ਸਾਰਗ ਮਹਲਾ ੫ ਅਸਟਪਦੀਆ ਘਰੁ ੧ ॥

ਰਾਗੁ ਸਾਰੰਗ ਗੁਰੂ ਅਰਜਨ ਦੇਵ ਜੀ ਅੰਗ 1235
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਾਰਗਮਹਲਾ੫ਅਸਟਪਦੀਆਘਰੁ੧॥
ਰਾਗ ਸਾਰੰਗ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
Saarang, Fifth Mahalaa, Ashtapadees, First House:
सारग महला ५ असटपदीआ घरु १ ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਗੁਸਾੲਂੀਪਰਤਾਪੁਤੁਹਾਰੋਡੀਠਾ॥
ਹੇ ਜਗਤ ਦੇ ਖਸਮ! (ਮੈਂ) ਤੇਰੀ (ਅਜਬ) ਤਾਕਤ-ਸਮਰੱਥਾ ਵੇਖੀ ਹੈ।
O Lord of the World, I gaze upon Your wondrous glory.
गुसाइीं परतापु तुहारो डीठा ॥
LINE 04
ਕਰਨਕਰਾਵਨਉਪਾਇਸਮਾਵਨਸਗਲਛਤ੍ਰਪਤਿਬੀਠਾ੧॥॥ਰਹਾਉ॥
ਤੂੰ ਸਭ ਕੁਝ ਕਰਨ-ਜੋਗਾ ਹੈਂ, (ਜੀਵਾਂ ਪਾਸੋਂ) ਕਰਾ ਸਕਣ ਵਾਲਾ ਹੈਂ, ਤੂੰ (ਜਗਤ) ਪੈਦਾ ਕਰ ਕੇ ਫਿਰ ਇਸ ਨੂੰ ਆਪਣੇ ਆਪ ਵਿਚ ਲੀਨ ਕਰ ਲੈਣ ਵਾਲਾ ਹੈਂ। ਤੂੰ ਸਭ ਜੀਵਾਂ ਉਤੇ ਪਾਤਿਸ਼ਾਹ (ਬਣ ਕੇ) ਬੈਠਾ ਹੋਇਆ ਹੈਂ ॥੧॥ ਰਹਾਉ ॥
You are the Doer, the Cause of causes, the Creator and Destroyer. You are the Sovereign Lord of all. ||1||Pause||
करन करावन उपाइ समावन सगल छत्रपति बीठा ॥१॥ रहाउ ॥
LINE 05
ਰਾਣਾਰਾਉਰਾਜਭਏਰੰਕਾਉਨਿਝੂਠੇਕਹਣੁਕਹਾਇਓ॥
(ਪ੍ਰਭੂ ਦੀ ਰਜ਼ਾ ਅਨੁਸਾਰ) ਰਾਜੇ ਪਾਤਿਸ਼ਾਹ ਕੰਗਾਲ ਹੋ ਜਾਂਦੇ ਹਨ। ਉਹਨਾਂ ਰਾਜਿਆਂ ਨੇ ਤਾਂ ਆਪਣੇ ਆਪ ਨੂੰ ਝੂਠ ਹੀ ਰਾਜੇ ਅਖਵਾਇਆ।
The rulers and nobles and kings shall become beggars. Their ostentatious shows are false.
राणा राउ राज भए रंका उनि झूठे कहणु कहाइओ ॥
LINE 06
ਹਮਰਾਰਾਜਨੁਸਦਾਸਲਾਮਤਿਤਾਕੋਸਗਲਘਟਾਜਸੁਗਾਇਓ੧॥॥
ਸਾਡਾ ਪ੍ਰਭੂ-ਪਾਤਿਸ਼ਾਹ ਸਦਾ ਕਾਇਮ ਰਹਿਣ ਵਾਲਾ ਹੈ। ਸਾਰੇ ਹੀ ਜੀਵਾਂ ਨੇ ਉਸ ਦਾ (ਸਦਾ) ਜਸ ਗਾਇਆ ਹੈ ॥੧॥
My Sovereign Lord King is eternally stable. His Praises are sung in every heart. ||1||
हमरा राजनु सदा सलामति ता को सगल घटा जसु गाइओ ॥१॥
LINE 07
ਉਪਮਾਸੁਨਹੁਰਾਜਨਕੀਸੰਤਹੁਕਹਤਜੇਤਪਾਹੂਚਾ॥
ਹੇ ਸੰਤ ਜਨੋ! ਉਸ ਪ੍ਰਭੂ-ਪਾਤਿਸ਼ਾਹ ਦੀ ਵਡਿਆਈ ਸੁਣੋ। ਜਿਤਨੇ ਭੀ ਜੀਵ ਉਸ ਦੀ ਵਡਿਆਈ ਆਖਦੇ ਹਨ ਉਹ ਉਸ ਦੇ ਚਰਨਾਂ ਵਿਚ ਪਹੁੰਚਦੇ ਹਨ।
Listen to the Praises of my Lord King, O Saints. I chant them as best I can.
