ਬਸੰਤੁ ਮਹਲਾ ੧ ॥

ਰਾਗੁ ਬਸੰਤੁ ਗੁਰੂ ਨਾਨਕ ਦੇਵ ਜੀ ਅੰਗ 1169
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਬਸੰਤੁਮਹਲਾ੧॥
Basant, First Mahalaa:
बसंतु महला १ ॥
LINE 02
ਸਗਲਭਵਨਤੇਰੀਮਾਇਆਮੋਹ॥
ਹੇ ਪ੍ਰਭੂ! ਸਾਰੇ ਭਵਨਾਂ ਵਿਚ (ਸਾਰੇ ਜਗਤ ਵਿਚ) ਤੇਰੀ ਮਾਇਆ ਦੇ ਮੋਹ ਦਾ ਪਸਾਰਾ ਹੈ।
All the worlds have been fascinated and enchanted by Your Maya, O Lord.
सगल भवन तेरी माइआ मोह ॥
LINE 03
ਮੈਅਵਰੁਨਦੀਸੈਸਰਬਤੋਹ॥
ਮੈਨੂੰ ਤੈਥੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ, ਸਭ ਜੀਵਾਂ ਵਿਚ ਤੇਰਾ ਹੀ ਪ੍ਰਕਾਸ਼ ਹੈ।
I do not see any other at all - You are everywhere.
मै अवरु न दीसै सरब तोह ॥
LINE 04
ਤੂਸੁਰਿਨਾਥਾਦੇਵਾਦੇਵ॥
ਤੂੰ ਦੇਵਤਿਆਂ ਦਾ ਨਾਥਾਂ ਦਾ ਭੀ ਦੇਵਤਾ ਹੈਂ।
You are the Master of Yogis, the Divinity of the divine.
तू सुरि नाथा देवा देव ॥
LINE 05
ਹਰਿਨਾਮੁਮਿਲੈਗੁਰਚਰਨਸੇਵ੧॥॥
ਹੇ ਹਰੀ! ਗੁਰੂ ਦੇ ਚਰਨਾਂ ਦੀ ਸੇਵਾ ਕੀਤਿਆਂ ਹੀ ਤੇਰਾ ਨਾਮ ਮਿਲਦਾ ਹੈ ॥੧॥
Serving at the Guru's Feet, the Name of the Lord is received. ||1||
हरि नामु मिलै गुर चरन सेव ॥१॥
LINE 06
ਮੇਰੇਸੁੰਦਰਗਹਿਰਗੰਭੀਰਲਾਲ॥
ਹੇ ਮੇਰੇ ਸੋਹਣੇ ਲਾਲ! ਹੇ ਡੂੰਘੇ ਤੇ ਵੱਡੇ ਜਿਗਰੇ ਵਾਲੇ ਪ੍ਰਭੂ!
O my Beauteous, Deep and Profound Beloved Lord.
मेरे सुंदर गहिर गंभीर लाल ॥
LINE 07
ਗੁਰਮੁਖਿਰਾਮਨਾਮਗੁਨਗਾਏਤੂਅਪਰੰਪਰੁਸਰਬਪਾਲ੧॥॥ਰਹਾਉ॥
ਹੇ ਸਭ ਜੀਵਾਂ ਨੂੰ ਪਾਲਣ ਵਾਲੇ ਪ੍ਰਭੂ! ਤੂੰ ਬੜਾ ਹੀ ਬੇਅੰਤ ਹੈਂ। ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਤੇਰੀ ਸਿਫ਼ਤ-ਸਾਲਾਹ ਕਰਦਾ ਹੈ ॥੧॥ ਰਹਾਉ ॥
As Gurmukh, I sing the Glorious Praises of the Lord's Name. You are Infinite, the Cherisher of all. ||1||Pause||
गुरमुखि राम नाम गुन गाए तू अपरंपरु सरब पाल ॥१॥ रहाउ ॥
LINE 08
ਬਿਨੁਸਾਧਨਪਾਈਐਹਰਿਕਾਸੰਗੁ॥
ਗੁਰੂ ਦੀ ਸਰਨ ਤੋਂ ਬਿਨਾ ਪਰਮਾਤਮਾ ਦਾ ਸਾਥ ਪ੍ਰਾਪਤ ਨਹੀਂ ਹੁੰਦਾ,
Without the Holy Saint, association with the Lord is not obtained.
बिनु साध न पाईऐ हरि का संगु ॥
LINE 09
ਬਿਨੁਗੁਰਮੈਲਮਲੀਨਅੰਗੁ॥
(ਕਿਉਂਕਿ) ਗੁਰੂ ਤੋਂ ਬਿਨਾ ਮਨੁੱਖ ਦਾ ਸਰੀਰ (ਵਿਕਾਰਾਂ ਦੀ) ਮੈਲ ਨਾਲ ਗੰਦਾ ਰਹਿੰਦਾ ਹੈ।
Without the Guru, one's very fiber is stained with filth.
बिनु गुर मैल मलीन अंगु ॥
LINE 10
ਬਿਨੁਹਰਿਨਾਮਨਸੁਧੁਹੋਇ॥
ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ (ਇਹ ਸਰੀਰ) ਪਵਿਤ੍ਰ ਨਹੀਂ ਹੋ ਸਕਦਾ।
Without the Lord's Name, one cannot become pure.
