ਗਉੜੀ ਮਹਲਾ ੫ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗਉੜੀਮਹਲਾ੫॥
Gauree, Fifth Mahalaa:
गउड़ी महला ५ ॥
LINE 02
ਅਗਮਰੂਪਕਾਮਨਮਹਿਥਾਨਾ॥
(ਜਿਸ ਮਨ ਵਿਚ ਸਿਫ਼ਤ-ਸਾਲਾਹ ਦੇ ਚਸ਼ਮੇ ਜਾਰੀ ਹੋ ਜਾਂਦੇ ਹਨ) ਉਸ ਮਨ ਵਿਚ ਅਪਹੁੰਚ ਸਰੂਪ ਵਾਲੇ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ।
The Lord of Unfathomable Form has His Place in the mind.
अगम रूप का मन महि थाना ॥
LINE 03
ਗੁਰਪ੍ਰਸਾਦਿਕਿਨੈਵਿਰਲੈਜਾਨਾ੧॥॥
(ਪਰ) ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ (ਇਹ ਭੇਤ) ਸਮਝਿਆ ਹੈ ॥੧॥
By Guru's Grace, a rare few come to understand this. ||1||
गुर प्रसादि किनै विरलै जाना ॥१॥
LINE 04
ਸਹਜਕਥਾਕੇਅੰਮ੍ਰਿਤਕੁੰਟਾ॥
ਆਤਮਕ ਅਡੋਲਤਾ ਤੇ ਸਿਫ਼ਤ-ਸਾਲਾਹ ਦੇ ਅੰਮ੍ਰਿਤ ਦੇ ਚਸ਼ਮਿਆਂ ਦਾ ਆਨੰਦ -
The Ambrosial Pools of the celestial sermon
सहज कथा के अंम्रित कुंटा ॥
LINE 05
ਜਿਸਹਿਪਰਾਪਤਿਤਿਸੁਲੈਭੁੰਚਾ੧॥॥ਰਹਾਉ॥
(ਗੁਰੂ ਦੀ ਕਿਰਪਾ ਨਾਲ ਉਹ ਮਨੁੱਖ) ਮਾਣਦਾ ਹੈ, ਜਿਸ ਮਨੁੱਖ ਦੇ ਭਾਗਾਂ ਵਿਚ ਪ੍ਰਾਪਤੀ ਦਾ ਲੇਖ ਲਿਖਿਆ ਹੁੰਦਾ ਹੈ ॥੧॥ ਰਹਾਉ ॥
- those who find them, drink them in. ||1||Pause||
जिसहि परापति तिसु लै भुंचा ॥१॥ रहाउ ॥
LINE 06
ਅਨਹਤਬਾਣੀਥਾਨੁਨਿਰਾਲਾ॥
(ਜਿਥੇ ਸਿਫ਼ਤ-ਸਾਲਾਹ ਤੇ ਆਤਮਕ ਅਡੋਲਤਾ ਦੇ ਚਸ਼ਮੇ ਚੱਲ ਪੈਂਦੇ ਹਨ) ਉਹ ਹਿਰਦਾ-ਥਾਂ ਇਕ-ਰਸ ਸਿਫ਼ਤ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਅਨੋਖਾ (ਸੁੰਦਰ) ਹੋ ਜਾਂਦਾ ਹੈ।
The unstruck melody of the Guru's Bani vibrates in that most special place.
अनहत बाणी थानु निराला ॥
LINE 07
ਤਾਕੀਧੁਨਿਮੋਹੇਗੋਪਾਲਾ੨॥॥
ਉਸ ਦੀ ਜੁੜੀ ਸੁਰਤ ਉਤੇ ਪਰਮਾਤਮਾ (ਭੀ) ਮੋਹਿਆ ਜਾਂਦਾ ਹੈ ॥੨॥
The Lord of the World is fascinated with this melody. ||2||
ता की धुनि मोहे गोपाला ॥२॥
LINE 08
ਤਹਸਹਜਅਖਾਰੇਅਨੇਕਅਨੰਤਾ॥
(ਜਿਥੇ ਸਿਫ਼ਤ-ਸਾਲਾਹ ਦੇ ਚਸ਼ਮੇ ਜਾਰੀ ਹੁੰਦੇ ਹਨ) ਉਥੇ ਆਤਮਕ ਅਡੋਲਤਾ ਦੇ ਅਨੇਕਾਂ ਤੇ ਬੇਅੰਤ ਅਖਾੜੇ-
The numerous, countless places of celestial peace
तह सहज अखारे अनेक अनंता ॥
LINE 09
ਪਾਰਬ੍ਰਹਮਕੇਸੰਗੀਸੰਤਾ੩॥॥
(ਉਸ ਆਤਮਕ ਅਵਸਥਾ ਵਿਚ ਟਿਕੇ ਹੋਏ) ਸੰਤ ਜਨ ਪਰਮਾਤਮਾ ਦੇ ਚਰਨਾਂ ਵਿਚ ਜੁੜ ਕੇ ਰਚੀ ਰੱਖਦੇ ਹਨ ॥੩॥
- there, the Saints dwell, in the Company of the Supreme Lord God. ||3||
पारब्रहम के संगी संता ॥३॥
LINE 10
ਹਰਖਅਨੰਤਸੋਗਨਹੀਬੀਆ॥
(ਉਸ ਅਵਸਥਾ ਵਿਚ) ਬੇਅੰਤ ਖ਼ੁਸ਼ੀ ਹੀ ਖ਼ੁਸ਼ੀ ਬਣੀ ਰਹਿੰਦੀ ਹੈ, ਕਿਸੇ ਤਰ੍ਹਾਂ ਦਾ ਕੋਈ ਹੋਰ ਚਿੰਤਾ-ਫ਼ਿਕਰ ਨਹੀਂ ਪੋਂਹਦਾ।
There is infinite joy, and no sorrow or duality.
हरख अनंत सोग नही बीआ ॥
LINE 11
ਸੋਘਰੁਗੁਰਿਨਾਨਕਕਉਦੀਆ੪੩੫੧੦੪॥॥॥॥
(ਹੇ ਭਾਈ!) ਗੁਰੂ ਨੇ ਉਹ ਆਤਮਕ ਟਿਕਾਣਾ (ਮੈਨੂੰ) ਨਾਨਕ ਨੂੰ (ਭੀ) ਬਖ਼ਸ਼ਿਆ ਹੈ ॥੪॥੩੫॥੧੦੪॥
The Guru has blessed Nanak with this home. ||4||35||104||
सो घरु गुरि नानक कउ दीआ ॥४॥३५॥१०४॥
GURBANI.WORLD