ਬਿਲਾਵਲੁ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਬਿਲਾਵਲੁ॥
Bilaaval:
बिलावलु ॥
LINE 02
ਚਰਨਕਮਲਜਾਕੈਰਿਦੈਬਸਹਿਸੋਜਨੁਕਿਉਡੋਲੈਦੇਵ॥
ਹੇ ਦੇਵ! ਜਿਸ ਮਨੁੱਖ ਦੇ ਹਿਰਦੇ ਵਿਚ ਤੇਰੇ ਸੁਹਣੇ ਚਰਨ ਵੱਸਦੇ ਹਨ, ਉਹ ਮਾਇਆ ਦੇ ਹੱਥਾਂ ਤੇ ਨਹੀਂ ਨੱਚਦਾ।
When Your Lotus Feet dwell within one's heart, why should that person waver, O Divine Lord?
चरन कमल जा कै रिदै बसहि सो जनु किउ डोलै देव ॥
LINE 03
ਮਾਨੌਸਭਸੁਖਨਉਨਿਧਿਤਾਕੈਸਹਜਿਸਹਜਿਜਸੁਬੋਲੈਦੇਵ॥ਰਹਾਉ॥
ਉਹ ਅਡੋਲ ਅਵਸਥਾ ਵਿਚ ਟਿਕਿਆ ਰਹਿ ਕੇ ਤੇਰੀ ਸਿਫ਼ਤਿ-ਸਲਾਹ ਕਰਦਾ ਹੈ। ਉਸ ਦੇ ਅੰਦਰ, ਮਾਨੋ, ਸਾਰੇ ਸੁਖ ਤੇ ਜਗਤ ਦੇ ਨੌ ਹੀ ਖ਼ਜ਼ਾਨੇ ਆ ਜਾਂਦੇ ਹਨ ਰਹਾਉ॥
I know that all comforts, and the nine treasures, come to one who intuitively, naturally, chants the Praise of the Divine Lord. ||Pause||
मानौ सभ सुख नउ निधि ता कै सहजि सहजि जसु बोलै देव ॥ रहाउ ॥
LINE 04
ਤਬਇਹਮਤਿਜਉਸਭਮਹਿਪੇਖੈਕੁਟਿਲਗਾਂਠਿਜਬਖੋਲੈਦੇਵ॥
(ਸਿਮਰਨ ਦੀ ਬਰਕਤ ਨਾਲ) ਜਦੋਂ ਮਨੁੱਖ ਆਪਣੇ ਅੰਦਰੋਂ ਵਿੰਗੀ-ਟੇਢੀ ਘੁੰਡੀ (ਭਾਵ, ਖੋਟ) ਕੱਢਦਾ ਹੈ, ਤਾਂ ਉਸ ਦੇ ਅੰਦਰ ਇਹ ਮੱਤ ਉਪਜਦੀ ਹੈ ਕਿ ਉਸ ਨੂੰ ਹਰ ਥਾਂ ਪ੍ਰਭੂ ਹੀ ਦਿੱਸਦਾ ਹੈ।
Such wisdom comes, only when one sees the Lord in all, and unties the knot of hypocrisy.
तब इह मति जउ सभ महि पेखै कुटिल गांठि जब खोलै देव ॥
LINE 05
ਬਾਰੰਬਾਰਮਾਇਆਤੇਅਟਕੈਲੈਨਰਜਾਮਨੁਤੋਲੈਦੇਵ੧॥॥
ਉਹ ਮਨੁੱਖ ਮੁੜ ਮੁੜ ਆਪਣੇ ਮਨ ਨੂੰ ਮਾਇਆ ਵਲੋਂ ਰੋਕਦਾ ਹੈ, ਤੇ ਤੱਕੜੀ ਲੈ ਕੇ ਤੋਲਦਾ ਰਹਿੰਦਾ ਹੈ (ਭਾਵ, ਮਨ ਦੇ ਔਗੁਣਾਂ ਨੂੰ ਪੜਤਾਲਦਾ ਰਹਿੰਦਾ ਹੈ) ॥੧॥
Time and time again, he must hold himself back from Maya; let him take the scale of the Lord, and weigh his mind. ||1||
बारं बार माइआ ते अटकै लै नरजा मनु तोलै देव ॥१॥
LINE 06
ਜਹਉਹੁਜਾਇਤਹੀਸੁਖੁਪਾਵੈਮਾਇਆਤਾਸੁਨਝੋਲੈਦੇਵ॥
ਜਿੱਥੇ ਭੀ ਉਹ ਮਨੁੱਖ ਜਾਂਦਾ ਹੈ, ਉੱਥੇ ਹੀ ਸੁਖ ਪਾਂਦਾ ਹੈ, ਉਸ ਨੂੰ ਮਾਇਆ ਭਰਮਾਂਦੀ ਨਹੀਂ।
Then wherever he goes, he will find peace, and Maya will not shake him.
जह उहु जाइ तही सुखु पावै माइआ तासु न झोलै देव ॥
LINE 07
ਕਹਿਕਬੀਰਮੇਰਾਮਨੁਮਾਨਿਆਰਾਮਪ੍ਰੀਤਿਕੀਓਲੈਦੇਵ੨੧੨॥॥॥
ਕਬੀਰ ਆਖਦਾ ਹੈ-ਮੈਂ ਭੀ ਆਪਣੇ ਮਨ ਨੂੰ ਪ੍ਰਭੂ ਦੀ ਪ੍ਰੀਤ ਵਿਚ ਲੀਨ ਕਰ ਦਿੱਤਾ ਹੈ, ਹੁਣ ਇਹ ਮੇਰਾ ਮਨ ਪ੍ਰਭੂ ਨਾਲ ਪਤੀਜ ਗਿਆ ਹੈ ॥੨॥੧੨॥
Says Kabeer, my mind believes in the Lord; I am absorbed in the Love of the Divine Lord. ||2||12||
कहि कबीर मेरा मनु मानिआ राम प्रीति की ओलै देव ॥२॥१२॥
GURBANI.WORLD