LINE 01
ਰਾਗੁਮਲਾਰਮਹਲਾ੫ਚਉਪਦੇਘਰੁ੨॥
ਰਾਗ ਮਲਾਰ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
Raag Malaar, Fifth Mahalaa, Chau-Padas, Second House:
रागु मलार महला ५ चउपदे घरु २ ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਗੁਰਮੁਖਿਦੀਸੈਬ੍ਰਹਮਪਸਾਰੁ॥
ਗੁਰੂ ਦੀ ਸਰਨ ਪਿਆਂ (ਇਹ ਸਾਰਾ ਜਗਤ) ਪਰਮਾਤਮਾ ਦਾ ਖਿਲਾਰਾ ਦਿੱਸਦਾ ਹੈ,
The Gurmukh sees God pervading everywhere.
गुरमुखि दीसै ब्रहम पसारु ॥
LINE 04
ਗੁਰਮੁਖਿਤ੍ਰੈਗੁਣੀਆਂਬਿਸਥਾਰੁ॥
ਗੁਰੂ ਦੀ ਸਰਨ ਪਿਆਂ (ਇਹ ਭੀ ਦਿੱਸ ਪੈਂਦਾ ਹੈ ਕਿ ਇਹ) ਮਾਇਆ ਦੇ ਤਿੰਨਾਂ ਗੁਣਾਂ ਦਾ ਖਿਲਾਰਾ ਹੈ।
The Gurmukh knows that the universe is the extension of the three gunas, the three dispositions.
गुरमुखि त्रै गुणीआं बिसथारु ॥
LINE 05
ਗੁਰਮੁਖਿਨਾਦਬੇਦਬੀਚਾਰੁ॥
ਗੁਰੂ ਦੀ ਸਰਨ ਪੈਣਾ ਹੀ (ਜੋਗੀਆਂ ਦੇ) ਨਾਦ ਦਾ (ਅਤੇ ਪੰਡਿਤਾਂ ਦੇ) ਵੇਦ ਦਾ ਵਿਚਾਰ ਹੈ।
The Gurmukh reflects on the Sound-current of the Naad, and the wisdom of the Vedas.
गुरमुखि नाद बेद बीचारु ॥
LINE 06
ਬਿਨੁਗੁਰਪੂਰੇਘੋਰਅੰਧਾਰੁ੧॥॥
ਪੂਰੇ ਗੁਰੂ ਦੀ ਸਰਨ ਤੋਂ ਬਿਨਾ (ਆਤਮਕ ਜੀਵਨ ਵਲੋਂ) ਘੁੱਪ ਹਨੇਰਾ (ਬਣਿਆ ਰਹਿੰਦਾ) ਹੈ ॥੧॥
Without the Perfect Guru, there is only pitch-black darkness. ||1||
बिनु गुर पूरे घोर अंधारु ॥१॥
LINE 07
ਮੇਰੇਮਨਗੁਰੁਗੁਰੁਕਰਤਸਦਾਸੁਖੁਪਾਈਐ॥
ਹੇ ਮੇਰੇ ਮਨ! ਗੁਰੂ ਨੂੰ ਹਰ ਵੇਲੇ ਯਾਦ ਕਰਦਿਆਂ ਸਦਾ ਆਤਮਕ ਆਨੰਦ ਮਾਣ ਸਕੀਦਾ ਹੈ।
O my mind, calling on the Guru, eternal peace is found.
मेरे मन गुरु गुरु करत सदा सुखु पाईऐ ॥
LINE 08
ਗੁਰਉਪਦੇਸਿਹਰਿਹਿਰਦੈਵਸਿਓਸਾਸਿਗਿਰਾਸਿਅਪਣਾਖਸਮੁਧਿਆਈਐ੧॥॥ਰਹਾਉ॥
ਗੁਰੂ ਦੇ ਉਪਦੇਸ ਨਾਲ ਪਰਮਾਤਮਾ ਹਿਰਦੇ ਵਿਚ ਆ ਵੱਸਦਾ ਹੈ। ਹੇ ਮਨ! (ਗੁਰੂ ਦੀ ਸਰਨ ਪੈ ਕੇ) ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ ਆਪਣੇ ਮਾਲਕ-ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ ॥੧॥ ਰਹਾਉ ॥
Following the Guru's Teachings, the Lord comes to dwell within the heart; I meditate on my Lord and Master with every breath and morsel of food. ||1||Pause||
गुर उपदेसि हरि हिरदै वसिओ सासि गिरासि अपणा खसमु धिआईऐ ॥१॥ रहाउ ॥
LINE 09
ਗੁਰਕੇਚਰਣਵਿਟਹੁਬਲਿਜਾਉ॥
ਮੈਂ ਗੁਰੂ ਦੇ ਚਰਨਾਂ ਤੋਂ ਕੁਰਬਾਨ ਜਾਂਦਾ ਹਾਂ,
I am a sacrifice to the Guru's Feet.
गुर के चरण विटहु बलि जाउ ॥
LINE 10
ਗੁਰਕੇਗੁਣਅਨਦਿਨੁਨਿਤਗਾਉ॥
ਮੈਂ ਹਰ ਵੇਲੇ ਸਦਾ ਗੁਰੂ ਦੇ ਗੁਣ ਗਾਂਦਾ ਹਾਂ,
Night and day, I continually sing the Glorious Praises of the Guru.
