LINE 01
ਸਭਗ੍ਵਾਰਨੀਆਬਿਰਲਾਪੁ॥
ਸਾਰੀਆਂ ਗੋਪੀਆਂ ਦਾ ਵਿਰਲਾਪ
Lamentation of all the gopis:
सभ ग्वारनीआ बिरलापु ॥
LINE 02
ਸਵੈਯਾ॥
ਸਵੈਯਾ:
SWAYYA
सवैया ॥
LINE 03
ਸੁਨਿਕੈਇਹਬਾਤਸਭੈਮਿਲਿਗ੍ਵਾਰਨਿਪੈਮਿਲਿਕੈਤਿਨਸੋਕਸੁਕੀਨੋ॥
(ਜਸੋਧਾ ਦੀ) ਇਹ ਗੱਲ ਸੁਣ ਕੇ ਸਾਰੀਆਂ ਗੋਪੀਆਂ ਇਕੱਠੀਆਂ ਹੋ ਗਈਆਂ ਅਤੇ ਮਿਲ ਕੇ (ਸਾਰੀਆਂ ਨੇ) ਸ਼ੋਕ ਕੀਤਾ।
Hearing these words all the gopis were filled with sorrow
सुनि कै इह बात सभै मिलि ग्वारनि पै मिलि कै तिन सोक सु कीनो ॥
LINE 04
ਆਨੰਦਦੂਰਿਕਰਿਯੋਮਨਤੇਹਰਿਧ੍ਯਾਨਬਿਖੈਤਿਨਹੂੰਮਨਦੀਨੋ॥
ਮਨ ਵਿਚੋਂ ਆਨੰਦ ਦੂਰ ਕਰ ਦਿੱਤਾ ਅਤੇ ਸ੍ਰੀ ਕ੍ਰਿਸ਼ਨ ਦੇ ਧਿਆਨ ਵਿਚ ਮਨ ਨੂੰ ਲਗਾ ਦਿੱਤਾ।
The bliss of their mind had ended and all of them meditated on Krishna
आनंद दूरि करियो मन ते हरि ध्यान बिखै तिनहूं मन दीनो ॥
LINE 05
ਧਰਨੀਪਰਸੋਮੁਰਝਾਇਗਿਰੀਸੁਪਰਿਯੋਤਿਨਕੇਤਨਤੇਸੁਪਸੀਨੋ॥
ਉਹ ਮੂਰਛਿਤ ਹੋ ਕੇ ਧਰਤੀ ਉਤੇ ਡਿਗ ਪਈਆਂ ਅਤੇ ਉਨ੍ਹਾਂ ਦੇ ਸ਼ਰੀਰਾਂ ਵਿਚੋਂ ਪਸੀਨਾ ਆਉਣ ਲਗ ਗਿਆ।
The sweat flowed from their bodies and becoming dejected, they fell down upon the earth
धरनी पर सो मुरझाइ गिरी सु परियो तिन के तन ते सु पसीनो ॥
LINE 06
ਹਾਹੁਕਲੈਨਲਗੀਸਭਿਹੀਸੁਭਯੋਸੁਖਤੇਤਿਨਕੋਤਨਹੀਨੋ੮੬੧॥॥
ਸਾਰੀਆਂ ਹੌਕੇ ਲੈਣ ਲਗੀਆਂ ਅਤੇ ਉਨ੍ਹਾਂ ਦੇ ਸ਼ਰੀਰ ਸੁਖ ਤੋਂ ਸਖਣੇ ਹੋ ਗਏ ॥੮੬੧॥
They began to wail and their mind and body lost all happiness.861.
