LINE 01
ਪਾਰਸਨਾਥਬਾਚ॥ਧਨਾਸਰੀ॥ਤ੍ਵਪ੍ਰਸਾਦਿ॥
ਪਾਰਸ ਨਾਥ ਨੇ ਕਿਹਾ: ਧਨਾਸਰੀ: ਤੇਰੀ ਕ੍ਰਿਪਾ ਨਾਲ:
Speech of Parasnath DHANASARI BY THY GRACE
पारसनाथ बाच ॥ धनासरी ॥ त्वप्रसादि ॥
LINE 02
ਕੈਤੁਮਹਮਕੋਪਰਚੌਦਿਖਾਓ॥
ਜਾਂ ਤਾਂ ਤੁਸੀਂ ਮੈਨੂੰ ਕੋਈ ਪਰਿਚਯਾਤਮਕ ਕੌਤਕ (ਕਰਾਮਾਤ) ਵਿਖਾਓ।
कै तुम हम को परचौ दिखाओ ॥
LINE 03
ਨਾਤਰਜਿਤੇਤੁਮਹੋਜਟਧਾਰੀਸਬਹੀਜਟਾਮੁੰਡਾਓ॥
ਨਹੀਂ ਤਾਂ ਤੁਸੀਂ ਜਿਤਨੇ ਜਟਾਧਾਰੀ ਹੋ, ਸਾਰੇ ਹੀ ਜਟਾਂ ਮੁੰਨਵਾ ਦਿਓ।
Either all of you may give me cognizance of your yoga or shave off your matted locks
नातर जिते तुम हो जटधारी सबही जटा मुंडाओ ॥
LINE 04
ਜੋਗੀਜੋਗੁਜਟਨਕੇਭੀਤਰਜੇਕਰਕਛੂਅਕਹੋਈ॥
ਹੇ ਜੋਗੀਓ! ਜੇ ਜਟਾਂ ਵਿਚ ਕੁਝ ਕੁ ਵੀ ਜੋਗ ਹੋਵੇ
जोगी जोगु जटन के भीतर जे कर कछूअक होई ॥
LINE 05
ਤਉਹਰਿਧ੍ਯਾਨਛੋਰਿਦਰਦਰਤੇਭੀਖਨਮਾਗੈਕੋਈ॥
ਤਾਂ ਹਰਿ ਦਾ ਧਿਆਨ ਛਡ ਕੇ ਕੋਈ ਵੀ ਦਰ ਦਰ ਉਤੇ ਭਿਖਿਆ ਨਾ ਮੰਗਦਾ।
O Yogis! if there had been some secret of Yoga in the matted locks, then any Yogi would not have gone for begging at different doors instead of absorbing in meditation on the Lord
तउ हरि ध्यान छोरि दर दर ते भीख न मागै कोई ॥
LINE 06
ਜੇਕਰਮਹਾਤਤਕਹੁਚੀਨੈਪਰਮਤਤਕਹੁਪਾਵੈ॥
ਜੇ ਕਰ ਕੋਈ ਮਹਾ ਤੱਤ ਨੂੰ ਪਛਾਣ ਲਵੇ, ਤਾਂ ਉਹ ਪਰਮ ਤੱਤ ਨੂੰ ਪ੍ਰਾਪਤ ਕਰ ਲਵੇਗਾ।
If anyone recognizes the essence, he achieves unity with the Supreme Essence
जे कर महा तत कहु चीनै परम तत कहु पावै ॥
LINE 07
ਤਬਯਹਮੋਨਸਾਧਿਮਨਿਬੈਠੇਅਨਤਨਖੋਜਨਧਾਵੈ॥
ਤਦ ਇਹ ਮਨ ਚੁਪ ਸਾਧ ਕੇ ਬੈਠਾ ਰਹੇਗਾ ਅਤੇ ਕਿਤੇ ਹੋਰ ਖੋਜਣ ਨਹੀਂ ਜਾਵੇਗਾ।
He sits at one place silently and does not go in search of Him at any other place
तब यह मोन साधि मनि बैठे अनत न खोजन धावै ॥
LINE 08
ਜਾਕੀਰੂਪਰੇਖਨਹੀਜਾਨੀਐਸਦਾਅਦ੍ਵੈਖਕਹਾਯੋ॥
ਜਿਸ ਦੀ ਕੋਈ ਰੂਪ-ਰੇਖਾ ਨਹੀਂ ਜਾਣੀ ਜਾਂਦੀ ਅਤੇ ਜੋ ਸਦਾ ਅਦ੍ਵੈਸ਼ ਅਖਵਾਉਂਦਾ ਹੈ,
He, who is without any form or figure and who is non-dual and garbles,
जा की रूप रेख नही जानीऐ सदा अद्वैख कहायो ॥
LINE 09
ਜਉਨਅਭੇਖਰੇਖਨਹੀਸੋਕਹੁਭੇਖਬਿਖੈਕਿਉਆਯੋ੯੫॥॥
ਜਿਸ ਅਭੇਖ ਦੀ ਕੋਈ ਰੇਖਾ ਨਹੀਂ ਹੈ, ਦਸੋ (ਭਲਾ) ਉਹ ਭੇਖ ਵਿਚ ਕਿਸ ਤਰ੍ਹਾਂ ਆ ਸਕਦਾ ਹੈ ॥੯੫॥
How can then he be comprehended through the medium of any garb?21.95.