उपमा सुनहु राजन की संतहु कहत जेत पाहूचा ॥
LINE 08
ਬੇਸੁਮਾਰਵਡਸਾਹਦਾਤਾਰਾਊਚੇਹੀਤੇਊਚਾ੨॥॥
ਉਸ ਦੀ ਤਾਕਤ ਦਾ ਅੰਦਾਜ਼ਾ ਨਹੀਂ ਲੱਗ ਸਕਦਾ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਵੱਡਾ ਸ਼ਾਹ ਹੈ, ਉਹ ਉੱਚਿਆਂ ਤੋਂ ਉੱਚਾ ਹੈ ॥੨॥
My Lord King, the Great Giver, is Immeasurable. He is the Highest of the high. ||2||
बेसुमार वड साह दातारा ऊचे ही ते ऊचा ॥२॥
LINE 09
ਪਵਨਿਪਰੋਇਓਸਗਲਅਕਾਰਾਪਾਵਕਕਾਸਟਸੰਗੇ॥
ਸਾਰੇ ਸਰੀਰਾਂ ਨੂੰ ਸੁਆਸਾਂ ਦੀ ਹਵਾ ਨਾਲ ਪ੍ਰੋ ਕੇ ਰੱਖਿਆ ਹੋਇਆ ਹੈ, ਉਸ ਨੇ ਅੱਗ ਨੂੰ ਲੱਕੜ ਨਾਲ ਬੰਨ੍ਹ ਰੱਖਿਆ ਹੈ।
He has strung His Breath throughout the creation; He locked the fire in the wood.
पवनि परोइओ सगल अकारा पावक कासट संगे ॥
LINE 10
ਨੀਰੁਧਰਣਿਕਰਿਰਾਖੇਏਕਤਕੋਇਨਕਿਸਹੀਸੰਗੇ੩॥॥
ਉਸ ਨੇ ਪਾਣੀ ਤੇ ਧਰਤੀ ਇਕੱਠੇ ਰੱਖੇ ਹੋਏ ਹਨ। (ਇਹਨਾਂ ਵਿਚੋਂ) ਕੋਈ ਕਿਸੇ ਨਾਲ (ਵੈਰ ਨਹੀਂ ਕਰ ਸਕਦਾ। ਪਾਣੀ ਧਰਤੀ ਨੂੰ ਡੋਬਦਾ ਨਹੀਂ, ਅੱਗ ਕਾਠ ਨੂੰ ਸਾੜਦੀ ਨਹੀਂ) ॥੩॥
He placed the water and the land together, but neither blends with the other. ||3||
नीरु धरणि करि राखे एकत कोइ न किस ही संगे ॥३॥
LINE 11
ਘਟਿਘਟਿਕਥਾਰਾਜਨਕੀਚਾਲੈਘਰਿਘਰਿਤੁਝਹਿਉਮਾਹਾ॥
ਉਸ ਪ੍ਰਭੂ-ਪਾਤਿਸ਼ਾਹ ਦੀ ਸਿਫ਼ਤ-ਸਾਲਾਹ ਦੀ ਕਹਾਣੀ ਹਰੇਕ ਸਰੀਰ ਵਿਚ ਹੋ ਰਹੀ ਹੈ। ਹੇ ਪ੍ਰਭੂ! ਹਰੇਕ ਹਿਰਦੇ ਵਿਚ ਤੇਰੇ ਮਿਲਾਪ ਲਈ ਹੀ ਉਤਸ਼ਾਹ ਹੈ।
In each and every heart, the Story of our Sovereign Lord is told; in each and every home, they yearn for Him.
