ਬਿਲਾਵਲੁ ਮਹਲਾ ੪ ॥

ਰਾਗੁ ਬਿਲਾਵਲੁ ਗੁਰੂ ਰਾਮਦਾਸ ਜੀ ਅੰਗ 800
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਬਿਲਾਵਲੁਮਹਲਾ੪॥
Bilaaval, Fourth Mahalaa:
बिलावलु महला ४ ॥
LINE 02
ਖਤ੍ਰੀਬ੍ਰਾਹਮਣੁਸੂਦੁਵੈਸੁਕੋਜਾਪੈਹਰਿਮੰਤ੍ਰੁਜਪੈਨੀ॥
ਕੋਈ ਖਤ੍ਰੀ ਹੋਵੇ, ਚਾਹੇ ਬ੍ਰਾਹਮਣ ਹੋਵੇ, ਕੋਈ ਸ਼ੂਦਰ ਹੋਵੇ ਚਾਹੇ ਵੈਸ਼ ਹੋਵੇ, ਹਰੇਕ (ਸ਼੍ਰੇਣੀ ਦਾ) ਮਨੁੱਖ ਪ੍ਰਭੂ ਦਾ ਨਾਮ-ਮੰਤ੍ਰ ਜਪ ਸਕਦਾ ਹੈ (ਇਹ ਸਭਨਾਂ ਵਾਸਤੇ) ਜਪਣ-ਜੋਗ ਹੈ।
Anyone, from any class - Kh'shaatriya, Brahman, Soodra or Vaishya - can chant, and meditate on the Mantra of the Lord's Name.
खत्री ब्राहमणु सूदु वैसु को जापै हरि मंत्रु जपैनी ॥
LINE 03
ਗੁਰੁਸਤਿਗੁਰੁਪਾਰਬ੍ਰਹਮੁਕਰਿਪੂਜਹੁਨਿਤਸੇਵਹੁਦਿਨਸੁਸਭਰੈਨੀ੧॥॥
ਹੇ ਹਰੀ-ਜਨੋ! ਗੁਰੂ ਨੂੰ ਪਰਮਾਤਮਾ ਦਾ ਰੂਪ ਜਾਣ ਕੇ ਗੁਰੂ ਦੀ ਸਰਨ ਪਵੋ। ਦਿਨ ਰਾਤ ਹਰ ਵੇਲੇ ਗੁਰੂ ਦੀ ਸਰਨ ਪਏ ਰਹੋ ॥੧॥
Worship the Guru, the True Guru, as the Supreme Lord God; serve Him constantly, all day and night. ||1||
गुरु सतिगुरु पारब्रहमु करि पूजहु नित सेवहु दिनसु सभ रैनी ॥१॥
LINE 04
ਹਰਿਜਨਦੇਖਹੁਸਤਿਗੁਰੁਨੈਨੀ॥
ਹੇ ਪ੍ਰਭੂ ਦੇ ਸੇਵਕ-ਜਨੋ! ਗੁਰੂ ਨੂੰ ਅੱਖਾਂ ਖੋਲ੍ਹ ਕੇ ਵੇਖੋ (ਗੁਰੂ ਪਾਰਬ੍ਰਹਮ ਦਾ ਰੂਪ ਹੈ)।
O humble servants of the Lord, behold the True Guru with your eyes.
हरि जन देखहु सतिगुरु नैनी ॥
LINE 05
ਜੋਇਛਹੁਸੋਈਫਲੁਪਾਵਹੁਹਰਿਬੋਲਹੁਗੁਰਮਤਿਬੈਨੀ੧॥॥ਰਹਾਉ॥
ਗੁਰੂ ਦੀ ਦਿੱਤੀ ਮਤਿ ਉਤੇ ਤੁਰ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਬਚਨ ਬੋਲੋ, ਜੇਹੜੀ ਇੱਛਾ ਕਰੋਗੇ ਉਹੀ ਫਲ ਪ੍ਰਾਪਤ ਕਰ ਲਵੋਗੇ ॥੧॥ ਰਹਾਉ ॥
Whatever you wish for, you shall receive, chanting the Word of the Lord's Name, under Guru's Instruction. ||1||Pause||
जो इछहु सोई फलु पावहु हरि बोलहु गुरमति बैनी ॥१॥ रहाउ ॥
LINE 06
ਅਨਿਕਉਪਾਵਚਿਤਵੀਅਹਿਬਹੁਤੇਰੇਸਾਹੋਵੈਜਿਬਾਤਹੋਵੈਨੀ॥
(ਗੁਰੂ ਪਰਮੇਸਰ ਦਾ ਆਸਰਾ-ਪਰਨਾ ਭੁਲਾ ਕੇ ਆਪਣੀ ਭਲਾਈ ਦੇ) ਅਨੇਕਾਂ ਤੇ ਬਥੇਰੇ ਢੰਗ ਸੋਚੀਦੇ ਹਨ, ਪਰ ਉਹੀ ਗੱਲ ਹੁੰਦੀ ਹੈ ਜੋ (ਰਜ਼ਾ ਅਨੁਸਾਰ) ਜ਼ਰੂਰ ਹੋਣੀ ਹੁੰਦੀ ਹੈ।
People think of many and various efforts, but that alone happens, which is to happen.
