ਸਾਰਗ ਮਹਲਾ ੫ ॥

ਰਾਗੁ ਸਾਰੰਗ ਗੁਰੂ ਅਰਜਨ ਦੇਵ ਜੀ ਅੰਗ 1203
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਾਰਗਮਹਲਾ
Saarang, Fifth Mahalaa:
सारग महला ५ ॥
LINE 02
ਮਾਈਧੀਰਿਰਹੀਪ੍ਰਿਅਬਹੁਤੁਬਿਰਾਗਿਓ
ਹੇ (ਮੇਰੀ) ਮਾਂ! (ਮੇਰੇ ਅੰਦਰ) ਪਿਆਰੇ ਤੋਂ ਵਿਛੋੜੇ ਦਾ ਦਰਦ ਬਹੁਤ ਤੇਜ਼ ਹੋ ਗਿਆ ਹੈ ਇਸ ਨੂੰ ਸਹਾਰਨ ਦੀ ਤਾਕਤ ਨਹੀਂ ਰਹਿ ਗਈ।
O mother, my patience is gone. I am in love with my Husband Lord.
माई धीरि रही प्रिअ बहुतु बिरागिओ ॥
LINE 03
ਅਨਿਕਭਾਂਤਿਆਨੂਪਰੰਗਰੇਤਿਨੑਸਿਉਰੁਚੈਲਾਗਿਓ॥॥ਰਹਾਉ
ਹੇ ਭਾਈ! (ਦੁਨੀਆ ਦੇ) ਅਨੇਕਾਂ ਕਿਸਮਾਂ ਦੇ ਸੋਹਣੇ ਸੋਹਣੇ ਰੰਗ-ਤਮਾਸ਼ੇ ਹਨ, ਪਰ ਮੇਰੇ ਅੰਦਰ ਇਹਨਾਂ ਵਾਸਤੇ ਕੋਈ ਖਿੱਚ ਹੀ ਨਹੀਂ ਪੈਂਦੀ ॥੧॥ ਰਹਾਉ ॥
There are so many kinds of incomparable pleasures, but I am not interested in any of them. ||1||Pause||
अनिक भांति आनूप रंग रे तिन सिउ रुचै न लागिओ ॥१॥ रहाउ ॥
LINE 04
ਨਿਸਿਬਾਸੁਰਪ੍ਰਿਅਪ੍ਰਿਅਮੁਖਿਟੇਰਉਨਂੀਦਪਲਕਨਹੀਜਾਗਿਓ
ਹੇ (ਵੀਰ)! ਰਾਤ ਦਿਨ ਮੈਂ (ਆਪਣੇ) ਮੂੰਹੋਂ 'ਹੇ ਪਿਆਰੇ! ਹੇ ਪਿਆਰੇ'! ਬੋਲਦੀ ਰਹਿੰਦੀ ਹਾਂ, ਮੈਨੂੰ ਇਕ ਪਲ ਭਰ ਭੀ ਨੀਂਦ ਨਹੀਂ ਆਉਂਦੀ, ਸਦਾ ਜਾਗ ਕੇ (ਸਮਾ ਗੁਜ਼ਾਰ ਰਹੀ ਹਾਂ)।
Night and day, I utter, "Pri-a, Pri-a - Beloved, Beloved" with my mouth. I cannot sleep, even for an instant; I remain awake and aware.
निसि बासुर प्रिअ प्रिअ मुखि टेरउ नींद पलक नही जागिओ ॥
LINE 05
ਹਾਰਕਜਰਬਸਤ੍ਰਅਨਿਕਸੀਗਾਰਰੇਬਿਨੁਪਿਰਸਭੈਬਿਖੁਲਾਗਿਓ॥॥
ਹੇ (ਵੀਰ)! ਹਾਰ, ਕੱਜਲ, ਕੱਪੜੇ, ਅਨੇਕਾਂ ਗਹਿਣੇ-ਇਹ ਸਾਰੇ ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਮੈਨੂੰ ਆਤਮਕ ਮੌਤ ਲਿਆਉਣ ਵਾਲੀ ਜ਼ਹਰ ਦਿੱਸ ਰਹੇ ਹਨ ॥੧॥
Necklaces, eye make-up, fancy clothes and decorations - without my Husband Lord, these are all poison to me. ||1||
हार कजर बसत्र अनिक सीगार रे बिनु पिर सभै बिखु लागिओ ॥१॥
LINE 06
ਪੂਛਉਪੂਛਉਦੀਨਭਾਂਤਿਕਰਿਕੋਊਕਹੈਪ੍ਰਿਅਦੇਸਾਂਗਿਓ
(ਹੇ ਮਾਂ!) ਨਿਮਾਣਿਆਂ ਵਾਂਗ ਮੈਂ ਮੁੜ ਮੁੜ ਪੁੱਛਦੀ ਫਿਰਦੀ ਹਾਂ, ਭਲਾ ਜੇ ਕੋਈ ਮੈਨੂੰ ਪਿਆਰੇ ਦਾ ਦੇਸ ਦੱਸ ਦੇਵੇ।
I ask and ask, with humility, "Who can tell me which country my Husband Lord lives in?"
