ਪਉੜੀ ॥

ਰਾਗੁ ਮਲਾਰ ਗੁਰੂ ਨਾਨਕ ਦੇਵ ਜੀ ਅੰਗ 1283
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ॥
Pauree:
पउड़ी ॥
LINE 02
ਖੰਡਪਤਾਲਅਸੰਖਮੈਗਣਤਨਹੋਈ॥
(ਇਸ ਸ੍ਰਿਸ਼ਟੀ ਦੇ) ਬੇਅੰਤ ਧਰਤੀਆਂ ਤੇ ਪਾਤਾਲ ਹਨ, ਮੈਥੋਂ ਗਿਣੇ ਨਹੀਂ ਜਾ ਸਕਦੇ।
There are countless worlds and nether regions; I cannot calculate their number.
खंड पताल असंख मै गणत न होई ॥
LINE 03
ਤੂਕਰਤਾਗੋਵਿੰਦੁਤੁਧੁਸਿਰਜੀਤੁਧੈਗੋਈ॥
(ਹੇ ਪ੍ਰਭੂ!) ਤੂੰ (ਇਸ ਸ੍ਰਿਸ਼ਟੀ ਨੂੰ) ਪੈਦਾ ਕਰਨ ਵਾਲਾ ਹੈਂ ਤੂੰ ਹੀ ਇਸ ਦੀ ਸਾਰ ਲੈਣ ਵਾਲਾ ਹੈਂ, ਤੂੰ ਹੀ ਪੈਦਾ ਕੀਤੀ ਹੈ ਤੂੰ ਹੀ ਨਾਸ ਕਰਦਾ ਹੈਂ।
You are the Creator, the Lord of the Universe; You create it, and You destroy it.
तू करता गोविंदु तुधु सिरजी तुधै गोई ॥
LINE 04
ਲਖਚਉਰਾਸੀਹਮੇਦਨੀਤੁਝਹੀਤੇਹੋਈ॥
ਸ੍ਰਿਸ਼ਟੀ ਦੀ ਚੌਰਾਸੀ ਲਖ ਜੂਨ ਤੈਥੋਂ ਹੀ ਪੈਦਾ ਹੋਈ ਹੈ।
The 8.4 million species of beings issued forth from You.
लख चउरासीह मेदनी तुझ ही ते होई ॥
LINE 05
ਇਕਿਰਾਜੇਖਾਨਮਲੂਕਕਹਹਿਕਹਾਵਹਿਕੋਈ॥
(ਇਥੇ) ਕਈ ਆਪਣੇ ਆਪ ਨੂੰ ਰਾਜੇ ਖ਼ਾਨ ਤੇ ਮਲਕ ਆਖਦੇ ਹਨ ਤੇ ਅਖਵਾਂਦੇ ਹਨ,
Some are called kings, emperors and nobles.
इकि राजे खान मलूक कहहि कहावहि कोई ॥
LINE 06
ਇਕਿਸਾਹਸਦਾਵਹਿਸੰਚਿਧਨੁਦੂਜੈਪਤਿਖੋਈ॥
ਕਈ ਧਨ ਇਕੱਠਾ ਕਰ ਕੇ (ਆਪਣੇ ਆਪ ਨੂੰ) ਸ਼ਾਹ ਸਦਾਂਦੇ ਹਨ, (ਪਰ) ਇਸ ਦੂਜੇ ਮੋਹ ਵਿਚ ਪੈ ਕੇ ਇੱਜ਼ਤ ਗਵਾ ਲੈਂਦੇ ਹਨ।
Some claim to be bankers and accumulate wealth, but in duality they lose their honor.
इकि साह सदावहि संचि धनु दूजै पति खोई ॥
LINE 07
ਇਕਿਦਾਤੇਇਕਿਮੰਗਤੇਸਭਨਾਸਿਰਿਸੋਈ॥
ਇਥੇ ਕਈ ਦਾਤੇ ਹਨ ਕਈ ਮੰਗਤੇ ਹਨ (ਪਰ ਕੀਹ ਦਾਤੇ ਤੇ ਕੀਹ ਮੰਗਤੇ) ਸਭਨਾਂ ਦੇ ਸਿਰ ਉਤੇ ਉਹ ਪ੍ਰਭੂ ਹੀ ਖਸਮ ਹੈ।
Some are givers, and some are beggars; God is above the heads of all.
इकि दाते इकि मंगते सभना सिरि सोई ॥
LINE 08
ਵਿਣੁਨਾਵੈਬਾਜਾਰੀਆਭੀਹਾਵਲਿਹੋਈ॥
(ਭਾਵੇਂ ਰਾਜੇ ਸਦਾਣ ਭਾਵੇਂ ਸ਼ਾਹ ਅਖਵਾਣ) ਪ੍ਰਭੂ ਦੇ ਨਾਮ ਤੋਂ ਬਿਨਾ ਜੀਵ (ਮਾਨੋ) ਬਹੁ-ਰੂਪੀਏ ਹਨ (ਧਰਤੀ ਇਹਨਾਂ ਦੇ ਭਾਰ ਨਾਲ) ਭੈ-ਭੀਤ ਹੋਈ ਹੋਈ ਹੈ।
Without the Name, they are vulgar, dreadful and wretched.
विणु नावै बाजारीआ भीहावलि होई ॥
LINE 09
ਕੂੜਨਿਖੁਟੇਨਾਨਕਾਸਚੁਕਰੇਸੁਹੋਈ੧੨॥॥
ਹੇ ਨਾਨਕ! (ਇਹ ਰਾਜੇ ਤੇ ਸ਼ਾਹੂਕਾਰ ਆਦਿਕ) ਕੂੜ ਦੇ ਸੌਦੇ ਮੁੱਕ ਜਾਂਦੇ ਹਨ (ਭਾਵ ਤ੍ਰਿਸ਼ਨਾ-ਅਧੀਨ ਹੋ ਕੇ ਰਾਜ ਧਨ ਆਦਿਕ ਦਾ ਮਾਣ ਕੂੜਾ ਹੈ) ਜੋ ਕੁਝ ਸਦਾ-ਥਿਰ ਰਹਿਣ ਵਾਲਾ ਪ੍ਰਭੂ ਕਰਦਾ ਹੈ ਉਹੀ ਹੈ ॥੧੨॥
Falsehood shall not last, O Nanak; whatever the True Lord does, comes to pass. ||12||
कूड़ निखुटे नानका सचु करे सु होई ॥१२॥
GURBANI.WORLD