ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਮਰਿਮਰਿਜਨਮਕੋਟਿਤੁਮਧਰੋ॥
(ਕੁੰਵਰ ਕਹਿਣ ਲਗਾ) ਤੂੰ ਭਾਵੇਂ ਮਰ ਮਰ ਕੇ ਕਰੋੜ ਜਨਮ ਧਾਰਨ ਕਰ
मरि मरि जनम कोटि तुम धरो ॥
LINE 03
ਬਾਰਹਜਾਰਪਾਇਕਿਨਪਰੋ॥
ਅਤੇ ਹਜ਼ਾਰ ਵਾਰ ਪੈਰੀ ਕਿਉਂ ਨਾ ਪੈ।
बार हजार पाइ कि न परो ॥
LINE 04
ਤੋਕੋਤਊਨਭਜੋਨਿਲਜਤਬ॥
ਤਦ ਵੀ ਹੇ ਨਿਰਲਜ! (ਮੈਂ) ਤੈਨੂੰ ਨਹੀਂ ਭੋਗਾਂਗਾ
तो को तऊ न भजो निलज तब ॥
LINE 05
ਕਹਿਦੈਹੋਤਵਪਤਿਪ੍ਰਤਿਬਿਧਿਸਬ੧੩॥॥
ਅਤੇ ਸਾਰੀ ਗੱਲ ਤੇਰੇ ਪਤੀ ਨੂੰ ਦਸ ਦਿਆਂਗਾ ॥੧੩॥
कहि दै हो तव पति प्रति बिधि सब ॥१३॥
LINE 06
ਅਧਿਕਜਤਨਰਾਨੀਕਰਿਹਾਰੀ॥
ਰਾਣੀ ਅਧਿਕ ਯਤਨ ਕਰ ਕੇ ਹਾਰ ਗਈ।
अधिक जतन रानी करि हारी ॥
LINE 07
ਪਾਇਪਰੀਲਾਤਨਜੜਮਾਰੀ॥
ਪੈਰੀਂ ਪਈ ਨੂੰ ਮੂਰਖ (ਕੁੰਵਰ) ਨੇ ਲਤ ਮਾਰੀ
पाइ परी लातन जड़ मारी ॥
LINE 08
ਚਲੁਕੂਕਰੀਨਿਲਜਮੂੜਮਤਿ॥
(ਅਤੇ ਕਹਿਣ ਲਗਾ) ਹੇ ਨਿਰਲਜ, ਮੂਰਖ ਕੁਤੀਏ! ਚਲੀ ਜਾ।
चलु कूकरी निलज मूड़ मति ॥
LINE 09
ਕਾਮਭੋਗਚਾਹਤਮੋਸੋਕਤ੧੪॥॥
ਮੇਰੇ ਨਾਲ ਕਿਉਂ ਭੋਗ ਕਰਨਾ ਚਾਹੁੰਦੀ ਹੈਂ ॥੧੪॥
काम भोग चाहत मो सो कत ॥१४॥
LINE 10
ਕੁਬਚਸੁਨੇਤ੍ਰਿਯਭਈਬਿਮਨਮਨ॥
ਮਾੜੇ ਬੋਲ ਸੁਣ ਕੇ ਇਸਤਰੀ ਮਨ ਵਿਚ ਖਿਝ ਗਈ।
कुबच सुने त्रिय भई बिमन मन ॥
LINE 11
ਅਮਿਤਕੋਪਜਾਗਾਤਾਕੇਤਨ॥
ਉਸ ਦੇ ਤਨ ਵਿਚ ਬੇਹੱਦ ਰੋਹ ਜਾਗ ਪਿਆ।
अमित कोप जागा ता के तन ॥
LINE 12
ਜਿਹਪਤਿਕੋਮੁਹਿਤ੍ਰਾਸਦਿਖਾਰੈ॥
ਜਿਸ ਪਤੀ ਦਾ ਤੂੰ ਮੈਨੂੰ ਡਰ ਵਿਖਾ ਰਿਹਾ ਹੈਂ,
जिह पति को मुहि त्रास दिखारै ॥
LINE 13
ਤੌਮੈਜੌਸੋਈਤੁਹਿਮਾਰੈ੧੫॥॥
ਮੈਂ ਵੀ ਤਦ ਹੀ (ਮੰਨਾਗੀ) ਜੋ ਉਹੀ ਤੈਨੂੰ (ਆ ਕੇ) ਮਾਰੇ ॥੧੫॥
तौ मै जौ सोई तुहि मारै ॥१५॥
LINE 14
ਯੌਕਹਿਕੈਤਿਹਪਕਰਿਨਿਕਾਰਿਯੋ॥
ਇਸ ਤਰ੍ਹਾਂ ਕਹਿ ਕੇ ਉਸ ਨੂੰ ਪਕੜ ਕੇ ਬਾਹਿਰ ਕਢ ਲਿਆ
यौ कहि कै तिह पकरि निकारियो ॥
LINE 15
ਪਠੈਸਹਚਰੀਨਾਥਹਕਾਰਿਯੋ॥
ਅਤੇ ਦਾਸੀ ਭੇਜ ਕੇ ਪਤੀ ਨੂੰ ਬੁਲਾ ਲਿਆ।
पठै सहचरी नाथ हकारियो ॥
LINE 16
ਭੂਤਭਾਖਿਤਿਹਦਿਯੋਦਿਖਾਈ॥
ਭੂਤ ਕਹਿ ਕੇ ਉਹ ਰਾਜੇ ਨੂੰ ਵਿਖਾ ਦਿੱਤਾ
भूत भाखि तिह दियो दिखाई ॥
LINE 17
ਨ੍ਰਿਪਕੇਅਤਿਚਿਤਚਿੰਤਉਪਜਾਈ੧੬॥॥
ਅਤੇ ਰਾਜੇ ਦੇ ਮਨ ਵਿਚ ਬਹੁਤ ਚਿੰਤਾ ਪੈਦਾ ਕਰ ਦਿੱਤੀ ॥੧੬॥
न्रिप के अति चित चिंत उपजाई ॥१६॥
GURBANI.WORLD