पूछउ पूछउ दीन भांति करि कोऊ कहै प्रिअ देसांगिओ ॥
LINE 07
ਹੀਂਓੁਦੇਂਉਸਭੁਮਨੁਤਨੁਅਰਪਉਸੀਸੁਚਰਣਪਰਿਰਾਖਿਓ॥॥
(ਪਿਆਰੇ ਦਾ ਦੇਸ ਦੱਸਣ ਵਾਲੇ ਦੇ) ਚਰਨਾਂ ਉਤੇ (ਆਪਣਾ) ਸਿਰ ਰੱਖ ਕੇ ਮੈਂ ਆਪਣਾ ਹਿਰਦਾ, ਆਪਣਾ ਮਨ ਆਪਣਾ ਤਨ ਸਭ ਕੁਝ ਭੇਟਾ ਕਰਨ ਨੂੰ ਤਿਆਰ ਹਾਂ ॥੨॥
I would dedicate my heart to him, I offer my mind and body and everything; I place my head at his feet. ||2||
हींओु देंउ सभु मनु तनु अरपउ सीसु चरण परि राखिओ ॥२॥
LINE 08
ਚਰਣਬੰਦਨਾਅਮੋਲਦਾਸਰੋਦੇਂਉਸਾਧਸੰਗਤਿਅਰਦਾਗਿਓ
ਹੇ ਭਾਈ! ਮੈਂ ਸਾਧ ਸੰਗਤ ਦੇ ਚਰਨਾਂ ਤੇ ਨਮਸਕਾਰ ਕਰਦਾ ਹਾਂ, ਮੈਂ ਸਾਧ ਸੰਗਤ ਦਾ ਦੰਮਾਂ ਤੋਂ ਬਿਨਾ ਹੀ ਇਕ ਨਿਮਾਣਾ ਜਿਹਾ ਦਾਸ ਹਾਂ, ਮੈਂ ਸਾਧ ਸੰਗਤ ਅੱਗੇ ਅਰਦਾਸ ਕਰਦਾ ਹਾਂ-
I bow at the feet of the voluntary slave of the Lord; I beg him to bless me with the Saadh Sangat, the Company of the Holy.
चरण बंदना अमोल दासरो देंउ साधसंगति अरदागिओ ॥
LINE 09
ਕਰਹੁਕ੍ਰਿਪਾਮੋਹਿਪ੍ਰਭੂਮਿਲਾਵਹੁਨਿਮਖਦਰਸੁਪੇਖਾਗਿਓ॥॥
(ਮੇਰੇ ਉਤੇ) ਮਿਹਰ ਕਰੋ, ਮੈਨੂੰ ਪਰਮਾਤਮਾ ਮਿਲਾ ਦੇਉ, ਮੈਂ (ਉਸ ਦਾ) ਅੱਖ ਝਮਕਣ ਜਿਤਨੇ ਸਮੇ ਲਈ ਹੀ ਦਰਸਨ ਕਰ ਲਵਾਂ ॥੩॥
Show Mercy to me, that I may meet God, and gaze upon the Blessed Vision of His Darshan every moment. ||3||
करहु क्रिपा मोहि प्रभू मिलावहु निमख दरसु पेखागिओ ॥३॥
LINE 10
ਦ੍ਰਿਸਟਿਭਈਤਬਭੀਤਰਿਆਇਓਮੇਰਾਮਨੁਅਨਦਿਨੁਸੀਤਲਾਗਿਓ
(ਜਦੋਂ ਪਰਮਾਤਮਾ ਦੀ ਮਿਹਰ ਦੀ) ਨਿਗਾਹ (ਮੇਰੇ ਉਤੇ) ਹੋਈ, ਤਦੋਂ ਉਹ ਮੇਰੇ ਹਿਰਦੇ ਵਿਚ ਆ ਵੱਸਿਆ। ਹੁਣ ਮੇਰਾ ਮਨ ਹਰ ਵੇਲੇ ਠੰਢਾ-ਠਾਰ ਰਹਿੰਦਾ ਹੈ।
When He is Kind to me, He comes to dwell within my being. Night and day, my mind is calm and peaceful.
द्रिसटि भई तब भीतरि आइओ मेरा मनु अनदिनु सीतलागिओ ॥
LINE 11
ਕਹੁਨਾਨਕਰਸਿਮੰਗਲਗਾਏਸਬਦੁਅਨਾਹਦੁਬਾਜਿਓ੪੫॥॥॥
ਨਾਨਕ ਆਖਦਾ ਹੈ- ਹੁਣ ਮੈਂ ਉਸ ਦੀ ਸਿਫ਼ਤ-ਸਾਲਾਹ ਦੇ ਗੀਤ ਸੁਆਦ ਨਾਲ ਗਾਂਦਾ ਹਾਂ, (ਮੇਰੇ ਅੰਦਰ) ਗੁਰੂ ਦਾ ਸ਼ਬਦ ਇਕ-ਰਸ ਆਪਣਾ ਪੂਰਾ ਪ੍ਰਭਾਵ ਪਾਈ ਰੱਖਦਾ ਹੈ ॥੪॥੫॥
Says Nanak, I sing the Songs of Joy; the Unstruck Word of the Shabad resounds within me. ||4||5||
कहु नानक रसि मंगल गाए सबदु अनाहदु बाजिओ ॥४॥५॥
GURBANI.WORLD