ਕਾਨ੍ਰਹ ਬਾਚ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 326
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਾਨ੍ਰਹਬਾਚ॥
ਕਾਨ੍ਹ ਨੇ ਕਿਹਾ:
Speech of Krishna:
कान्रह बाच ॥
LINE 02
ਸਵੈਯਾ॥
ਸਵੈਯਾ:
SWAYYA
सवैया ॥
LINE 03
ਹੈਨਹੀਮੇਘੁਸੁਰਪਤਿਹਾਥਿਸੁਤਾਤਸੁਨੋਅਰੁਲੋਕਸਭੈਰੇ॥
ਹੇ ਪਿਤਾ ਜੀ ਅਤੇ ਸਾਰੇ ਲੋਕੋ! ਸੁਣੋ, ਇੰਦਰ ਦੇ ਹੱਥ ਵਿਚ ਬਦਲ ਨਹੀਂ ਹਨ (ਅਰਥਾਤ ਉਸ ਦੇ ਅਧੀਨ ਨਹੀਂ ਹਨ)।
“O dear father and other people! Listen, the cloud is not in the hand of Indra
है नही मेघु सुरपति हाथि सु तात सुनो अरु लोक सभै रे ॥
LINE 04
ਭੰਜਨਭਉਅਨਭੈਭਗਵਾਨਸੁਦੇਤਸਭੈਜਨਕੋਅਰੁਲੈਰੇ॥
(ਜੋ) ਭੈ ਨੂੰ ਖ਼ਤਮ ਕਰਨ ਵਾਲਾ ਅਤੇ ਭੈ-ਰਹਿਤ ਭਗਵਾਨ ਹੈ, ਉਹੀ ਸਾਰਿਆਂ ਨੂੰ ਦਿੰਦਾ ਅਤੇ ਲੈਂਦਾ ਹੈ।
Only one Lord, who is fearless, gives everything to all
भंजन भउ अनभै भगवान सु देत सभै जन को अरु लै रे ॥
LINE 05
ਕਿਉਮਘਵਾਤੁਮਪੂਜਨਜਾਤਕਰੋਤੁਮਸੇਵਹਿਤੰਚਿਤਕੈਰੇ॥
ਤੁਸੀਂ ਇੰਦਰ ਦੀ ਪੂਜਾ ਲਈ ਕਿਉਂ ਜਾਂਦੇ ਹੋ? ਤੁਸੀਂ ਉਸ (ਭਗਵਾਨ) ਦੀ ਦਿਲੋਂ ਹਿਤ ਨਾਲ ਪੂਜਾ ਕਰੋ
किउ मघवा तुम पूजन जात करो तुम सेव हितं चित कै रे ॥
LINE 06
ਧ੍ਰਯਾਨਧਰੋਸਭਹੀਮਿਲਕੈਸਭਬਾਤਨਕੋਤੁਮਕੋਫਲਦੈਰੇ੩੩੮॥॥
ਅਤੇ ਸਾਰੇ ਮਿਲ ਕੇ (ਉਸੇ ਦਾ) ਧਿਆਨ ਧਰੋ, ਉਹੀ ਤੁਹਾਨੂੰ ਸਾਰੀਆਂ ਗੱਲਾਂ ਦਾ ਫਲ ਦੇਵੇਗਾ ॥੩੩੮॥
“Why do you hold this worship for Indra with affection? Remember the Lord, getting together, He will reward you for this.338.
ध्रयान धरो सभ ही मिल कै सभ बातन को तुम को फल दै रे ॥३३८॥
LINE 07
ਬਾਸਵਜਗ੍ਰਯਨਕੈਬਸਿਮੇਘਕਿਧੋਬ੍ਰਹਮਾਇਹਬਾਤਉਚਾਰੈ॥
'ਇੰਦਰ ਯੱਗਾਂ ਦੇ ਵਸ ਹੋ ਕੇ ਬਦਲ (ਭੇਜਦਾ ਹੈ) ', ਕਿਤੇ ਇਹ ਗੱਲ ਬ੍ਰਹਮਾ ਨੇ ਕਹੀ ਹੈ।
“Indra is under the control of Yajnas, Brahma has also said so
बासव जग्रयन कै बसि मेघ किधो ब्रहमा इह बात उचारै ॥
LINE 08
ਲੋਗਨਕੇਪ੍ਰਤਿਪਾਰਨਕੋਹਰਿਸੂਰਜਮੈਹੁਇਕੈਜਲਡਾਰੈ॥
ਲੋਕਾਂ ਨੂੰ ਪਾਲਣ ਲਈ ਭਗਵਾਨ ਸੂਰਜ ਦੇ ਵਿਚੋਂ ਹੋ ਕੇ ਮੀਂਹ ਵਸਾਉਂਦਾ ਹੈ (ਅਰਥਾਤ ਸੂਰਜ ਦੀ ਖਿਚ ਨਾਲ ਪਾਣੀ ਬੁਖਾਰਾਤ ਬਣ ਕੇ ਵਰ੍ਹਦਾ ਹੈ)
In order to sustain the people, the Lord causes rain through the medium of the sun
लोगन के प्रतिपारन को हरि सूरज मै हुइ कै जल डारै ॥
LINE 09
ਕਉਤੁਕਦੇਖਤਜੀਵਨਕੋਪਿਖਿਕਉਤੁਕਹ੍ਵੈਸਿਵਤਾਹਿਸੰਘਾਰੈ॥
ਉਹੀ ਜੀਵਾਂ ਦੇ ਕੌਤਕ ਵੇਖਦਾ ਹੈ ਅਤੇ ਫਿਰ ਕੌਤਕ ਵੇਖਦਾ ਹੋਇਆ ਸ਼ਿਵ ਰੂਪ ਵਿਚ ਉਨ੍ਹਾਂ ਦਾ ਸੰਘਾਰ ਕਰਦਾ ਹੈ।
“He himself sees the play of the beings and within this play Shiva destroys them
कउतुक देखत जीवन को पिखि कउतुक ह्वै सिव ताहि संघारै ॥
LINE 10
ਹੈਵਹਏਕਕਿਧੋਸਰਤਾਸਮਬਾਹਨਕੇਜਮਬਾਹੇਬਿਥਾਰੈ੩੩੯॥॥
ਉਹ ਇਕ ਹੀ ਹੈ, ਪਰ ਨਦੀ ਦੇ ਵਹਿਣ ਵਾਂਗ (ਉਸ ਨੇ) ਅਨੇਕਾਂ ਪ੍ਰਵਾਹ ਖਿਲਾਰੇ ਹੋਏ ਹਨ ॥੩੩੯॥
That Supreme essence is like a stream and all the various types of smaller streams have emanated from it.339.
