LINE 01
ਸੂਹੀਮਹਲਾ੫॥
Soohee, Fifth Mahalaa:
सूही महला ५ ॥
LINE 02
ਭੈਸਾਗਰੋਭੈਸਾਗਰੁਤਰਿਆਹਰਿਹਰਿਨਾਮੁਧਿਆਏਰਾਮ॥
ਹੇ ਭਾਈ! ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਅਨੇਕਾਂ ਡਰਾਂ ਨਾਲ ਭਰਪੂਰ ਸੰਸਾਰ-ਸਮੁੰਦਰ ਤੋਂ ਮਨੁੱਖ ਪਾਰ ਲੰਘ ਜਾਂਦਾ ਹੈ।
The terrifying world-ocean, the terrifying world-ocean - I have crossed over it, meditating on the Naam, the Name of the Lord, Har, Har.
भै सागरो भै सागरु तरिआ हरि हरि नामु धिआए राम ॥
LINE 03
ਬੋਹਿਥੜਾਹਰਿਚਰਣਅਰਾਧੇਮਿਲਿਸਤਿਗੁਰਪਾਰਿਲਘਾਏਰਾਮ॥
ਪਰਮਾਤਮਾ ਦੇ ਚਰਨ ਸੋਹਣਾ ਜਹਾਜ਼ ਹਨ, (ਜਿਹੜਾ ਮਨੁੱਖ) ਗੁਰੂ ਨੂੰ ਮਿਲ ਕੇ ਹਰਿ-ਚਰਨਾਂ ਦਾ ਆਰਾਧਨ ਕਰਦਾ ਹੈ, (ਗੁਰੂ ਉਸ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ।
I worship and adore the Lord's Feet, the boat to carry me across. Meeting the True Guru, I am carried over.
बोहिथड़ा हरि चरण अराधे मिलि सतिगुर पारि लघाए राम ॥
LINE 04
ਗੁਰਸਬਦੀਤਰੀਐਬਹੁੜਿਨਮਰੀਐਚੂਕੈਆਵਣਜਾਣਾ॥
ਹੇ ਭਾਈ! ਗੁਰੂ ਦੇ ਸ਼ਬਦ ਦੇ ਪਰਤਾਪ ਨਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ, ਮੁੜ ਮੁੜ ਆਤਮਕ ਮੌਤ ਨਹੀਂ ਸਹੇੜੀਦੀ, ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।
Through the Word of the Guru's Shabad, I cross over, and I shall not die again; my comings and goings are ended.
गुर सबदी तरीऐ बहुड़ि न मरीऐ चूकै आवण जाणा ॥
LINE 05
ਜੋਕਿਛੁਕਰੈਸੋਈਭਲਮਾਨਉਤਾਮਨੁਸਹਜਿਸਮਾਣਾ॥
ਹੇ ਭਾਈ! ਜੋ ਕੁਝ ਪਰਮਾਤਮਾ ਕਰਦਾ ਹੈ (ਗੁਰੂ ਦੇ ਸ਼ਬਦ ਦੀ ਬਰਕਤਿ ਨਾਲ) ਮੈਂ ਉਸ ਨੂੰ ਭਲਾ ਮੰਨਦਾ ਹਾਂ। (ਜਦੋਂ ਇਹ ਰਸਤਾ ਫੜਿਆ ਜਾਏ) ਤਦੋਂ ਮਨ ਆਤਮਕ ਅਡੋਲਤਾ ਵਿਚ ਟਿਕ ਜਾਂਦਾ ਹੈ।
Whatever He does, I accept as good, and my mind merges in celestial peace.
जो किछु करै सोई भल मानउ ता मनु सहजि समाणा ॥
LINE 06
ਦੂਖਨਭੂਖਨਰੋਗੁਨਬਿਆਪੈਸੁਖਸਾਗਰਸਰਣੀਪਾਏ॥
ਹੇ ਭਾਈ! ਸੁਖਾਂ ਦੇ ਸਮੁੰਦਰ ਪ੍ਰਭੂ ਦੀ ਸਰਨ ਪਿਆਂ ਕੋਈ ਦੁੱਖ, ਕੋਈ ਭੁੱਖ, ਕੋਈ ਰੋਗ, ਕੋਈ ਭੀ ਆਪਣਾ ਜ਼ੋਰ ਨਹੀਂ ਪਾ ਸਕਦਾ।
Neither pain, nor hunger, nor disease afflicts me. I have found the Sanctuary of the Lord, the ocean of peace.