घटि घटि कथा राजन की चालै घरि घरि तुझहि उमाहा ॥
LINE 12
ਜੀਅਜੰਤਸਭਿਪਾਛੈਕਰਿਆਪ੍ਰਥਮੇਰਿਜਕੁਸਮਾਹਾ੪॥॥
ਤੂੰ ਸਾਰੇ ਜੀਵਾਂ ਨੂੰ ਪਿੱਛੋਂ ਪੈਦਾ ਕਰਦਾ ਹੈਂ, ਪਹਿਲਾਂ ਉਹਨਾਂ ਲਈ ਰਿਜ਼ਕ ਅਪੜਾਂਦਾ ਹੈਂ ॥੪॥
Afterwards, He created all beings and creatures; but first, He provided them with sustenance. ||4||
जीअ जंत सभि पाछै करिआ प्रथमे रिजकु समाहा ॥४॥
LINE 13
ਜੋਕਿਛੁਕਰਣਾਸੁਆਪੇਕਰਣਾਮਸਲਤਿਕਾਹੂਦੀਨੑੀ॥
ਮੈਂ ਇਹ ਅਟੱਲ ਸਬਕ ਸਿੱਖ ਲਿਆ ਹੈ (ਕਿ ਪਰਮਾਤਮਾ ਦਾ ਪਰਤਾਪ ਬੇਅੰਤ ਹੈ) ਜੋ ਕੁਝ ਉਹ ਕਰਦਾ ਹੈ ਉਹ ਆਪ ਹੀ ਕਰਦਾ ਹੈ, ਕਿਸੇ ਨੇ ਉਸ ਨੂੰ ਕਦੇ ਕੋਈ ਸਲਾਹ ਨਹੀਂ ਦਿੱਤੀ।
Whatever He does, He does by Himself. Who has ever given Him advice?
जो किछु करणा सु आपे करणा मसलति काहू दीनी ॥
LINE 14
ਅਨਿਕਜਤਨਕਰਿਕਰਹਦਿਖਾਏਸਾਚੀਸਾਖੀਚੀਨੑੀ੫॥॥
ਅਸੀਂ ਜੀਵ ਭਾਵੇਂ (ਆਪਣੀ ਅਕਲ ਪਰਗਟ ਕਰਨ ਲਈ) ਵਿਖਾਵੇ ਦੇ ਅਨੇਕਾਂ ਜਤਨ ਕਰਦੇ ਹਾਂ ॥੫॥
The mortals make all sorts of efforts and showy displays, but He is realized only through the Teachings of Truth. ||5||
अनिक जतन करि करह दिखाए साची साखी चीनी ॥५॥
LINE 15
ਹਰਿਭਗਤਾਕਰਿਰਾਖੇਅਪਨੇਦੀਨੀਨਾਮੁਵਡਾਈ॥
(ਇਹ ਪਰਮਾਤਮਾ ਦਾ ਪਰਤਾਪ ਹੈ ਕਿ) ਪਰਮਾਤਮਾ ਆਪਣੇ ਭਗਤਾਂ ਨੂੰ ਆਪਣੇ ਬਣਾ ਕੇ ਰੱਖਿਆ ਕਰਦਾ ਹੈ, ਭਗਤਾਂ ਨੂੰ ਆਪਣਾ ਨਾਮ ਬਖ਼ਸ਼ਦਾ ਹੈ, ਵਡਿਆਈ ਦੇਂਦਾ ਹੈ।
The Lord protects and saves His devotees; He blesses them with the glory of His Name.
