ਪਉੜੀ ੨੨

ਵਾਰ ੩੭ ਭਾਈ ਗੁਰਦਾਸ ਜੀ ਅੰਗ 37
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੨੨
पउड़ी २२
LINE 02
ਆਪਿਨਵੰਞੈਸਾਹੁਰੈਲੋਕਾਮਤੀਦੇਸਮਝਾਏ।
ਆਪ (ਵਹੁਟੀ) ਸਹੁਰੇ ਘਰ ਜਾਂਦੀ ਨਹੀਂ ਤੇ ਲੋਕਾਂ ਨੂੰ ਮੱਤਾਂ ਦੇ ਕੇ ਸਮਝਾਉਂਦੀ ਹੈ। (ਕਿ ਵਹੁਟੀਆਂ ਨੂੰ ਆਪਣੇ ਸਾਹੁਰੇ ਘਰ ਵੱਸਣਾ ਸ੍ਰੇਸ਼ਟ ਹੈ। ਇਸ ਪੁਰ ਦ੍ਰਿਸ਼ਟਾਂਤ ਦਿੰਦੇ ਹਨ)।
The wicked girl herself does not go to her father-in-law's house but teaches others how to behave at in -laws' house.
आपि न वंञै साहुरै लोका मती दे समझाए ।
LINE 03
ਚਾਨਣੁਘਰਿਵਿਚਿਦੀਵਿਅਹੁਹੇਠਅੰਨੇਰੁਨਸਕੈਮਿਟਾਏ।
ਘਰ ਵਿਖੇ ਦੀਵਾ ਕਰ ਕੇ ਚਾਨਣ ਤਾਂ ਹੁੰਦਾ ਹੈ (ਪਰੰਤੂ ਦੀਵਾ ਆਪਣੇ) ਹੇਠੋਂ ਹਨੇਰਾ ਨਹੀਂ ਮਿਟਾ ਸਕਦਾ, (ਇਸ ਲਈ)।
Lamp can enlighten the house but it cannot dispel the darkness underneath itself.
चानणु घरि विचि दीविअहु हेठ अंनेरु न सकै मिटाए ।
LINE 04
ਹਥੁਦੀਵਾਫੜਿਆਖੁੜੈਹੁਇਚਕਚਉਧੀਪੈਰੁਥਿੜਾਏ।
ਹਥ ਵਿਖੇ ਦੀਵਾ ਫੜਨ ਵਾਲਾ ਬੀ ('ਆਖੁੜੈ') ਠੁਡੇ ਖਾਂਦਾ ਹੈ, (ਅਜਿਹਾ ਕਿ ਚੱਕ੍ਰਿਤ ਹੋਕੇ (ਜਾਂ) ਅੱਚਣਚੇਤ ਪੈਰ ਥਿੜਕਾ ਬੈਠਦਾ ਹੈ, (ਕਿਉਂ ਜੋ ਉਸ ਦਾ ਚਾਨਣ ਨਿਰਾ ਲੋਕਾਂ ਲਈ ਹੈ ਆਪ ਹਨੇਰੇ ਵਿਚ ਜਾਂਦਾ ਹੈ।
The man walking with lamp in hand stumbles because he is dazzled by its flame.
हथु दीवा फड़ि आखुड़ै हुइ चकचउधी पैरु थिड़ाए ।
LINE 05
ਹਥਕੰਙਣੁਲੈਆਰਸੀਅਉਖਾਹੋਵੈਦੇਖਿਦਿਖਾਏ।
ਹਥ ਦੇ ਕੰਙਣ ਨੂੰ ਜੋ ਆਰਸੀ ਲੈਕੇ ਦੇਖਣਾ ਚਾਹੇ ਉਹ ਦੇਖ ਦਿਖਾਉਣ ਵਿਖੇ ਅਉਖਾ ਹੋਉ, (ਕਿਉਂ ਜੋ ਹਥ ਦੇ ਕੜੇ ਨੂੰ ਆਰਸੀ ਕੀ ਆਖੇ, ਲੋਭ ਠੱਠਾ ਕਰਣਗੇ)
He who tries to see the reflection of his bracelet in a avast;
हथ कंङणु लै आरसी अउखा होवै देखि दिखाए ।
LINE 06
ਦੀਵਾਇਕਤੁਹਥੁਲੈਆਰਸੀਦੂਜੈਹਥਿਫੜਾਏ।
ਇਕ ਹੱਥ ਵਿਖੇ ਦੀਵਾ ਅਰ ਦੂਜੇ ਹਥ ਵਿਖੇ ਆਰਸੀ ਫੜ ਲਵੇ।
Mirror worn on the thumb of the same hand can hardly see it or show it to other.
दीवा इकतु हथु लै आरसी दूजै हथि फड़ाए ।
LINE 07
ਹੁੰਦੇਦੀਵੇਆਰਸੀਆਖੁੜਿਟੋਏਪਾਉਂਦਾਜਾਏ।
ਦੀਵੇ ਤੇ 'ਅਰਸੀ' ਦੇ ਹੁੰਦਿਆਂ ਠੁੱਡਾ ਖਾਕੇ ਖਾਤੇ ਵਿਚ ਹੀ ਜਾ ਪਉ (ਕਿਉਂ ਜੋ ਦੀਵੇ ਨਾਲ ਸ਼ੀਸ਼ੇ ਵਿਚੋਂ ਰਾਹ ਤੱਕਣ ਵਲ ਧਿਆਨ ਰਹੂ, ਆਪਣਾ ਕੰਘਾ ਕਰਾ ਬੈਠੂ)।
Now if he catches hold of a mirror in one hand and lamp in the other even then he would stumble into a pit.
हुंदे दीवे आरसी आखुड़ि टोए पाउंदा जाए ।
LINE 08
ਦੂਜਾਭਾਉਕੁਦਾਉਹਰਾਏ੨੨।।
ਦੂਜਾ ਭਾਉ ਖੋਟਾ ਦਾਉ ਹਾਰ ਹੀ ਦਿੰਦਾ ਹੈ।
Double-mindedness is an evil stake which ultimately causes defeat.
दूजा भाउ कुदाउ हराए ।२२।
GURBANI.WORLD