LINE 01
ਅਥਪ੍ਰਿਥਮੀਬ੍ਰਹਮਾਪਹਿਪੁਕਾਰਤਭਈ॥
ਹੁਣ ਪ੍ਰਿਥਮੀ ਨੇ ਬ੍ਰਹਮਾ ਕੋਲ ਪੁਕਾਰ ਕੀਤੀ:
Earth’s prayer to Brahma:
अथ प्रिथमी ब्रहमा पहि पुकारत भई ॥
LINE 02
ਸਵੈਯਾ॥
ਸਵੈਯਾ:
SWAYYA
सवैया ॥
LINE 03
ਦਈਤਨਕੇਭਰਤੇਡਰਤੇਜੁਭਈਪ੍ਰਿਥਮੀਬਹੁਭਾਰਹਿੰਭਾਰੀ॥
ਦੈਂਤਾਂ ਦੇ ਭਾਰ ਅਤੇ ਡਰ ਨਾਲ ਜੋ ਧਰਤੀ ਬਹੁਤ ਭਾਰ ਕਰ ਕੇ ਭਾਰੀ ਹੋ ਗਈ ਸੀ,
दईतन के भर ते डर ते जु भई प्रिथमी बहु भारहिं भारी ॥
LINE 04
ਗਾਇਕੋਰੂਪੁਤਬੈਧਰਕੈਬ੍ਰਹਮਾਰਿਖਿਪੈਚਲਿਜਾਇਪੁਕਾਰੀ॥
(ਉਸ ਨੇ) ਗਊ ਦਾ ਰੂਪ ਧਾਰ ਕੇ ਬ੍ਰਹਮਾ ਕੋਲ ਜਾ ਕੇ ਪੁਕਾਰ ਕੀਤੀ।
When the earth was overburdened by the weight and fear of the demons, she assumed the form of a cow and went to the sage Brahma
गाइ को रूपु तबै धर कै ब्रहमा रिखि पै चलि जाइ पुकारी ॥
LINE 05
ਬ੍ਰਹਮਕਹਿਯੋਤੁਮਹੂੰਹਮਹੂੰਮਿਲਿਜਾਹਿਤਹਾਜਹਹੈਬ੍ਰਤਿਧਾਰੀ॥
ਬ੍ਰਹਮਾ (ਨੇ ਉਸ ਨੂੰ) ਕਿਹਾ ਤੂੰ ਤੇ ਮੈਂ ਇਕੱਠੇ ਮਿਲ ਕੇ ਉਥੇ ਜਾਈਏ, ਜਿਥੇ ਵਿਸ਼ਣੂ ਰਹਿੰਦਾ ਹੈ।
ब्रहम कहियो तुम हूं हम हूं मिलि जाहि तहा जह है ब्रतिधारी ॥
LINE 06
ਜਾਇਕਰੈਬਿਨਤੀਤਿਹਕੀਰਘੁਨਾਥਸੁਨੋਇਹਬਾਤਹਮਾਰੀ੯॥॥
ਜਾ ਕੇ ਉਸ ਨੂੰ ਬੇਨਤੀ ਕਰੀਏ, "ਹੇ ਰਘੂਨਾਥ! ਸਾਡੀ ਇਹ ਬੇਨਤੀ ਸੁਣੋ" ॥੯॥
Brahma said, “We two will go to the supreme Vishnu in order to request him to listen to our supplication.”9.