हाहुक लैन लगी सभि ही सु भयो सुख ते तिन को तन हीनो ॥८६१॥
LINE 07
ਅਤਿਆਤੁਰਹ੍ਵੈਹਰਿਪ੍ਰੀਤਹਿਸੋਕਬਿਸ੍ਯਾਮਕਹੈਹਰਿਕੇਗੁਨਗਾਵੈ॥
ਕਵੀ ਸ਼ਿਆਮ ਕਹਿੰਦੇ ਹਲ, ਸ੍ਰੀ ਕ੍ਰਿਸ਼ਨ ਦੀ ਪ੍ਰੀਤ ਕਰ ਕੇ ਅਤਿ ਆਤੁਰ ਹੋਈਆਂ (ਗੋਪੀਆਂ) ਕ੍ਰਿਸ਼ਨ ਦੇ ਗੁਣ ਗਾਉਂਦੀਆਂ ਹਨ।
अति आतुर ह्वै हरि प्रीतहि सो कबि स्याम कहै हरि के गुन गावै ॥
LINE 08
ਸੋਰਠਿਸੁਧਮਲਾਰਬਿਲਾਵਲਸਾਰੰਗਭੀਤਰਤਾਨਬਸਾਵੈ॥
ਸੋਰਠ, ਸ਼ੁੱਧ ਮਲ੍ਹਾਰ, ਬਿਲਾਵਲ, ਸਾਰੰਗ (ਆਦਿਕ ਰਾਗਾਂ) ਵਿਚ ਤਾਨ ਮਿਲਾਉਂਦੀਆਂ ਹਨ।
Having been greatly worried in the love of Krishna, they sing his praises keeping in their mind the tunes of the musical modes of Sorath, Shuddh Malhar, Bilawal, Sarang etc.
सोरठि सुध मलार बिलावल सारंग भीतर तान बसावै ॥
LINE 09
ਧਿਆਨਧਰੈਤਿਹਤੇਜੀਯਮੈਤਿਹਧ੍ਯਾਨਹਿਤੇਅਤਿਹੀਦੁਖੁਪਾਵੈ॥
ਉਸ (ਸ੍ਰੀ ਕ੍ਰਿਸ਼ਨ) ਦੇ ਧਿਆਨ ਨੂੰ ਹਿਰਦੇ ਵਿਚ ਧਾਰਨ ਕਰਦੀਆਂ ਹਨ (ਪਰ) ਉਸ ਧਿਆਨ ਤੋਂ ਵੀ ਬਹੁਤ ਦੁਖ ਪ੍ਰਾਪਤ ਕਰਦੀਆਂ ਹਨ।
धिआन धरै तिह ते जीय मै तिह ध्यानहि ते अति ही दुखु पावै ॥
LINE 10
ਯੌਮੁਰਝਾਵਤਹੈਮੁਖਤਾਸਸਿਜਿਉਪਿਖਿਕੰਜਮਨੋਮੁਰਝਾਵੈ੮੬੨॥॥
ਉਸ ਦੇ ਮੁਖ ਨੂੰ (ਧਿਆਨ ਵਿਚ ਵੇਖ ਕੇ) ਇਸ ਤਰ੍ਹਾਂ ਮੁਰਝਾ ਜਾਂਦੀਆਂ ਹਨ ਜਿਵੇਂ ਚੰਦ੍ਰਮਾ ਨੂੰ ਵੇਖ ਕੇ ਮਾਨੋ ਕਮਲ ਮੁਰਝਾ ਜਾਂਦਾ ਹੋਵੇ ॥੮੬੨॥
They are meditating on him in their mind and getting extremely aggrieved by it, they are withering like the lotus seeing the moon during the night.862.
