ ਨਾਲ) ਲੱਗ ਜਾਂਦੀ ਹੈ,
Serving the True Guru, I am attached to the Lord's Lotus Feet; by great good fortune, I have embraced love for Him.
सतिगुर सेवि लगे हरि चरनी वडै भागि लिव लागी ॥
LINE 07
ਕਵਲਪ੍ਰਗਾਸਭਏਸਾਧਸੰਗੇਦੁਰਮਤਿਬੁਧਿਤਿਆਗੀ॥॥
ਗੁਰੂ ਦੀ ਸੰਗਤ ਵਿਚ ਰਹਿ ਕੇ ਉਹਨਾਂ ਦੇ ਹਿਰਦੇ-ਕੌਲ ਖਿੜ ਜਾਂਦੇ ਹਨ, ਉਹ ਖੋਟੀ ਮਤਿ ਵਾਲੀ ਬੁੱਧੀ ਤਿਆਗ ਦੇਂਦੇ ਹਨ ॥੨॥
My heart lotus blossoms forth in the Saadh Sangat, the Company of the Holy; I have renounced evil-mindedness and intellectualism. ||2||
कवल प्रगास भए साधसंगे दुरमति बुधि तिआगी ॥२॥
LINE 08
ਆਠਪਹਰਹਰਿਕੇਗੁਣਗਾਵੈਸਿਮਰੈਦੀਨਦੈਆਲਾ
ਜੇਹੜਾ ਮਨੁੱਖ ਅੱਠੇ ਪਹਰ ਪਰਮਾਤਮਾ ਦੇ ਗੁਣ ਗਾਂਦਾ ਹੈ, ਦੀਨਾਂ ਉਤੇ ਦਇਆ ਕਰਨ ਵਾਲੇ ਦਾ ਨਾਮ ਸਿਮਰਦਾ ਹੈ,
One who sings the Glorious Praises of the Lord, twenty-four hours a day, and remembers the Lord in meditation, who is Kind to the poor,
आठ पहर हरि के गुण गावै सिमरै दीन दैआला ॥
LINE 09
ਆਪਿਤਰੈਸੰਗਤਿਸਭਉਧਰੈਬਿਨਸੇਸਗਲਜੰਜਾਲਾ॥॥
ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਉਸ ਦੇ ਨਾਲ ਮੇਲ ਰੱਖਣ ਵਾਲਾ ਸਾਥ ਭੀ ਪਾਰ ਲੰਘ ਜਾਂਦਾ ਹੈ, ਉਸ ਦੇ ਸਾਰੇ ਮਾਇਕ-ਬੰਧਨ ਨਾਸ ਹੋ ਜਾਂਦੇ ਹਨ ॥੩॥
saves himself, and redeems all his generations; all of his bonds are released. ||3||
आपि तरै संगति सभ उधरै बिनसे सगल जंजाला ॥३॥
LINE 10
ਚਰਣਅਧਾਰੁਤੇਰਾਪ੍ਰਭਸੁਆਮੀਓਤਿਪੋਤਿਪ੍ਰਭੁਸਾਥਿ
ਹੇ ਪ੍ਰਭੂ! ਹੇ ਸੁਆਮੀ! ਜਿਸ ਮਨੁੱਖ ਨੇ ਤੇਰੇ ਚਰਨਾਂ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਬਣਾ ਲਿਆ, ਤੂੰ ਮਾਲਕ ਤਾਣੇ ਪੇਟੇ ਵਾਂਗ ਸਦਾ ਉਸ ਦੇ ਨਾਲ ਰਹਿੰਦਾ ਹੈਂ।
I take the Support of Your Feet, O God, O Lord and Master; you are with me through and through, God.
चरण अधारु तेरा प्रभ सुआमी ओति पोति प्रभु साथि ॥
LINE 11
ਸਰਨਿਪਰਿਓਨਾਨਕਪ੍ਰਭਤੁਮਰੀਦੇਰਾਖਿਓਹਰਿਹਾਥ੪੨੩੨॥॥॥॥
ਹੇ ਨਾਨਕ! (ਆਖ-) ਹੇ ਪ੍ਰਭੂ! ਜੇਹੜਾ ਮਨੁੱਖ ਤੇਰੀ ਸਰਨ ਆ ਪਿਆ, ਹੇ ਹਰੀ! ਤੂੰ ਉਸ ਨੂੰ ਆਪਣੇ ਹੱਥ ਦੇ ਕੇ (ਸੰਸਾਰ-ਸਮੁੰਦਰ ਤੋਂ) ਬਚਾਂਦਾ ਹੈਂ ॥੪॥੨॥੩੨॥
Nanak has entered Your Sanctuary, God; giving him His hand, the Lord has protected him. ||4||2||32||
सरनि परिओ नानक प्रभ तुमरी दे राखिओ हरि हाथ ॥४॥२॥३२॥
GURBANI.WORLD