जउन अभेख रेख नही सो कहु भेख बिखै किउ आयो ॥९५॥
LINE 10
ਬਿਸਨਪਦ॥ਸਾਰੰਗ॥ਤ੍ਵਪ੍ਰਸਾਦਿ॥
ਬਿਸਨਪਦ: ਸਾਰੰਗ: ਤੇਰੀ ਕ੍ਰਿਪਾ ਨਾਲ:
SARANG BY THY GRACE
बिसनपद ॥ सारंग ॥ त्वप्रसादि ॥
LINE 11
ਜੇਜੇਤਿਨਮੈਹੁਤੇਸਯਾਨੇ॥
ਜਿਹੜੇ ਜਿਹੜੇ ਉਨ੍ਹਾਂ ਵਿਚ ਸਿਆਣੇ ਸਨ,
They accepted Parasnath the knower of the Supreme Essence
जे जे तिन मै हुते सयाने ॥
LINE 12
ਪਾਰਸਪਰਮਤਤਕੇਬੇਤਾਮਹਾਪਰਮਕਰਮਾਨੇ॥
(ਉਨ੍ਹਾਂ ਨੇ) ਪਾਰਸ ਨਾਥ ਨੂੰ ਪਰਮਤੱਤ ਦਾ ਜਾਣਨ ਵਾਲਾ ਅਤੇ ਮਹਾਨ ਤੇ ਪਰਮ ਸ੍ਰੇਸ਼ਠ ਕਰ ਕੇ ਮੰਨ ਲਿਆ।
Those who were very wise amongst those hermits with matted locks,
पारस परम तत के बेता महा परम कर माने ॥
LINE 13
ਸਬਹਨਿਸੀਸਨ੍ਯਾਇਕਰਿਜੋਰੇਇਹਬਿਧਿਸੰਗਿਬਖਾਨੇ॥
ਸਭ ਨੇ ਸਿਰ ਨਿਵਾਏ ਅਤੇ ਹੱਥ ਜੋੜ ਕੇ ਇਸ ਤਰ੍ਹਾਂ (ਮੂੰਹ) ਨਾਲ ਕਿਹਾ,
All of them bowed their heads and folded their hands
सबहनि सीस न्याइ करि जोरे इह बिधि संगि बखाने ॥
LINE 14
ਜੋਜੋਗੁਰੂਕਹਾਸੋਕੀਨਾਅਉਰਹਮਕਛੂਨਜਾਨੇ॥
ਜੋ ਜੋ ਗੁਰੂ (ਦੱਤਾਤ੍ਰੇ) ਨੇ ਕਿਹਾ ਸੀ, ਉਹੀ ਅਸੀਂ ਕੀਤਾ ਅਤੇ (ਉਸ ਤੋਂ ਭਿੰਨ) ਹੋਰ ਅਸੀਂ ਕੁਝ ਨਹੀਂ ਜਾਣਦੇ।
They said, “Whatever you said to us as our Guru, we shall do the same
जो जो गुरू कहा सो कीना अउर हम कछू न जाने ॥
LINE 15
ਸੁਨਹੋਮਹਾਰਾਜਰਾਜਨਕੇਜੋਤੁਮਬਚਨਬਖਾਨੇ॥
ਹੇ ਰਾਜਿਆਂ ਦੇ ਮਹਾਰਾਜ! ਜੋ ਬਚਨ ਤੁਸੀਂ ਕਹੇ ਹਨ (ਉਹ ਸਾਰੇ ਅਸੀਂ) ਸੁਣ ਲਏ ਹਨ।
सुनहो महाराज राजन के जो तुम बचन बखाने ॥
LINE 16
ਸੋਹਮਦਤਬਕਤ੍ਰਤੇਸੁਨਕਰਿਸਾਚਹੀਐਅਨੁਮਾਨੇ॥
(ਪਰ) ਉਹ (ਬਚਨ) ਦੱਤਾਤ੍ਰੇ ਦੇ ਮੁਖ ਤੋਂ ਸੁਣ ਕੇ ਹਿਰਦੇ ਵਿਚ ਸਚ ਕਰ ਕੇ ਅਨੁਮਾਨ ਕੀਤੇ ਸਨ।
O Sir! Whatever you have said, the same thing we heard from the sage Dutt and have perceived the Truth
सो हम दत बकत्र ते सुन करि साच हीऐ अनुमाने ॥
LINE 17
ਜਾਨੁਕਪਰਮਅੰਮ੍ਰਿਤਤੇਨਿਕਸੇਮਹਾਰਸਨਰਸਸਾਨੇ॥
(ਉਹ ਬਚਨ) ਰਸਾਂ ਨਾਲ ਇਸ ਤਰ੍ਹਾਂ ਭਿਜੇ ਹੋਏ ਸਨ, ਮਾਨੋ ਪਰਮ ਅੰਮ੍ਰਿਤ ਵਿਚੋਂ ਹੀ ਨਿਕਲੇ ਹੋਣ।
जानुक परम अंम्रित ते निकसे महा रसन रस साने ॥
LINE 18
ਜੋਜੋਬਚਨਭਏਇਹਮੁਖਿਤੇਸੋਸੋਸਬਹਮਮਾਨੇ੯੬॥॥
ਜੋ ਜੋ ਵੀ ਬਚਨ ਇਨ੍ਹਾਂ ਦੇ ਮੁਖ ਤੋਂ ਪ੍ਰਗਟ ਹੋਏ ਹਨ, ਉਹ ਉਹ ਸਭ ਅਸੀਂ ਮੰਨ ਲਏ ਹਨ ॥੯੬॥
You have uttered these words from your tongue like the sweet ambrosia and whatever you have uttered from your mouth, we accept, all of them.22.96.
जो जो बचन भए इह मुखि ते सो सो सब हम माने ॥९६॥
GURBANI.WORLD