है वह एक किधो सरता सम बाहन के जम बाहे बिथारै ॥३३९॥
LINE 11
ਪਾਥਰਪੈਜਲਪੈਨਗਪੈਤਰਪੈਧਰਪੈਅਰੁਅਉਰਨਰੀਹੈ॥
ਪੱਥਰਾਂ ਵਿਚ, ਜਲ ਵਿਚ, ਪਰਬਤਾਂ ਉਤੇ, ਬ੍ਰਿਛਾਂ ਉਤੇ, ਧਰਤੀ ਉਤੇ ਅਤੇ ਹੋਰ (ਕਈ ਪ੍ਰਕਾਰ ਦੇ) ਘਾਹਾਂ ('ਨਰੀ') ਉਤੇ,
“That Lord (Murari and Hari) abides in stone, water,
पाथर पै जल पै नग पै तर पै धर पै अरु अउर नरी है ॥
LINE 12
ਦੇਵਨਪੈਅਰੁਦੈਤਨਪੈਕਬਿਸ੍ਯਾਮਕਹੈਅਉਮੁਰਾਰਿਹਰੀਹੈ॥
ਦੇਵਤਿਆਂ ਉਤੇ, ਦੈਂਤਾਂ ਉਤੇ ਕਵੀ ਸ਼ਿਆਮ ਕਹਿੰਦੇ ਹਨ, ਕੇਵਲ ਉਹ ਭਗਵਾਨ ਹੀ ਹੈ।
Mountain, tree, earth, men, gods and demons
देवन पै अरु दैतन पै कबि स्याम कहै अउ मुरारि हरी है ॥
LINE 13
ਪਛਨਪੈਮ੍ਰਿਗਰਾਜਨਪੈਮ੍ਰਿਗਕੇਗਨਪੈਫੁਨਿਹੋਤਖਰੀਹੈ॥
ਪੰਛੀਆਂ ਉਤੇ, ਸ਼ੇਰਾਂ ਉਤੇ, ਫਿਰ ਹਿਰਨਾਂ ਦੇ ਝੁੰਡਾਂ ਉਤੇ ਚੰਗੀ ਬਰਖਾ ਹੁੰਦੀ ਹੈ।
“The same Lord in reality, abides in birds, dear and lions
पछन पै म्रिगराजन पै म्रिग के गन पै फुनि होत खरी है ॥
LINE 14
ਭੇਦਕਹਿਯੋਇਹਬਾਤਸਭੈਇਨਹੂੰਇਹਕੀਕਹਾਪੂਜਕਰੀਹੈ੩੪੦॥॥
ਸਾਰੇ ਇਸ ਗੱਲ ਦਾ ਭੇਦ ਦਸੋ ਕਿ ਕੀ ਇਨ੍ਹਾਂ ਸਾਰਿਆਂ ਨੇ ਕਦੇ (ਇੰਦਰ ਦੀ) ਪੂਜਾ ਕੀਤੀ ਹੈ ॥੩੪੦॥
I tell you all this secret that instead of worshipping all the gods separately, worship on the Lord-God.”340.
भेद कहियो इह बात सभै इनहूं इह की कहा पूज करी है ॥३४०॥
LINE 15
ਤਬਹੀਹਸਿਕੈਹਰਿਬਾਤਕਹੀਨੰਦਪੈਹਮਰੀਬਿਨਤੀਸੁਨਿਲਈਯੈ॥
ਕ੍ਰਿਸ਼ਨ ਨੇ ਹਸ ਕੇ ਨੰਦ ਹੋਰਾਂ ਨੂੰ ਇਹ ਗੱਲ ਕਹੀ, (ਹੇ ਪਿਤਾ ਜੀ!) ਮੇਰੀ ਬੇਨਤੀ ਸੁਣ ਲਵੋ।
Krishna then said smilingly to Nand, "Lesting to a request of mine
तब ही हसि कै हरि बात कही नंद पै हमरी बिनती सुनि लईयै ॥
LINE 16
ਪੂਜਹੁਬਿਪਨਕੋਮੁਖਗਊਅਨਪੂਜਨਜਾਗਿਰਿਹੈਤਹਜਈਯੈ॥
ਬ੍ਰਾਹਮਣਾਂ ਦੇ ਮੁਖ ਅਤੇ ਗਊਆਂ ਦੀ ਪੂਜਾ ਕਰੋ ਅਤੇ ਪੂਜਾ ਲਈ ਜਿਥੇ ਗਵਰਧਨ ਪਰਬਤ ਹੈ,
You may worship Brahmins, cows and the mountain,
पूजहु बिपन को मुख गऊअन पूजन जा गिरि है तह जईयै ॥
LINE 17
ਗਊਅਨਕੋਪਯਪੀਜਤਹੈਗਿਰਿਕੇਚੜ੍ਰਹਿਐਮਨਿਆਨੰਦਪਈਯੈ॥
ਉਥੇ ਜਾਓ ਕਿਉਂਕਿ ਗਊਆਂ ਦਾ ਦੁੱਧ ਪੀਈਦਾ ਹੈ, ਪਹਾੜ ਉਤੇ ਚੜ੍ਹੀਏ ਤਾਂ ਆਨੰਦ ਪ੍ਰਾਪਤ ਹੁੰਦਾ ਹੈ
गऊअन को पय पीजत है गिरि के चड़्रहिऐ मनि आनंद पईयै ॥
LINE 18
ਦਾਨਦਏਤਿਨਕੇਜਸੁਹ੍ਯਾਂਪਰਲੋਕਗਏਜੁਦਯੋਸੋਊਖਈਯੈ੩੪੧॥॥
ਅਤੇ ਉਨ੍ਹਾਂ (ਬ੍ਰਾਹਮਣਾਂ) ਨੂੰ ਦਾਨ ਦੇਣ ਨਾਲ ਇਸ ਲੋਕ ਵਿਚ ਯਸ਼ ਹੋਵੇਗਾ ਅਤੇ ਪਰਲੋਕ ਵਿਚ ਜਾਣ ਤੇ ਇਥੇ ਦਿੱਤੇ ਹੋਏ ਦਾ ਫਲ ਖਾਵਾਂਗੇ ॥੩੪੧॥
Because we drink the milk of cows and on mountain, we feel happy; on giving alms to the Brahmins, we get renow here and also comfort in the next world.341.
दान दए तिन के जसु ह्यां परलोक गए जु दयो सोऊ खईयै ॥३४१॥
LINE 19
ਤਬਹੀਭਗਵਾਨਕਹੀਪਿਤਸੋਇਕਬਾਤਸੁਨੋਤੁਕਹੋਮਮਤੋਸੋ॥
ਤਦੋਂ ਸ੍ਰੀ ਕ੍ਰਿਸ਼ਨ ਨੇ ਪਿਤਾ ਨੂੰ ਕਿਹਾ, (ਹੇ ਪਿਤਾ ਜੀ! ਜੇ) ਸੁਣੋ, ਤਾਂ ਮੈਂ ਤੁਹਾਨੂੰ ਇਕ ਗੱਲ ਕਹਾਂ।
तब ही भगवान कही पित सो इक बात सुनो तु कहो मम तो सो ॥
LINE 20
ਪੂਜਹੁਜਾਇਸਬੈਗਿਰਿਕੌਤੁਮਇੰਦ੍ਰਕਰੈਕੁਪਿਕਿਆਫੁਨਿਤੋਸੋ॥
ਤੁਸੀਂ ਸਾਰੇ ਜਾ ਕੇ ਗਵਰਧਨ ਪਰਬਤ ਦੀ ਪੂਜਾ ਕਰੋ। ਫਿਰ ਇੰਦਰ ਕ੍ਰੋਧ ਕਰਕੇ ਤੁਹਾਡਾ ਕੀ ਵਿਗਾੜੇਗਾ, (ਮੈਂ ਵੇਖ ਲਵਾਂਗਾ)।
Then Krishna said this also to his father, “Go and worship the mountain, Indra will not be angry
पूजहु जाइ सबै गिरि कौ तुम इंद्र करै कुपि किआ फुनि तो सो ॥
LINE 21
ਮੋਸੋਸੁਪੂਤਭਯੋਤੁਮਰੇਗ੍ਰਿਹਿਮਾਰਿਡਰੋਮਘਵਾਸੰਗਿਝੋਸੋ॥
ਮੇਰੇ ਵਰਗਾ ਸੁਪੁੱਤਰ ਤੁਹਾਡੇ ਘਰ ਹੋਇਆ ਹੈ, (ਤੁਸੀਂ ਫਿਰ ਇੰਦਰ ਤੋਂ ਡਰਦੇ ਹੋ) ਮੈਂ ਉਸ ਨੂੰ ਇਕੋ ਝਟਕੇ ਨਾਲ ਮਾਰ ਦਿਆਂਗਾ।
“I am a good son in your house, I shall kill Indra
मो सो सुपूत भयो तुमरे ग्रिहि मारि डरो मघवा संगि झोसो ॥
LINE 22
ਰਹਸਿਕਹੀਪਿਤਪਾਰਥਕੀਤਜਿਹੈਇਹਜਾਹਮਰੀਅਨਮੋਸੋ੩੪੨॥॥
ਹੇ ਪਿਤਾ ਜੀ! (ਮੈਂ ਤੁਹਾਨੂੰ) ਇੰਦਰ ਦੀ ਭੇਦ-ਭਰੀ ਗੱਲ ਦਸੀ ਹੈ। ਉਹ ਮੇਰੀ ਆਨ ਮੰਨ ਕੇ ਸਾਡੀ ਥਾਂ ਨੂੰ ਹੀ ਛਡ ਜਾਏਗਾ ॥੩੪੨॥
O dear father! I tell you this secret worship the mountain and forsake the worship of Indra.”342.