दूख न भूख न रोगु न बिआपै सुख सागर सरणी पाए ॥
LINE 07
ਹਰਿਸਿਮਰਿਸਿਮਰਿਨਾਨਕਰੰਗਿਰਾਤਾਮਨਕੀਚਿੰਤਮਿਟਾਏ੧॥॥
ਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਜਿਹੜਾ ਮਨੁੱਖ (ਪ੍ਰਭੂ ਦੇ) ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ, ਉਹ ਆਪਣੇ ਮਨ ਦੀ ਹਰੇਕ ਚਿੰਤਾ ਮਿਟਾ ਲੈਂਦਾ ਹੈ ॥੧॥
Meditating, meditating in remembrance on the Lord, Nanak is imbued with His Love; his mind's anxieties are dispelled. ||1||
हरि सिमरि सिमरि नानक रंगि राता मन की चिंत मिटाए ॥१॥
LINE 08
ਸੰਤਜਨਾਹਰਿਮੰਤ੍ਰੁਦ੍ਰਿੜਾਇਆਹਰਿਸਾਜਨਵਸਗਤਿਕੀਨੇਰਾਮ॥
ਹੇ ਭਾਈ! ਸੰਤ ਜਨਾਂ ਨੇ (ਜਿਸ ਜੀਵ-ਇਸਤ੍ਰੀ ਦੇ) ਹਿਰਦੇ ਵਿਚ ਪਰਮਾਤਮਾ ਦਾ ਨਾਮ-ਮੰਤ੍ਰ ਪੱਕਾ ਕਰ ਦਿੱਤਾ, ਪ੍ਰਭੂ ਜੀ ਉਸ ਜੀਵ-ਇਸਤ੍ਰੀ ਦੇ ਪ੍ਰੇਮ-ਵੱਸ ਹੋ ਗਏ।
The humble Saints have implanted the Lord's Mantra within me, and the Lord, my Best Friend, has come under my power.
संत जना हरि मंत्रु द्रिड़ाइआ हरि साजन वसगति कीने राम ॥
LINE 09
ਆਪਨੜਾਮਨੁਆਗੈਧਰਿਆਸਰਬਸੁਠਾਕੁਰਿਦੀਨੇਰਾਮ॥
(ਉਸ ਜੀਵ-ਇਸਤ੍ਰੀ ਨੇ) ਆਪਣਾ ਪਿਆਰਾ ਮਨ (ਪ੍ਰਭੂ-ਠਾਕੁਰ ਦੇ) ਅੱਗੇ ਭੇਟ ਕਰ ਦਿੱਤਾ, (ਅੱਗੋਂ) ਠਾਕੁਰ-ਪ੍ਰਭੂ ਨੇ ਸਭ ਕੁਝ (ਉਸ ਜੀਵ-ਇਸਤ੍ਰੀ ਨੂੰ) ਦੇ ਦਿੱਤਾ।
I have dedicated my mind to my Lord and Master, and offered it to Him, and He has blessed me with everything.
आपनड़ा मनु आगै धरिआ सरबसु ठाकुरि दीने राम ॥
LINE 10
ਕਰਿਅਪੁਨੀਦਾਸੀਮਿਟੀਉਦਾਸੀਹਰਿਮੰਦਰਿਥਿਤਿਪਾਈ॥
ਠਾਕੁਰ-ਪ੍ਰਭੂ ਨੇ ਉਸ ਜੀਵ-ਇਸਤ੍ਰੀ ਨੂੰ ਆਪਣੀ ਦਾਸੀ ਬਣਾ ਲਿਆ, (ਉਸ ਦੇ ਅੰਦਰੋਂ ਮਾਇਆ ਆਦਿਕ ਲਈ) ਭਟਕਣਾ ਮੁੱਕ ਗਈ, ਉਸ ਨੇ ਪਰਮਾਤਮਾ ਦੇ ਬਣਾਏ ਇਸ ਸਰੀਰ-ਮੰਦਰ ਵਿਚ ਹੀ ਟਿਕਾਉ ਹਾਸਲ ਕਰ ਲਿਆ।
He has made me His hand-maiden and slave; my sadness is dispelled, and in the Lord's Temple, I have found stability.