जाइ करै बिनती तिह की रघुनाथ सुनो इह बात हमारी ॥९॥
LINE 07
ਬ੍ਰਹਮਕੋਅਗ੍ਰਸਭੈਧਰਕੈਸੁਤਹਾਕੋਚਲੇਤਨਕੇਤਨੀਆ॥
ਸਾਰੇ (ਦੇਵਤੇ) ਬ੍ਰਹਮਾ ਨੂੰ ਅਗੇ ਕਰ ਕੇ ਤਨ ਦੇ ਬਲ ਨਾਲ ਉਥੋਂ ਤੁਰ ਪਏ।
All the powerful people went there under the leadership of Brahma
ब्रहम को अग्र सभै धर कै सु तहा को चले तन के तनीआ ॥
LINE 08
ਤਬਜਾਇਪੁਕਾਰਕਰੀਤਿਹਸਾਮੁਹਿਰੋਵਤਤਾਮੁਨਿਜ੍ਯੋਹਨੀਆ॥
ਤਦੋਂ ਉਸ ਦੇ ਸਾਹਮਣੇ (ਮੁਨੀ ਆਦਿ ਨੇ) ਜਾ ਕੇ ਪੁਕਾਰ ਕੀਤੀ ਅਤੇ ਮੁਨੀ (ਇੰਜ ਰੋਣ ਲਗੇ) ਜਿਵੇਂ ਕਿਸੇ ਨੇ ਮਾਰਿਆ ਹੁੰਦਾ ਹੈ।
The sages and others began to weep before the supreme Vishnu as if someone had beaten them
तब जाइ पुकार करी तिह सामुहि रोवत ता मुनि ज्यो हनीआ ॥
LINE 09
ਤਾਛਬਿਕੀਅਤਿਹੀਉਪਮਾਕਬਿਨੇਮਨਭੀਤਰਯੌਗਨੀਆ॥
ਉਸ ਦ੍ਰਿਸ਼ ਦੀ ਬਹੁਤ (ਹੀ ਚੰਗੀ) ਉਪਮਾ ਕਵੀ ਨੇ (ਆਪਣੇ) ਮਨ ਵਿਚ ਇਸ ਤਰ੍ਹਾਂ ਵਿਚਾਰੀ ਹੈ
The poet mentioning the beauty of that spectacle says that those people appeared
ता छबि की अति ही उपमा कबि ने मन भीतर यौ गनीआ ॥
LINE 10
ਜਿਮਲੂਟੇਤੈਅਗ੍ਰਜਚਉਧਰੀਕੈਕੁਟਵਾਰਪੈਕੂਕਤਹੈਬਨੀਆ੧੦॥॥
ਕਿ ਜਿਵੇਂ (ਕੋਈ) ਬਾਣੀਆ ਲੁਟੇ ਜਾਣ ਤੇ ਚੌਧਰੀ ਨੂੰ ਅਗੇ ਕਰ ਕੇ ਕੋਤਵਾਲ ਕੋਲ ਪੁਕਾਰ ਕਰਦਾ ਹੈ ॥੧੦॥
Like a trader crying before a police officer having been plundered at the instance of the headman.10.
जिम लूटे तै अग्रज चउधरी कै कुटवार पै कूकत है बनीआ ॥१०॥
LINE 11
ਲੈਬ੍ਰਹਮਾਸੁਰਸੈਨਸਭੈਤਹਦਉਰਿਗਏਜਹਸਾਗਰਭਾਰੀ॥
ਬ੍ਰਹਮਾ (ਆਪਣੇ ਨਾਲ) ਦੇਵਤਿਆਂ ਦੇ ਸਾਰੇ ਦਲ ਲੈ ਕੇ, ਭਜ ਕੇ ਉਥੇ ਗਿਆ, ਜਿਥੇ ਭਾਰੀ (ਛੀਰ) ਸਮੁੰਦਰ ਸੀ।
लै ब्रहमा सुर सैन सभै तह दउरि गए जह सागर भारी ॥
LINE 12
ਗਾਇਪ੍ਰਨਾਮਕਰੋਤਿਨਕੋਅਪੁਨੇਲਖਿਬਾਰਨਿਵਾਰਪਖਾਰੀ॥
(ਧਰਤੀ ਰੂਪੀ) ਗਊ ਨੇ ਉਨ੍ਹਾਂ ਨੂੰ ਪ੍ਰਣਾਮ ਕੀਤਾ, ਅਤੇ ਆਪਣੇ ਨੇਤ੍ਰਾਂ ('ਲਖਿ') ਦੇ ਜਲ ('ਬਾਰਨਿ') ਨਾਲ (ਉਨ੍ਹਾਂ ਦੇ) ਦਰ ਨੂੰ ਧੋ ਦਿੱਤਾ।
Brahma reached the milk-ocean alongwith the gods and the forces and washed the feet of the supreme Vishnu with water
गाइ प्रनाम करो तिन को अपुने लखि बार निवार पखारी ॥
LINE 13
ਪਾਇਪਰੇਚਤੁਰਾਨਨਤਾਹਿਕੇਦੇਖਿਬਿਮਾਨਤਹਾਬ੍ਰਤਿਧਾਰੀ॥
ਉਥੇ ਵਿਮਾਨ ਵਿਚ (ਬੈਠੇ) ਵਿਸ਼ਣੂ ਨੂੰ ਵੇਖ ਕੇ ਉਨ੍ਹਾਂ ਦੇ ਚਰਨਾਂ ਉਤੇ ਬ੍ਰਹਮਾ ਡਿਗ ਪਿਆ।
पाइ परे चतुरानन ताहि के देखि बिमान तहा ब्रतिधारी ॥
LINE 14
ਬ੍ਰਹਮਕਹਿਯੋਬ੍ਰਹਮਾਕਹੁਜਾਹੁਅਵਤਾਰਲੈਮੈਜਰਦੈਤਨਮਾਰੀ੧੧॥॥
ਪਰਮ ਸੱਤਾ ਨੇ ਬ੍ਰਹਮਾ ਨੂੰ ਕਿਹਾ, "ਤੂੰ ਜਾ, ਮੈਂ ਅਵਤਾਰ ਧਾਰ ਕੇ, ਦੈਂਤਾਂ ਦੀ ਜੜ੍ਹ ਪੁਟ ਦਿਆਂਗਾ" ॥੧੧॥
Seeing that supreme Immanent Lord, the four-headed Brahma fell at his feet whereupon the Lord said, “You may leave, I shall incarnate and destroy the demons.”11.
