ਪਉੜੀ ॥

ਰਾਗੁ ਸਾਰੰਗ ਗੁਰੂ ਰਾਮਦਾਸ ਜੀ ਅੰਗ 1240
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ॥
Pauree:
पउड़ी ॥
LINE 02
ਨਾਇਸੁਣਿਐਸੁਚਿਸੰਜਮੋਜਮੁਨੇੜਿਨਆਵੈ॥
ਜੇ ਨਾਮ ਵਿਚ ਸੁਰਤ ਜੋੜੀ ਰੱਖੀਏ ਤਾਂ ਪਵਿਤ੍ਰਤਾ ਪ੍ਰਾਪਤ ਹੁੰਦੀ ਹੈ, ਮਨ ਨੂੰ ਵੱਸ ਕਰਨ ਦੀ ਸਮਰੱਥਾ ਆ ਜਾਂਦੀ ਹੈ, ਜਮ (ਭੀ, ਭਾਵ, ਮੌਤ ਦਾ ਡਰ) ਨੇੜੇ ਨਹੀਂ ਢੁੱਕਦਾ;
Hearing the Name, one is blessed with purity and self-control, and the Messenger of Death will not draw near.
नाइ सुणिऐ सुचि संजमो जमु नेड़ि न आवै ॥
LINE 03
ਨਾਇਸੁਣਿਐਘਟਿਚਾਨਣਾਆਨੑੇਰੁਗਵਾਵੈ॥
ਜੇ ਨਾਮ ਵਿਚ ਸੁਰਤ ਜੋੜੀ ਰੱਖੀਏ ਤਾਂ ਹਿਰਦੇ ਵਿਚ (ਪ੍ਰਭੂ ਦੀ ਜੋਤਿ ਦਾ) ਚਾਨਣ ਹੋ ਜਾਂਦਾ ਹੈ (ਤੇ ਆਤਮਕ ਜੀਵਨ ਦੀ ਸੂਝ ਵਲੋਂ) ਹਨੇਰਾ ਦੂਰ ਹੋ ਜਾਂਦਾ ਹੈ;
Hearing the Name, the heart is illumined, and darkness is dispelled.
नाइ सुणिऐ घटि चानणा आनेरु गवावै ॥
LINE 04
ਨਾਇਸੁਣਿਐਆਪੁਬੁਝੀਐਲਾਹਾਨਾਉਪਾਵੈ॥
ਜੇ ਨਾਮ ਵਿਚ ਸੁਰਤ ਜੋੜੀ ਰੱਖੀਏ ਤਾਂ ਆਪਣੇ ਅਸਲੇ ਨੂੰ ਸਮਝ ਲਈਦਾ ਹੈ ਤੇ ਪ੍ਰਭੂ ਦਾ ਨਾਮ (ਜੋ ਮਨੁੱਖਾ ਜੀਵਨ ਦਾ ਅਸਲ) ਲਾਭ (ਹੈ) ਖੱਟ ਲਈਦਾ ਹੈ;
Hearing the Name, one comes to understand his own self, and the profit of the Name is obtained.
नाइ सुणिऐ आपु बुझीऐ लाहा नाउ पावै ॥
LINE 05
ਨਾਇਸੁਣਿਐਪਾਪਕਟੀਅਹਿਨਿਰਮਲਸਚੁਪਾਵੈ॥
ਜੇ ਨਾਮ ਵਿਚ ਸੁਰਤ ਜੋੜੀ ਰੱਖੀਏ ਤਾਂ ਸਾਰੇ ਪਾਪ ਨਾਸ ਹੋ ਜਾਂਦੇ ਹਨ, ਪਵਿਤ੍ਰ ਸੱਚਾ ਪ੍ਰਭੂ ਮਿਲ ਪੈਂਦਾ ਹੈ।
Hearing the Name, sins are eradicated, and one meets the Immaculate True Lord.
नाइ सुणिऐ पाप कटीअहि निरमल सचु पावै ॥
LINE 06
ਨਾਨਕਨਾਇਸੁਣਿਐਮੁਖਉਜਲੇਨਾਉਗੁਰਮੁਖਿਧਿਆਵੈ੮॥॥
ਹੇ ਨਾਨਕ! ਜੇ ਨਾਮ ਵਿਚ ਧਿਆਨ ਜੋੜੀਏ ਤਾਂ ਮੱਥੇ ਖਿੜੇ ਰਹਿੰਦੇ ਹਨ। ਪਰ ਇਹ ਨਾਮ ਉਹੀ ਮਨੁੱਖ ਸਿਮਰ ਸਕਦਾ ਹੈ ਜੋ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ ॥੮॥
O Nanak, hearing the Name, one's face becomes radiant. As Gurmukh, meditate on the Name. ||8||
नानक नाइ सुणिऐ मुख उजले नाउ गुरमुखि धिआवै ॥८॥
GURBANI.WORLD