करि अपुनी दासी मिटी उदासी हरि मंदरि थिति पाई ॥
LINE 11
ਅਨਦਬਿਨੋਦਸਿਮਰਹੁਪ੍ਰਭੁਸਾਚਾਵਿਛੁੜਿਕਬਹੂਨਜਾਈ॥
ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਦੇ ਰਹੋ (ਤੁਹਾਡੇ ਅੰਦਰ) ਆਤਮਕ ਆਨੰਦ ਬਣੇ ਰਹਿਣਗੇ। (ਜਿਹੜੀ ਜੀਵ-ਇਸਤ੍ਰੀ ਹਰਿ-ਨਾਮ ਸਿਮਰਦੀ ਹੈ, ਉਹ ਪ੍ਰਭੂ ਚਰਨਾਂ ਤੋਂ) ਵਿਛੁੜ ਕੇ ਕਦੇ ਭੀ (ਕਿਸੇ ਹੋਰ ਪਾਸੇ) ਨਹੀਂ ਭਟਕਦੀ।
My joy and bliss are in meditating on my True God; I shall never be separated from Him again.
अनद बिनोद सिमरहु प्रभु साचा विछुड़ि कबहू न जाई ॥
LINE 12
ਸਾਵਡਭਾਗਣਿਸਦਾਸੋਹਾਗਣਿਰਾਮਨਾਮਗੁਣਚੀਨੑੇ॥
ਜਿਸ ਨੇ ਪਰਮਾਤਮਾ ਦੇ ਨਾਮ ਨਾਲ, ਪਰਮਾਤਮਾ ਦੇ ਗੁਣਾਂ ਨਾਲ ਡੂੰਘੀ ਸਾਂਝ ਬਣਾ ਲਈ, ਉਹ ਜੀਵ-ਇਸਤ੍ਰੀ ਵੱਡੇ ਭਾਗਾਂ ਵਾਲੀ ਬਣ ਜਾਂਦੀ ਹੈ, ਉਹ ਸਦਾ ਪ੍ਰਭੂ-ਖਸਮ ਵਾਲੀ ਰਹਿੰਦੀ ਹੈ।
She alone is very fortunate, and a true soul-bride, who contemplates the Glorious Vision of the Lord's Name.
सा वडभागणि सदा सोहागणि राम नाम गुण चीने ॥
LINE 13
ਕਹੁਨਾਨਕਰਵਹਿਰੰਗਿਰਾਤੇਪ੍ਰੇਮਮਹਾਰਸਿਭੀਨੇ੨॥॥
ਨਾਨਕ ਆਖਦਾ ਹੈ- ਜਿਹੜੇ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੀਜ ਕੇ ਹਰਿ-ਨਾਮ ਸਿਮਰਦੇ ਹਨ, ਉਹ ਮਨੁੱਖ ਪ੍ਰੇਮ ਦੇ ਵੱਡੇ ਸੁਆਦ ਵਿਚ ਭਿੱਜੇ ਰਹਿੰਦੇ ਹਨ ॥੨॥
Says Nanak, I am imbued with His Love, drenched in the supreme, sublime essence of His Love. ||2||
कहु नानक रवहि रंगि राते प्रेम महा रसि भीने ॥२॥
LINE 14
ਅਨਦਬਿਨੋਦਭਏਨਿਤਸਖੀਏਮੰਗਲਸਦਾਹਮਾਰੈਰਾਮ॥
ਹੇ ਸਹੇਲੀਏ! ਹੁਣ ਮੇਰੇ ਹਿਰਦੇ-ਘਰ ਵਿਚ ਸਦਾ ਹੀ ਆਨੰਦ ਖ਼ੁਸ਼ੀਆਂ ਚਾਉ ਬਣੇ ਰਹਿੰਦੇ ਹਨ,
I am in continual bliss and ecstasy, O my companions; I sing the songs of joy forever.
अनद बिनोद भए नित सखीए मंगल सदा हमारै राम ॥
LINE 15
ਆਪਨੜੈਪ੍ਰਭਿਆਪਿਸੀਗਾਰੀਸੋਭਾਵੰਤੀਨਾਰੇਰਾਮ॥
(ਕਿਉਂਕਿ) ਮੇਰੇ ਆਪਣੇ ਪਿਆਰੇ ਪ੍ਰਭੂ ਨੇ ਆਪ ਮੇਰੀ ਜ਼ਿੰਦਗੀ ਸੋਹਣੀ ਬਣਾ ਦਿੱਤੀ ਹੈ, ਮੈਨੂੰ ਸੋਭਾ ਵਾਲੀ ਜੀਵ-ਇਸਤ੍ਰੀ ਬਣਾ ਦਿੱਤਾ ਹੈ।
God Himself has embellished her, and she has become His virtuous soul-bride.