रहसि कही पित पारथ की तजि है इह जा हमरी अन मो सो ॥३४२॥
LINE 23
ਤਾਤਕੀਬਾਤਜੁਨੰਦਸੁਨੀਸਭਬਾਤਭਲੀਸਿਰਊਪਰਬਾਧੀ॥
ਨੰਦ ਨੇ ਆਪਣੇ ਪੁੱਤਰ (ਸ੍ਰੀ ਕ੍ਰਿਸ਼ਨ) ਦੀ ਜੋ ਗੱਲ ਸੁਣੀ, ਉਸ ਨੂੰ ਸਿਰ ਮੱਥੇ ਮੰਨ ਲਿਆ।
When Nand heard the words of his son, he resolved to act on it
तात की बात जु नंद सुनी सभ बात भली सिर ऊपर बाधी ॥
LINE 24
ਬਾਕੋਕੀਕੈਮੁਰਵੀਤਨਕੈਧਨੁਤੀਛਨਮਤਮਹਾਸਰਸਾਧੀ॥
(ਕਾਨ੍ਹ ਨੇ) ਬੋਲਾਂ ਦੀ ਡੋਰੀ ਨਾਲ ਤਿਖੀ ਬੁੱਧੀ ਰੂਪੀ ਧਨੁਸ਼ ਖਿਚ ਕੇ (ਭਾਵਾਂ ਦੇ) ਤਿਖੇ ਤੀਰ ਸਾਧੇ ਹਨ।
The arrow of sharp intellect penetrated in his mind
बाको की कै मुरवी तन कै धनु तीछन मत महा सर साधी ॥
LINE 25
ਸ੍ਰਉਨਨਮੈਸੁਨਤਿਯੋਇਹਬਾਤਕਬੁਧਿਗੀਛੂਟਿਚਿਰੀਜਿਹਫਾਧੀ॥
ਇਸ ਗੱਲ ਨੂੰ ਕੰਨਾਂ ਨਾਲ ਸੁਣਦਿਆਂ ਹੀ (ਨੰਦ ਦੀ) ਭਰਮਮਈ ਬੁੱਧੀ ਨਸ਼ਟ ਹੋ ਗਈ ਹੈ ਜਿਵੇਂ ਫਸੀ ਹੋਈ ਚਿੜੀ ਛੁਟ ਜਾਂਦੀ ਹੈ।
Listening to the words of Krishna, the depravity was forsaken like the flying away of a caught sparrow
स्रउनन मै सुनतियो इह बात कबुधि गी छूटि चिरी जिह फाधी ॥
LINE 26
ਮੋਹਿਕੀਬਾਰਿਦਹ੍ਵੈਕਰਿਗਿਆਨਨਿਵਾਰਦਈਉਮਡੀਜਨੁਆਂਧੀ੩੪੩॥॥
(ਕ੍ਰਿਸ਼ਨ ਦੀ ਗੱਲ ਨੇ) ਗਿਆਨ ਦਾ ਬਦਲ ਹੋ ਕੇ ਮੋਹ ਦੀ ਹਨੇਰੀ ਨੂੰ ਉਡਾ ਦਿੱਤਾ ਹੈ ਜੋ (ਨੰਦ ਦੇ ਹਿਰਦੇ ਵਿਚ) ਉਮਡੀ ਸੀ ॥੩੪੩॥
The clouds of attachment flew away with the storm of knowledge.343.
मोहि की बारिद ह्वै करि गिआन निवार दई उमडी जनु आंधी ॥३४३॥
LINE 27
ਨੰਦਬੁਲਾਇਕੈਗੋਪਲਏਹਰਿਆਇਸੁਮਾਨਿਸਿਰਊਪਰਲੀਆ॥
ਸ੍ਰੀ ਕ੍ਰਿਸ਼ਨ ਦੀ ਆਗਿਆ ਨੂੰ ਸਿਰ ਮੱਥੇ ਮੰਨ ਕੇ ਨੰਦ ਨੇ ਗਵਾਲਿਆਂ ਨੂੰ ਬੁਲਾ ਲਿਆ।
नंद बुलाइ कै गोप लए हरि आइसु मानि सिर ऊपर लीआ ॥
LINE 28
ਪੂਜਹੁਗਊਅਨਅਉਮੁਖਬਿਪਨਭਈਅਨਸੋਇਹਆਇਸੁਕੀਆ॥
(ਫਿਰ ਸਾਰਿਆਂ) ਭਰਾਵਾਂ ਨੂੰ ਇਹ ਆਗਿਆ ਕੀਤੀ ਕਿ ਗਊਆਂ ਅਤੇ ਬ੍ਰਾਹਮਣਾਂ ਦੇ ਮੁਖ (ਦੀ ਭੋਜਨ ਦੁਆਰਾ) ਪੂਜਾ ਕਰੋ।
Agreeing with Krishna, Nand called all the gopas and said, “Worship the Brahmins and the cows,”
पूजहु गऊअन अउ मुख बिपन भईअन सो इह आइसु कीआ ॥
LINE 29
ਫੇਰਿਕਹਿਯੋਹਮਤਉਕਹਿਯੋਤੋਸੋਗ੍ਯਾਨਭਲੋਮਨਮੈਸਮਝੀਆ॥
ਫਿਰ ਕਿਹਾ, ਮੈਂ ਤੁਹਾਨੂੰ ਤਦ ਕਿਹਾ ਹੈ ਕਿਉਂਕਿ (ਪਹਿਲਾਂ) ਇਸ ਗਿਆਨ ਨੂੰ ਚੰਗੀ ਤਰ੍ਹਾਂ ਮਨ ਵਿਚ ਸਮਝ ਲਿਆ ਹੈ
He said again, “I am saying this thing to you, because I have clearly understood it
फेरि कहियो हम तउ कहियो तो सो ग्यान भलो मन मै समझीआ ॥
LINE 30
ਚਿਤਦਯੋਸਭਨੋਹਮਸੋਤਿਹੁਲੋਗਨਕੋਪਤਿਚਿਤਨਕੀਆ੩੪੪॥॥
(ਕਿ ਜਿਸ) ਨੇ ਸਾਨੂੰ ਸਾਰਿਆਂ ਨੂੰ ਚਿਤ (ਭਾਵ ਜੀਵਨ) ਦਿੱਤਾ ਹੈ, ਉਸ ਤਿੰਨ ਲੋਕਾਂ ਦੇ ਸੁਆਮੀ ਨੂੰ ਆਪਣੇ ਚਿਤ ਵਿਚ ਵਸਾਇਆ ਹੈ ॥੩੪੪॥
I have till today worshipped all others and not meditated upon the Lord of the three worlds.”344.