अनिक उपाव चितवीअहि बहुतेरे सा होवै जि बात होवैनी ॥
LINE 07
ਅਪਨਾਭਲਾਸਭੁਕੋਈਬਾਛੈਸੋਕਰੇਜਿਮੇਰੈਚਿਤਿਨਚਿਤੈਨੀ੨॥॥
ਹਰੇਕ ਜੀਵ ਆਪਣਾ ਭਲਾ ਲੋੜਦਾ ਹੈ, ਪਰ ਪ੍ਰਭੂ ਉਹ ਕੰਮ ਕਰ ਦੇਂਦਾ ਹੈ ਜੋ ਮੇਰੇ (ਤੁਹਾਡੇ) ਚਿੱਤ ਚੇਤੇ ਭੀ ਨਹੀਂ ਹੁੰਦਾ ॥੨॥
All beings seek goodness for themselves, but what the Lord does - that may not be what we think and expect. ||2||
अपना भला सभु कोई बाछै सो करे जि मेरै चिति न चितैनी ॥२॥
LINE 08
ਮਨਕੀਮਤਿਤਿਆਗਹੁਹਰਿਜਨਏਹਾਬਾਤਕਠੈਨੀ॥
ਹੇ ਸੰਤ ਜਨੋ! ਆਪਣੇ ਮਨ ਦੀ ਮਰਜ਼ੀ (ਉਤੇ ਤੁਰਨਾ) ਛੱਡ ਦਿਉ (ਗੁਰੂ ਦੇ ਹੁਕਮ ਵਿਚ ਤੁਰੋ), ਪਰ ਇਹ ਗੱਲ ਹੈ ਬੜੀ ਹੀ ਔਖੀ।
So renounce the clever intellect of your mind, O humble servants of the Lord, no matter how hard this may be.
मन की मति तिआगहु हरि जन एहा बात कठैनी ॥
LINE 09
ਅਨਦਿਨੁਹਰਿਹਰਿਨਾਮੁਧਿਆਵਹੁਗੁਰਸਤਿਗੁਰਕੀਮਤਿਲੈਨੀ੩॥॥
(ਫਿਰ ਭੀ) ਗੁਰੂ ਪਾਤਿਸ਼ਾਹ ਦੀ ਮਤਿ ਲੈ ਕੇ ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰੋ ॥੩॥
Night and day, meditate on the Naam, the Name of the Lord, Har, Har; accept the wisdom of the Guru, the True Guru. ||3||
अनदिनु हरि हरि नामु धिआवहु गुर सतिगुर की मति लैनी ॥३॥
LINE 10
ਮਤਿਸੁਮਤਿਤੇਰੈਵਸਿਸੁਆਮੀਹਮਜੰਤਤੂਪੁਰਖੁਜੰਤੈਨੀ॥
ਹੇ ਮਾਲਕ-ਪ੍ਰਭੂ! ਚੰਗੀ ਮੰਦੀ ਮਤਿ ਤੇਰੇ ਆਪਣੇ ਵੱਸ ਵਿਚ ਹੈ (ਤੇਰੀ ਪ੍ਰੇਰਨਾ ਅਨੁਸਾਰ ਹੀ ਕੋਈ ਜੀਵ ਚੰਗੇ ਰਾਹ ਤੁਰਦਾ ਹੈ ਕੋਈ ਮੰਦੇ ਪਾਸੇ), ਅਸੀਂ ਤੇਰੇ ਵਾਜੇ ਹਾਂ, ਤੂੰ ਸਾਨੂੰ ਵਜਾਣ ਵਾਲਾ ਸਭ ਵਿਚ ਵੱਸਣ ਵਾਲਾ ਪ੍ਰਭੂ ਹੈਂ।
Wisdom, balanced wisdom is in Your power, O Lord and Master; I am the instrument, and You are the player, O Primal Lord.
मति सुमति तेरै वसि सुआमी हम जंत तू पुरखु जंतैनी ॥
LINE 11
ਜਨਨਾਨਕਕੇਪ੍ਰਭਕਰਤੇਸੁਆਮੀਜਿਉਭਾਵੈਤਿਵੈਬੁਲੈਨੀ੪੫॥॥॥
ਹੇ ਦਾਸ ਨਾਨਕ ਦੇ ਮਾਲਕ ਪ੍ਰਭੂ ਕਰਤਾਰ! ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤਿਵੇਂ ਤੂੰ ਸਾਨੂੰ ਬੁਲਾਂਦਾ ਹੈ (ਸਾਡੇ ਮੂੰਹੋਂ ਬੋਲ ਕਢਾਂਦਾ ਹੈਂ) ॥੪॥੫॥
O God, O Creator, Lord and Master of servant Nanak, as You wish, so do I speak. ||4||5||
जन नानक के प्रभ करते सुआमी जिउ भावै तिवै बुलैनी ॥४॥५॥
GURBANI.WORLD