आपनड़ै प्रभि आपि सीगारी सोभावंती नारे राम ॥
LINE 16
ਸਹਜਸੁਭਾਇਭਏਕਿਰਪਾਲਾਗੁਣਅਵਗਣਨਬੀਚਾਰਿਆ॥
ਹੇ ਸਹੇਲੀਏ! ਆਪਣੇ ਆਤਮਕ ਅਡੋਲਤਾ ਵਾਲੇ ਪਿਆਰ ਦੇ ਕਾਰਨ ਹੀ {ਸਹਜ-सह जायते इति सहजं} ਆਪਣੇ ਸੇਵਕਾਂ ਉਤੇ ਦਇਆਵਾਨ ਹੋ ਜਾਂਦੇ ਹਨ। ਪ੍ਰਭੂ ਜੀ ਆਪਣੇ ਸੇਵਕਾਂ ਦੇ ਗੁਣਾਂ ਔਗੁਣਾਂ ਵਲ ਧਿਆਨ ਨਹੀਂ ਦੇਂਦੇ।
With natural ease, He has become Merciful to her. He does not consider her merits or demerits.
सहज सुभाइ भए किरपाला गुण अवगण न बीचारिआ ॥
LINE 17
ਕੰਠਿਲਗਾਇਲੀਏਜਨਅਪੁਨੇਰਾਮਨਾਮਉਰਿਧਾਰਿਆ॥
ਪ੍ਰਭੂ ਜੀ ਆਪਣੇ ਸੇਵਕ ਨੂੰ (ਆਪਣੇ) ਗਲ ਨਾਲ ਲਾ ਲੈਂਦੇ ਹਨ, (ਉਹਨਾਂ ਦੇ) ਹਿਰਦੇ ਵਿਚ ਆਪਣਾ ਨਾਮ ਵਸਾ ਦੇਂਦੇ ਹਨ।
He hugs His humble servants close in His Loving Embrace; they enshrine the Lord's Name in their hearts.
कंठि लगाइ लीए जन अपुने राम नाम उरि धारिआ ॥
LINE 18
ਮਾਨਮੋਹਮਦਸਗਲਬਿਆਪੀਕਰਿਕਿਰਪਾਆਪਿਨਿਵਾਰੇ॥
ਹੇ ਸਹੇਲੀਏ! ਅਹੰਕਾਰ, ਮਾਇਆ ਦਾ ਮੋਹ, ਮਾਇਆ ਦਾ ਨਸ਼ਾ ਜਿਹੜੇ ਸਾਰੀ ਸ੍ਰਿਸ਼ਟੀ ਉਤੇ ਭਾਰੂ ਹੋ ਰਹੇ ਹਨ (ਪ੍ਰਭੂ ਜੀ ਨੇ ਮੇਰੇ ਉਤੇ) ਮਿਹਰ ਕਰ ਕੇ (ਮੇਰੇ ਅੰਦਰੋਂ) ਆਪ ਹੀ ਦੂਰ ਕਰ ਦਿੱਤੇ ਹਨ।
Everyone is engrossed in arrogant pride, attachment and intoxication; in His Mercy, He has freed me of them.
मान मोह मद सगल बिआपी करि किरपा आपि निवारे ॥
LINE 19
ਕਹੁਨਾਨਕਭੈਸਾਗਰੁਤਰਿਆਪੂਰਨਕਾਜਹਮਾਰੇ੩॥॥
ਨਾਨਕ ਆਖਦਾ ਹੈ- (ਉਸ ਦੀ ਮਿਹਰ ਨਾਲ ਇਸ) ਭਿਆਨਕ ਸੰਸਾਰ-ਸਮੁੰਦਰ ਤੋਂ ਮੈਂ ਪਾਰ ਲੰਘ ਰਿਹਾ ਹਾਂ, ਮੇਰੇ ਸਾਰੇ ਕੰਮ (ਭੀ) ਸਿਰੇ ਚੜ੍ਹ ਰਹੇ ਹਨ ॥੩॥
Says Nanak, I have crossed over the terrifying world-ocean, and all my affairs are perfectly resolved. ||3||
कहु नानक भै सागरु तरिआ पूरन काज हमारे ॥३॥
LINE 20
ਗੁਣਗੋਪਾਲਗਾਵਹੁਨਿਤਸਖੀਹੋਸਗਲਮਨੋਰਥਪਾਏਰਾਮ॥
ਹੇ ਸਹੇਲੀਓ! ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਗੁਣ ਸਦਾ ਗਾਇਆ ਕਰੋ, ਉਹ ਸਾਰੀਆਂ ਮੁਰਾਦਾਂ ਪੂਰੀਆਂ ਕਰ ਦੇਂਦਾ ਹੈ।
Continually sing the Glorious Praises of the World-Lord, O my companions; all your wishes shall be granted.