चित दयो सभनो हम सो तिहु लोगन को पति चितन कीआ ॥३४४॥
LINE 31
ਗੋਪਚਲੇਉਠਕੈਗ੍ਰਿਹਕੋਬ੍ਰਿਜਕੇਪਤਿਕੋਫੁਨਿਆਇਸੁਪਾਈ॥
ਫਿਰ ਬ੍ਰਜ ਦੇ ਸੁਆਮੀ (ਨੰਦ) ਦੀ ਆਗਿਆ ਪ੍ਰਾਪਤ ਕਰ ਕੇ ਗਵਾਲੇ ਉਠ ਕੇ ਘਰਾਂ ਨੂੰ ਚਲੇ ਗਏ।
गोप चले उठ कै ग्रिह को ब्रिज के पति को फुनि आइसु पाई ॥
LINE 32
ਅਛਤਧੂਪਪੰਚਾਮ੍ਰਿਤਦੀਪਕਪੂਜਨਕੀਸਭਭਾਤਿਬਨਾਈ॥
ਚਾਵਲ, ਧੂਪ, ਕੜਾਹ ਅਤੇ ਦੀਪਕ ਆਦਿ ਪੂਜਾ ਦੀ ਸਭ ਢੰਗ ਨਾਲ ਤਿਆਰੀ ਕੀਤੀ।
The gopas went away with the permission of Nand, the lord of Braja and prepared for the worship bringing the fragrances, incense, Panchamrit, earthern lamps etc.
अछत धूप पंचाम्रित दीपक पूजन की सभ भाति बनाई ॥
LINE 33
ਲੈਕੁਰਬੇਅਪਨੈਸਭਸੰਗਿਚਲੇਗਿਰਿਕੌਸਭਢੋਲਬਜਾਈ॥
ਸਾਰੇ ਆਪਣਿਆਂ ਪਰਿਵਾਰਾਂ ਨੂੰ ਨਾਲ ਲੈ ਕੇ ਅਤੇ ਢੋਲ ਵਜਾਉਂਦੇ ਹੋਏ ਪਰਬਤ ਵਲ ਚਲ ਪਏ।
Taking their families alongwith them and beating their drum, they all went towards the mountain
लै कुरबे अपनै सभ संगि चले गिरि कौ सभ ढोल बजाई ॥
LINE 34
ਨੰਦਚਲਿਯੋਜਸੁਧਾਊਚਲੀਭਗਵਾਨਚਲੇਮੁਸਲੀਸੰਗਿਭਾਈ੩੪੫॥॥
ਨੰਦ ਚਲਿਆ, ਜਸੋਧਾ ਚਲੀ ਅਤੇ ਸ੍ਰੀ ਕ੍ਰਿਸ਼ਨ ਵੀ ਆਪਣੇ ਭਰਾ ਬਲਰਾਮ ਨੂੰ ਨਾਲ ਲੈ ਕੇ ਚਲ ਪਏ ॥੩੪੫॥
Nand, Yashoda, Krishna and Balram also went.345.
नंद चलियो जसुधाऊ चली भगवान चले मुसली संगि भाई ॥३४५॥
LINE 35
ਨੰਦਚਲਿਯੋਕੁਰਬੇਸੰਗਿਲੈਕਰਿਤੀਰਜਬੈਗਿਰਿਕੇਚਲਿਆਯੋ॥
ਪਰਿਵਾਰ ਨੂੰ ਨਾਲ ਲੈ ਕੇ ਨੰਦ ਜਦੋਂ ਚਲ ਕੇ ਪਰਬਤ ਦੇ ਕੋਲ ਆ ਗਿਆ।
नंद चलियो कुरबे संगि लै करि तीर जबै गिरि के चलि आयो ॥
LINE 36
ਗਊਅਨਘਾਸਚਰਾਇਤਸੋਬਹੁਬਿਪਨਖੀਰਆਹਾਰਖਵਾਯੋ॥
(ਉਥੇ) ਗਊਆਂ ਨੂੰ ਘਾਹ ਚਰਾਇਆ ਅਤੇ ਬਹੁਤ ਸਾਰੇ ਬ੍ਰਾਹਮਣਾਂ ਨੂੰ ਖੀਰ ਦਾ ਆਹਾਰ ਕਰਵਾਇਆ।
Nand went with his family and when they came near the mountain they gave food to their cows and rice boiled with milk and sugar etc. to the Brahmins
गऊअन घास चराइत सो बहु बिपन खीर आहार खवायो ॥
LINE 37
ਆਪਪਰੋਸਨਲਾਗਜਦੁਪਤਿਗੋਪਸਭੈਮਨਮੈਸੁਖਪਾਯੋ॥
ਸ੍ਰੀ ਕ੍ਰਿਸ਼ਨ ਆਪ (ਭੋਜਨ) ਪਰੋਸ ਕੇ ਦੇਣ ਲਗੇ ਜਿਸ ਕਰ ਕੇ ਸਾਰੇ ਗਵਾਲਿਆਂ ਨੇ ਮਨ ਵਿਚ ਸੁਖ ਪ੍ਰਾਪਤ ਕੀਤਾ।
When Krishna himself began to serve food, all the gopas were pleased
आप परोसन लाग जदुपति गोप सभै मन मै सुख पायो ॥
LINE 38
ਬਾਰਚੜਾਇਲਏਰਥਪੈਚਲਕੈਇਹਕਉਤਕਅਉਰਬਨਾਯੋ੩੪੬॥॥
ਛੋਟੇ ਬਾਲਕਾਂ ਨੂੰ ਰਥ ਉਤੇ ਚੜ੍ਹਾ ਲਿਆ ਅਤੇ ਚਲਦੇ ਹੋਇਆਂ ਇਕ ਹੋਰ ਕੌਤਕ ਬਣਾ ਦਿੱਤਾ ॥੩੪੬॥
Krishna asked all the boys to ascend his chariot and began a new amorous play.”346.
बार चड़ाइ लए रथ पै चल कै इह कउतक अउर बनायो ॥३४६॥
LINE 39
ਕਉਤਕਏਕਬਿਚਾਰਜਦੁਪਤਿਸੂਰਤਿਏਕਧਰੀਗਿਰਬਾਕੀ॥
ਸ੍ਰੀ ਕ੍ਰਿਸ਼ਨ ਨੇ ਇਕ ਕੌਤਕ ਕਰਨ ਦਾ ਵਿਚਾਰ ਕਰ ਕੇ ਇਕ (ਬਾਲਕ) ਦੀ ਸ਼ਕਲ ਸੁੰਦਰ ਪਹਾੜ ਵਰਗੀ ਬਣਾ ਦਿੱਤੀ।
Keeping the new amorous play in his mind, Krishna transformed the figure of one of the boys into a mountain
कउतक एक बिचार जदुपति सूरति एक धरी गिर बाकी ॥
LINE 40
ਸ੍ਰਿੰਗਬਨਾਇਧਰੀਨਗਕੈਕਬਿਸ੍ਯਾਮਕਹੈਜਹਗਮ੍ਰਯਨਕਾਕੀ॥
ਸ਼ਿਆਮ ਕਵੀ ਕਹਿੰਦੇ ਹਨ, (ਉਹ ਸੂਰਤ) ਬਣਾ ਕੇ ਪਰਬਤ ਦੀ ਚੋਟੀ ਉਤੇ ਧਰ ਦਿੱਤੀ ਜਿਥੇ ਕਿਸੇ ਦੀ ਪਹੁੰਚ ਨਹੀਂ ਸੀ।
He created the horns (on the head) of that boy and made him a symbol of a high mountain, where none can reach
स्रिंग बनाइ धरी नग कै कबि स्याम कहै जह गम्रय न का की ॥
LINE 41
ਭੋਜਨਪਾਤਪ੍ਰਤਛਿਕਿਧੋਵਹਬਾਤਲਖੀਨਪਰੈਕਛੁਵਾਕੀ॥
ਉਹ (ਸੂਰਤ) ਪ੍ਰਤੱਖ ਭੋਜਨ ਖਾਣ ਲਗੀ, ਪਰ ਉਸ ਦੀ ਇਹ ਗੱਲ ਕਿਸੇ ਨੂੰ ਪਤਾ ਨਾ ਲਗੀ।
Now that mountain like boy began to eat food apparently
भोजन पात प्रतछि किधो वह बात लखी न परै कछु वा की ॥
LINE 42
ਕਉਤਕਏਕਲਖੈਭਗਵਾਨਅਉਜੋਪਿਖਵੈਅਟਕੈਮਤਿਤਾਕੀ੩੪੭॥॥
ਇਸ ਕੌਤਕ ਨੂੰ ਕੇਵਲ ਭਗਵਾਨ ਕ੍ਰਿਸ਼ਨ ਜਾਣਦੇ ਸਨ, ਹੋਰ ਜੋ (ਕੋਈ ਵੀ) ਵੇਖਦਾ ਸੀ, ਉਸ ਦੀ ਬੁੱਧੀ ਰੁਕ ਜਾਂਦੀ ਸੀ (ਅਰਥਾਤ ਅਕਲ ਕੰਮ ਨਹੀਂ ਕਰਦੀ ਸੀ) ॥੩੪੭॥
The Lord (Krishna) himself began to see this spectacle and whosoever was seeing this spectacle, his thoughts only concentrated on him.347.