यौ मुरझावत है मुख ता ससि जिउ पिखि कंज मनो मुरझावै ॥८६२॥
LINE 11
ਪੁਰਬਾਸਨਿਸੰਗਿਰਚੇਹਰਿਜੂਹਮਹੂੰਮਨਤੇਜਦੁਰਾਇਬਿਸਾਰੀ॥
ਪੁਰ ਵਾਸੀਆਂ ਨਾਲ ਸ੍ਰੀ ਕ੍ਰਿਸ਼ਨ ਰਚ-ਮਿਚ ਗਏ ਹਨ ਅਤੇ ਅਸਾਨੂੰ ਯਾਦਵ-ਪਤੀ ਨੇ ਮਨ ਤੋਂ ਵਿਸਾਰ ਦਿੱਤਾ ਹੈ।
Now Krishna has absorbed himself with the residents of the city and has forgotten us from his mind
पुर बासनि संगि रचे हरि जू हमहूं मन ते जदुराइ बिसारी ॥
LINE 12
ਤ੍ਯਾਗਿਗਏਹਮਕੋਇਹਠਉਰਹਮਊਪਰਤੇਅਤਿਪ੍ਰੀਤਿਸੁਟਾਰੀ॥
ਸਾਨੂੰ ਇਸ ਜਗ੍ਹਾ ਉਤੇ ਛਡ ਗਏ ਹਨ ਅਤੇ ਸਾਡੇ ਉਤੋਂ ਅਤਿ ਪ੍ਰੀਤ ਨੂੰ ਹਟਾ ਲਿਆ ਹੈ।
He has left us here and now we forsake his love
त्यागि गए हम को इह ठउर हम ऊपर ते अति प्रीति सु टारी ॥
LINE 13
ਪੈਕਹਿਕੈਨਕਛੁਪਠਿਯੋਤਿਹਤ੍ਰੀਯਨਕੇਬਸਿਭੈਗਿਰਧਾਰੀ॥
(ਉਸ) ਗਿਰਧਾਰੀ ਨੇ (ਸਾਨੂੰ) ਕੁਝ ਕਹਿ ਕੇ ਨਹੀਂ ਭੇਜਿਆ (ਕਿਉਂਕਿ) ਉਥੇ (ਨਗਰ ਦੀਆਂ) ਇਸਤਰੀਆਂ ਦੇ ਵਸ ਵਿਚ ਹੋ ਗਿਆ ਹੈ।
How wonderful it is that there he has come so much under the impact of women, that there he has not even sent a message to us
पै कहि कै न कछु पठियो तिह त्रीयन के बसि भै गिरधारी ॥
LINE 14
ਏਕਗਿਰੀਕਹੂੰਐਸੇਧਰਾਇਕਕੂਕਤਹੈਸੁਹਹਾਰੀਹਹਾਰੀ੮੬੩॥॥
ਇਕ (ਗੋਪੀ) ਇਸ ਤਰ੍ਹਾਂ ਕਹਿ ਕੇ ਧਰਤੀ ਉਤੇ ਡਿਗ ਪਈ ਅਤੇ ਇਕ ਹਾਇ-ਹਾਇ ਕਰਦੀ ਬੇਸੁਧ ਹੋ ਗਈ ॥੮੬੩॥
Saying thus, someone fell on the earth and someone has begun to cry and lament.863.
एक गिरी कहूं ऐसे धरा इक कूकत है सु हहा री हहा री ॥८६३॥
LINE 15
ਇਹਭਾਤਿਸੋਗ੍ਵਾਰਨਿਬੋਲਤਹੈਜੀਯਮੈਅਤਿਮਾਨਿਉਦਾਸੀ॥
ਆਪਣੇ ਮਨ ਵਿਚ ਬਹੁਤ ਉਦਾਸੀ ਮੰਨ ਕੇ ਗੋਪੀਆਂ ਇਸ ਤਰ੍ਹਾਂ ਬੋਲਦੀਆਂ ਹਨ।
In this way, getting highly sorrowful, the gopis are talking to one another
इह भाति सो ग्वारनि बोलत है जीय मै अति मानि उदासी ॥
LINE 16
ਸੋਕਬਢਿਯੋਤਿਨਕੇਜੀਯਮੈਹਰਿਡਾਰਿਗਏਹਿਤਕੀਤਿਨਫਾਸੀ॥
ਉਨ੍ਹਾਂ ਦੇ ਮਨ ਵਿਚ ਬਹੁਤ ਸ਼ੋਕ ਪਸਰਿਆ ਹੋਇਆ ਹੈ (ਕਿਉਂਕਿ) ਸ੍ਰੀ ਕ੍ਰਿਸ਼ਨ ਉਨ੍ਹਾਂ ਨੂੰ ਪ੍ਰੀਤ ਦੀ ਫਾਹੀ ਪਾ ਗਏ ਹਨ।
