ਮਾਝ ਮਹਲਾ ੫ ॥

ਰਾਗੁ ਮਾਝ ਗੁਰੂ ਅਰਜਨ ਦੇਵ ਜੀ ਅੰਗ 108
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਾਝਮਹਲਾ੫॥
Maajh, Fifth Mahalaa:
माझ महला ५ ॥
LINE 02
ਮਨੁਤਨੁਰਤਾਰਾਮਪਿਆਰੇ॥
(ਹੇ ਭਾਈ! ਜੇ ਤੂੰ ਇਹ ਲੋੜਦਾ ਹੈਂ ਕਿ ਤੇਰਾ) ਮਨ (ਤੇਰਾ) ਸਰੀਰ ਪਿਆਰੇ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗਿਆ ਰਹੇ,
My mind and body are imbued with love for the Lord.
मनु तनु रता राम पिआरे ॥
LINE 03
ਸਰਬਸੁਦੀਜੈਅਪਨਾਵਾਰੇ॥
(ਤਾਂ) ਆਪਣਾ ਸਭ ਕੁਛ ਸਦਕੇ ਕਰ ਕੇ (ਉਸ ਪ੍ਰੇਮ ਦੇ ਵੱਟੇ) ਦੇ ਦੇਣਾ ਚਾਹੀਦਾ ਹੈ।
I sacrifice everything for Him.
सरबसु दीजै अपना वारे ॥
LINE 04
ਆਠਪਹਰਗੋਵਿੰਦਗੁਣਗਾਈਐਬਿਸਰੁਨਕੋਈਸਾਸਾਜੀਉ੧॥॥
ਅੱਠੇ ਪਹਰ ਗੋਬਿੰਦ ਦੇ ਗੁਣ ਗਾਣੇ ਚਾਹੀਦੇ ਹਨ। (ਹੇ ਭਾਈ!) ਕੋਈ ਇੱਕ ਸਾਹ (ਲੈਂਦਿਆਂ ਭੀ ਪਰਮਾਤਮਾ ਨੂੰ) ਨਾਹ ਭੁਲਾ ॥੧॥
Twenty-four hours a day, sing the Glorious Praises of the Lord of the Universe. Do not forget Him, for even one breath. ||1||
आठ पहर गोविंद गुण गाईऐ बिसरु न कोई सासा जीउ ॥१॥
LINE 05
ਸੋਈਸਾਜਨਮੀਤੁਪਿਆਰਾ॥
ਉਹੋ ਹੀ ਸੱਜਣ-ਪ੍ਰਭੂ ਦਾ ਪਿਆਰਾ ਮਿਤ੍ਰ ਹੈ,
He is a companion, a friend, and a beloved of mine,
सोई साजन मीतु पिआरा ॥
LINE 06
ਰਾਮਨਾਮੁਸਾਧਸੰਗਿਬੀਚਾਰਾ॥
ਜੇਹੜਾ ਮਨੁੱਖ ਸਾਧ ਸੰਗਤਿ ਵਿਚ (ਟਿਕ ਕੇ) ਪਰਮਾਤਮਾ ਦੇ ਨਾਮ ਨੂੰ ਵਿਚਾਰਦਾ ਹੈ।
who reflects upon the Lord's Name, in the Company of the Holy.
राम नामु साधसंगि बीचारा ॥
LINE 07
ਸਾਧੂਸੰਗਿਤਰੀਜੈਸਾਗਰੁਕਟੀਐਜਮਕੀਫਾਸਾਜੀਉ੨॥॥
ਸਾਧ ਸੰਗਤਿ ਵਿਚ (ਰਿਹਾਂ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ, ਤੇ ਜਮਾਂ ਵਾਲੀ ਫਾਹੀ ਕੱਟੀ ਜਾਂਦੀ ਹੈ ॥੨॥
In the Saadh Sangat, the Company of the Holy, cross over the world-ocean, and the noose of death shall be cut away. ||2||
साधू संगि तरीजै सागरु कटीऐ जम की फासा जीउ ॥२॥
LINE 08
ਚਾਰਿਪਦਾਰਥਹਰਿਕੀਸੇਵਾ॥
(ਹੇ ਭਾਈ!) ਪਰਮਾਤਮਾ ਦੀ ਸੇਵਾ-ਭਗਤੀ ਹੀ (ਦੁਨੀਆ ਦੇ ਪ੍ਰਸਿਧ) ਚਾਰ ਪਦਾਰਥ ਹਨ।
The four cardinal blessings are obtained by serving the Lord.