कउतक एक लखै भगवान अउ जो पिखवै अटकै मति ता की ॥३४७॥
LINE 43
ਤੌਭਗਵਾਨਤਬੈਹਸਿਕੈਸਮਅੰਮ੍ਰਿਤਬਾਤਤਿਨੈਸੰਗਿਭਾਖੀ॥
ਤਦ ਫਿਰ ਸ੍ਰੀ ਕ੍ਰਿਸ਼ਨ ਨੇ ਹਸ ਕੇ ਉਨ੍ਹਾਂ (ਗਵਾਲਿਆਂ) ਕੋਲ ਅੰਮ੍ਰਿਤ ਜਿੰਨੇ ਮਿਠੇ ਬੋਲ ਕਹੇ
तौ भगवान तबै हसि कै सम अंम्रित बात तिनै संगि भाखी ॥
LINE 44
ਭੋਜਨਖਾਤਦਯੋਹਮਰੋਗਿਰਿਲੋਕਸਭੈਪਿਖਵੋਤੁਮਆਖੀ॥
ਕਿ ਸਾਡਾ ਦਿੱਤਾ ਭੋਜਨ ਪਰਬਤ ਖਾ ਰਿਹਾ ਹੈ, ਸਾਰੇ ਲੋਕੋ! ਤੁਸੀਂ (ਆਪਣੀਆਂ) ਅੱਖਾਂ ਨਾਲ ਵੇਖ ਲਵੋ।
Then the Lord (Krishna) said smilingly, “All of you many see that the mountain is eating food given by me
भोजन खात दयो हमरो गिरि लोक सभै पिखवो तुम आखी ॥
LINE 45
ਹੋਇਰਹੇਬਿਸਮੈਸਭਗੋਪਸੁਨੀਹਰਿਕੇਮੁਖਤੇਜਬਸਾਖੀ॥
ਜਦੋਂ ਸ੍ਰੀ ਕ੍ਰਿਸ਼ਨ ਦੇ ਮੁਖ ਤੋਂ ਇਹ ਸਾਖੀ ਸੁਣੀ ਤਾਂ ਸਾਰੇ ਗਵਾਲੇ ਹੈਰਾਨ ਹੋ ਰਹੇ।
All the gopas listening to this from the mouth of Krishna wondered
होइ रहे बिसमै सभ गोप सुनी हरि के मुख ते जब साखी ॥
LINE 46
ਗਿਆਨਜਨਾਵਰਕੀਲਈਬਾਜਹ੍ਵੈਗਵਾਰਨਕਾਨ੍ਰਹਦਈਜਬਚਾਖੀ੩੪੮॥॥
ਜਦੋਂ ਕਾਨ੍ਹ ਨੇ (ਉਨ੍ਹਾਂ ਨੂੰ ਦੈਵੀ) ਦ੍ਰਿਸ਼ਟੀ ਪ੍ਰਦਾਨ ਕਰ ਦਿੱਤੀ ਤਾਂ ਉਨ੍ਹਾਂ ਗਵਾਲਿਆਂ ਨੇ ਬਾਜ਼ ਬਣ ਕੇ ਗਿਆਨ ਦੇ ਜਾਨਵਰ ਨੂੰ (ਦਬੋਚ) ਲਿਆ ॥੩੪੮॥
When the gopis came to know about this amorous play of Krishna, they were also enlightened.348.
गिआन जनावर की लई बाज ह्वै गवारन कान्रह दई जब चाखी ॥३४८॥
LINE 47
ਅੰਜੁਲਜੋਰਿਸਭੈਬ੍ਰਿਜਕੇਜਨਕੋਟਿਪ੍ਰਨਾਮਕਰੈਹਰਿਆਗੇ॥
ਬ੍ਰਜ-ਭੂਮੀ ਦੇ ਸਾਰੇ ਲੋਕ ਹੱਥ ਜੋੜ ਕੇ ਸ੍ਰੀ ਕ੍ਰਿਸ਼ਨ ਅਗੇ ਕਰੋੜਾਂ ਵਾਰ ਪ੍ਰਣਾਮ ਕਰਨ ਲਗੇ।
All began to bow before Krishna with folded hands
अंजुल जोरि सभै ब्रिज के जन कोटि प्रनाम करै हरि आगे ॥
LINE 48
ਭੂਲਗਈਸਭਕੋਮਘਵਾਸੁਧਿਕਾਨ੍ਰਹਹੀਕੇਰਸਭੀਤਰਪਾਗੇ॥
ਸਾਰਿਆਂ ਨੂੰ ਇੰਦਰ ਦੀ ਸੁਧ ਭੁਲ ਗਈ ਅਤੇ ਕ੍ਰਿਸ਼ਨ ਦੇ ਰਸ ਵਿਚ ਹੀ ਭਿਜ ਗਏ।
Everyone forgot Indra and were dyed in the love of Krishna
भूल गई सभ को मघवा सुधि कान्रह ही के रस भीतर पागे ॥
LINE 49
ਸੋਵਤਥੇਜੁਪਰੇਬਿਖਮੈਸਭਧ੍ਯਾਨਲਗੇਹਰਿਕੇਜਨਜਾਗੇ॥
ਜੋ ਮਾਇਆ ਰੂਪੀ ਵਿਸ਼ ਦੀ ਨੀਂਦਰ ਵਿਚ ਸੁਤੇ ਹੋਏ ਸਨ, ਮਾਨੋ ਸ੍ਰੀ ਕ੍ਰਿਸ਼ਨ ਦੇ ਧਿਆਨ ਵਿਚ ਲਗਣ ਨਾਲ ਜਾਗ ਪਏ ਹੋਣ।
सोवत थे जु परे बिख मै सभ ध्यान लगे हरि के जन जागे ॥
LINE 50
ਅਉਰਗਈਸੁਧਭੂਲਸਭੋਇਕਕਾਨ੍ਰਹਹੀਕੇਰਸਮੈਅਨੁਰਾਗੇ੩੪੯॥॥
ਹੋਰ ਸਾਰੀ ਸੁਧ ਭੁਲ ਗਈ, ਬਸ ਇਕ ਕਾਨ੍ਹ ਦੇ ਪ੍ਰੇਮ-ਰਸ ਵਿਚ ਮਗਨ ਹੋ ਗਏ ॥੩੪੯॥
Those who were sleeping, having indulged in evil deeds, they all awoke and began to meditate on the Lord. They forgot all other consciousness and were absorbed in Krishna.349.