ब्रहम कहियो ब्रहमा कहु जाहु अवतार लै मै जर दैतन मारी ॥११॥
LINE 15
ਸ੍ਰਉਨਨਮੈਸੁਨਿਬ੍ਰਹਮਕੀਬਾਤਸਬੈਮਨਦੇਵਨਕੇਹਰਖਾਨੇ॥
ਪਰਮਾਤਮਾ ਦੀ ਗੱਲ ਨੂੰ ਕੰਨੀ ਸੁਣ ਕੇ ਸਾਰਿਆਂ ਦੇਵਤਿਆਂ ਦੇ ਮਨ ਪ੍ਰਸੰਨ ਹੋ ਗਏ।
स्रउनन मै सुनि ब्रहम की बात सबै मन देवन के हरखाने ॥
LINE 16
ਕੈਕੈਪ੍ਰਨਾਮਚਲੇਗ੍ਰਿਹਿਆਪਨਲੋਕਸਭੈਅਪੁਨੇਕਰਮਾਨੇ॥
ਸਾਰੇ ਦੇਵਤੇ ਪ੍ਰਣਾਮ ਕਰ ਕੇ ਆਪਣੇ ਘਰਾਂ ਨੂੰ ਤੁਰ ਗਏ ਅਤੇ ਸਾਰਿਆਂ ਲੋਕਾਂ ਨੂੰ ਆਪਣਾ ਕਰ ਕੇ ਮੰਨ ਲਿਆ।
Listening to the words of the Lord, all the gods were pleased and went back to their places after paying their obeisance to him
कै कै प्रनाम चले ग्रिहि आपन लोक सभै अपुने कर माने ॥
LINE 17
ਤਾਛਬਿਕੋਜਸੁਉਚਮਹਾਕਬਿਨੇਅਪੁਨੇਮਨਮੈਪਹਿਚਾਨੇ॥
ਉਸ ਦ੍ਰਿਸ਼ ਦੀ ਉਪਮਾ ਨੂੰ ਮਹਾ ਕਵੀ ਨੇ ਆਪਣੇ ਮਨ ਵਿਚ (ਇਸ ਤਰ੍ਹਾਂ) ਪਛਾਣਿਆ
ता छबि को जसु उच महा कबि ने अपुने मन मै पहिचाने ॥
LINE 18
ਗੋਧਨਭਾਤਿਗਯੋਸਭਲੋਕਮਨੋਸੁਰਜਾਇਬਹੋਰਕੈਆਨੇ੧੨॥॥
ਮਾਨੋ ਸਾਰੇ ਲੋਕ ਗਊਆਂ ਦੇ ਵਗ ('ਗੋਧਨ') ਵਾਂਗ (ਗੁੰਮ ਗਏ ਹੋਣ ਅਤੇ) ਦੇਵਤਿਆਂ ਨੇ ਮੋੜ ਕੇ ਲਿਆਂਦਾ ਹੋਵੇ ॥੧੨॥
Visualising that spectacle the poet said that they were going back like a herd of cows.12.
गोधन भाति गयो सभ लोक मनो सुर जाइ बहोर कै आने ॥१२॥
GURBANI.WORLD