चारि पदारथ हरि की सेवा ॥
LINE 09
ਪਾਰਜਾਤੁਜਪਿਅਲਖਅਭੇਵਾ॥
(ਹੇ ਭਾਈ!) ਅਲੱਖ ਅਭੇਵ ਪ੍ਰਭੂ ਦਾ ਨਾਮ ਜਪ, ਇਹੀ ਪਾਰਜਾਤ (-ਰੁੱਖ ਮਨੋਕਾਮਨਾ ਪੂਰੀਆਂ ਕਰਨ ਵਾਲਾ) ਹੈ।
The Elysian Tree, the source of all blessings, is meditation on the Unseen and Unknowable Lord.
पारजातु जपि अलख अभेवा ॥
LINE 10
ਕਾਮੁਕ੍ਰੋਧੁਕਿਲਬਿਖਗੁਰਿਕਾਟੇਪੂਰਨਹੋਈਆਸਾਜੀਉ੩॥॥
ਜਿਸ ਮਨੁੱਖ (ਦੇ ਅੰਦਰੋਂ) ਗੁਰੂ ਨੇ ਕਾਮ ਦੂਰ ਕਰ ਦਿੱਤਾ ਹੈ ਕ੍ਰੋਧ ਦੂਰ ਕਰ ਦਿੱਤਾ ਜਿਸ ਦੇ ਸਾਰੇ ਪਾਪ ਗੁਰੂ ਨੇ ਕੱਟ ਦਿੱਤੇ ਹਨ, ਉਸ ਦੀ (ਹਰੇਕ ਕਿਸਮ ਦੀ) ਆਸਾ ਪੂਰੀ ਹੋ ਗਈ ॥੩॥
The Guru has cut out the sinful mistakes of sexual desire and anger, and my hopes have been fulfilled. ||3||
कामु क्रोधु किलबिख गुरि काटे पूरन होई आसा जीउ ॥३॥
LINE 11
ਪੂਰਨਭਾਗਭਏਜਿਸੁਪ੍ਰਾਣੀ॥
(ਹੇ ਭਾਈ!) ਜਿਸ ਮਨੁੱਖ ਦੇ ਪੂਰੇ ਭਾਗ ਜਾਗ ਪੈਣ,
That mortal who is blessed by perfect destiny
पूरन भाग भए जिसु प्राणी ॥
LINE 12
ਸਾਧਸੰਗਿਮਿਲੇਸਾਰੰਗਪਾਣੀ॥
ਉਸ ਨੂੰ ਸਾਧ ਸੰਗਤਿ ਵਿਚ ਪਰਮਾਤਮਾ ਮਿਲ ਪੈਂਦਾ ਹੈ।
meets the Lord, the Sustainer of the Universe, in the Company of the Holy.
साधसंगि मिले सारंगपाणी ॥
LINE 13
ਨਾਨਕਨਾਮੁਵਸਿਆਜਿਸੁਅੰਤਰਿਪਰਵਾਣੁਗਿਰਸਤਉਦਾਸਾਜੀਉ੪੪੦੪੭॥॥॥॥
ਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਹ ਘਰ-ਬਾਰੀ ਹੁੰਦਾ ਹੋਇਆ ਹੀ ਮਾਇਆ ਤੋਂ ਨਿਰਲੇਪ ਰਹਿੰਦਾ ਹੈ ਤੇ ਉਹ ਪ੍ਰਭੂ ਦੇ ਦਰ ਤੇ ਕਬੂਲ ਹੁੰਦਾ ਹੈ ॥੪॥੪੦॥੪੭॥
O Nanak, if the Naam, the Name of the Lord, dwells within the mind, one is approved and accepted, whether he is a house-holder or a renunciate. ||4||40||47||
नानक नामु वसिआ जिसु अंतरि परवाणु गिरसत उदासा जीउ ॥४॥४०॥४७॥
GURBANI.WORLD