ਕਿੰਚਤ ਕਟਾਛ ਮਾਇਆ ਮੋਹੇ ਬ੍ਰਹਮੰਡ ਖੰਡ ਸਾਧਸੰਗ ਰੰਗ ਮੈ ਬਿਮੋਹਤ ਮਗਨ ਹੈ ।

ਕਬਿਤ ਸਵਯੇ ਭਾਈ ਗੁਰਦਾਸ ਜੀ ਅੰਗ 302
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਿੰਚਤਕਟਾਛਮਾਇਆਮੋਹੇਬ੍ਰਹਮੰਡਖੰਡਸਾਧਸੰਗਰੰਗਮੈਬਿਮੋਹਤਮਗਨਹੈ।
ਜਿਸਦੀ ਰਵਾਲ ਭਰ ਕਟਾਖ੍ਯ ਰੂਪ ਮਾਇਆ ਨੇ ਬ੍ਰਹਮੰਡਾਂ ਖੰਡਾਂ ਨੂੰ ਮੋਹਿਤ ਕਰ ਰਖਿਆ ਹੈ, ਉਹ ਅੰਤ੍ਰਯਾਮੀ ਮਾਯਾ ਪਤੀ ਸਿਰਜਨ ਹਾਰ ਸਾਧ ਸੰਗਤ ਦੇ ਪ੍ਰੇਮ ਵਿਚ ਆਪ ਬਿਮੋਹਿਤ ਲੱਟੂ ਹੋਇਆ ਮਗਨ ਲਿਵਲੀਨ ਰਹਿੰਦਾ ਹੈ।
The Lord whose one transverse glance can infatuate millions of people of the regions and realms in maya, that God, enamoured by the love of the assembly of true God-loving meditating people remains absorbed in them.
किंचत कटाछ माइआ मोहे ब्रहमंड खंड साधसंग रंग मै बिमोहत मगन है ।
LINE 02
ਜਾਕੇਓਅੰਕਾਰਕੈਅਕਾਰਹੈਨਾਨਾਪ੍ਰਕਾਰਕੀਰਤਨਸਮੈਸਾਧਸੰਗਸੋਲਗਨਹੈ।
The Lord whose expanse and forms are indescribable, He remains involved in the pious people through the singing of His hymns of praise.
जा के ओअंकार कै अकार है नाना प्रकार कीरतन समै साधसंग सो लगन है ।
LINE 03
ਸਿਵਸਨਕਾਦਿਬ੍ਰਹਮਾਦਿਆਗਿਆਕਾਰੀਜਾਕੇਅਗ੍ਰਭਾਗਸਾਧਸੰਗਗੁਨਨੁਅਗਨਹੈ।
ਜਿਸ ਅੰਤਯਾਮੀ ਪਰਮਾਤਮਾ ਪ੍ਰਭੂ ਦੇ ਸ਼ਿਵਜੀ ਤਥਾ ਸਨਕ ਸਨੰਦਨ ਸਨਤ ਸੁਜਾਤ ਰੂਪ ਸਨਕਾਦਿਕ, ਅਰੁਬ੍ਰਹਮਾ ਬਿਸ਼ਨੂ ਆਦਿ ਸਮੂਹ ਦੇਵਤਾ ਆਪਣੀਆਂ ਸ਼ਕਤੀਆਂ ਸਮੇਤ ਆਗਿਆ ਪਾਲਨ ਹਾਰੇ ਹਨ, ਉਹ ਅਨਗਿਣਤ ਬੇਸ਼ੁਮਾਰ ਗੁਣਾਂ ਵਾਲਾ ਭਗਵਾਨ ਸਾਧ ਸੰਗਤ ਦੇ ਅਗ੍ਰਭਾਗ ਸਨਮੁਖ ਆਗਿਆ ਪਾਲਨ ਲਈ ਤਤਪਰ ਸਾਵਧਾਨ ਰਹਿੰਦਾ ਹੈ, ਭਾਵ ਹਰਦਮ ਵਸ ਵਿਚ ਵਰਤਦਾ ਹੈ।
The Lord who has the services of all the three deities and the four sons of Brahma at His beck and call and obedience, that Lord of countless traits remains obedient in the company of the holy and saintly persons who are ever engrossed in Him.
सिव सनकादि ब्रहमादि आगिआकारी जा के अग्रभाग साध संग गुननु अगन है ।
LINE 04
ਅਗਮਅਪਾਰਸਾਧਮਹਿਮਾਅਪਾਰਬਿਖੈਅਤਿਲਿਵਲੀਨਜਲਮੀਨਅਭਗਨਹੈ੩੦੨।।
ਬਹੁਤਕੀਹ ਆਖੀਏ ਜਿਸ ਨੂੰ ਅਗਮ ਗੰਮਤਾ ਤੋਂ ਪਰੇ ਅਪਰ ਅਪਾਰ ਪਾਰਾਵਾਰ ਰਹਿਤ ਕਹਿੰਦੇ ਹਨ, ਓਹ ਸਾਧ ਸਾਧ ਸੰਗਤ ਦੀ ਅਪਾਰ ਮਹਿਮਾ ਵਿਖੇ ਐਉਂ ਅਤਯੰਤ ਕਰ ਕੇ ਲਿਵਲੀਨ ਪਰਚਿਆ ਰਹਿੰਦਾ ਹੈ, ਜੀਕੂੰ ਕਿ ਜਲ ਵਿਖੇ ਮਛਲੀ ਅਭਗਨ ਅਨਟੁੱਟ ਪ੍ਰੇਮ ਕਾਰਣ ਲਿਵਲੀਨ ਰਹਿੰਦੀ ਹੈ ॥੩੦੨॥
Praise of congregation immersed in His loving remembrance is beyond comprehension. A Guru-conscious devotee remains in love with Him like a fish in water. (302)
अगम अपार साध महिमा अपार बिखै अति लिव लीन जल मीन अभगन है ।३०२।
GURBANI.WORLD