LINE 01
ਰਾਮਕਲੀਮਹਲਾ੫॥
Raamkalee, Fifth Mahalaa:
रामकली महला ५ ॥
LINE 02
ਕੋਈਬੋਲੈਰਾਮਰਾਮਕੋਈਖੁਦਾਇ॥
ਹੇ ਭਾਈ! ਕੋਈ ਮਨੁੱਖ (ਪਰਮਾਤਮਾ ਦਾ ਨਾਮ) 'ਰਾਮ ਰਾਮ' ਉਚਾਰਦਾ ਹੈ, ਕੋਈ ਉਸ ਨੂੰ 'ਖ਼ੁਦਾਇ, ਖ਼ੁਦਾਇ' ਆਖਦਾ ਹੈ।
Some call Him, 'Raam, Raam', and some call Him, 'Khudaa-i'.
कोई बोलै राम राम कोई खुदाइ ॥
LINE 03
ਕੋਈਸੇਵੈਗੁਸਈਆਕੋਈਅਲਾਹਿ੧॥॥
ਕੋਈ ਮਨੁੱਖ ਉਸ ਨੂੰ 'ਗੋਸਾਈਂ' ਆਖ ਕੇ ਉਸ ਦੀ ਭਗਤੀ ਕਰਦਾ ਹੈ, ਕੋਈ 'ਅੱਲਾ' ਆਖ ਕੇ ਬੰਦਗੀ ਕਰਦਾ ਹੈ ॥੧॥
Some serve Him as 'Gusaiya', others as 'Allaah'. ||1||
कोई सेवै गुसईआ कोई अलाहि ॥१॥
LINE 04
ਕਾਰਣਕਰਣਕਰੀਮ॥
ਹੇ ਸਾਰੇ ਜਗਤ ਦੇ ਮੂਲ! ਹੇ ਬਖ਼ਸ਼ਿੰਦ!
He is the Cause of causes, the Generous Lord.
कारण करण करीम ॥
LINE 05
ਕਿਰਪਾਧਾਰਿਰਹੀਮ੧॥॥ਰਹਾਉ॥
ਹੇ ਕਿਰਪਾਲ! ਹੇ ਰਹਿਮ ਕਰਨ ਵਾਲੇ! (ਜੀਵਾਂ ਨੇ ਆਪੋ ਆਪਣੇ ਧਰਮ-ਪੁਸਤਕਾਂ ਦੀ ਬੋਲੀ ਅਨੁਸਾਰ ਤੇਰੇ ਵਖ ਵਖ ਨਾਮ ਰੱਖੇ ਹੋਏ ਹਨ, ਪਰ ਤੂੰ ਸਭ ਦਾ ਸਾਂਝਾ ਹੈਂ) ॥੧॥ ਰਹਾਉ ॥
He showers His Grace and Mercy upon us. ||1||Pause||
किरपा धारि रहीम ॥१॥ रहाउ ॥
LINE 06
ਕੋਈਨਾਵੈਤੀਰਥਿਕੋਈਹਜਜਾਇ॥
ਹੇ ਭਾਈ! ਕੋਈ ਮਨੁੱਖ ਕਿਸੇ ਤੀਰਥ ਉਤੇ ਇਸ਼ਨਾਨ ਕਰਦਾ ਹੈ, ਕੋਈ ਮਨੁੱਖ (ਮੱਕੇ) ਹੱਜ ਕਰਨ ਵਾਸਤੇ ਜਾਂਦਾ ਹੈ।
Some bathe at sacred shrines of pilgrimage, and some make the pilgrimage to Mecca.