The grief is increasing in their heart, because entrapping them in love, Krishna has abandoned them and gone away
सोक बढियो तिन के जीय मै हरि डारि गए हित की तिन फासी ॥
LINE 17
ਅਉਰਿਸਮਾਨਿਕਹੈਮੁਖਤੇਜਦੁਰਾਇਨਮਾਨਤਲੋਗਨਹਾਸੀ॥
ਅਤੇ ਕ੍ਰੋਧਿਤ ਹੋ ਕੇ ਮੁਖ ਤੋਂ ਕਹਿੰਦੀਆਂ ਹਨ ਕਿ ਕ੍ਰਿਸ਼ਨ ਤਾਂ ਲੋਕਾਂ ਦੀ ਹਾਸੀ ਦੀ ਵੀ ਪਰਵਾਹ ਨਹੀਂ ਕਰਦਾ।
Sometimes in ire they say why Krishna does not care for the ironical shafts of the people
अउ रिस मानि कहै मुख ते जदुराइ न मानत लोगन हासी ॥
LINE 18
ਤ੍ਯਾਗਿਹਮੈਸੁਗਏਬ੍ਰਿਜਮੈਪੁਰਬਾਸਿਨਸੰਗਿਫਸੇਬ੍ਰਿਜਬਾਸੀ੮੬੪॥॥
(ਇਸੇ ਲਈ) ਉਹ ਅਸਾਨੂੰ ਬ੍ਰਜ ਵਿਚ ਛਡ ਗਿਆ ਹੈ ਅਤੇ ਬ੍ਰਜਵਾਸੀ ਪੁਰ-ਵਾਸੀਆਂ ਦੇ ਸੰਗ ਵਿਚ ਫਸ ਗਏ ਹਨ ॥੮੬੪॥
That he has left us in Braja and there he is involved with the residents of the city.864.
त्यागि हमै सु गए ब्रिज मै पुर बासिन संगि फसे ब्रिज बासी ॥८६४॥
LINE 19
ਰੋਦਨਕੈਸਭਗ੍ਵਾਰਨੀਯਾਮਿਲਿਐਸੇਕਹਿਯੋਅਤਿਹੋਇਬਿਚਾਰੀ॥
ਸਾਰੀਆਂ ਗੋਪੀਆਂ ਮਿਲ ਕੇ ਰੋਂਦੀਆਂ ਹਨ ਅਤੇ ਬਹੁਤ ਆਜਿਜ਼ ਹੋ ਕੇ ਇਸ ਤਰ੍ਹਾਂ ਕਹਿੰਦੀਆਂ ਹਨ।
रोदन कै सभ ग्वारनीया मिलि ऐसे कहियो अति होइ बिचारी ॥
LINE 20
ਤ੍ਯਾਗਿਬ੍ਰਿਜੈਮਥੁਰਾਮੈਗਏਤਜਿਨੇਹਅਨੇਹਕੀਬਾਤਬਿਚਾਰੀ॥
ਬ੍ਰਜ ਨੂੰ ਛਡ ਕੇ ਮਥੁਰਾ ਵਿਚ ਚਲੇ ਗਏ ਹਨ ਅਤੇ ਮੋਹ ਦੀ ਗੱਲ ਛਡ ਕੇ ਨਿਰਮੋਹ ਨੂੰ ਵਿਚਾਰ ਲਿਆ (ਅਰਥਾਤ ਨਿਰਮੋਹੀ ਹੋ ਗਏ)।
All the gopis in their lamentation are saying modestly, “Abandoning the thoughts of love and separation, Krishna has gone to Mathura from Braja
त्यागि ब्रिजै मथुरा मै गए तजि नेह अनेह की बात बिचारी ॥
LINE 21
ਏਕਗਿਰੈਧਰਿਯੌਕਹਿਕੈਇਕਐਸੇਸੰਭਾਰਿਕਹੈਬ੍ਰਿਜਨਾਰੀ॥
ਇਕ (ਗੋਪੀ) ਇਸ ਤਰ੍ਹਾਂ ਕਹਿ ਕੇ ਧਰਤੀ ਉਤੇ ਡਿਗ ਪਈ ਹੈ ਅਤੇ ਇਕ ਬ੍ਰਜ-ਨਾਰੀ ਸੰਭਲ ਕੇ ਇਸ ਤਰ੍ਹਾਂ ਕਹਿ ਰਹੀ ਹੈ।
एक गिरै धरि यौ कहि कै इक ऐसे संभारि कहै ब्रिजनारी ॥
LINE 22
