ਆਸਾ ਮਹਲਾ ੩ ॥

ਰਾਗੁ ਆਸਾ ਗੁਰੂ ਅਮਰਦਾਸ ਜੀ ਅੰਗ 427
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਮਹਲਾ
Aasaa, Third Mahalaa:
आसा महला ३ ॥
LINE 02
ਸਭਨਾਵੈਨੋਲੋਚਦੀਜਿਸੁਕ੍ਰਿਪਾਕਰੇਸੋਪਾਏ
ਸਾਰੀ ਲੁਕਾਈ ਹਰਿ-ਨਾਮ ਵਾਸਤੇ ਤਾਂਘ ਕਰਦੀ ਹੈ, ਪਰ ਉਹੀ ਮਨੁੱਖ ਹਰਿ-ਨਾਮ ਪ੍ਰਾਪਤ ਕਰਦਾ ਹੈ ਜਿਸ ਉਤੇ ਪ੍ਰਭੂ ਆਪ ਮੇਹਰ ਕਰਦਾ ਹੈ।
Everyone longs for the Name, but he alone receives it, unto whom the Lord shows His Mercy.
सभ नावै नो लोचदी जिसु क्रिपा करे सो पाए ॥
LINE 03
ਬਿਨੁਨਾਵੈਸਭੁਦੁਖੁਹੈਸੁਖੁਤਿਸੁਜਿਸੁਮੰਨਿਵਸਾਏ॥॥
ਹਰਿ-ਨਾਮ ਤੋਂ ਖੁੰਝਿਆਂ (ਜਗਤ ਵਿਚ) ਨਿਰਾ ਦੁੱਖ ਹੀ ਦੁੱਖ ਹੈ, ਸੁਖ ਸਿਰਫ਼ ਉਸ ਨੂੰ ਹੈ ਜਿਸ ਦੇ ਮਨ ਵਿਚ ਪ੍ਰਭੂ ਆਪਣਾ ਨਾਮ ਵਸਾਂਦਾ ਹੈ ॥੧॥
Without the Name, there is only pain; he alone obtains peace, whose mind is filled with the Name. ||1||
बिनु नावै सभु दुखु है सुखु तिसु जिसु मंनि वसाए ॥१॥
LINE 04
ਤੂੰਬੇਅੰਤੁਦਇਆਲੁਹੈਤੇਰੀਸਰਣਾਈ
ਹੇ ਪ੍ਰਭੂ! ਤੂੰ ਬੇਅੰਤ ਹੈਂ, ਤੂੰ ਦਇਆ ਦਾ ਸੋਮਾ ਹੈਂ, ਮੈਂ ਤੇਰੀ ਸਰਨ ਆਇਆ ਹਾਂ।
You are infinite and merciful; I seek Your Sanctuary.
तूं बेअंतु दइआलु है तेरी सरणाई ॥
LINE 05
ਗੁਰਪੂਰੇਤੇਪਾਈਐਨਾਮੇਵਡਿਆਈ॥॥ਰਹਾਉ
ਤੇਰਾ ਨਾਮ ਪੂਰੇ ਗੁਰੂ ਪਾਸੋਂ ਮਿਲਦਾ ਹੈ ਤੇ ਤੇਰੇ ਨਾਮ ਦੀ ਬਰਕਤਿ ਨਾਲ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ॥੧॥ ਰਹਾਉ ॥
From the Perfect Guru, the glorious greatness of the Naam is obtained. ||1||Pause||
गुर पूरे ते पाईऐ नामे वडिआई ॥१॥ रहाउ ॥
LINE 06
ਅੰਤਰਿਬਾਹਰਿਏਕੁਹੈਬਹੁਬਿਧਿਸ੍ਰਿਸਟਿਉਪਾਈ
ਪਰਮਾਤਮਾ ਨੇ ਇਹ ਕਈ ਰੰਗਾਂ ਦੀ ਦੁਨੀਆ ਪੈਦਾ ਕੀਤੀ ਹੋਈ ਹੈ, ਹਰੇਕ ਦੇ ਅੰਦਰ ਤੇ ਸਾਰੀ ਦੁਨੀਆ ਵਿਚ ਉਹ ਆਪ ਹੀ ਵੱਸਦਾ ਹੈ।
Inwardly and outwardly, there is only the One Lord. He has created the world, with its many varieties.