अउर गई सुध भूल सभो इक कान्रह ही के रस मै अनुरागे ॥३४९॥
LINE 51
ਕਾਨ੍ਰਹਕਹੀਸਭਕੋਹਸਿਕੇਮਿਲਿਧਾਮਿਚਲੋਜੋਊਹੈਹਰਤਾਅਘ॥
ਉਸ, ਪਾਪਾਂ ਨੂੰ ਦੂਰ ਕਰਨ ਵਾਲੇ, ਸ੍ਰੀ ਕ੍ਰਿਸ਼ਨ ਨੇ ਸਭ ਨੂੰ ਹਸ ਕੇ ਕਿਹਾ ਕਿ (ਸਭ) ਮਿਲ ਕੇ ਘਰਾਂ ਨੂੰ ਚਲੋ।
कान्रह कही सभ को हसि के मिलि धामि चलो जोऊ है हरता अघ ॥
LINE 52
ਨੰਦਚਲਿਯੋਬਲਭਦ੍ਰਚਲਿਯੋਜਸੁਧਾਊਚਲੀਨੰਦਲਾਲਬਿਨਾਨਘ॥
ਨੰਦ ਚਲ ਪਿਆ, ਬਲਰਾਮ ਚਲ ਪਿਆ ਅਤੇ ਜਸੋਧਾ ਵੀ ਚਲ ਪਈ ਅਤੇ ਪਾਪਾਂ ਤੋਂ ਮੁਕਤ ਸ੍ਰੀ ਕ੍ਰਿਸ਼ਨ ਵੀ ਚਲ ਪਿਆ।
Krishna, who is the destroyer of the sins of all, said smilingly to all, “All of you may go home,” Yashoda, Nand, Krishna and Balbhadra, all becoming sinless, went to their homes
नंद चलियो बलभद्र चलियो जसुधा ऊ चली नंद लाल बिनानघ ॥
LINE 53
ਪੂਜਜਬੈਇਨਹੂੰਨਕਰੀਤਬਹੀਕੁਪਿਓਇਨਪੈਧਰਤਾਪ੍ਰਘ॥
ਜਦੋਂ ਇਨ੍ਹਾਂ ਨੇ (ਇੰਦਰ ਦੀ) ਪੂਜਾ ਨਾ ਕੀਤੀ ਤਦੋਂ ਬਜ੍ਰ-ਧਾਰੀ ਇੰਦਰ ਇਨ੍ਹਾਂ ਉਤੇ ਗੁੱਸੇ ਹੋ ਗਿਆ।
When they not worship Indra, he became furious and bore his Vajra
पूज जबै इनहूं न करी तब ही कुपिओ इन पै धरता प्रघ ॥
LINE 54
ਬੇਦਨਮਧਕਹੀਇਨਿਭੀਮਤੇਮਾਰਿਡਰਿਯੋਛਲਸੋਪਤਵਾਮਘ੩੫੦॥॥
ਇਹ ਗੱਲ ਵੇਦਾਂ (ਪੁਰਾਤਨ ਗ੍ਰੰਥਾਂ) ਵਿਚ ਕਹੀ ਹੋਈ ਹੈ ਕਿ ਇਸ (ਸ੍ਰੀ ਕ੍ਰਿਸ਼ਨ ਨੇ) ਸੰਕੇਤ ਕਰ ਕੇ ਛਲ ਨਾਲ ਭੀਮ ਤੋਂ ਜਰਾਸੰਧ ਨੂੰ ਮਰਵਾ ਦਿੱਤਾ ਸੀ ॥੩੫੦॥
There is a detailed description of Indra’s power and deceit in Vedass.350.
बेदन मध कही इनि भीम ते मारि डरियो छल सो पतवा मघ ॥३५०॥
LINE 55
ਭੂਸੁਤਸੋਲਰਕੈਜਿਨਹੂੰਨਵਸਾਤਛੁਡਾਇਲਈਬਰਮੰਙਾ॥
ਜਿਸ ਨੇ ਭੂਮਾਸੁਰ ਨਾਲ ਲੜਾਈ ਕਰ ਕੇ (ਉਸ ਤੋਂ) ਸੋਲ੍ਹਾਂ ਹਜ਼ਾਰ ਇਸਤਰੀਆਂ ਛੁੜਵਾ ਲਿਆਂਦੀਆਂ ਸਨ;
Krishna, who fighting with Bhumasura, saved sixteen thousand women,
भू सुत सो लर कै जिन हूं नवसात छुडाइ लई बरमंङा ॥
LINE 56
ਆਦਿਸਤਜੁਗਕੇਮੁਰਕੇਗੜਤੋਰਿਦਏਸਭਜਿਉਕਚਬੰਙਾ॥
ਜਿਸਨੇ ਆਦਿ ਸੱਤ-ਯੁਗ ਵਿਚ ਮੁਰ ਦੈਂਤ ਦੇ ਸਾਰੇ ਗੜ੍ਹ ਕਚ ਦੀਆਂ ਵੰਗਾਂ ਵਾਂਗ ਤੋੜ ਦਿੱਤੇ ਸਨ;
Who in Satyuga had shattered the citadels like the bangled of glass,
आदि सतजुग के मुर के गड़ तोरि दए सभ जिउ कच बंङा ॥
LINE 57
ਹੈਕਰਤਾਸਭਹੀਜਗਕੋਅਰੁਦੇਵਨਹਾਰਇਹੀਜੁਗਸੰਙਾ॥
ਜੋ ਸਾਰੇ ਜਗ ਦਾ ਕਰਤਾ ਅਤੇ ਸਾਰਿਆਂ ਯੁਗਾਂ ਵਿਚ ਦੇਣ ਵਾਲਾ ਹੈ; (ਜੋ) ਲੋਕਾਂ ਦਾ ਸੁਆਮੀ ਹੈ,
He is virtually the Creator and the Sustainer of the whole universe
है करता सभ ही जग को अरु देवन हार इही जुग संङा ॥
LINE 58
ਲੋਕਨਕੋਪਤਿਸੋਮਤਿਮੰਦਬਿਬਾਦਕਰੈਮਘਵਾਮਤਿਲੰਙਾ੩੫੧॥॥
(ਉਸ ਨਾਲ) ਭ੍ਰਸ਼ਟ ਬੁੱਧੀ ਵਾਲਾ ਅਤੇ ਹੰਕਾਰ ਵਿਚ (ਅੰਨ੍ਹਾ ਹੋਇਆ) ਇੰਦਰ ਵਿਵਾਦ ਖੜਾ ਕਰਨ ਲਗਾ ਹੈ ॥੩੫੧॥
Indra of low intellect, is trying to quarrel with him.351.
