ਗਉੜੀ ਕਬੀਰ ਜੀ ॥

ਰਾਗੁ ਗਉੜੀ ਭਗਤ ਕਬੀਰ ਜੀ ਅੰਗ 329
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗਉੜੀਕਬੀਰਜੀ
Gauree, Kabeer Jee:
गउड़ी कबीर जी ॥
LINE 02
ਬੇਦਕੀਪੁਤ੍ਰੀਸਿੰਮ੍ਰਿਤਿਭਾਈ
ਹੇ ਵੀਰ! ਇਹ ਸਿੰਮ੍ਰਿਤੀ ਜੋ ਵੇਦਾਂ ਦੇ ਆਧਾਰ ਤੇ ਬਣੀ ਹੈ,
The Simritee is the daughter of the Vedas, O Siblings of Destiny.
बेद की पुत्री सिंम्रिति भाई ॥
LINE 03
ਸਾਂਕਲਜੇਵਰੀਲੈਹੈਆਈ॥॥
(ਇਹ ਤਾਂ ਆਪਣੇ ਸ਼ਰਧਾਲੂਆਂ ਵਾਸਤੇ ਵਰਨ ਆਸ਼ਰਮ ਦੇ, ਮਾਨੋ) ਸੰਗਲ ਤੇ (ਕਰਮ-ਕਾਂਡ ਦੀਆਂ) ਰੱਸੀਆਂ ਲੈ ਕੇ ਆਈ ਹੋਈ ਹੈ ॥੧॥
She has brought a chain and a rope. ||1||
सांकल जेवरी लै है आई ॥१॥
LINE 04
ਆਪਨਨਗਰੁਆਪਤੇਬਾਧਿਆ
(ਇਸ ਸਿੰਮ੍ਰਿਤੀ ਨੇ) ਆਪਣੇ ਸਾਰੇ ਸ਼ਰਧਾਲੂ ਆਪ ਹੀ ਜਕੜੇ ਹੋਏ ਹਨ,
She has imprisoned the people in her own city.
आपन नगरु आप ते बाधिआ ॥
LINE 05
ਮੋਹਕੈਫਾਧਿਕਾਲਸਰੁਸਾਂਧਿਆ॥॥ਰਹਾਉ
(ਇਨ੍ਹਾਂ ਨੂੰ ਸੁਰਗ ਆਦਿਕ ਦੇ) ਮੋਹ ਦੀ ਫਾਹੀ ਵਿਚ ਫਸਾ ਕੇ (ਇਹਨਾਂ ਦੇ ਸਿਰ ਤੇ) ਮੌਤ (ਦੇ ਸਹਿਮ) ਦਾ ਤੀਰ (ਇਸ ਨੇ) ਖਿੱਚਿਆ ਹੋਇਆ ਹੈ ॥੧॥ ਰਹਾਉ ॥
She has tightened the noose of emotional attachment and shot the arrow of death. ||1||Pause||
मोह कै फाधि काल सरु सांधिआ ॥१॥ रहाउ ॥
LINE 06
ਕਟੀਕਟੈਤੂਟਿਨਹਜਾਈ
(ਇਹ ਸਿੰਮ੍ਰਿਤੀ-ਰੂਪ ਫਾਹੀ ਸ਼ਰਧਾਲੂਆਂ ਪਾਸੋਂ) ਵੱਢਿਆਂ ਵੱਢੀ ਨਹੀਂ ਜਾ ਸਕਦੀ ਅਤੇ ਨਾਹ ਹੀ (ਆਪਣੇ ਆਪ) ਇਹ ਟੁੱਟਦੀ ਹੈ।
By cutting, she cannot be cut, and she cannot be broken.
कटी न कटै तूटि नह जाई ॥
LINE 07
ਸਾਸਾਪਨਿਹੋਇਜਗਕਉਖਾਈ॥॥
(ਹੁਣ ਤਾਂ) ਇਹ ਸੱਪਣੀ ਬਣ ਕੇ ਜਗਤ ਨੂੰ ਖਾ ਰਹੀ ਹੈ (ਭਾਵ, ਜਿਵੇਂ ਸੱਪਣੀ ਆਪਣੇ ਹੀ ਬੱਚਿਆਂ ਨੂੰ ਖਾ ਜਾਂਦੀ ਹੈ, ਤਿਵੇਂ ਇਹ ਸਿੰਮ੍ਰਿਤੀ ਆਪਣੇ ਹੀ ਸ਼ਰਧਾਲੂਆਂ ਦਾ ਨਾਸ ਕਰ ਰਹੀ ਹੈ) ॥੨॥
She has become a serpent, and she is eating the world. ||2||
सा सापनि होइ जग कउ खाई ॥२॥
LINE 08
ਹਮਦੇਖਤਜਿਨਿਸਭੁਜਗੁਲੂਟਿਆ
ਅਸਾਡੇ ਵੇਖਦਿਆਂ ਵੇਖਦਿਆਂ ਜਿਸ (ਸਿੰਮ੍ਰਿਤੀ) ਨੇ ਸਾਰੇ ਸੰਸਾਰ ਨੂੰ ਠੱਗ ਲਿਆ ਹੈ।
Before my very eyes, she has plundered the entire world.
हम देखत जिनि सभु जगु लूटिआ ॥
LINE 09
ਕਹੁਕਬੀਰਮੈਰਾਮਕਹਿਛੂਟਿਆ੩੩੦॥॥॥
ਕਬੀਰ ਆਖਦਾ ਹੈ- ਮੈਂ ਪ੍ਰਭੂ ਦਾ ਸਿਮਰਨ ਕਰ ਕੇ ਉਸ ਤੋਂ ਬਚ ਗਿਆ ਹਾਂ ॥੩॥੩੦॥
Says Kabeer, chanting the Lord's Name, I have escaped her. ||3||30||
कहु कबीर मै राम कहि छूटिआ ॥३॥३०॥
GURBANI.WORLD