ਰਾਗੁ ਆਸਾ ਮਹਲਾ ੧ ਛੰਤ ਘਰੁ ੧ ॥

ਰਾਗੁ ਆਸਾ ਗੁਰੂ ਨਾਨਕ ਦੇਵ ਜੀ ਅੰਗ 435
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਰਾਗੁਆਸਾਮਹਲਾ੧ਛੰਤਘਰੁ੧॥
ਰਾਗ ਆਸਾ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਛੰਤ'।
Raag Aasaa, First Mahalaa, Chhant, First House:
रागु आसा महला १ छंत घरु १ ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਮੁੰਧਜੋਬਨਿਬਾਲੜੀਏਮੇਰਾਪਿਰੁਰਲੀਆਲਾਰਾਮ॥
ਹੇ ਜੋਬਨ ਵਿਚ ਮੱਤੀ ਅੰਞਾਣ ਇਸਤ੍ਰੀਏ! (ਆਪਣੇ ਪਤੀ-ਪ੍ਰਭੂ ਨੂੰ ਹਿਰਦੇ ਵਿਚ ਵਸਾ ਲੈ) ਪਿਆਰਾ ਪ੍ਰਭੂ ਹੀ ਆਨੰਦ ਦਾ ਸੋਮਾ ਹੈ।
O beautiful young bride, my Beloved Lord is very playful.
मुंध जोबनि बालड़ीए मेरा पिरु रलीआला राम ॥
LINE 04
ਧਨਪਿਰਨੇਹੁਘਣਾਰਸਿਪ੍ਰੀਤਿਦਇਆਲਾਰਾਮ॥
ਜਿਸ ਜੀਵ-ਇਸਤ੍ਰੀ ਨਾਲ ਪ੍ਰਭੂ-ਪਤੀ ਦਾ ਬਹੁਤਾ ਪ੍ਰੇਮ ਬਣਦਾ ਹੈ ਉਹ ਬੜੇ ਚਾਉ ਨਾਲ ਦਇਆਲ ਪ੍ਰਭੂ ਨੂੰ ਪਿਆਰ ਕਰਦੀ ਹੈ।
When the bride enshrines great love for her Husband Lord, He becomes merciful, and loves her in return.
धन पिर नेहु घणा रसि प्रीति दइआला राम ॥
LINE 05
ਧਨਪਿਰਹਿਮੇਲਾਹੋਇਸੁਆਮੀਆਪਿਪ੍ਰਭੁਕਿਰਪਾਕਰੇ॥
ਪ੍ਰਭੂ ਸੁਆਮੀ ਆਪ ਕਿਰਪਾ ਕਰਦਾ ਹੈ ਤਦੋਂ ਹੀ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਹੁੰਦਾ ਹੈ।
The soul-bride meets her Husband Lord, when the Lord Master Himself showers His favor upon her.
धन पिरहि मेला होइ सुआमी आपि प्रभु किरपा करे ॥
LINE 06
ਸੇਜਾਸੁਹਾਵੀਸੰਗਿਪਿਰਕੈਸਾਤਸਰਅੰਮ੍ਰਿਤਭਰੇ॥
ਪਤੀ-ਪ੍ਰਭੂ ਦੀ ਸੰਗਤਿ ਵਿਚ ਉਸ ਦਾ ਹਿਰਦਾ-ਸੇਜ ਸੋਹਣਾ ਬਣ ਜਾਂਦਾ ਹੈ, ਉਸ ਦੇ ਪੰਜ ਗਿਆਨ-ਇੰਦ੍ਰੇ ਉਸ ਦਾ ਮਨ ਤੇ ਉਸ ਦੀ ਬੁੱਧੀ ਇਹ ਸਾਰੇ ਨਾਮ-ਅੰਮ੍ਰਿਤ ਨਾਲ ਭਰਪੂਰ ਹੋ ਜਾਂਦੇ ਹਨ।
Her bed is decorated in the company of her Beloved, and her seven pools are filled with ambrosial nectar.