लोकन को पति सो मति मंद बिबाद करै मघवा मति लंङा ॥३५१॥
LINE 59
ਗੋਪਨਸੋਖਿਝਕੈਮਘਵਾਤਜਿਕੈਮਨਿਆਨੰਦਕੋਪਰਚੇ॥
ਗਵਾਲਿਆਂ ਪ੍ਰਤਿ ਖਿਝ ਕੇ, ਇੰਦਰ ਮਨ ਦੀ ਸ਼ਾਂਤੀ ਨੂੰ ਤਿਆਗ ਕੇ ਕ੍ਰੋਧ ਨਾਲ ਭਰ ਗਿਆ
Annoyed with the gopas and forsaking his peace of mind, being in great fury,
गोपन सो खिझ कै मघवा तजि कै मनि आनंद कोप रचे ॥
LINE 60
ਸੰਗਿਮੇਘਨਜਾਇਕਹੀਬਰਖੋਬ੍ਰਿਜਪੈਰਸਬੀਰਹੀਮਧਗਚੇ॥
ਅਤੇ ਬਦਲਾਂ ਦੇ ਸਮੂਹ ਨੂੰ ਜਾ ਕੇ (ਇਹ ਗੱਲ) ਕਹੀ ਕਿ ਵੀਰ ਰਸ ਵਿਚ ਗੜੁਚ ਹੋ ਕੇ ਬ੍ਰਜ-ਭੂਮੀ ਉਤੇ ਬਰਖਾ ਕਰੋ।
Indra asked the clouds, “All of you may go, shower with full force the rain on Braja
संगि मेघन जाइ कही बरखो ब्रिज पै रस बीर ही मध गचे ॥
LINE 61
ਕਰੀਯੋਬਰਖਾਇਤਨੀਉਨਪੈਜਿਹਤੇਫੁਨਿਗੋਪਨਏਕਬਚੇ॥
ਉਨ੍ਹਾਂ (ਗਵਾਲਿਆਂ) ਉਤੇ ਇਤਨੀ ਬਰਖਾ ਕਰੋ ਜਿਸ ਕਰ ਕੇ ਫਿਰ ਇਕ ਗਵਾਲਾ ਵੀ ਨਾ ਬਚ ਸਕੇ।
“Shower so much rain, that not even one gopa may survive and all the brothers,
करीयो बरखा इतनी उन पै जिह ते फुनि गोप न एक बचे ॥
LINE 62
ਸਭਭੈਨਨਭ੍ਰਾਤਨਤਾਤਨਪਊਤ੍ਰਨਤਊਅਨਮਾਰਹੁਸਾਥਚਚੇ੩੫੨॥॥
ਸਭ ਨੂੰ ਭੈਣਾਂ, ਭਰਾਵਾਂ, ਪੁੱਤਰਾਂ, ਪੋਤਰਿਆਂ, ਤਾਇਆਂ ਅਤੇ ਚਾਚਿਆਂ ਸਮੇਤ ਮਾਰ ਦਿਓ ॥੩੫੨॥
Sisters, fathers, sons, grandsons and uncles all may perish.”352.
सभ भैनन भ्रातन तातन पऊत्रन तऊअन मारहु साथ चचे ॥३५२॥
LINE 63
ਆਇਸੁਮਾਨਿਪੁਰੰਦਰਕੋਅਪਨੇਸਭਮੇਘਨਕਾਛਸੁਕਾਛੇ॥
ਇੰਦਰ ਦੀ ਆਗਿਆ ਮੰਨ ਕੇ ਸਾਰਿਆਂ ਬਦਲਾਂ ਨੇ ਆਪਣੇ ਲਕ ਬੰਨ੍ਹ ਲਏ।
Getting the orders of Indra, all the clouds started towards Braja for besieging and devastating Braja
आइसु मानि पुरंदर को अपने सभ मेघन काछ सु काछे ॥
LINE 64
ਧਾਇਚਲੇਬ੍ਰਿਜਕੇਮਰਬੇਕਹੁਘੇਰਿਦਸੋਦਿਸਤੇਘਨਆਛੇ॥
ਬ੍ਰਜਭੂਮੀ ਨੂੰ ਮਾਰਨ ਲਈ (ਸਾਰਿਆਂ ਬਦਲਾਂ ਨੇ) ਧਾਵਾ ਬੋਲ ਦਿੱਤਾ ਅਤੇ ਦਸਾਂ ਦਿਸ਼ਾਵਾਂ ਤੋਂ ਚੰਗੀ ਤਰ੍ਹਾਂ ਘੇਰਾ ਪਾ ਲਿਆ।
They went to kill the cows and calves,
धाइ चले ब्रिज के मरबे कहु घेरि दसो दिस ते घन आछे ॥
LINE 65
ਕੋਪਭਰੇਅਰੁਬਾਰਿਭਰੇਬਧਬੇਕਉਚਲੇਚਰੀਆਜੋਊਬਾਛੇ॥
ਕ੍ਰੋਧ ਅਤੇ ਜਲ ('ਬਾਰਿ') ਨਾਲ ਭਰੇ ਹੋਏ ਵੱਛਿਆਂ ਨੂੰ ਚਰਾਉਣ ਵਾਲੇ (ਗਵਾਲਿਆਂ) ਨੂੰ ਮਾਰਨ ਲਈ ਚਲ ਪਏ।
Having been filled with water and rage
कोप भरे अरु बारि भरे बधबे कउ चले चरीआ जोऊ बाछे ॥
LINE 66
ਛਿਪ੍ਰਚਲੇਕਰਬੇਨ੍ਰਿਪਕਾਰਜਛੋਡਿਚਲੇਬਨਿਤਾਸੁਤਪਾਛੇ੩੫੩॥॥
ਰਾਜੇ ਇੰਦਰ ਦਾ ਕੰਮ ਕਰਨ ਲਈ ਪੁੱਤਰਾਂ ਅਤੇ ਇਸਤਰੀਆਂ ਨੂੰ ਪਿਛੇ ਛਡ ਕੇ, ਤੁਰਤ ਚਲ ਪਏ ॥੩੫੩॥
They left their wives and children behind and quickly left for performing the duty assigned to them by Indra.353
छिप्र चले करबे न्रिप कारज छोडि चले बनिता सुत पाछे ॥३५३॥
LINE 67
ਦੈਤਸੰਖਾਸੁਰਕੇਮਰਬੇਕਹੁਰੂਪੁਧਰਿਯੋਜਲਮੈਜਿਨਿਮਛਾ॥
(ਜਿਸ ਨੇ) ਸੰਖਾਸੁਰ ਨੂੰ ਮਾਰਨ ਲਈ ਜਲ ਵਿਚ ਮੱਛ ਰੂਪ ਧਾਰਨ ਕੀਤਾ ਸੀ;
He, who assumed the form of Matsya for killing the demon Shankhasur,
दैत संखासुर के मरबे कहु रूपु धरियो जल मै जिनि मछा ॥
LINE 68
ਸਿੰਧੁਮਥਿਯੋਜਬਹੀਅਸੁਰਾਸੁਰਮੇਰੁਤਰੈਭਯੋਕਛਪਹਛਾ॥
(ਜਿਸ ਨੇ) ਦੇਵਤਿਆਂ ਅਤੇ ਦੈਂਤਾਂ ਦੁਆਰਾ ਸਮੁੰਦਰ ਰਿੜਕਣ ਵੇਲੇ ਮੇਰੁ ਪਰਬਤ ਰੂਪ ਮਧਾਣੇ ਹੇਠਾਂ ਕੱਛੂ ਬਣ ਕੇ ਚੰਗੀ ਤਰ੍ਹਾਂ (ਕਾਰਜ ਕੀਤਾ ਸੀ);
Who seated himself as Kachh (tortoise) under the Sumeru mountain at the time of churning the ocean,
सिंधु मथियो जब ही असुरासुर मेरु तरै भयो कछप हछा ॥
LINE 69
ਸੋਅਬਕਾਨ੍ਰਹਭਯੋਇਹਠਉਰਿਚਰਾਵਤਹੈਬ੍ਰਿਜਕੇਸਭਬਛਾ॥
ਓਹੀ ਹੁਣ ਇਥੇ ਕਾਨ੍ਹ ਬਣਿਆ ਹੋਇਆ ਹੈ ਅਤੇ ਬ੍ਰਜ ਦੇ ਸਾਰੇ ਵੱਛਿਆਂ ਨੂੰ ਚਰਾਉਂਦਾ ਹੈ।
सो अब कान्रह भयो इह ठउरि चरावत है ब्रिज के सभ बछा ॥
LINE 70
ਖੇਲਦਿਖਾਵਤਹੈਜਗਕੋਇਹਹੈਕਰਤਾਸਭਜੀਵਨਰਛਾ੩੫੪॥॥
(ਜੋ ਇਸ ਤਰ੍ਹਾਂ ਦੀਆਂ) ਖੇਡਾਂ ਵਿਖਾ ਰਿਹਾ ਹੈ, ਇਹੋ ਸਾਰੇ ਜੀਵਾਂ ਦੀ ਰਖਿਆ ਕਰਨ ਵਾਲਾ ਹੈ ॥੩੫੪॥
The same Krishna is now grazing the cows and calves of Braja and in this way, protecting the lives of all and exhibiting the amorous play to all.354.
