LINE 01
ਅੜਿਲ॥
ਅੜਿਲ:
अड़िल ॥
LINE 02
ਬਿਸਨਸਿੰਘਕੌਰਾਣੀਲਯੋਬੁਲਾਇਕੈ॥
ਰਾਣੀ ਨੇ ਬਿਸਨ ਸਿੰਘ ਨੂੰ ਬੁਲਾਇਆ।
बिसन सिंघ कौ राणी लयो बुलाइ कै ॥
LINE 03
ਕਾਮਕੇਲਤਾਸੌਕਿਯਪ੍ਰੀਤੁਪਜਾਇਕੈ॥
ਉਸ ਨਾਲ ਪ੍ਰੇਮ ਪੈਦਾ ਕਰ ਕੇ ਕਾਮ-ਕ੍ਰੀੜਾ ਕੀਤੀ।
काम केल ता सौ किय प्रीतुपजाइ कै ॥
LINE 04
ਪੁਨਿਤਾਸੌਯੌਬੈਨਕਹੇਹਿਤਮਾਨਿਕੈ॥
ਫਿਰ ਉਸ ਨਾਲ ਹਿਤ ਸਹਿਤ ਗੱਲ ਕੀਤੀ
पुनि ता सौ यौ बैन कहे हित मानि कै ॥
LINE 05
ਹੋਮੋਰਕਾਰਜਹਿਕਰੋਹਿਤੂਮੁਹਿਜਾਨਿਕੈ੩॥॥
ਕਿ ਮੈਨੂੰ (ਆਪਣਾ) ਹਿਤੂ ਜਾਣ ਕੇ ਮੇਰਾ ਇਕ ਕੰਮ ਜ਼ਰੂਰ ਕਰੋ ॥੩॥
हो मोर कारजहि करो हितू मुहि जानि कै ॥३॥
LINE 06
ਪ੍ਰਥਮਬਹੁਤਧਨਯਾਬੇਸ੍ਵਾਕੌਦੀਜਿਯੈ॥
ਪਹਿਲਾਂ ਤਾਂ ਇਸ ਵੇਸਵਾ ਨੂੰ ਬਹੁਤ ਧਨ ਦਿਓ
प्रथम बहुत धन या बेस्वा कौ दीजियै ॥
LINE 07
ਬਹੁਰਿਰਾਵਦੇਖਤਹਿਤਯਾਸੌਕੀਜਿਯੈ॥
ਅਤੇ ਫਿਰ ਰਾਜੇ ਦੇ ਵੇਖਦਿਆਂ ਉਸ ਨਾਲ ਪ੍ਰੇਮ ਦਾ ਪ੍ਰਗਟਾਵਾ ਕਰੋ।
बहुरि राव देखत हित या सौ कीजियै ॥
LINE 08
ਜਬਰਾਜਾਸੌਯਾਕੌਨੇਹੁਤੁਰਾਇਯੈ॥
ਜਦ ਇਸ ਦਾ ਰਾਜੇ ਨਾਲੋਂ ਪ੍ਰੇਮ ਟੁਟ ਜਾਵੇ
जब राजा सौ या कौ नेहु तुराइयै ॥
LINE 09
ਹੋਬਹੁਰਿਆਪਨੇਧਾਮਬੋਲਿਇਹਘਾਇਯੈ੪॥॥
ਤਾਂ ਫਿਰ ਇਸ ਨੂੰ ਆਪਣੇ ਘਰ ਬੁਲਾ ਕੇ ਮਾਰ ਦਿਓ ॥੪॥
हो बहुरि आपने धाम बोलि इह घाइयै ॥४॥
LINE 10
ਪ੍ਰਥਮਦਰਬੁਬੇਸ੍ਵਾਕਹਦਯੋਬਨਾਇਕੈ॥
ਪਹਿਲਾਂ ਤਾਂ ਵੇਸਵਾ ਨੂੰ ਬਹੁਤ ਸਾਰਾ ਧਨ ਦਿੱਤਾ।
प्रथम दरबु बेस्वा कह दयो बनाइ कै ॥
LINE 11
ਪੁਨਿਤਾਸੌਰਤਿਮਾਨੀਪ੍ਰੀਤੁਪਜਾਇਕੈ॥
ਫਿਰ ਪ੍ਰੇਮ ਪੈਦਾ ਕਰ ਕੇ ਉਸ ਨਾਲ ਰਤੀ-ਕ੍ਰੀੜਾ ਕੀਤੀ।
पुनि ता सौ रति मानी प्रीतुपजाइ कै ॥
LINE 12
ਜਬਤਾਕੋਨ੍ਰਿਪਲੀਨੋਸਦਨਬੁਲਾਇਕੈ॥
ਜਦ ਰਾਜੇ ਨੇ ਉਸ (ਵੇਸਵਾ) ਨੂੰ ਸਦਨ (ਅਥਵਾ ਸਭਾ) ਵਿਚ ਬੁਲਾਇਆ
जब ता को न्रिप लीनो सदन बुलाइ कै ॥
LINE 13
ਹੋਤੌਨਸਭਾਮੈਬੈਠਿਯੋਸੋਊਆਇਕੈ੫॥॥
ਤਾਂ ਉਹ (ਬਿਸ਼ਨ ਸਿੰਘ) ਵੀ ਉਸ ਸਭਾ ਵਿਚ ਆ ਕੇ ਬੈਠ ਗਿਆ ॥੫॥
हो तौन सभा मै बैठियो सोऊ आइ कै ॥५॥
LINE 14
ਬਿਸਨਸਿੰਘਤਿਹਕਹਿਯੋਕਛੂਮੁਸਕਾਇਕੈ॥
ਬਿਸ਼ਨ ਸਿੰਘ ਨੇ ਕੁਝ ਹਸ ਕੇ ਉਸ ਨੂੰ ਕਿਹਾ
बिसन सिंघ तिह कहियो कछू मुसकाइ कै ॥
LINE 15
ਬਹੁਰਿਸਾਰਤੈਕਰੀਨ੍ਰਿਪਹਿਦਿਖਰਾਇਕੈ॥
ਅਤੇ ਫਿਰ ਰਾਜੇ ਨੂੰ ਵਿਖਾਉਂਦੇ ਹੋਇਆਂ ਇਸ਼ਾਰੇ ਕੀਤੇ।
बहुरि सारतै करी न्रिपहि दिखराइ कै ॥
LINE 16
ਯਾਮੂਰਖਨ੍ਰਿਪਕੌਨਹਿਦੇਸੀਦੀਜਿਯੈ॥
ਇਸ ਮੂਰਖ ਰਾਜੇ ਨੂੰ ਹੋਰ ਹਾਵ ਭਾਵ ('ਦੇਸੀ') ਨਾ ਵਿਖਾ।
या मूरख न्रिप कौ नहि देसी दीजियै ॥
LINE 17
ਹੋਯਾਸੌਨੇਹੁਬਢਾਇਨਯਾਕੋਕੀਜਿਯੈ੬॥॥
ਇਸ ਨਾਲ ਪ੍ਰੇਮ ਵਧਾ ਕੇ ਅਜਿਹਾ ਨਾ ਕਰ ॥੬॥
हो या सौ नेहु बढाइ न या को कीजियै ॥६॥
GURBANI.WORLD