सेजा सुहावी संगि पिर कै सात सर अंम्रित भरे ॥
LINE 07
ਕਰਿਦਇਆਮਇਆਦਇਆਲਸਾਚੇਸਬਦਿਮਿਲਿਗੁਣਗਾਵਓ॥
ਹੇ ਸਦਾ-ਥਿਰ ਰਹਿਣ ਵਾਲੇ ਦਇਆਲ ਪ੍ਰਭੂ! ਮੇਰੇ ਉਤੇ ਮੇਹਰ ਕਰ ਕਿਰਪਾ ਕਰ, ਮੈਂ ਗੁਰੂ ਦੇ ਸ਼ਬਦ ਵਿਚ ਜੁੜ ਕੇ ਤੇਰੇ ਗੁਣ ਗਾਵਾਂ।
Be kind and compassionate to me, O Merciful True Lord, that I may obtain the Word of the Shabad, and sing Your Glorious Praises.
करि दइआ मइआ दइआल साचे सबदि मिलि गुण गावओ ॥
LINE 08
ਨਾਨਕਾਹਰਿਵਰੁਦੇਖਿਬਿਗਸੀਮੁੰਧਮਨਿਓਮਾਹਓ੧॥॥
ਹੇ ਨਾਨਕ! ਜੇਹੜੀ ਜੀਵ-ਇਸਤ੍ਰੀ ਦੇ ਮਨ ਵਿਚ ਪ੍ਰਭੂ ਪਤੀ ਦੇ ਮਿਲਾਪ ਦਾ ਚਾਉ ਪੈਦਾ ਹੁੰਦਾ ਹੈ ਉਹ ਹਰੀ-ਖਸਮ ਦਾ ਦੀਦਾਰ ਕਰ ਕੇ (ਅੰਤਰ ਆਤਮੇ) ਪ੍ਰਸੰਨ ਹੁੰਦੀ ਹੈ ॥੧॥
O Nanak, gazing upon her Husband Lord, the soul-bride is delighted, and her mind is filled with joy. ||1||
नानका हरि वरु देखि बिगसी मुंध मनि ओमाहओ ॥१॥
LINE 09
ਮੁੰਧਸਹਜਿਸਲੋਨੜੀਏਇਕਪ੍ਰੇਮਬਿਨੰਤੀਰਾਮ॥
ਹੇ ਆਤਮਕ ਅਡੋਲਤਾ ਵਿਚ ਟਿਕੀ ਸੁੰਦਰ ਨੇਤ੍ਰਾਂ ਵਾਲੀ ਜੀਵ-ਇਸਤ੍ਰੀਏ! ਮੇਰੀ ਇਕ ਪਿਆਰ-ਭਰੀ ਬੇਨਤੀ ਸੁਣ।
O bride of natural beauty, offer your loving prayers to the Lord.
मुंध सहजि सलोनड़ीए इक प्रेम बिनंती राम ॥
LINE 10
ਮੈਮਨਿਤਨਿਹਰਿਭਾਵੈਪ੍ਰਭਸੰਗਮਿਰਾਤੀਰਾਮ॥
(ਮੈਨੂੰ ਭੀ ਰਾਹੇ ਪਾ ਕਿ) ਮੈਨੂੰ ਭਗਤੀ ਵਿਚ ਪ੍ਰਭੂ ਪਿਆਰਾ ਲੱਗੇ ਤੇ ਮੈਂ ਪ੍ਰਭੂ ਦੇ ਨਾਲ ਰੱਤੀ ਜਾਵਾਂ।
The Lord is pleasing to my mind and body; I am intoxicated in my Lord God's Company.
मै मनि तनि हरि भावै प्रभ संगमि राती राम ॥
LINE 11
ਪ੍ਰਭਪ੍ਰੇਮਿਰਾਤੀਹਰਿਬਿਨੰਤੀਨਾਮਿਹਰਿਕੈਸੁਖਿਵਸੈ॥
ਜੇਹੜੀ ਜੀਵ-ਇਸਤ੍ਰੀ ਪ੍ਰਭੂ ਦੇ ਪਿਆਰ ਵਿਚ ਰੱਤੀ ਰਹਿੰਦੀ ਹੈ ਤੇ ਉਸ ਦੇ ਦਰ ਤੇ ਬੇਨਤੀਆਂ ਕਰਦੀ ਰਹਿੰਦੀ ਹੈ ਉਹ ਪ੍ਰਭੂ ਦੇ ਨਾਮ ਵਿਚ ਜੁੜ ਕੇ ਆਤਮਕ ਆਨੰਦ ਵਿਚ ਜੀਵਨ ਬਿਤੀਤ ਕਰਦੀ ਹੈ।
Imbued with the Love of God, I pray to the Lord, and through the Lord's Name, I abide in peace.
