LINE 01
ਕਾਨੜਾਮਹਲਾ੪॥
Kaanraa, Fourth Mahalaa:
कानड़ा महला ४ ॥
LINE 02
ਜਪਿਮਨਰਾਮਨਾਮਪਰਗਾਸ॥
ਹੇ ਮਨ! ਪਰਮਾਤਮਾ ਦਾ ਨਾਮ ਜਪਿਆ ਕਰ, (ਨਾਮ ਦੀ ਬਰਕਤਿ ਨਾਲ ਆਤਮਕ ਜੀਵਨ ਦੀ ਸੂਝ ਦਾ) ਚਾਨਣ (ਹੋ ਜਾਂਦਾ ਹੈ)।
O mind, chant the Name of the Lord, and be enlightened.
जपि मन राम नाम परगास ॥
LINE 03
ਹਰਿਕੇਸੰਤਮਿਲਿਪ੍ਰੀਤਿਲਗਾਨੀਵਿਚੇਗਿਰਹਉਦਾਸ੧॥॥ਰਹਾਉ॥
ਪਰਮਾਤਮਾ ਦੇ ਸੰਤ ਜਨਾਂ ਨੂੰ ਮਿਲ ਕੇ (ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ) ਪਿਆਰ ਬਣ ਜਾਂਦਾ ਹੈ, ਉਹ ਗ੍ਰਿਹਸਤ ਵਿਚ ਹੀ (ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦੇ ਹਨ ॥੧॥ ਰਹਾਉ ॥
Meet with the Saints of the Lord, and focus your love; remain balanced and detached within your own household. ||1||Pause||
हरि के संत मिलि प्रीति लगानी विचे गिरह उदास ॥१॥ रहाउ ॥
LINE 04
ਹਮਹਰਿਹਿਰਦੈਜਪਿਓਨਾਮੁਨਰਹਰਿਪ੍ਰਭਿਕ੍ਰਿਪਾਕਰੀਕਿਰਪਾਸ॥
ਕਿਰਪਾਲ ਪ੍ਰਭੂ ਨੇ (ਜਦੋਂ ਅਸਾਂ ਜੀਵਾਂ ਉੱਤੇ) ਮਿਹਰ ਕੀਤੀ, ਅਸਾਂ ਹਿਰਦੇ ਵਿਚ ਉਸ ਦਾ ਨਾਮ ਜਪਿਆ।
I chant the Name of the Lord, Nar-Har, within my heart; God the Merciful has shown His Mercy.
हम हरि हिरदै जपिओ नामु नरहरि प्रभि क्रिपा करी किरपास ॥
LINE 05
ਅਨਦਿਨੁਅਨਦੁਭਇਆਮਨੁਬਿਗਸਿਆਉਦਮਭਏਮਿਲਨਕੀਆਸ੧॥॥
(ਨਾਮ ਦੀ ਬਰਕਤਿ ਨਾਲ) ਹਰ ਵੇਲੇ (ਸਾਡੇ ਅੰਦਰ) ਆਨੰਦ ਬਣ ਗਿਆ, (ਸਾਡਾ) ਮਨ ਖਿੜ ਪਿਆ, (ਸਿਮਰਨ ਦਾ ਹੋਰ) ਉੱਦਮ ਹੁੰਦਾ ਗਿਆ, (ਪ੍ਰਭੂ ਨੂੰ) ਮਿਲਣ ਦੀ ਆਸ ਬਣਦੀ ਗਈ ॥੧॥
Night and day, I am in ecstasy; my mind has blossomed forth, rejuvenated. I am trying - I hope to meet my Lord. ||1||
अनदिनु अनदु भइआ मनु बिगसिआ उदम भए मिलन की आस ॥१॥
LINE 06
ਹਮਹਰਿਸੁਆਮੀਪ੍ਰੀਤਿਲਗਾਈਜਿਤਨੇਸਾਸਲੀਏਹਮਗ੍ਰਾਸ॥
ਅਸਾਂ ਜਿਨ੍ਹਾਂ ਜੀਵਾਂ ਦੇ ਅੰਦਰ ਪਰਮਾਤਮਾ ਦਾ ਪਿਆਰ ਬਣਿਆ (ਤੇ) ਜਿਨ੍ਹਾਂ ਨੇ ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ (ਨਾਮ ਜਪਿਆ),
I am in love with the Lord, my Lord and Master; I love Him with every breath and morsel of food I take.