गुण गोपाल गावहु नित सखीहो सगल मनोरथ पाए राम ॥
LINE 21
ਸਫਲਜਨਮੁਹੋਆਮਿਲਿਸਾਧੂਏਕੰਕਾਰੁਧਿਆਏਰਾਮ॥
ਗੁਰੂ ਨੂੰ ਮਿਲ ਕੇ ਸਰਬ-ਵਿਆਪਕ ਪ੍ਰਭੂ ਦਾ ਨਾਮ ਸਿਮਰਿਆਂ ਜੀਵਨ ਕਾਮਯਾਬ ਹੋ ਜਾਂਦਾ ਹੈ।
Life becomes fruitful, meeting with the Holy Saints, and meditating on the One God, the Creator of the Universe.
सफल जनमु होआ मिलि साधू एकंकारु धिआए राम ॥
LINE 22
ਜਪਿਏਕਪ੍ਰਭੂਅਨੇਕਰਵਿਆਸਰਬਮੰਡਲਿਛਾਇਆ॥
ਹੇ ਸਹੇਲੀਓ! ਉਹ ਇੱਕ ਪਰਮਾਤਮਾ ਅਨੇਕਾਂ ਵਿਚ ਵਿਆਪਕ ਹੈ, ਸਾਰੇ ਜਗਤ ਵਿਚ ਵਿਆਪਕ ਹੈ, ਇਹ ਸਾਰਾ ਜਗਤ-ਖਿਲਾਰਾ ਪ੍ਰਭੂ ਆਪ ਹੀ ਹੈ।
Chant, and meditate on the One God, who permeates and pervades the many beings of the whole Universe.
जपि एक प्रभू अनेक रविआ सरब मंडलि छाइआ ॥
LINE 23
ਬ੍ਰਹਮੋਪਸਾਰਾਬ੍ਰਹਮੁਪਸਰਿਆਸਭੁਬ੍ਰਹਮੁਦ੍ਰਿਸਟੀਆਇਆ॥
(ਸਾਰੇ ਜਗਤ ਵਿਚ) ਪਰਮਾਤਮਾ (ਆਪਣੇ ਆਪ ਦਾ) ਪਰਕਾਸ਼ ਕਰ ਰਿਹਾ ਹੈ, (ਉਸ ਦਾ ਨਾਮ) ਜਪ ਕੇ ਹਰ ਥਾਂ ਉਹ ਪ੍ਰਭੂ ਹੀ ਦਿੱਸਣ ਲੱਗ ਪੈਂਦਾ ਹੈ।
God created it, and God spreads through it everywhere. Everywhere I look, I see God.
ब्रहमो पसारा ब्रहमु पसरिआ सभु ब्रहमु द्रिसटी आइआ ॥
LINE 24
ਜਲਿਥਲਿਮਹੀਅਲਿਪੂਰਿਪੂਰਨਤਿਸੁਬਿਨਾਨਹੀਜਾਏ॥
ਹੇ ਸਹੇਲੀਓ! ਉਸ ਪਰਮਾਤਮਾ ਤੋਂ ਖ਼ਾਲੀ ਕੋਈ ਭੀ ਥਾਂ ਨਹੀਂ ਹੈ। ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਹਰ ਥਾਂ ਉਹ ਮੌਜੂਦ ਹੈ।
The Perfect Lord is perfectly pervading and permeating the water, the land and the sky; there is no place without Him.
जलि थलि महीअलि पूरि पूरन तिसु बिना नही जाए ॥
LINE 25
ਪੇਖਿਦਰਸਨੁਨਾਨਕਬਿਗਸੇਆਪਿਲਏਮਿਲਾਏ੪੫੮॥॥॥॥
ਹੇ ਨਾਨਕ! (ਆਖ-ਹੇ ਸਹੇਲੀਓ! ਜਿਨ੍ਹਾਂ ਨੂੰ ਉਹ) ਆਪ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ, ਉਹ (ਉਸ ਸਰਬ-ਵਿਆਪਕ ਦਾ) ਦਰਸਨ ਕਰ ਕੇ ਆਨੰਦ-ਭਰਪੂਰ ਰਹਿੰਦੇ ਹਨ ॥੪॥੫॥੮॥
Beholding the Blessed Vision of His Darshan, Nanak has blossomed forth; the Lord has united him in Union. ||4||5||8||
पेखि दरसनु नानक बिगसे आपि लए मिलाए ॥४॥५॥८॥
GURBANI.WORLD