प्रभ प्रेमि राती हरि बिनंती नामि हरि कै सुखि वसै ॥
LINE 12
ਤਉਗੁਣਪਛਾਣਹਿਤਾਪ੍ਰਭੁਜਾਣਹਿਗੁਣਹਵਸਿਅਵਗਣਨਸੈ॥
ਹੇ ਪ੍ਰਭੂ! ਜੇਹੜੀਆਂ ਜੀਵ ਇਸਤ੍ਰੀਆਂ ਜਦੋਂ ਤੇਰੇ ਗੁਣ ਪਛਾਣਦੀਆਂ ਹਨ ਤਦੋਂ ਉਹ ਤੇਰੇ ਨਾਲ ਡੂੰਘੀ ਸਾਂਝ ਪਾ ਲੈਂਦੀਆਂ ਹਨ, ਉਹਨਾਂ ਦੇ ਹਿਰਦੇ ਵਿਚ ਗੁਣ ਆ ਟਿਕਦੇ ਹਨ ਤੇ ਔਗੁਣ ਉਹਨਾਂ ਦੇ ਅੰਦਰੋਂ ਦੂਰ ਹੋ ਜਾਂਦੇ ਹਨ।
If you recognize His Glorious Virtues, then you shall come to know God; thus virtue shall dwell in you, and sin shall run away.
तउ गुण पछाणहि ता प्रभु जाणहि गुणह वसि अवगण नसै ॥
LINE 13
ਤੁਧੁਬਾਝੁਇਕੁਤਿਲੁਰਹਿਨਸਾਕਾਕਹਣਿਸੁਨਣਿਨਧੀਜਏ॥
ਹੇ ਪ੍ਰਭੂ! ਮੈਂ ਤੈਥੋਂ ਬਿਨਾ ਇਕ ਤਿਲ ਜਿਤਨਾ ਸਮਾ ਭੀ ਜੀਊ ਨਹੀਂ ਸਕਦੀ (ਮੇਰੀ ਜਿੰਦ ਵਿਆਕੁਲ ਹੋ ਪੈਂਦੀ ਹੈ) ਤੇ (ਤੇਰੇ ਨਾਮ ਤੋਂ ਬਿਨਾ ਕੁਝ ਹੋਰ) ਆਖਣ ਨਾਲ ਜਾਂ ਸੁਣਨ ਨਾਲ ਮੇਰਾ ਮਨ ਧੀਰਜ ਨਹੀਂ ਫੜਦਾ।
Without You, I cannot survive, even for an instant; by merely talking and listening about You, I am not satisfied.
तुधु बाझु इकु तिलु रहि न साका कहणि सुनणि न धीजए ॥
LINE 14
ਨਾਨਕਾਪ੍ਰਿਉਪ੍ਰਿਉਕਰਿਪੁਕਾਰੇਰਸਨਰਸਿਮਨੁਭੀਜਏ੨॥॥
ਹੇ ਨਾਨਕ! ਜੇਹੜੀ ਜੀਵ-ਇਸਤ੍ਰੀ ਪ੍ਰਭੂ ਨੂੰ 'ਹੇ ਪਿਆਰੇ! ਹੇ ਪਿਆਰੇ!' ਆਖ ਆਖ ਕੇ ਯਾਦ ਕਰਦੀ ਰਹਿੰਦੀ ਹੈ ਉਸ ਦੀ ਜੀਭ ਉਸ ਦਾ ਮਨ ਪਰਮਾਤਮਾ ਦੇ ਨਾਮ-ਰਸ ਵਿਚ ਭਿੱਜ ਜਾਂਦਾ ਹੈ ॥੨॥
Nanak proclaims, "O Beloved, O Beloved!" His tongue and mind are drenched with the Lord's sublime essence. ||2||
नानका प्रिउ प्रिउ करि पुकारे रसन रसि मनु भीजए ॥२॥
LINE 15
ਸਖੀਹੋਸਹੇਲੜੀਹੋਮੇਰਾਪਿਰੁਵਣਜਾਰਾਰਾਮ॥
ਹੇ (ਸਤਸੰਗੀ) ਸਹੇਲੀਹੋ! ਪਰਮਾਤਮਾ ਪ੍ਰੇਮ ਦਾ ਵਪਾਰੀ ਹੈ।
O my companions and friends, my Husband Lord is the merchant.