खेल दिखावत है जग को इह है करता सभ जीवन रछा ॥३५४॥
LINE 71
ਆਇਸਮਾਨਿਸਭੈਮਘਵਾਹਰਿਕੇਪੁਰਘੇਰਿਘਨੇਘਨਗਾਜੈ॥
ਇੰਦਰ ਦੀ ਆਗਿਆ ਮੰਨ ਕੇ ਸਾਰਿਆਂ ਬਦਲਾਂ ਨੇ ਬ੍ਰਜ-ਭੂਮੀ ਨੂੰ ਘੇਰਾ ਪਾ ਲਿਆ
Obeying the orders of Indra, the clouds thundered on besieging the city,,
आइस मानि सभै मघवा हरि के पुर घेरि घने घन गाजै ॥
LINE 72
ਦਾਮਿਨਿਜਿਉਗਰਜੈਜਨੁਰਾਮਕੇਸਾਮੁਹਿਰਾਵਨਦੁੰਦਭਿਬਾਜੈ॥
ਅਤੇ ਘੇਰ ਕੇ (ਸਾਰੇ) ਬਦਲ ਜ਼ੋਰ ਨਾਲ ਗੱਜਣ ਲਗੇ। ਬਿਜਲੀ ਇਸ ਤਰ੍ਹਾਂ ਕੜਕ ਰਹੀ ਸੀ, ਮਾਨੋ ਰਾਮ ਦੇ ਸਾਹਮਣੇ ਰਾਵਣ ਦੇ ਧੌਂਸੇ ਗੂੰਜ ਰਹੇ ਹੋਣ।
, The lighting was crackling like the trumpets of Ravana resounding before Ram,
दामिनि जिउ गरजै जनु राम के सामुहि रावन दुंदभि बाजै ॥
LINE 73
ਸੋਧੁਨਿਸ੍ਰਉਨਨਮੈਸੁਨਿਗੋਪਦਸੋਦਿਸਕੋਡਰਕੈਉਠਿਭਾਜੈ॥
ਉਸ ਧੁਨ ਨੂੰ ਕੰਨਾਂ ਨਾਲ ਸੁਣ ਕੇ ਡਰਦੇ ਮਾਰੇ (ਸਾਰੇ) ਗਵਾਲੇ ਦਸਾਂ ਦਿਸ਼ਾਵਾਂ ਵਲ ਉਠ ਭਜੇ ਸਨ।
, The lighting was crackling like the trumpets of Ravana resounding before Ram,
सो धुनि स्रउनन मै सुनि गोप दसो दिस को डर कै उठि भाजै ॥
LINE 74
ਆਇਪਰੇਹਰਿਕੇਸਭਪਾਇਨਆਪਨਜੀਵਸਹਾਇਕਕਾਜੈ੩੫੫॥॥
ਸਾਰੇ ਕ੍ਰਿਸ਼ਨ ਦੇ ਪੈਰੀਂ ਆ ਪਏ ਅਤੇ ਆਪਣੀ ਜੀਵਨ (ਦੀ ਰਖਿਆ) ਲਈ ਸਹਾਇਤਾ ਵਾਸਤੇ (ਪ੍ਰਾਰਥਨਾ ਕਰਨ ਲਗੇ) ॥੩੫੫॥
Hearing this sound, gopas ran in all the ten directions and came and fell at the feet of Krishna asking for help.355.,,
आइ परे हरि के सभ पाइन आपन जीव सहाइक काजै ॥३५५॥
LINE 75
ਮੇਘਨਕੋਡਰਕੈਹਰਿਸਾਮੁਹਿਗੋਪਪੁਕਾਰਤਹੈਦੁਖੁਮਾਝਾ॥
ਬਦਲਾਂ ਦੇ ਡਰ ਕਰ ਕੇ ਦੁਖਾਂ ਵਿਚ ਗ੍ਰਸੇ ਹੋਏ ਗਵਾਲੇ ਸ੍ਰੀ ਕ੍ਰਿਸ਼ਨ ਦੇ ਸਾਹਮਣੇ (ਸਹਾਇਤਾ ਲਈ) ਪੁਕਾਰ ਕਰਦੇ ਹਨ,
Hearing this sound, gopas ran in all the ten directions and came and fell at the feet of Krishna asking for help.355.,,
मेघन को डर कै हरि सामुहि गोप पुकारत है दुखु माझा ॥
LINE 76
ਰਛਕਰੋਹਮਰੀਕਰੁਨਾਨਿਧਿਬ੍ਰਿਸਟਭਈਦਿਨਅਉਸਤਸਾਝਾ॥
ਹੇ ਕਰੁਣਾ ਨਿਧੀ! ਸਾਡੀ ਰਖਿਆ ਕਰੋ; ਸੱਤ ਦਿਨਾਂ ਅਤੇ ਰਾਤਾਂ ਤੋਂ ਬਰਖਾ ਹੋ ਰਹੀ ਹੈ।
Fearing the clouds, all he gopas, crying in agony before Krishna are saying, “O Treasure of Mercy! it is raining heavily for the last seven days and nights, kindly protect us,,
रछ करो हमरी करुनानिधि ब्रिसट भई दिन अउ सत साझा ॥
LINE 77
ਏਕਬਚੀਨਗਊਪੁਰਕੀਮਰਗੀਦੁਧਰੀਬਛਰੇਅਰੁਬਾਝਾ॥
ਨਗਰ ਦੀ ਇਕ ਗਊ ਵੀ ਨਹੀਂ ਬਚੀ, ਦੁੱਧ ਦੇਣ ਵਾਲੀਆਂ ਵੱਛਿਆਂ ਸਮੇਤ ਅਤੇ ਫੰਡਰਾਂ ਸਭ ਮਰ ਗਈਆਂ ਹਨ।
“The milching cows, calves and even the barren cows have not survived, all have died,,
एक बची न गऊ पुर की मरगी दुधरी बछरे अरु बाझा ॥
LINE 78
ਅਗ੍ਰਜਸ੍ਯਾਮਕੇਰੋਵਤਇਉਜਿਮਹੀਰਬਿਨਾਪਿਖਏਪਤਿਰਾਝਾ੩੫੬॥॥
ਸ੍ਰੀ ਕ੍ਰਿਸ਼ਨ ਦੇ ਸਾਹਮਣੇ ਇਉਂ ਰੋਂਦੇ ਹਨ ਜਿਉਂ ਹੀਰ ਆਪਣੇ ਪਤੀ ਰਾਂਝੇ ਨੂੰ ਵੇਖੇ ਬਿਨਾ ਰੋਂਦੀ ਹੈ ॥੩੫੬॥
,,” They all began to weep before Krishna like the lover Ranjha without his beloved Heer.356.
अग्रज स्याम के रोवत इउ जिम हीर बिना पिखए पति राझा ॥३५६॥
GURBANI.WORLD