हम हरि सुआमी प्रीति लगाई जितने सास लीए हम ग्रास ॥
LINE 07
ਕਿਲਬਿਖਦਹਨਭਏਖਿਨਅੰਤਰਿਤੂਟਿਗਏਮਾਇਆਕੇਫਾਸ੨॥॥
(ਉਹਨਾਂ ਦੇ) ਇਕ ਖਿਨ ਵਿਚ ਹੀ ਸਾਰੇ ਪਾਪ ਸੜ ਗਏ, ਮਾਇਆ ਦੀਆਂ ਫਾਹੀਆਂ ਟੁੱਟ ਗਈਆਂ ॥੨॥
My sins were burnt away in an instant; the noose of the bondage of Maya was loosened. ||2||
किलबिख दहन भए खिन अंतरि तूटि गए माइआ के फास ॥२॥
LINE 08
ਕਿਆਹਮਕਿਰਮਕਿਆਕਰਮਕਮਾਵਹਿਮੂਰਖਮੁਗਧਰਖੇਪ੍ਰਭਤਾਸ॥
ਪਰ, ਅਸਾਂ ਜੀਵਾਂ ਦੀ ਕੀਹ ਪਾਂਇਆਂ ਹੈ? ਅਸੀਂ ਤਾਂ ਕੀੜੇ ਹਾਂ। ਅਸੀਂ ਕੀਹ ਕਰਮ ਕਰ ਸਕਦੇ ਹਾਂ? ਸਾਡੀ ਮੂਰਖਾਂ ਦੀ ਤਾਂ ਉਹ ਪ੍ਰਭੂ (ਆਪ ਹੀ) ਰੱਖਿਆ ਕਰਦਾ ਹੈ।
I am such a worm! What karma am I creating? What can I do? I am a fool, a total idiot, but God has saved me.
किआ हम किरम किआ करम कमावहि मूरख मुगध रखे प्रभ तास ॥
LINE 09
ਅਵਗਨੀਆਰੇਪਾਥਰਭਾਰੇਸਤਿਸੰਗਤਿਮਿਲਿਤਰੇਤਰਾਸ੩॥॥
ਅਸੀਂ ਔਗੁਣਾਂ ਨਾਲ ਭਰੇ ਰਹਿੰਦੇ ਹਾਂ, (ਔਗੁਣਾਂ ਦੇ ਭਾਰ ਨਾਲ) ਪੱਥਰ ਵਰਗੇ ਭਾਰੇ ਹਾਂ (ਅਸੀਂ ਕਿਵੇਂ ਇਸ ਸੰਸਾਰ-ਸਮੁੰਦਰ ਵਿਚੋਂ ਤਰ ਸਕਦੇ ਹਾਂ?) ਸਾਧ ਸੰਗਤ ਵਿਚ ਮਿਲ ਕੇ ਹੀ ਪਾਰ ਲੰਘ ਸਕਦੇ ਹਾਂ, (ਉਹ ਮਾਲਕ) ਪਾਰ ਲੰਘਾਂਦਾ ਹੈ ॥੩॥
I am unworthy, heavy as stone, but joining the Sat Sangat, the True Congregation, I am carried across to the other side. ||3||
अवगनीआरे पाथर भारे सतिसंगति मिलि तरे तरास ॥३॥
LINE 10
ਜੇਤੀਸ੍ਰਿਸਟਿਕਰੀਜਗਦੀਸਰਿਤੇਸਭਿਊਚਹਮਨੀਚਬਿਖਿਆਸ॥
ਜਗਤ ਦੇ ਮਾਲਕ-ਪ੍ਰਭੂ ਨੇ ਜਿਤਨੀ ਭੀ ਸ੍ਰਿਸ਼ਟੀ ਰਚੀ ਹੈ (ਇਸ ਦੇ) ਸਾਰੇ ਜੀਵ ਜੰਤ (ਅਸਾਂ ਮਨੁੱਖ ਅਖਵਾਣ ਵਾਲਿਆਂ ਨਾਲੋਂ) ਉੱਚੇ ਹਨ, ਅਸੀਂ ਵਿਸ਼ੇ-ਵਿਕਾਰਾਂ ਵਿਚ ਪੈ ਕੇ ਨੀਵੇਂ ਹਾਂ।
The Universe which God created is all above me; I am the lowest, engrossed in corruption.
जेती स्रिसटि करी जगदीसरि ते सभि ऊच हम नीच बिखिआस ॥
LINE 11
ਹਮਰੇਅਵਗੁਨਸੰਗਿਗੁਰਮੇਟੇਜਨਨਾਨਕਮੇਲਿਲੀਏਪ੍ਰਭਪਾਸ੪੩॥॥॥
ਹੇ ਦਾਸ ਨਾਨਕ! ਪ੍ਰਭੂ ਸਾਡੇ ਔਗੁਣ ਗੁਰੂ ਦੀ ਸੰਗਤ ਵਿਚ ਮਿਟਾਂਦਾ ਹੈ। ਗੁਰੂ ਸਾਨੂੰ ਪ੍ਰਭੂ ਨਾਲ ਮਿਲਾਂਦਾ ਹੈ ॥੪॥੩॥
With the Guru, my faults and demerits have been erased. Servant Nanak has been united with God Himself. ||4||3||
हमरे अवगुन संगि गुर मेटे जन नानक मेलि लीए प्रभ पास ॥४॥३॥
GURBANI.WORLD