LINE 01
ਆਸਾਮਹਲਾ੫॥
Aasaa, Fifth Mahalaa:
आसा महला ५ ॥
LINE 02
ਪ੍ਰਭੁਹੋਇਕ੍ਰਿਪਾਲੁਤਇਹੁਮਨੁਲਾਈ॥
(ਹੇ ਭਾਈ!) ਜੇ ਪਰਮਾਤਮਾ ਦਇਆਵਾਨ ਹੋਵੇ ਤਾਂ ਹੀ ਮੈਂ ਇਹ ਮਨ (ਗੁਰੂ ਦੇ ਚਰਨਾਂ ਵਿਚ) ਜੋੜ ਸਕਦਾ ਹਾਂ,
When God shows His Mercy, then this mind is focused on Him.
प्रभु होइ क्रिपालु त इहु मनु लाई ॥
LINE 03
ਸਤਿਗੁਰੁਸੇਵਿਸਭੈਫਲਪਾਈ੧॥॥
ਤਦੋਂ ਹੀ ਗੁਰੂ ਦੀ (ਦੱਸੀ) ਸੇਵਾ ਕਰ ਕੇ ਮਨ-ਇੱਜ਼ਤ ਫਲ ਪ੍ਰਾਪਤ ਕਰ ਸਕਦਾ ਹਾਂ ॥੧॥
Serving the True Guru, all rewards are obtained. ||1||
सतिगुरु सेवि सभै फल पाई ॥१॥
LINE 04
ਮਨਕਿਉਬੈਰਾਗੁਕਰਹਿਗਾਸਤਿਗੁਰੁਮੇਰਾਪੂਰਾ॥
ਹੇ ਮੇਰੇ ਮਨ! ਤੂੰ ਕਿਉਂ ਘਾਬਰਦਾ ਹੈਂ? (ਯਕੀਨ ਰੱਖ, ਤੇਰੇ ਸਿਰ ਉਤੇ ਉਹ) ਪਿਆਰਾ ਸਤਿਗੁਰੂ (ਰਾਖਾ) ਹੈ,
O my mind, why are you so sad? My True Guru is Perfect.
मन किउ बैरागु करहिगा सतिगुरु मेरा पूरा ॥
LINE 05
ਮਨਸਾਕਾਦਾਤਾਸਭਸੁਖਨਿਧਾਨੁਅੰਮ੍ਰਿਤਸਰਿਸਦਹੀਭਰਪੂਰਾ੧॥॥ਰਹਾਉ॥
ਜੋ ਮਨ ਦੀਆਂ ਲੋੜਾਂ ਪੂਰੀਆਂ ਕਰਨ ਵਾਲਾ ਹੈ ਜੋ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ ਅਤੇ ਜਿਸ ਅੰਮ੍ਰਿਤ ਦੇ ਸਰੋਵਰ-ਗੁਰੂ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਨਕਾ-ਨਕ ਭਰਿਆ ਹੋਇਆ ਹੈ ॥੧॥ ਰਹਾਉ ॥
He is the Giver of blessings, the treasure of all comforts; His Ambrosial Pool of Nectar is always overflowing. ||1||Pause||
मनसा का दाता सभ सुख निधानु अंम्रित सरि सद ही भरपूरा ॥१॥ रहाउ ॥
LINE 06
ਚਰਣਕਮਲਰਿਦਅੰਤਰਿਧਾਰੇ॥
(ਹੇ ਭਾਈ!) ਜਿਸ ਮਨੁੱਖ ਨੇ ਆਪਣੇ ਹਿਰਦੇ ਵਿਚ (ਗੁਰੂ ਦੇ) ਸੋਹਣੇ ਚਰਨ ਟਿਕਾ ਲਏ,
One who enshrines His Lotus Feet within the heart,
चरण कमल रिद अंतरि धारे ॥
LINE 07
ਪ੍ਰਗਟੀਜੋਤਿਮਿਲੇਰਾਮਪਿਆਰੇ੨॥॥
(ਉਸ ਦੇ ਅੰਦਰ) ਪਰਮਾਤਮਾ ਦੀ ਜੋਤਿ ਜਗ ਪਈ, ਉਸ ਨੂੰ ਪਿਆਰਾ ਪ੍ਰਭੂ ਮਿਲ ਪਿਆ ॥੨॥
meets the Beloved Lord; the Divine Light is revealed to him. ||2||
प्रगटी जोति मिले राम पिआरे ॥२॥
LINE 08
ਪੰਚਸਖੀਮਿਲਿਮੰਗਲੁਗਾਇਆ॥
ਉਸ ਦੇ ਪੰਜੇ ਗਿਆਨ-ਇੰਦ੍ਰਿਆਂ ਨੇ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗਾਉਣਾ ਸ਼ੁਰੂ ਕਰ ਦਿੱਤਾ,
The five companions have met together to sing the songs of joy.
पंच सखी मिलि मंगलु गाइआ ॥
LINE 09
ਅਨਹਦਬਾਣੀਨਾਦੁਵਜਾਇਆ੩॥॥
ਅਤੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦਾ ਵਾਜਾ ਇਕ-ਰਸ ਵਜਾਣਾ ਸ਼ੁਰੂ ਕਰ ਦਿੱਤਾ ॥੩॥
The unstruck melody, the sound current of the Naad, vibrates and resounds. ||3||
अनहद बाणी नादु वजाइआ ॥३॥
LINE 10
ਗੁਰੁਨਾਨਕੁਤੁਠਾਮਿਲਿਆਹਰਿਰਾਇ॥
ਹੇ ਨਾਨਕ! ਜਿਸ ਮਨੁੱਖ ਉਤੇ ਗੁਰੂ ਪ੍ਰਸੰਨ ਹੋ ਪਿਆ ਉਸ ਨੂੰ ਪ੍ਰਭੂ-ਪਾਤਿਸ਼ਾਹ ਮਿਲ ਪਿਆ,
O Nanak, when the Guru is totally pleased, one meets the Lord, the King.
गुरु नानकु तुठा मिलिआ हरि राइ ॥
LINE 11
ਸੁਖਿਰੈਣਿਵਿਹਾਣੀਸਹਜਿਸੁਭਾਇ੪੧੭॥॥॥
ਉਸ ਦੀ (ਜ਼ਿੰਦਗੀ ਦੀ) ਰਾਤ ਸੁਖ ਵਿਚ ਆਤਮਕ ਅਡੋਲਤਾ ਵਿਚ ਬੀਤਣ ਲੱਗ ਪਈ ॥੪॥੧੭॥
Then, the night of one's life passes in peace and natural ease. ||4||17||
सुखि रैणि विहाणी सहजि सुभाइ ॥४॥१७॥
GURBANI.WORLD