अंतरि बाहरि एकु है बहु बिधि स्रिसटि उपाई ॥
LINE 07
ਹੁਕਮੇਕਾਰਕਰਾਇਦਾਦੂਜਾਕਿਸੁਕਹੀਐਭਾਈ॥॥
ਪ੍ਰਭੂ ਆਪਣੇ ਹੁਕਮ ਅਨੁਸਾਰ ਹੀ ਸਭ ਜੀਵਾਂ ਪਾਸੋਂ ਕੰਮ ਕਰਾਂਦਾ ਹੈ, ਕੋਈ ਹੋਰ ਅਜੇਹੀ ਸਮਰਥਾ ਵਾਲਾ ਨਹੀਂ ਹੈ ॥੨॥
According to the Order of His Will, He makes us act. What else can we talk about, O Siblings of Destiny? ||2||
हुकमे कार कराइदा दूजा किसु कहीऐ भाई ॥२॥
LINE 08
ਬੁਝਣਾਅਬੁਝਣਾਤੁਧੁਕੀਆਇਹਤੇਰੀਸਿਰਿਕਾਰ
ਹੇ ਪ੍ਰਭੂ! ਸਮਝ ਤੇ ਬੇ-ਸਮਝੀ ਇਹ ਖੇਡ ਤੂੰ ਹੀ ਰਚੀ ਹੈ, ਹਰੇਕ ਜੀਵ ਦੇ ਸਿਰ ਉਤੇ ਤੇਰੀ ਹੀ ਫ਼ੁਰਮਾਈ ਹੋਈ ਕਰਨ-ਜੋਗ ਕਾਰ ਹੈ (ਤੇਰੇ ਹੀ ਹੁਕਮ ਵਿਚ ਕੋਈ ਸਮਝ ਵਾਲਾ ਤੇ ਕੋਈ ਬੇ-ਸਮਝੀ ਵਾਲਾ ਕੰਮ ਕਰਦਾ ਹੈ)।
Knowledge and ignorance are all your making; You have control over these.
बुझणा अबुझणा तुधु कीआ इह तेरी सिरि कार ॥
LINE 09
ਇਕਨੑਾਬਖਸਿਹਿਮੇਲਿਲੈਹਿਇਕਿਦਰਗਹਮਾਰਿਕਢੇਕੂੜਿਆਰ॥॥
ਕਈ ਜੀਵਾਂ ਉਤੇ ਤੂੰ ਬਖ਼ਸ਼ਸ਼ ਕਰਦਾ ਹੈਂ (ਤੇ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈਂ) ਕਈ ਮਾਇਆ-ਵੇੜ੍ਹੇ ਜੀਵਾਂ ਨੂੰ ਆਪਣੀ ਹਜ਼ੂਰੀ ਵਿਚੋਂ ਧੱਕੇ ਮਾਰ ਕੇ ਬਾਹਰ ਕੱਢ ਦੇਂਦਾ ਹੈਂ ॥੩॥
Some, You forgive, and unite with Yourself; while others, the wicked, you strike down and drive out of Your Court. ||3||
इकना बखसिहि मेलि लैहि इकि दरगह मारि कढे कूड़िआर ॥३॥
LINE 10
ਇਕਿਧੁਰਿਪਵਿਤਪਾਵਨਹਹਿਤੁਧੁਨਾਮੇਲਾਏ
ਹੇ ਪ੍ਰਭੂ! ਕਈ ਐਸੇ ਹਨ ਜਿਨ੍ਹਾਂ ਨੂੰ ਤੂੰ ਧੁਰੋਂ ਹੀ ਪਵਿਤ੍ਰ ਜੀਵਨ ਵਾਲੇ ਬਣਾ ਦਿੱਤਾ ਹੈ, ਤੂੰ ਉਹਨਾਂ ਨੂੰ ਆਪਣੇ ਨਾਮ ਵਿਚ ਜੋੜਿਆ ਹੋਇਆ ਹੈ।
Some, from the very beginning, are pure and pious; You attach them to Your Name.