सखीहो सहेलड़ीहो मेरा पिरु वणजारा राम ॥
LINE 16
ਹਰਿਨਾਮੋੁਵਣੰਜੜਿਆਰਸਿਮੋਲਿਅਪਾਰਾਰਾਮ॥
ਜਿਸ ਨੇ ਉਸ ਦਾ ਨਾਮ ਵਿਹਾਝਿਆ ਹੈ ਉਹ ਉਸ ਦੇ ਨਾਮ-ਰਸ ਵਿਚ ਭਿੱਜ ਕੇ ਇਤਨੇ ਉੱਚੇ ਆਤਮਕ-ਜੀਵਨ ਵਾਲੀ ਹੋ ਜਾਂਦੀ ਹੈ ਕਿ ਉਸ ਦਾ ਮੁੱਲ ਨਹੀਂ ਪੈ ਸਕਦਾ।
I have purchased the Lord's Name; its sweetness and value are unlimited.
हरि नामुो वणंजड़िआ रसि मोलि अपारा राम ॥
LINE 17
ਮੋਲਿਅਮੋਲੋਸਚਘਰਿਢੋਲੋਪ੍ਰਭਭਾਵੈਤਾਮੁੰਧਭਲੀ॥
ਉਹ ਜੀਵ-ਸਖੀ ਬੇਅੰਤ ਮੁੱਲ ਵਾਲੀ ਹੋ ਜਾਂਦੀ ਹੈ, ਪਿਆਰੇ-ਪ੍ਰਭੂ ਦੇ ਸਦਾ-ਥਿਰ ਚਰਨਾਂ ਵਿਚ ਉਹ ਜੁੜੀ ਰਹਿੰਦੀ ਹੈ। ਉਹੀ ਜੀਵ-ਇਸਤ੍ਰੀ ਚੰਗੀ ਸਮਝੋ ਜੋ ਪਤੀ-ਪ੍ਰਭੂ ਨੂੰ ਪਿਆਰੀ ਲੱਗਦੀ ਹੈ।
His value is invaluable; the Beloved dwells in His true home. If it is pleasing to God, then He blesses His bride.
मोलि अमोलो सच घरि ढोलो प्रभ भावै ता मुंध भली ॥
LINE 18
ਇਕਿਸੰਗਿਹਰਿਕੈਕਰਹਿਰਲੀਆਹਉਪੁਕਾਰੀਦਰਿਖਲੀ॥
ਅਨੇਕਾਂ ਹੀ ਹਨ ਜੋ ਪ੍ਰਭੂ ਦੀ ਯਾਦ ਵਿਚ ਜੁੜ ਕੇ ਆਤਮਕ ਆਨੰਦ ਮਾਣਦੀਆਂ ਹਨ, ਮੈਂ ਉਹਨਾਂ ਦੇ ਦਰ ਤੇ ਖਲੋ ਕੇ ਬੇਨਤੀ ਕਰਦੀ ਹਾਂ (ਕਿ ਮੇਰੀ ਸਹਾਇਤਾ ਕਰੋ ਮੈਂ ਭੀ ਪ੍ਰਭੂ ਨੂੰ ਯਾਦ ਕਰ ਸਕਾਂ)।
Some enjoy sweet pleasures with the Lord, while I stand crying at His door.