कोई नावै तीरथि कोई हज जाइ ॥
LINE 07
ਕੋਈਕਰੈਪੂਜਾਕੋਈਸਿਰੁਨਿਵਾਇ੨॥॥
ਕੋਈ ਮਨੁੱਖ (ਪ੍ਰਭੂ ਦੀ ਮੂਰਤੀ ਬਣਾ ਕੇ) ਪੂਜਾ ਕਰਦਾ ਹੈ, ਕੋਈ ਨਮਾਜ਼ ਪੜ੍ਹਦਾ ਹੈ ॥੨॥
Some perform devotional worship services, and some bow their heads in prayer. ||2||
कोई करै पूजा कोई सिरु निवाइ ॥२॥
LINE 08
ਕੋਈਪੜੈਬੇਦਕੋਈਕਤੇਬ॥
ਹੇ ਭਾਈ! ਕੋਈ (ਹਿੰਦੂ) ਵੇਦ ਆਦਿਕ ਧਰਮ-ਪੁਸਤਕ ਪੜ੍ਹਦਾ ਹੈ, ਕੋਈ (ਮੁਸਲਮਾਨ ਆਦਿਕ) ਕੁਰਾਨ ਅੰਜੀਲ ਆਦਿਕ ਪੜ੍ਹਦਾ ਹੈ।
Some read the Vedas, and some the Koran.
कोई पड़ै बेद कोई कतेब ॥
LINE 09
ਕੋਈਓਢੈਨੀਲਕੋਈਸੁਪੇਦ੩॥॥
ਕੋਈ (ਮੁਸਲਮਾਨ ਹੋ ਕੇ) ਨੀਲੇ ਕੱਪੜੇ ਪਹਿਨਦਾ ਹੈ, ਕੋਈ (ਹਿੰਦੂ) ਚਿੱਟੇ ਬਸਤ੍ਰ ਪਾਂਦਾ ਹੈ ॥੩॥
Some wear blue robes, and some wear white. ||3||
कोई ओढै नील कोई सुपेद ॥३॥
LINE 10
ਕੋਈਕਹੈਤੁਰਕੁਕੋਈਕਹੈਹਿੰਦੂ॥
ਹੇ ਭਾਈ! ਕੋਈ ਮਨੁੱਖ ਆਖਦਾ ਹੈ 'ਮੈਂ ਮੁਸਲਮਾਨ ਹਾਂ', ਕੋਈ ਆਖਦਾ ਹੈ 'ਮੈਂ ਹਿੰਦੂ ਹਾਂ'।
Some call themselves Muslim, and some call themselves Hindu.
कोई कहै तुरकु कोई कहै हिंदू ॥
LINE 11
ਕੋਈਬਾਛੈਭਿਸਤੁਕੋਈਸੁਰਗਿੰਦੂ੪॥॥
ਕੋਈ ਮਨੁੱਖ (ਪਰਮਾਤਮਾ ਪਾਸੋਂ) ਬਹਿਸ਼ਤ ਮੰਗਦਾ ਹੈ, ਕੋਈ ਸੁਰਗ ਮੰਗਦਾ ਹੈ ॥੪॥
Some yearn for paradise, and others long for heaven. ||4||
कोई बाछै भिसतु कोई सुरगिंदू ॥४॥
LINE 12
ਕਹੁਨਾਨਕਜਿਨਿਹੁਕਮੁਪਛਾਤਾ॥
ਨਾਨਕ ਆਖਦਾ ਹੈ- ਜਿਸ ਮਨੁੱਖ ਨੇ ਪਰਮਾਤਮਾ ਦਾ ਹੁਕਮ ਪਛਾਣਿਆ ਹੈ,
Says Nanak, one who realizes the Hukam of God's Will,
कहु नानक जिनि हुकमु पछाता ॥
LINE 13
ਪ੍ਰਭਸਾਹਿਬਕਾਤਿਨਿਭੇਦੁਜਾਤਾ੫੯॥॥॥
ਉਸ ਨੇ ਮਾਲਕ-ਪ੍ਰਭੂ ਦਾ ਭੇਤ ਪਾ ਲਿਆ ਹੈ (ਕਿ ਉਸ ਨੂੰ ਕਿਵੇਂ ਪ੍ਰਸੰਨ ਕਰ ਸਕੀਦਾ ਹੈ) ॥੫॥੯॥
knows the secrets of his Lord and Master. ||5||9||
प्रभ साहिब का तिनि भेदु जाता ॥५॥९॥
GURBANI.WORLD