इकि धुरि पवित पावन हहि तुधु नामे लाए ॥
LINE 11
ਗੁਰਸੇਵਾਤੇਸੁਖੁਊਪਜੈਸਚੈਸਬਦਿਬੁਝਾਏ॥॥
ਗੁਰੂ ਦੀ ਦੱਸੀ ਸੇਵਾ ਤੋਂ ਉਹਨਾਂ ਨੂੰ ਆਤਮਕ ਆਨੰਦ ਮਿਲਦਾ ਹੈ। ਗੁਰੂ ਉਹਨਾਂ ਨੂੰ ਸਦਾ-ਥਿਰ ਹਰਿ-ਨਾਮ ਵਿਚ ਜੋੜ ਕੇ (ਸਹੀ ਜੀਵਨ ਦੀ) ਸਮਝ ਬਖ਼ਸ਼ਦਾ ਹੈ ॥੪॥
Serving the Guru, peace wells up; through the True Word of the Shabad, one comes to understand. ||4||
गुर सेवा ते सुखु ऊपजै सचै सबदि बुझाए ॥४॥
LINE 12
ਇਕਿਕੁਚਲਕੁਚੀਲਵਿਖਲੀਪਤੇਨਾਵਹੁਆਪਿਖੁਆਏ
ਕਈ ਐਸੇ ਮਨੁੱਖ ਹਨ ਜੋ ਕੁਚੱਲਣੇ ਹਨ ਗੰਦੇ ਹਨ ਦੁਰਾਚਾਰੀ ਹਨ, ਜਿਹਨਾਂ ਨੂੰ ਪਰਮਾਤਮਾ ਨੇ ਆਪਣੇ ਨਾਮ ਵਲੋਂ ਖੁੰਝਾ ਰੱਖਿਆ ਹੈ,
Some are crooked, filthy and vicious; the Lord Himself has led them astray from the Name.
इकि कुचल कुचील विखली पते नावहु आपि खुआए ॥
LINE 13
ਨਾਓਨਸਿਧਿਬੁਧਿਹੈਸੰਜਮੀਫਿਰਹਿਉਤਵਤਾਏ॥॥
ਉਹਨਾਂ ਜ਼ਿੰਦਗੀ ਵਿਚ ਕਾਮਯਾਬੀ ਨਹੀਂ ਖੱਟੀ, ਚੰਗੀ ਅਕਲ ਨਹੀਂ ਸਿੱਖੀ, ਉਹ ਚੰਗੀ ਰਹਿਣੀ ਵਾਲੇ ਨਹੀਂ ਬਣੇ, ਡਾਵਾਂ ਡੋਲ ਭਟਕਦੇ ਫਿਰਦੇ ਹਨ ॥੫॥
They have no intuition, no understanding and no self-discipline; they wander around delirious. ||5||
ना ओन सिधि न बुधि है न संजमी फिरहि उतवताए ॥५॥
LINE 14
ਨਦਰਿਕਰੇਜਿਸੁਆਪਣੀਤਿਸਨੋਭਾਵਨੀਲਾਏ
ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ ਉਸ ਦੇ ਅੰਦਰ ਆਪਣੇ ਨਾਮ ਦੀ ਸਰਧਾ ਪੈਦਾ ਕਰਦਾ ਹੈ,
He grants faith to those whom He has blessed with His Glance of Grace.