बिनु हरि नाम न सुधु होइ ॥
LINE 11
ਗੁਰਸਬਦਿਸਲਾਹੇਸਾਚੁਸੋਇ੨॥॥
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ ਉਹ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ ॥੨॥
Through the Word of the Guru's Shabad, sing the Praises of the True Lord. ||2||
गुर सबदि सलाहे साचु सोइ ॥२॥
LINE 12
ਜਾਕਉਤੂਰਾਖਹਿਰਖਨਹਾਰ॥
ਹੇ ਰੱਖਣਹਾਰ ਪ੍ਰਭੂ! ਜਿਸ ਨੂੰ ਤੂੰ ਆਪ (ਵਿਕਾਰਾਂ ਤੋਂ) ਬਚਾਂਦਾ ਹੈਂ,
O Savior Lord, that person whom You have saved
जा कउ तू राखहि रखनहार ॥
LINE 13
ਸਤਿਗੁਰੂਮਿਲਾਵਹਿਕਰਹਿਸਾਰ॥
ਜਿਸ ਨੂੰ ਤੂੰ ਗੁਰੂ ਮਿਲਾਂਦਾ ਹੈਂ ਤੇ ਜਿਸ ਦੀ ਤੂੰ ਸੰਭਾਲ ਕਰਦਾ ਹੈਂ,
- You lead him to meet the True Guru, and so take care of him.
सतिगुरू मिलावहि करहि सार ॥
LINE 14
ਬਿਖੁਹਉਮੈਮਮਤਾਪਰਹਰਾਇ॥
ਉਹ ਮਨੁੱਖ ਆਪਣੇ ਅੰਦਰੋਂ ਹਉਮੈ ਤੇ ਮਲਕੀਅਤਾਂ ਬਣਾਣ ਦੇ ਜ਼ਹਰ ਨੂੰ ਦੂਰ ਕਰ ਲੈਂਦਾ ਹੈ।
You take away his poisonous egotism and attachment.
बिखु हउमै ममता परहराइ ॥
LINE 15
ਸਭਿਦੂਖਬਿਨਾਸੇਰਾਮਰਾਇ੩॥॥
ਹੇ ਰਾਮਰਾਇ! ਤੇਰੀ ਮੇਹਰ ਨਾਲ ਉਸ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ ॥੩॥
You dispel all his sufferings, O Sovereign Lord God. ||3||
सभि दूख बिनासे राम राइ ॥३॥
LINE 16
ਊਤਮਗਤਿਮਿਤਿਹਰਿਗੁਨਸਰੀਰ॥
ਜਿਸ ਮਨੁੱਖ ਦੇ ਅੰਦਰ ਪ੍ਰਭੂ ਦੇ ਗੁਣ ਵੱਸ ਪੈਂਦੇ ਹਨ ਉਸ ਦੀ ਆਤਮਕ ਅਵਸਥਾ ਉੱਚੀ ਹੋ ਜਾਂਦੀ ਹੈ ਉਹ ਫ਼ਰਾਖ਼-ਦਿਲ ਹੋ ਜਾਂਦਾ ਹੈ,
His state and condition are sublime; the Lord's Glorious Virtues permeate his body.
ऊतम गति मिति हरि गुन सरीर ॥
LINE 17
ਗੁਰਮਤਿਪ੍ਰਗਟੇਰਾਮਨਾਮਹੀਰ॥
ਗੁਰੂ ਦੀ ਮੱਤ ਤੇ ਤੁਰ ਕੇ ਉਸ ਦੇ ਅੰਦਰ ਪ੍ਰਭੂ-ਨਾਮ ਦਾ ਹੀਰਾ ਚਮਕ ਪੈਂਦਾ ਹੈ,
Through the Word of the Guru's Teachings, the diamond of the Lord's Name is revealed.
गुरमति प्रगटे राम नाम हीर ॥
LINE 18
ਲਿਵਲਾਗੀਨਾਮਿਤਜਿਦੂਜਾਭਾਉ॥
ਮਾਇਆ ਦਾ ਪਿਆਰ ਤਿਆਗ ਕੇ ਉਸ ਦੀ ਸੁਰਤ ਪ੍ਰਭੂ ਦੇ ਨਾਮ ਵਿਚ ਜੁੜਦੀ ਹੈ।
He is lovingly attuned to the Naam; he is rid of the love of duality.
लिव लागी नामि तजि दूजा भाउ ॥
LINE 19
ਜਨਨਾਨਕਹਰਿਗੁਰੁਗੁਰਮਿਲਾਉ੪੫॥॥॥
ਹੇ ਪ੍ਰਭੂ! (ਮੇਰੀ ਤੇਰੇ ਦਰ ਤੇ ਅਰਦਾਸਿ ਹੈ ਕਿ) ਮੈਨੂੰ ਦਾਸ ਨਾਨਕ ਨੂੰ ਗੁਰੂ ਮਿਲਾ, ਗੁਰੂ ਦਾ ਮਿਲਾਪ ਕਰਾ ਦੇ ॥੪॥੫॥
O Lord, let servant Nanak meet the Guru. ||4||5||
जन नानक हरि गुरु गुर मिलाउ ॥४॥५॥
GURBANI.WORLD