ਰਾਗੁ ਭੈਰਉ ਮਹਲਾ ੪ ਚਉਪਦੇ ਘਰੁ ੧ ॥

ਰਾਗੁ ਭੈਰਉ ਗੁਰੂ ਰਾਮਦਾਸ ਜੀ ਅੰਗ 1133
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਰਾਗੁਭੈਰਉਮਹਲਾ੪ਚਉਪਦੇਘਰੁ੧॥
ਰਾਗ ਭੈਰਉ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
Raag Bhairao, Fourth Mahalaa, Chaupadas, First House:
रागु भैरउ महला ४ चउपदे घरु १ ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਹਰਿਜਨਸੰਤਕਰਿਕਿਰਪਾਪਗਿਲਾਇਣੁ॥
ਹੇ ਮੇਰੇ ਮਨ! (ਪਰਮਾਤਮਾ ਆਪ) ਕਿਰਪਾ ਕਰ ਕੇ (ਜਿਸ ਮਨੁੱਖ ਨੂੰ ਆਪਣੇ) ਸੰਤ ਜਨਾਂ ਦੀ ਚਰਨੀਂ ਲਾਂਦਾ ਹੈ (ਉਹ ਮਨੁੱਖ ਹਰੀ ਨਾਮ ਜਪਦਾ ਹੈ)।
The Lord, in His Mercy, attaches mortals to the feet of the Saints.
हरि जन संत करि किरपा पगि लाइणु ॥
LINE 04
ਗੁਰਸਬਦੀਹਰਿਭਜੁਸੁਰਤਿਸਮਾਇਣੁ੧॥॥
ਹੇ ਮਨ! (ਤੂੰ ਭੀ ਗੁਰੂ ਦੀ ਸਰਨ ਪਉ, ਤੇ) ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦਾ ਨਾਮ ਜਪ, ਆਪਣੀ ਸੁਰਤ ਵਿਚ ਹਰਿ-ਨਾਮ ਦੀ ਜਾਗ ਲਾ ॥੧॥
Through the Word of the Guru's Shabad, vibrate and meditate on the Lord; let your awareness be absorbed in Him. ||1||
गुर सबदी हरि भजु सुरति समाइणु ॥१॥
LINE 05
ਮੇਰੇਮਨਹਰਿਭਜੁਨਾਮੁਨਰਾਇਣੁ॥
ਹੇ ਮੇਰੇ ਮਨ! ਹਰੀ ਦਾ ਨਾਮ ਜਪਿਆ ਕਰ, ਨਾਰਾਇਣ ਨਾਰਾਇਣ ਜਪਿਆ ਕਰ।
O my mind, vibrate and meditate on the Lord and the Name of the Lord.
मेरे मन हरि भजु नामु नराइणु ॥
LINE 06
ਹਰਿਹਰਿਕ੍ਰਿਪਾਕਰੇਸੁਖਦਾਤਾਗੁਰਮੁਖਿਭਵਜਲੁਹਰਿਨਾਮਿਤਰਾਇਣੁ੧॥॥ਰਹਾਉ॥
ਸਾਰੇ ਸੁਖਾਂ ਦਾ ਦੇਣ ਵਾਲਾ ਪਰਮਾਤਮਾ ਜਿਸ ਮਨੁੱਖ ਉਤੇ ਕਿਰਪਾ ਕਰਦਾ ਹੈ, ਉਸ ਨੂੰ ਗੁਰੂ ਦੀ ਸਰਨ ਵਿਚ ਰੱਖ ਕੇ ਆਪਣੇ ਨਾਮ ਦੀ ਰਾਹੀਂ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥
The Lord, Har, Har, the Giver of Peace, grants His Grace; the Gurmukh crosses over the terrifying world-ocean through the Name of the Lord. ||1||Pause||
हरि हरि क्रिपा करे सुखदाता गुरमुखि भवजलु हरि नामि तराइणु ॥१॥ रहाउ ॥
LINE 07
ਸੰਗਤਿਸਾਧਮੇਲਿਹਰਿਗਾਇਣੁ॥
ਹੇ ਮੇਰੇ ਮਨ! ਸਾਧ ਸੰਗਤ ਦੇ ਮੇਲ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਿਆ ਕਰ,
Joining the Saadh Sangat, the Company of the Holy, sing of the Lord.
संगति साध मेलि हरि गाइणु ॥
LINE 08
ਗੁਰਮਤੀਲੇਰਾਮਰਸਾਇਣੁ੨॥॥
ਗੁਰੂ ਦੀ ਮੱਤ ਉਤੇ ਤੁਰ ਕੇ ਪਰਮਾਤਮਾ ਦਾ ਨਾਮ ਜਪਿਆ ਕਰ, ਇਹ ਨਾਮ ਹੀ ਸਾਰੇ ਰਸਾਂ ਦਾ ਘਰ ਹੈ ॥੨॥
Follow the Guru's Teachings, and you shall obtain the Lord, the Source of Nectar. ||2||
गुरमती ले राम रसाइणु ॥२॥
LINE 09
ਗੁਰਸਾਧੂਅੰਮ੍ਰਿਤਗਿਆਨਸਰਿਨਾਇਣੁ॥
ਹੇ ਮੇਰੇ ਮਨ! ਜਿਹੜਾ ਮਨੁੱਖ ਗੁਰੂ ਦੇ ਆਤਮਕ ਜੀਵਨ ਦੇਣ ਵਾਲੇ ਗਿਆਨ-ਸਰੋਵਰ ਵਿਚ ਇਸ਼ਨਾਨ ਕਰਦਾ ਹੈ,
Bathe in the pool of ambrosial nectar, the spiritual wisdom of the Holy Guru.
गुर साधू अंम्रित गिआन सरि नाइणु ॥
LINE 10
ਸਭਿਕਿਲਵਿਖਪਾਪਗਏਗਾਵਾਇਣੁ੩॥॥
ਉਸ ਦੇ ਸਾਰੇ ਪਾਪ ਸਾਰੇ ਐਬ ਦੂਰ ਹੋ ਜਾਂਦੇ ਹਨ ॥੩॥
All sins will be eliminated and eradicated. ||3||
सभि किलविख पाप गए गावाइणु ॥३॥
LINE 11
ਤੂਆਪੇਕਰਤਾਸ੍ਰਿਸਟਿਧਰਾਇਣੁ॥
ਹੇ ਪ੍ਰਭੂ! ਤੂੰ ਆਪ ਹੀ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈਂ, ਤੂੰ ਆਪ ਹੀ ਸਾਰੀ ਸ੍ਰਿਸ਼ਟੀ ਦਾ ਆਸਰਾ ਹੈਂ।
You Yourself are the Creator, the Support of the Universe.
तू आपे करता स्रिसटि धराइणु ॥
LINE 12
ਜਨੁਨਾਨਕੁਮੇਲਿਤੇਰਾਦਾਸਦਸਾਇਣੁ੪੧॥॥॥
ਦਾਸ ਨਾਨਕ ਨੂੰ (ਆਪਣੇ ਚਰਨਾਂ ਵਿਚ) ਮਿਲਾਈ ਰੱਖ, (ਨਾਨਕ) ਤੇਰੇ ਦਾਸਾਂ ਦਾ ਦਾਸ ਹੈ ॥੪॥੧॥
Please unite servant Nanak with Yourself; he is the slave of Your slaves. ||4||1||
जनु नानकु मेलि तेरा दास दसाइणु ॥४॥१॥
GURBANI.WORLD