गुर के गुण अनदिनु नित गाउ ॥
LINE 11
ਗੁਰਕੀਧੂੜਿਕਰਉਇਸਨਾਨੁ॥
ਮੈਂ ਗੁਰੂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਕਰਦਾ ਹਾਂ।
I take my cleansing bath in the dust of the Guru's Feet.
गुर की धूड़ि करउ इसनानु ॥
LINE 12
ਸਾਚੀਦਰਗਹਪਾਈਐਮਾਨੁ੨॥॥
(ਗੁਰੂ ਦੀ ਮਿਹਰ ਨਾਲ ਹੀ) ਸਦਾ ਕਾਇਮ ਰਹਿਣ ਵਾਲੀ ਦਰਗਾਹ ਵਿਚ ਆਦਰ ਹਾਸਲ ਕਰੀਦਾ ਹੈ ॥੨॥
I am honored in the True Court of the Lord. ||2||
साची दरगह पाईऐ मानु ॥२॥
LINE 13
ਗੁਰੁਬੋਹਿਥੁਭਵਜਲਤਾਰਣਹਾਰੁ॥
ਗੁਰੂ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਸਕਣ ਵਾਲਾ ਜਹਾਜ਼ ਹੈ।
The Guru is the boat, to carry me across the terrifying world-ocean.
गुरु बोहिथु भवजल तारणहारु ॥
LINE 14
ਗੁਰਿਭੇਟਿਐਨਹੋਇਜੋਨਿਅਉਤਾਰੁ॥
ਜੇ ਗੁਰੂ ਮਿਲ ਪਏ ਤਾਂ ਫਿਰ ਜੂਨਾਂ ਵਿਚ ਜਨਮ ਨਹੀਂ ਹੁੰਦਾ।
Meeting with the Guru, I shall not be reincarnated ever again.
गुरि भेटिऐ न होइ जोनि अउतारु ॥
LINE 15
ਗੁਰਕੀਸੇਵਾਸੋਜਨੁਪਾਏ॥
ਪਰ ਉਹ ਮਨੁੱਖ (ਹੀ) ਗੁਰੂ ਦੀ ਸੇਵਾ (ਦਾ ਅਵਸਰ) ਪ੍ਰਾਪਤ ਕਰਦਾ ਹੈ,
That humble being serves the Guru,
गुर की सेवा सो जनु पाए ॥
LINE 16
ਜਾਕਉਕਰਮਿਲਿਖਿਆਧੁਰਿਆਏ੩॥॥
ਜਿਸ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ (ਪ੍ਰਭੂ ਦੀ) ਮਿਹਰ ਨਾਲ (ਇਹ ਲੇਖ) ਲਿਖਿਆ ਹੁੰਦਾ ਹੈ ॥੩॥
who has such karma inscribed on his forehead by the Primal Lord. ||3||
जा कउ करमि लिखिआ धुरि आए ॥३॥
LINE 17
ਗੁਰੁਮੇਰੀਜੀਵਨਿਗੁਰੁਆਧਾਰੁ॥
ਗੁਰੂ (ਹੀ) ਮੇਰੀ ਜ਼ਿੰਦਗੀ ਹੈ, ਗੁਰੂ ਮੇਰਾ ਆਸਰਾ ਹੈ,
The Guru is my life; the Guru is my support.
गुरु मेरी जीवनि गुरु आधारु ॥
LINE 18
ਗੁਰੁਮੇਰੀਵਰਤਣਿਗੁਰੁਪਰਵਾਰੁ॥
ਗੁਰੂ ਹੀ ਮੇਰਾ ਹਰ ਵੇਲੇ ਦਾ ਸਹਾਰਾ ਹੈ, ਗੁਰੂ ਹੀ (ਮੇਰੇ ਮਨ ਨੂੰ ਢਾਰਸ ਦੇਣ ਵਾਲਾ) ਮੇਰਾ ਪਰਵਾਰ ਹੈ,
The Guru is my way of life; the Guru is my family.
गुरु मेरी वरतणि गुरु परवारु ॥
LINE 19
ਗੁਰੁਮੇਰਾਖਸਮੁਸਤਿਗੁਰਸਰਣਾਈ॥
ਗੁਰੂ ਮੇਰਾ ਮਾਲਕ ਹੈ, ਮੈਂ ਸਦਾ ਗੁਰੂ ਦੀ ਸਰਨ ਪਿਆ ਰਹਿੰਦਾ ਹਾਂ।
The Guru is my Lord and Master; I seek the Sanctuary of the True Guru.
गुरु मेरा खसमु सतिगुर सरणाई ॥
LINE 20
ਨਾਨਕਗੁਰੁਪਾਰਬ੍ਰਹਮੁਜਾਕੀਕੀਮਨਪਾਈ੪੧੧੯॥॥॥॥
ਹੇ ਨਾਨਕ! ਗੁਰੂ ਪਰਮਾਤਮਾ (ਦਾ ਰੂਪ) ਹੈ, ਜਿਸ ਦਾ ਮੁੱਲ ਨਹੀਂ ਪੈ ਸਕਦਾ ॥੪॥੧॥੧੯॥
O Nanak, the Guru is the Supreme Lord God; His value cannot be estimated. ||4||1||19||
नानक गुरु पारब्रहमु जा की कीम न पाई ॥४॥१॥१९॥
GURBANI.WORLD