ਆਸਾ ਮਹਲਾ ੫ ॥

ਰਾਗੁ ਆਸਾ ਗੁਰੂ ਅਰਜਨ ਦੇਵ ਜੀ ਅੰਗ 385
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਮਹਲਾ
Aasaa, Fifth Mahalaa:
आसा महला ५ ॥
LINE 02
ਏਕੁਬਗੀਚਾਪੇਡਘਨਕਰਿਆ
ਹੇ ਭਾਈ! ਇਹ ਜਗਤ ਇਕ ਬਗ਼ੀਚਾ ਹੈ ਜਿਸ ਵਿਚ (ਸਿਰਜਣਹਾਰ-ਮਾਲੀ ਨੇ) ਬੇਅੰਤ ਬੂਟੇ ਲਾਏ ਹੋਏ ਹਨ।
There is a garden, in which so many plants have grown.
एकु बगीचा पेड घन करिआ ॥
LINE 03
ਅੰਮ੍ਰਿਤਨਾਮੁਤਹਾਮਹਿਫਲਿਆ॥॥
(ਰੰਗਾ ਰੰਗ ਦੇ ਜੀਵ ਪੈਦਾ ਕੀਤੇ ਹੋਏ ਹਨ, ਇਹਨਾਂ ਵਿਚੋਂ ਜਿਨ੍ਹਾਂ ਦੇ ਅੰਦਰ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਸਿੰਜਿਆ ਜਾ ਰਿਹਾ) ਹੈ, ਉਹਨਾਂ ਵਿਚ (ਉੱਚੇ ਆਤਮਕ ਜੀਵਨ ਦਾ) ਫ਼ਲ ਲੱਗ ਰਿਹਾ ਹੈ ॥੧॥
They bear the Ambrosial Nectar of the Naam as their fruit. ||1||
अंम्रित नामु तहा महि फलिआ ॥१॥
LINE 04
ਐਸਾਕਰਹੁਬੀਚਾਰੁਗਿਆਨੀ
ਹੇ ਗਿਆਨਵਾਨ ਮਨੁੱਖ! ਕੋਈ ਇਹੋ ਜਿਹੀ ਵਿਚਾਰ ਕਰ,
Consider this, O wise one,
ऐसा करहु बीचारु गिआनी ॥
LINE 05
ਜਾਤੇਪਾਈਐਪਦੁਨਿਰਬਾਨੀ
ਜਿਸ ਦੀ ਬਰਕਤਿ ਨਾਲ ਉਹ (ਆਤਮਕ) ਦਰਜਾ ਪ੍ਰਾਪਤ ਹੋ ਜਾਏ ਜਿਥੇ ਕੋਈ ਵਾਸਨਾ ਨਾਹ ਪੋਹ ਸਕੇ।
by which you may attain the state of Nirvaanaa.
जा ते पाईऐ पदु निरबानी ॥
LINE 06
ਆਸਿਪਾਸਿਬਿਖੂਆਕੇਕੁੰਟਾਬੀਚਿਅੰਮ੍ਰਿਤੁਹੈਭਾਈਰੇ॥॥ਰਹਾਉ
ਹੇ ਭਾਈ! ਤੇਰੇ ਚੁਫੇਰੇ (ਮਾਇਆ ਦੇ ਮੋਹ ਦੇ) ਜ਼ਹਰ ਦੇ ਚਸ਼ਮੇ (ਚੱਲ ਰਹੇ ਹਨ ਜੋ ਆਤਮਕ ਮੌਤ ਲੈ ਆਉਂਦੇ ਹਨ; ਪਰ ਤੇਰੇ) ਅੰਦਰ (ਨਾਮ-) ਅੰਮ੍ਰਿਤ (ਦਾ ਚਸ਼ਮਾ ਚੱਲ ਰਿਹਾ) ਹੈ ॥੧॥ ਰਹਾਉ ॥
All around this garden are pools of poison, but within it is the Ambrosial Nectar, O Siblings of Destiny. ||1||Pause||
आसि पासि बिखूआ के कुंटा बीचि अंम्रितु है भाई रे ॥१॥ रहाउ ॥
LINE 07
ਸਿੰਚਨਹਾਰੇਏਕੈਮਾਲੀ
(ਹੇ ਭਾਈ! ਆਤਮਕ ਜੀਵਨ ਵਾਸਤੇ ਨਾਮ-ਜਲ) ਸਿੰਜਣ ਵਾਲੇ ਉਸ ਇਕ (ਸਿਰਜਣਹਾਰ-) ਮਾਲੀ ਨੂੰ (ਆਪਣੇ ਹਿਰਦੇ ਵਿਚ ਸੰਭਾਲ ਰੱਖੋ)
There is only one gardener who tends it.