इकि संगि हरि कै करहि रलीआ हउ पुकारी दरि खली ॥
LINE 19
ਕਰਣਕਾਰਣਸਮਰਥਸ੍ਰੀਧਰਆਪਿਕਾਰਜੁਸਾਰਏ॥
ਪਰਮਾਤਮਾ ਹੀ ਸਾਰੇ ਜਗਤ ਦਾ ਮੂਲ ਹੈ ਜੋ ਸਭ ਕੁਝ ਕਰਨ-ਯੋਗ ਹੈ ਜੋ ਮਾਇਆ ਦਾ ਪਤੀ ਹੈ ਤੇ ਉਸ ਜੀਵ-ਇਸਤ੍ਰੀ ਦੇ ਮਨੁੱਖਾ ਜਨਮ ਦੇ ਮਨੋਰਥ ਨੂੰ ਸਫਲ ਕਰਦਾ ਹੈ।
The Creator, the Cause of causes, the All-powerful Lord Himself arranges our affairs.
करण कारण समरथ स्रीधर आपि कारजु सारए ॥
LINE 20
ਨਾਨਕਨਦਰੀਧਨਸੋਹਾਗਣਿਸਬਦੁਅਭਸਾਧਾਰਏ੩॥॥
ਹੇ ਨਾਨਕ! ਜਿਸ ਜੀਵ-ਇਸਤ੍ਰੀ ਉਤੇ ਪ੍ਰਭੂ ਦੀ ਮੇਹਰ ਦੀ ਨਿਗਾਹ ਹੁੰਦੀ ਹੈ ਉਹ ਭਾਗਾਂ ਵਾਲੀ ਹੈ, ਗੁਰੂ ਦਾ ਸ਼ਬਦ ਉਸ ਦੇ ਹਿਰਦੇ ਨੂੰ ਸਹਾਰਾ ਦੇਈ ਰੱਖਦਾ ਹੈ ॥੩॥
O Nanak, blessed is the soul-bride, upon whom He casts His Glance of Grace; she enshrines the Word of the Shabad in her heart. ||3||
नानक नदरी धन सोहागणि सबदु अभ साधारए ॥३॥
LINE 21
ਹਮਘਰਿਸਾਚਾਸੋਹਿਲੜਾਪ੍ਰਭਆਇਅੜੇਮੀਤਾਰਾਮ॥
ਹੇ ਸਹੇਲੀਹੋ! ਮੇਰੇ ਹਿਰਦੇ-ਘਰ ਵਿਚ, ਮਾਨੋ, ਅਟੱਲ ਖ਼ੁਸ਼ੀਆਂ-ਭਰਿਆ ਗੀਤ ਹੋਣ ਲੱਗ ਪਿਆ ਹੈ, ਕਿਉਂਕਿ ਮਿਤ੍ਰ-ਪ੍ਰਭੂ ਮੇਰੇ ਅੰਦਰ ਆ ਵੱਸਿਆ ਹੈ।
In my home, the true songs of rejoicing resound; the Lord God, my Friend, has come to me.
हम घरि साचा सोहिलड़ा प्रभ आइअड़े मीता राम ॥
LINE 22
ਰਾਵੇਰੰਗਿਰਾਤੜਿਆਮਨੁਲੀਅੜਾਦੀਤਾਰਾਮ॥
ਉਹ ਪ੍ਰਭੂ ਉਹਨਾਂ ਜੀਵਾਂ ਨੂੰ ਮਿਲ ਪੈਂਦਾ ਹੈ ਜੋ ਉਸ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਆਪਣਾ ਮਨ ਉਸ ਦੇ ਹਵਾਲੇ ਕਰਦੇ ਹਨ ਤੇ ਉਹ ਨਾਮ ਹਾਸਲ ਕਰਦੇ ਹਨ।
He enjoys me, and imbued with His Love, I have captivated His heart, and given mine to Him.