ਰੀਸਜਨੀਸੁਨੀਯੋਬਤੀਯਾਬ੍ਰਿਜਨਾਰਿਸਭੈਬ੍ਰਿਜਨਾਥਿਬਿਸਾਰੀ੮੬੫॥॥
ਹੇ ਸਜਨੀ! ਗੱਲ ਸੁਣ, ਸਾਰੀਆਂ ਬ੍ਰਜ-ਨਾਰੀਆਂ ਨੂੰ ਸ੍ਰੀ ਕ੍ਰਿਸ਼ਨ ਨੇ ਭੁਲਾ ਦਿੱਤਾ ਹੈ ॥੮੬੫॥
Saying this someone is falling on the earth and someone, protecting herself, is saying, “O friends! listen to me, the Lord of Braja has forgotten all the women of Braja.”865,
री सजनी सुनीयो बतीया ब्रिज नारि सभै ब्रिजनाथि बिसारी ॥८६५॥
LINE 23
ਆਖਨਿਆਗਹਿਠਾਢਿਲਗੈਸਖੀਦੇਤਨਹੀਕਿਹੇਤਦਿਖਾਈ॥
ਹੇ ਸਖੀ! (ਕ੍ਰਿਸ਼ਨ) ਅੱਖੀਆਂ ਦੇ ਸਾਹਮਣੇ ਖੜੋਤਾ ਪ੍ਰਤੀਤ ਹੁੰਦਾ ਹੈ, ਪਰ ਕਿਸ ਲਈ ਵਿਖਾਲੀ ਨਹੀਂ ਦਿੰਦਾ।
Krishna is always standing before my eyes, therefore I do not see anything else
आखनि आगहि ठाढि लगै सखी देत नही कि हेत दिखाई ॥
LINE 24
ਜਾਸੰਗਿਕੇਲਕਰੇਬਨਮੈਤਿਹਤੇਅਤਿਹੀਜੀਯਮੈਦੁਚਿਤਾਈ॥
ਜਿਸ ਨਾਲ (ਅਸੀਂ) ਬਨ ਵਿਚ ਕੇਲ-ਕ੍ਰੀੜਾ ਕਰਦੀਆਂ ਸਾਂ, ਉਸ ਦੇ ਦਿਲ ਵਿਚ ਇਤਨੀ ਜ਼ਿਆਦਾ 'ਦੁਚਿਤਾਈ' (ਕਿਉਂ ਹੋ ਗਈ ਹੈ)।
They had been absorbed with him in amorous play, their dilemma is increasing now on remembering him
जा संगि केल करे बन मै तिह ते अति ही जीय मै दुचिताई ॥
LINE 25
ਹੇਤੁਤਜਿਯੋਬ੍ਰਿਜਬਾਸਨਸੋਨਸੰਦੇਸਪਠਿਯੋਜੀਯਕੈਸੁਢਿਠਾਈ॥
(ਉਸ ਨੇ) ਬ੍ਰਜ-ਵਾਸੀਆਂ ਨਾਲ ਪ੍ਰੇਮ ਛਡ ਦਿੱਤਾ ਹੈ ਅਤੇ ਕੋਈ ਸੁਨੇਹਾ ਨਹੀਂ ਭੇਜਿਆ, (ਉਸ ਦੇ) ਦਿਲ ਵਿਚ ਇਤਨੀ ਢੀਠਤਾਈ (ਕਿਉਂ) ਹੈ।
He has forsaken the love of the residents of Braja and has become hard-hearted, because he has not sent any message
हेतु तजियो ब्रिज बासन सो न संदेस पठियो जीय कै सु ढिठाई ॥
LINE 26
ਤਾਹੀਕੀਓਰਿਨਿਹਾਰਤਹੈਪਿਖੀਯੈਨਹੀਸ੍ਯਾਮਹਹਾਮੋਰੀਮਾਈ੮੬੬॥॥
(ਅਸੀਂ) ਉਸੇ ਵਲ ਵੇਖਦੀਆਂ ਹਾਂ, ਪਰ ਸ਼ਿਆਮ ਦਿਖਦਾ ਨਹੀਂ, ਹਾਇ ਨੀ ਮੇਰੀ ਮਾਂ ॥੮੬੬॥
O my mother! we are seeing towards that Krishna, but he is not visible.866
ताही की ओरि निहारत है पिखीयै नही स्याम हहा मोरी माई ॥८६६॥
GURBANI.WORLD