ਰੇਖਤਾ ॥

ਚੰਡੀ ਚਰਿਤ੍ਰ ਉਕਤਿ ਬਿਲਾਸ ਗੁਰੂ ਗੋਬਿੰਦ ਸਿੰਘ ਜੀ ਅੰਗ 77
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਰੇਖਤਾ
ਰੇਖਤਾ:
REKHTA
रेखता ॥
LINE 02
ਕਰੀਹੈਹਕੀਕਤਿਮਾਲੂਮਖੁਦਦੇਵੀਸੇਤੀਲੀਆਮਹਖਾਸੁਰਹਮਾਰਾਛੀਨਧਾਮਹੈ
(ਦੇਵਤਿਆਂ ਨੇ) ਖੁਦ ਦੇਵੀ ਨੂੰ ਸਾਰੀ ਅਸਲੀਅਤ ਦਸੀ ਕਿ ਮਹਿਖਾਸੁਰ ਨੇ ਸਾਡਾ ਘਰ ਖੋਹ ਲਿਆ ਹੈ।
The gods told the goddess all their occurrences sating that the demon-king Mahishaura had seized all their abodes.
करी है हकीकति मालूम खुद देवी सेती लीआ महखासुर हमारा छीन धाम है ॥
LINE 03
ਕੀਜੈਸੋਈਬਾਤਮਾਤਤੁਮਕਉਸੁਹਾਤਸਭਸੇਵਕਿਕਦੀਮਤਕਿਆਏਤੇਰੀਸਾਮਹੈ
ਹੇ ਮਾਤਾ! ਓਹੀ ਗੱਲ ਕਰੋ ਜੋ ਤੁਹਾਨੂੰ ਚੰਗੀ ਲਗਦੀ ਹੈ। (ਅਸੀਂ) ਸਾਰੇ (ਤੁਹਾਡੇ) ਮੁੱਢ ਕਦੀਮ ਦੇ ਸੇਵਕ ਤੁਹਾਡੀ ਸ਼ਰਨ ਤਕ ਕੇ ਆਏ ਹਾਂ।
They said, “O mother, Thou mayest do whatever pleasest Thee, we have all come to seek Thy refuge.
कीजै सोई बात मात तुम कउ सुहात सभ सेवकि कदीम तकि आए तेरी साम है ॥
LINE 04
ਦੀਜੈਬਾਜਿਦੇਸਹਮੈਮੇਟੀਐਕਲੇਸਲੇਸਕੀਜੀਏਅਭੇਸਉਨੈਬਡੋਯਹਕਾਮਹੈ
ਸਾਨੂੰ (ਸਾਡਾ) ਦੇਸ਼ ਅਤੇ ਘਰ-ਬਾਰ ਵਾਪਸ ਕਰਾ ਦਿਉ ਅਤੇ ਕਲੇਸ਼ ਮਿਟਾ ਦਿਉ ਅਤੇ ਉਨ੍ਹਾਂ (ਦੈਂਤਾਂ ਨੂੰ) ਬੇਹਾਲ (ਅਭੇਸ) ਕਰ ਦਿਉ, ਇਹੀ (ਸਾਡਾ) ਬਹੁਤ ਵੱਡਾ ਕੰਮ ਹੈ।
“Please get us back our abodes, remove our suffering and make those demons garbles and wealthless. This is a very great task which can only be accomplished by Thee.
दीजै बाजि देस हमै मेटीऐ कलेस लेस कीजीए अभेस उनै बडो यह काम है ॥
LINE 05
ਕੂਕਰਕੋਮਾਰਤਕੋਊਨਾਮਲੈਕੇਤਾਹਿਮਾਰਤਹੈਤਾਕੋਲੈਕੇਖਾਵੰਦਕੋਨਾਮਹੈ੨੨॥॥
ਕੁੱਤੇ ਨੂੰ ਮਾਰਦਿਆਂ ਕੋਈ ਉਸ ਦਾ ਨਾਂ ਨਹੀਂ ਲੈਂਦਾ ਸਗੋਂ ਉਸ ਨੂੰ ਮਾਰਦਿਆਂ (ਉਸ ਦੇ) ਮਾਲਕ ਦਾ ਨਾਂ ਲਿਆ ਜਾਂਦਾ ਹੈ ॥੨੨॥
“No one beats or talks ill to the dog, only his master is rebuked and censured.”22.
कूकर को मारत न कोऊ नाम लै के ताहि मारत है ता को लै के खावंद को नाम है ॥२२॥
GURBANI.WORLD