रावे रंगि रातड़िआ मनु लीअड़ा दीता राम ॥
LINE 23
ਆਪਣਾਮਨੁਦੀਆਹਰਿਵਰੁਲੀਆਜਿਉਭਾਵੈਤਿਉਰਾਵਏ॥
ਜੇਹੜੀ ਜੀਵ-ਇਸਤ੍ਰੀ ਆਪਣਾ ਮਨ ਪ੍ਰਭੂ-ਪਤੀ ਦੇ ਹਵਾਲੇ ਕਰਦੀ ਹੈ ਉਹ ਪ੍ਰਭੂ-ਖਸਮ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ ਫਿਰ ਆਪਣੀ ਰਜ਼ਾ ਅਨੁਸਾਰ ਪ੍ਰਭੂ ਉਸ ਜੀਵ ਇਸਤ੍ਰੀ ਨਾਲ ਮਿਲਿਆ ਰਹਿੰਦਾ ਹੈ।
I gave my mind, and obtained the Lord as my Husband; as it pleases His Will, He enjoys me.
आपणा मनु दीआ हरि वरु लीआ जिउ भावै तिउ रावए ॥
LINE 24
ਤਨੁਮਨੁਪਿਰਆਗੈਸਬਦਿਸਭਾਗੈਘਰਿਅੰਮ੍ਰਿਤਫਲੁਪਾਵਏ॥
ਜੇਹੜੀ ਜਿੰਦ-ਵਹੁਟੀ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣਾ ਮਨ ਤੇ ਆਪਣਾ ਹਿਰਦਾ ਪ੍ਰਭੂ-ਪਤੀ ਦੇ ਭੇਟ ਕਰਦੀ ਹੈ ਉਹ ਆਪਣੇ ਭਾਗਾਂ ਵਾਲੇ ਹਿਰਦੇ-ਘਰ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਪਾ ਲੈਂਦੀ ਹੈ।
I have placed my body and mind before my Husband Lord, and through the Shabad, I have been blessed. Within the home of my own self, I have obtained the ambrosial fruit.
तनु मनु पिर आगै सबदि सभागै घरि अंम्रित फलु पावए ॥
LINE 25
ਬੁਧਿਪਾਠਿਨਪਾਈਐਬਹੁਚਤੁਰਾਈਐਭਾਇਮਿਲੈਮਨਿਭਾਣੇ॥
ਪ੍ਰਭੂ ਕਿਸੇ ਸਿਆਣਪ ਨਾਲ ਕਿਸੇ ਅਕਲ ਨਾਲ ਕਿਸੇ (ਧਾਰਮਿਕ ਪੁਸਤਕਾਂ ਦੇ) ਪਾਠ ਨਾਲ ਨਹੀਂ ਮਿਲਦਾ, ਉਹ ਤਾਂ ਪ੍ਰੇਮ ਦੀ ਰਾਹੀਂ ਮਿਲਦਾ ਹੈ, ਉਸ ਨੂੰ ਮਿਲਦਾ ਹੈ ਜਿਸ ਦੇ ਮਨ ਵਿਚ ਉਹ ਪਿਆਰਾ ਲੱਗਦਾ ਹੈ।
He is not obtained by intellectual recitation or great cleverness; only by love does the mind obtain Him.
बुधि पाठि न पाईऐ बहु चतुराईऐ भाइ मिलै मनि भाणे ॥
LINE 26
ਨਾਨਕਠਾਕੁਰਮੀਤਹਮਾਰੇਹਮਨਾਹੀਲੋਕਾਣੇ੪੧॥॥॥
ਹੇ ਨਾਨਕ! (ਆਖ-) ਹੇ ਮੇਰੇ ਠਾਕੁਰ! ਹੇ ਮੇਰੇ ਮਿੱਤਰ! (ਮੇਹਰ ਕਰ ਮੈਨੂੰ ਆਪਣਾ ਬਣਾਈ ਰੱਖ) ਮੈਂ (ਤੈਥੋਂ ਬਿਨਾ) ਕਿਸੇ ਹੋਰ ਦਾ ਨਾਹ ਬਣਾਂ ॥੪॥੧॥
O Nanak, the Lord Master is my Best Friend; I am not an ordinary person. ||4||1||
नानक ठाकुर मीत हमारे हम नाही लोकाणे ॥४॥१॥
GURBANI.WORLD