हरि भगता करि राखे अपने दीनी नामु वडाई ॥
LINE 16
ਜਿਨਿਜਿਨਿਕਰੀਅਵਗਿਆਜਨਕੀਤੇਤੈਂਦੀਏਰੁੜੑਾਈ੬॥॥
ਹੇ ਪ੍ਰਭੂ! ਜਿਸ ਜਿਸ ਨੇ ਕਦੇ ਤੇਰੇ ਭਗਤਾਂ ਦੀ ਨਿਰਾਦਰੀ ਕੀਤੀ, ਤੂੰ ਉਹਨਾਂ ਨੂੰ (ਵਿਕਾਰਾਂ ਦੇ ਸਮੁੰਦਰ ਵਿਚ) ਰੋੜ੍ਹ ਦਿੱਤਾ ॥੬॥
Whoever is disrespectful to the humble servant of the Lord, shall be swept away and destroyed. ||6||
जिनि जिनि करी अवगिआ जन की ते तैं दीए रुड़ाई ॥६॥
LINE 17
ਮੁਕਤਿਭਏਸਾਧਸੰਗਤਿਕਰਿਤਿਨਕੇਅਵਗਨਸਭਿਪਰਹਰਿਆ॥
ਸਾਧ ਸੰਗਤ ਕਰ ਕੇ (ਵਿਕਾਰੀ ਭੀ) ਵਿਕਾਰਾਂ ਤੋਂ ਬਚ ਨਿਕਲੇ, ਪ੍ਰਭੂ ਨੇ ਉਹਨਾਂ ਦੇ ਸਾਰੇ ਔਗੁਣ ਨਾਸ ਕਰ ਦਿੱਤੇ।
Those who join the Saadh Sangat, the Company of the Holy, are liberated; all their demerits are taken away.
मुकति भए साधसंगति करि तिन के अवगन सभि परहरिआ ॥
LINE 18
ਤਿਨਕਉਦੇਖਿਭਏਕਿਰਪਾਲਾਤਿਨਭਵਸਾਗਰੁਤਰਿਆ੭॥॥
ਗੁਰੂ ਦੀ ਸੰਗਤ ਵਿਚ ਆਉਣ ਵਾਲਿਆਂ ਨੂੰ ਵੇਖ ਕੇ ਪ੍ਰਭੂ ਜੀ ਸਦਾ ਮਿਹਰਵਾਨ ਹੁੰਦੇ ਹਨ, ਤੇ, ਉਹ ਬੰਦੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੭॥
Seeing them, God becomes merciful; they are carried across the terrifying world-ocean. ||7||
तिन कउ देखि भए किरपाला तिन भव सागरु तरिआ ॥७॥
LINE 19
ਹਮਨਾਨੑੇਨੀਚਤੁਮੇੑਬਡਸਾਹਿਬਕੁਦਰਤਿਕਉਣਬੀਚਾਰਾ॥
ਹੇ ਮਾਲਕ-ਪ੍ਰਭੂ! ਤੂੰ ਬਹੁਤ ਵੱਡਾ ਹੈਂ, ਅਸੀਂ ਜੀਵ (ਤੇਰੇ ਸਾਹਮਣੇ) ਬਹੁਤ ਹੀ ਨਿੱਕੇ ਤੇ ਨੀਵੇਂ (ਕੀੜੇ ਜਿਹੇ) ਹਾਂ। ਮੇਰੀ ਕੀਹ ਤਾਕਤ ਹੈ ਕਿ ਤੇਰੇ ਪਰਤਾਪ ਦਾ ਅੰਦਾਜ਼ਾ ਲਾ ਸਕਾਂ?
I am lowly, I am nothing at all; You are my Great Lord and Master - how can I even contemplate Your creative potency?
हम नाने नीच तुमे बड साहिब कुदरति कउण बीचारा ॥
LINE 20
ਮਨੁਤਨੁਸੀਤਲੁਗੁਰਦਰਸਦੇਖੇਨਾਨਕਨਾਮੁਅਧਾਰਾ੮੧॥॥॥
ਨਾਨਕ ਆਖਦਾ ਹੈ- ਗੁਰੂ ਦਾ ਦਰਸਨ ਕਰ ਕੇ ਮਨੁੱਖ ਦਾ ਮਨ ਤਨ ਠੰਢਾ ਠਾਰ ਹੋ ਜਾਂਦਾ ਹੈ, ਤੇ, ਮਨੁੱਖ ਨੂੰ ਪ੍ਰਭੂ ਦਾ ਨਾਮ-ਆਸਰਾ ਮਿਲ ਜਾਂਦਾ ਹੈ ॥੮॥੧॥
My mind and body are cooled and soothed, gazing upon the Blessed Vision of the Guru's Darshan. Nanak takes the Support of the Naam, the Name of the Lord. ||8||1||
मनु तनु सीतलु गुर दरस देखे नानक नामु अधारा ॥८॥१॥
GURBANI.WORLD