LINE 01
ਪਉੜੀ॥
Pauree:
पउड़ी ॥
LINE 02
ਜਿਸੁਸਰਬਸੁਖਾਫਲਲੋੜੀਅਹਿਸੋਸਚੁਕਮਾਵਉ॥
ਮੈਂ ਉਸ ਸੱਚੇ ਪ੍ਰਭੂ ਨੂੰ ਸਿਮਰਾਂ, ਜਿਸ ਪਾਸੋਂ ਸਾਰੇ ਸੁਖ ਤੇ ਸਾਰੇ ਫਲ ਮੰਗੀਦੇ ਹਨ।
One who longs for all comforts and rewards should practice Truth.
जिसु सरब सुखा फल लोड़ीअहि सो सचु कमावउ ॥
LINE 03
ਨੇੜੈਦੇਖਉਪਾਰਬ੍ਰਹਮੁਇਕੁਨਾਮੁਧਿਆਵਉ॥
ਉਸ ਪਾਰਬ੍ਰਹਮ ਨੂੰ ਆਪਣੇ ਅੰਗ-ਸੰਗ ਵੇਖਾਂ ਤੇ ਕੇਵਲ ਉਸੇ ਦਾ ਹੀ ਨਾਮ ਧਿਆਵਾਂ।
Behold the Supreme Lord God near you, and meditate on the Naam, the Name of the One Lord.
नेड़ै देखउ पारब्रहमु इकु नामु धिआवउ ॥
LINE 04
ਹੋਇਸਗਲਕੀਰੇਣੁਕਾਹਰਿਸੰਗਿਸਮਾਵਉ॥
ਸਭ ਦੇ ਚਰਨਾਂ ਦੀ ਧੂੜ ਹੋ ਕੇ ਮੈਂ ਪਰਮਾਤਮਾ ਵਿਚ ਲੀਨ ਹੋ ਜਾਵਾਂ।
Become the dust of all men's feet, and so merge with the Lord.
होइ सगल की रेणुका हरि संगि समावउ ॥
LINE 05
ਦੂਖੁਨਦੇਈਕਿਸੈਜੀਅਪਤਿਸਿਉਘਰਿਜਾਵਉ॥
ਮੈਂ ਕਿਸੇ ਭੀ ਜੀਵ ਨੂੰ ਦੁੱਖ ਨਾ ਦਿਆਂ ਤੇ (ਇਸ ਤਰ੍ਹਾਂ) ਇੱਜ਼ਤ ਨਾਲ (ਆਪਣੇ ਅਸਲੀ) ਘਰ ਵਿਚ ਜਾਵਾਂ (ਭਾਵ, ਪ੍ਰਭੂ ਦੀ ਹਜ਼ੂਰੀ ਵਿਚ ਅੱਪੜਾਂ)।
Do not cause any being to suffer, and you shall go to your true home with honor.
दूखु न देई किसै जीअ पति सिउ घरि जावउ ॥
LINE 06
ਪਤਿਤਪੁਨੀਤਕਰਤਾਪੁਰਖੁਨਾਨਕਸੁਣਾਵਉ੧੭॥॥
ਹੇ ਨਾਨਕ! ਮੈਂ ਹੋਰਨਾਂ ਨੂੰ ਭੀ ਦੱਸਾਂ ਕਿ ਕਰਤਾਰ ਅਕਾਲ ਪੁਰਖ (ਵਿਕਾਰਾਂ ਵਿਚ) ਡਿੱਗਿਆਂ ਹੋਇਆਂ ਨੂੰ ਭੀ ਪਵਿੱਤ੍ਰ ਕਰਨ ਵਾਲਾ ਹੈ ॥੧੭॥
Nanak speaks of the Purifier of sinners, the Creator, the Primal Being. ||17||
पतित पुनीत करता पुरखु नानक सुणावउ ॥१७॥
GURBANI.WORLD