सिंचनहारे एकै माली ॥
LINE 08
ਖਬਰਿਕਰਤੁਹੈਪਾਤਪਤਡਾਲੀ॥॥
ਜੋ ਹਰੇਕ ਬੂਟੇ ਦੇ ਪੱਤਰ ਪੱਤਰ ਡਾਲੀ ਡਾਲੀ ਦੀ ਸੰਭਾਲ ਕਰਦਾ ਹੈ (ਜੋ ਹਰੇਕ ਜੀਵ ਦੇ ਆਤਮਕ ਜੀਵਨ ਦੇ ਹਰੇਕ ਪਹਿਲੂ ਦਾ ਖ਼ਿਆਲ ਰੱਖਦਾ ਹੈ) ॥੨॥
He takes care of every leaf and branch. ||2||
खबरि करतु है पात पत डाली ॥२॥
LINE 09
ਸਗਲਬਨਸਪਤਿਆਣਿਜੜਾਈ
(ਹੇ ਭਾਈ! ਉਸ ਮਾਲੀ ਨੇ ਇਸ ਜਗਤ-ਬਗ਼ੀਚੇ ਵਿਚ) ਸਾਰੀ ਬਨਸਪਤੀ ਲਿਆ ਕੇ ਸਜਾ ਦਿੱਤੀ ਹੈ (ਰੰਗਾ ਰੰਗ ਦੇ ਜੀਵ ਪੈਦਾ ਕਰ ਕੇ ਸੰਸਾਰ-ਬਗ਼ੀਚੇ ਨੂੰ ਸੋਹਣਾ ਬਣਾ ਦਿੱਤਾ ਹੈ)।
He brings all sorts of plants and plants them there.
सगल बनसपति आणि जड़ाई ॥
LINE 10
ਸਗਲੀਫੂਲੀਨਿਫਲਕਾਈ॥॥
ਸਾਰੀ ਬਨਸਪਤੀ ਫੁੱਲ ਦੇ ਰਹੀ ਹੈ, ਕੋਈ ਬੂਟਾ ਫਲ ਤੋਂ ਖ਼ਾਲੀ ਨਹੀਂ (ਹਰੇਕ ਜੀਵ ਮਾਇਆ ਦੇ ਆਹਰੇ ਲੱਗਾ ਹੋਇਆ ਹੈ) ॥੩॥
They all bear fruit - none is without fruit. ||3||
सगली फूली निफल न काई ॥३॥
LINE 11
ਅੰਮ੍ਰਿਤਫਲੁਨਾਮੁਜਿਨਿਗੁਰਤੇਪਾਇਆ
(ਪਰ) ਜਿਸ ਮਨੁੱਖ ਨੇ ਗੁਰੂ ਪਾਸੋਂ ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਪ੍ਰਾਪਤ ਕਰ ਲਿਆ ਹੈ,
One who receives the Ambrosial Fruit of the Naam from the Guru
अंम्रित फलु नामु जिनि गुर ते पाइआ ॥
LINE 12
ਨਾਨਕਦਾਸਤਰੀਤਿਨਿਮਾਇਆ੪੫੫੬॥॥॥॥
ਹੇ ਦਾਸ ਨਾਨਕ! (ਆਖ-) ਉਸ ਨੇ ਮਾਇਆ (ਦੀ ਨਦੀ) ਪਾਰ ਕਰ ਲਈ ਹੈ ॥੪॥੫॥੫੬॥
- O Nanak, such a servant crosses over the ocean of Maya. ||4||5||56||
नानक दास तरी तिनि माइआ ॥४॥५॥५६॥
GURBANI.WORLD