ਮਃ ੩ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਃ੩॥
Third Mahalaa:
मः ३ ॥
LINE 02
ਜਿਨਿਉਪਾਈਮੇਦਨੀਸੋਈਸਾਰਕਰੇਇ॥
ਜਿਸ ਪਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਉਹੀ ਇਸ ਦੀ ਸੰਭਾਲ ਕਰਦਾ ਹੈ।
The One who created the world, takes care of it.
जिनि उपाई मेदनी सोई सार करेइ ॥
LINE 03
ਏਕੋਸਿਮਰਹੁਭਾਇਰਹੁਤਿਸੁਬਿਨੁਅਵਰੁਨਕੋਇ॥
ਹੇ ਭਰਾਵੋ! ਉਸ ਇਕ ਨੂੰ ਸਿਮਰੋ, ਉਸ ਤੋਂ ਬਿਨਾ ਹੋਰ ਕੋਈ (ਸੰਭਾਲ ਕਰਨ ਵਾਲਾ) ਨਹੀਂ ਹੈ।
Meditate in remembrance on the One Lord, O Siblings of Destiny; there is none other than Him.
एको सिमरहु भाइरहु तिसु बिनु अवरु न कोइ ॥
LINE 04
ਖਾਣਾਸਬਦੁਚੰਗਿਆਈਆਜਿਤੁਖਾਧੈਸਦਾਤ੍ਰਿਪਤਿਹੋਇ॥
(ਹੇ ਭਰਾਵੋ!) ਪ੍ਰਭੂ ਦੇ ਗੁਣਾਂ ਨੂੰ ਗੁਰੂ ਦੇ ਸ਼ਬਦ ਨੂੰ ਭੋਜਨ ਬਣਾਓ (ਭਾਵ, ਜੀਵਨ ਦਾ ਆਸਰਾ ਬਣਾਓ), ਇਹ ਭੋਜਨ ਖਾਧਿਆਂ ਸਦਾ ਰੱਜੇ ਰਹੀਦਾ ਹੈ (ਮਨ ਵਿਚ ਸਦਾ ਸੰਤੋਖ ਰਹਿੰਦਾ ਹੈ)।
So eat the food of the Shabad and goodness; eating it, you shall remain satisfied forever.
खाणा सबदु चंगिआईआ जितु खाधै सदा त्रिपति होइ ॥
LINE 05
ਪੈਨਣੁਸਿਫਤਿਸਨਾਇਹੈਸਦਾਸਦਾਓਹੁਊਜਲਾਮੈਲਾਕਦੇਨਹੋਇ॥
ਪ੍ਰਭੂ ਦੀ ਸਿਫ਼ਤ-ਸਾਲਾਹ ਨੂੰ ਵਡਿਆਈਆਂ ਨੂੰ (ਆਪਣਾ) ਪੁਸ਼ਾਕਾ ਬਣਾਓ, ਉਹ ਪੁਸ਼ਾਕਾ ਸਦਾ ਸਾਫ਼ ਰਹਿੰਦਾ ਹੈ ਤੇ ਕਦੇ ਮੈਲਾ ਨਹੀਂ ਹੁੰਦਾ।
Dress yourself in the Praise of the Lord. Forever and ever, it is radiant and bright; it is never polluted.
पैनणु सिफति सनाइ है सदा सदा ओहु ऊजला मैला कदे न होइ ॥
LINE 06
ਸਹਜੇਸਚੁਧਨੁਖਟਿਆਥੋੜਾਕਦੇਨਹੋਇ॥
ਆਤਮਕ ਅਡੋਲਤਾ ਵਿਚ (ਰਹਿ ਕੇ) ਖੱਟਿਆ ਹੋਇਆ ਨਾਮ-ਧਨ ਕਦੇ ਘਟਦਾ ਨਹੀਂ।
I have intuitively earned the true wealth, which never decreases.
सहजे सचु धनु खटिआ थोड़ा कदे न होइ ॥
LINE 07
ਦੇਹੀਨੋਸਬਦੁਸੀਗਾਰੁਹੈਜਿਤੁਸਦਾਸਦਾਸੁਖੁਹੋਇ॥
ਮਨੁੱਖਾ ਸਰੀਰ ਲਈ ਗੁਰੂ ਦਾ ਸ਼ਬਦ (ਮਾਨੋ) ਗਹਣਾ ਹੈ, ਇਸ (ਗਹਣੇ ਦੀ ਬਰਕਤਿ) ਨਾਲ ਸਦਾ ਹੀ ਸੁਖ ਮਿਲਦਾ ਹੈ।
The body is adorned with the Shabad, and is at peace forever and ever.
देही नो सबदु सीगारु है जितु सदा सदा सुखु होइ ॥
LINE 08
ਨਾਨਕਗੁਰਮੁਖਿਬੁਝੀਐਜਿਸਨੋਆਪਿਵਿਖਾਲੇਸੋਇ੨॥॥
ਹੇ ਨਾਨਕ! ਜਿਸ ਮਨੁੱਖ ਨੂੰ ਪ੍ਰਭੂ ਆਪ ਸੋਝੀ ਪਾਏ ਉਹ ਗੁਰੂ ਦੀ ਰਾਹੀਂ ਇਹ (ਜੀਵਨ-ਭੇਤ) ਸਮਝਦਾ ਹੈ ॥੨॥
O Nanak, the Gurmukh realizes the Lord, who reveals Himself. ||2||
नानक गुरमुखि बुझीऐ जिस नो आपि विखाले सोइ ॥२॥
GURBANI.WORLD