नदरि करे जिसु आपणी तिस नो भावनी लाए ॥
LINE 15
ਸਤੁਸੰਤੋਖੁਇਹਸੰਜਮੀਮਨੁਨਿਰਮਲੁਸਬਦੁਸੁਣਾਏ॥॥
ਉਸ ਨੂੰ (ਗੁਰੂ ਦੀ ਰਾਹੀਂ ਆਪਣੀ ਸਿਫ਼ਤ-ਸਾਲਾਹ ਦਾ) ਪਵਿਤ੍ਰ ਸ਼ਬਦ ਸੁਣਾਂਦਾ ਹੈ ਜਿਸ ਨਾਲ ਉਹ ਸੇਵਾ ਕਰਨ ਤੇ ਸੰਤੋਖ ਧਾਰਨ ਵਾਲੀ ਰਹਿਣੀ ਵਾਲਾ ਬਣ ਜਾਂਦਾ ਹੈ ॥੬॥
This mind finds truth, contentment and self-discipline, hearing the Immaculate Word of the Shabad. ||6||
सतु संतोखु इह संजमी मनु निरमलु सबदु सुणाए ॥६॥
LINE 16
ਲੇਖਾਪੜਿਪਹੂਚੀਐਕਥਿਕਹਣੈਅੰਤੁਪਾਇ
ਹਿਸਾਬ ਕਰ ਕੇ (ਪ੍ਰਭੂ ਦੇ ਗੁਣਾਂ ਦੇ ਅਖ਼ੀਰ ਤਕ) ਪਹੁੰਚ ਨਹੀਂ ਸਕੀਦਾ, ਉਸ ਦੇ ਗੁਣ ਗਿਣ ਗਿਣ ਕੇ ਬਿਆਨ ਕਰ ਕਰ ਕੇ ਗੁਣਾਂ ਦੀ ਗਿਣਤੀ ਮੁਕਾ ਨਹੀਂ ਸਕੀਦੀ।
By reading books, one cannot reach Him; by speaking and talking, His limits cannot be found.
लेखा पड़ि न पहूचीऐ कथि कहणै अंतु न पाइ ॥
LINE 17
ਗੁਰਤੇਕੀਮਤਿਪਾਈਐਸਚਿਸਬਦਿਸੋਝੀਪਾਇ॥॥
ਉਸ ਪ੍ਰਭੂ ਦੀ ਕਦਰ-ਕੀਮਤਿ ਗੁਰੂ ਪਾਸੋਂ ਮਿਲਦੀ ਹੈ (ਕਿ ਉਹ ਬੇਅੰਤ ਹੈ ਬੇਅੰਤ ਹੈ)। ਗੁਰੂ ਆਪਣੇ ਸ਼ਬਦ ਵਿਚ ਜੋੜਦਾ ਹੈ, ਗੁਰੂ ਸਦਾ-ਥਿਰ ਹਰਿ-ਨਾਮ ਵਿਚ ਜੋੜਦਾ ਹੈ, ਤੇ ਸੂਝ ਬਖ਼ਸ਼ਦਾ ਹੈ ॥੭॥
Through the Guru, His value is found; through the True Word of the Shabad, understanding is obtained. ||7||
गुर ते कीमति पाईऐ सचि सबदि सोझी पाइ ॥७॥
LINE 18
ਇਹੁਮਨੁਦੇਹੀਸੋਧਿਤੂੰਗੁਰਸਬਦਿਵੀਚਾਰਿ
ਤੂੰ ਆਪਣੇ ਇਸ ਮਨ ਨੂੰ ਖੋਜ, ਆਪਣੇ ਸਰੀਰ ਨੂੰ ਖੋਜ, ਗੁਰੂ ਦੇ ਸ਼ਬਦ ਵਿਚ ਜੁੜ ਕੇ ਵਿਚਾਰ ਕਰ!
So reform this mind and body, by contemplating the Word of the Guru's Shabad.
इहु मनु देही सोधि तूं गुर सबदि वीचारि ॥
LINE 19
ਨਾਨਕਇਸੁਦੇਹੀਵਿਚਿਨਾਮੁਨਿਧਾਨੁਹੈਪਾਈਐਗੁਰਕੈਹੇਤਿਅਪਾਰਿ੮੧੦੩੨॥॥॥॥
ਹੇ ਨਾਨਕ! ਸਾਰੇ ਸੁਖਾਂ ਦਾ ਖ਼ਜ਼ਾਨਾ ਹਰਿ-ਨਾਮ ਸਰੀਰ ਦੇ ਵਿਚ ਹੀ ਹੈ। ਗੁਰੂ ਦੀ ਅਪਾਰ ਮੇਹਰ ਨਾਲ ਹੀ ਮਿਲਦਾ ਹੈ ॥੮॥੧੦॥੩੨॥
O Nanak, within this body is the treasure of the Naam, the Name of the Lord; it is found through the Love of the Infinite Guru. ||8||10||32||
नानक इसु देही विचि नामु निधानु है पाईऐ गुर कै हेति अपारि ॥८॥१०॥३२॥
GURBANI.WORLD