ਆਸਾ ਮਹਲਾ ੫ ॥

ਰਾਗੁ ਆਸਾ ਗੁਰੂ ਅਰਜਨ ਦੇਵ ਜੀ ਅੰਗ 376
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਮਹਲਾ
Aasaa, Fifth Mahalaa:
आसा महला ५ ॥
LINE 02
ਹਰਿਰਸੁਛੋਡਿਹੋਛੈਰਸਿਮਾਤਾ
(ਹੇ ਭਾਈ! ਵਿਕਾਰਾਂ ਹੇਠ ਦਬਿਆ ਮਨੁੱਖ) ਪਰਾਮਤਮਾ ਦਾ ਨਾਮ-ਰਸ ਛੱਡ ਕੇ (ਦੁਨੀਆ ਦੇ ਪਦਾਰਥਾਂ ਦੇ) ਰਸ ਵਿਚ ਮਸਤ ਰਹਿੰਦਾ ਹੈ ਜੋ ਮੁੱਕ ਭੀ ਛੇਤੀ ਹੀ ਜਾਂਦਾ ਹੈ,
Forsaking the Lord's sublime essence, the mortal is intoxicated with false essences.
हरि रसु छोडि होछै रसि माता ॥
LINE 03
ਘਰਮਹਿਵਸਤੁਬਾਹਰਿਉਠਿਜਾਤਾ॥॥
(ਸੁਖ ਦੇਣ ਵਾਲੀ) ਨਾਮ-ਵਸਤ (ਇਸ-ਦੇ) ਹਿਰਦੇ-ਘਰ ਵਿਚ ਮੌਜੂਦ ਹੈ (ਪਰ ਸੁਖ ਦੀ ਖ਼ਾਤਰ ਦੁਨੀਆ ਦੇ ਪਦਾਰਥਾਂ ਦੀ ਖ਼ਾਤਰ) ਬਾਹਰ ਉਠ ਉਠ ਦੌੜਦਾ ਹੈ ॥੧॥
The substance is within the home of the self, but the mortal goes out to find it. ||1||
घर महि वसतु बाहरि उठि जाता ॥१॥
LINE 04
ਸੁਨੀਜਾਈਸਚੁਅੰਮ੍ਰਿਤਕਾਥਾ
(ਹੇ ਭਾਈ! ਜੀਵ ਅਜੇਹਾ ਵਿਕਾਰਾਂ ਹੇਠ ਦਬਿਆ ਰਹਿੰਦਾ ਹੈ ਕਿ ਇਹ) ਸਦਾ-ਥਿਰ ਪਰਮਾਤਮਾ ਦਾ ਨਾਮ ਸੁਣਨਾ ਪਸੰਦ ਨਹੀਂ ਕਰਦਾ, ਆਤਮਕ ਜੀਵਨ ਦੇਣ ਵਾਲੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਨੀਆਂ ਪਸੰਦ ਨਹੀਂ ਕਰਦਾ,
He cannot hear the true ambrosial discourse.
सुनी न जाई सचु अंम्रित काथा ॥
LINE 05
ਰਾਰਿਕਰਤਝੂਠੀਲਗਿਗਾਥਾ॥॥ਰਹਾਉ
ਪਰ ਝੂਠੀ (ਕਿਸੇ ਕੰਮ ਨਾਹ ਆਉਣ ਵਾਲੀ) ਕਥਾ-ਕਹਾਣੀ ਵਿਚ ਲੱਗ ਕੇ (ਹੋਰਨਾਂ ਨਾਲ) ਝਗੜਾ-ਬਖੇੜਾ ਕਰਦਾ ਰਹਿੰਦਾ ਹੈ ॥੧॥ ਰਹਾਉ ॥
Attached to false scriptures, he is engaged in argument. ||1||Pause||
रारि करत झूठी लगि गाथा ॥१॥ रहाउ ॥
LINE 06
ਵਜਹੁਸਾਹਿਬਕਾਸੇਵਬਿਰਾਨੀ
(ਹੇ ਭਾਈ!) ਮਨੁੱਖ ਵਿਕਾਰਾਂ ਹੇਠ ਇਉਂ ਦਬਿਆ ਰਹਿੰਦਾ ਹੈ ਕਿ ਖਾਂਦਾ ਤਾਂ ਹੈ ਮਾਲਕ-ਪ੍ਰਭੂ ਦਾ ਦਿੱਤਾ ਹੋਇਆ, ਪਰ ਸੇਵਾ ਕਰਦਾ ਹੈ ਬਿਗਾਨੀ (ਮਾਲਕ-ਪ੍ਰਭੂ ਨੂੰ ਯਾਦ ਕਰਨ ਦੇ ਥਾਂ ਸਦਾ ਮਾਇਆ ਦੀਆਂ ਸੋਚਾਂ ਸੋਚਦਾ ਹੈ),
He takes his wages from his Lord and Master, but he serves another.
वजहु साहिब का सेव बिरानी ॥
LINE 07
ਐਸੇਗੁਨਹਅਛਾਦਿਓਪ੍ਰਾਨੀ॥॥
ਅਜਿਹੇ ਵਿਕਾਰਾਂ ਹੇਠ ਮਨੁੱਖ ਇਉਂ ਦਬਿਆ ਰਹਿੰਦਾ ਹੈ ॥੨॥
With such sins, the mortal is engrossed. ||2||
ऐसे गुनह अछादिओ प्रानी ॥२॥
LINE 08
ਤਿਸੁਸਿਉਲੂਕਜੋਸਦਹੀਸੰਗੀ
ਜੇਹੜਾ ਪਰਮਾਤਮਾ ਸਦਾ ਹੀ (ਜੀਵ ਦੇ ਨਾਲ) ਸਾਥੀ ਹੈ ਉਸ ਤੋਂ ਓਹਲਾ ਕਰਦਾ ਹੈ,
He tries to hide from the One who is always with him.
तिसु सिउ लूक जो सद ही संगी ॥
LINE 09
ਕਾਮਿਆਵੈਸੋਫਿਰਿਫਿਰਿਮੰਗੀ॥॥
ਜੇਹੜੀ ਚੀਜ਼ (ਆਖ਼ਿਰ ਕਿਸੇ) ਕੰਮ ਨਹੀਂ ਆਉਣੀ, ਉਹੀ ਮੁੜ ਮੁੜ ਮੰਗਦਾ ਰਹਿੰਦਾ ਹੈ ॥੩॥
He begs from Him, again and again. ||3||
कामि न आवै सो फिरि फिरि मंगी ॥३॥
LINE 10
ਕਹੁਨਾਨਕਪ੍ਰਭਦੀਨਦਇਆਲਾ
ਨਾਨਕ ਆਖਦਾ ਹੈ- ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ!
Says Nanak, God is merciful to the meek.
कहु नानक प्रभ दीन दइआला ॥
LINE 11
ਜਿਉਭਾਵੈਤਿਉਕਰਿਪ੍ਰਤਿਪਾਲਾ੪੨੨॥॥॥
ਜਿਵੇਂ ਹੋ ਸਕੇ (ਵਿਕਾਰਾਂ ਅਤੇ ਮਾਇਆ ਦੇ ਮੋਹ ਦੇ ਦਬਾਉ ਤੋਂ ਜੀਵਾਂ ਦੀ) ਰਾਖੀ ਕਰ ॥੪॥੨੨॥
As it pleases Him, He cherishes us. ||4||22||
जिउ भावै तिउ करि प्रतिपाला ॥४॥२२॥
GURBANI.WORLD