ਅੜਿਲ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1237
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਜਬੈਮੰਗਲਾਦੇਵਿਸੁਸਾਹੁਨਿਹਾਰਿਯੋ॥
ਜਦ ਮੰਗਲਾ ਦੇਵੀ ਨੇ ਉਸ ਸ਼ਾਹ (ਸੌਦਾਗਰ) ਨੂੰ ਵੇਖਿਆ
जबै मंगला देवि सु साहु निहारियो ॥
LINE 03
ਇਹੈਆਪਨੇਚਿਤਮਹਿਚਤੁਰਿਬਿਚਾਰਿਯੋ॥
(ਤਾਂ) ਆਪਣੇ ਮਨ ਵਿਚ ਉਸ ਚਤੁਰ (ਇਸਤਰੀ ਨੇ) ਵਿਚਾਰ ਕੀਤਾ।
इहै आपने चित महि चतुरि बिचारियो ॥
LINE 04
ਕਰਤਭਈਮਿਜਮਾਨੀਸਦਨਬੁਲਾਇਕੈ॥
ਉਸ ਨੂੰ ਘਰ ਬੁਲਾ ਕੇ ਮਿਜ਼ਮਾਨੀ ਕੀਤੀ
करत भई मिजमानी सदन बुलाइ कै ॥
LINE 05
ਹੋਭ੍ਰਾਤਤਵਨਕੇਆਯੋਦਿਯੋਉਡਾਇਕੈ੪॥॥
ਅਤੇ ਇਹ (ਖ਼ਬਰ) ਉਡਾ ਦਿੱਤੀ ਕਿ ਉਸ ਦਾ ਭਰਾ ਆਇਆ ਹੈ ॥੪॥
हो भ्रात तवन के आयो दियो उडाइ कै ॥४॥
LINE 06
ਭਾਤਿਭਾਤਿਕੇਭੋਜਨਕਰੇਬਨਾਇਕੈ॥
(ਉਸ ਲਈ) ਭਾਂਤ ਭਾਂਤ ਦੇ ਭੋਜਨ ਬਣਵਾਏ
भाति भाति के भोजन करे बनाइ कै ॥
LINE 07
ਤਰਹਤਰਹਕੇਆਨੇਅਮਲਛਿਨਾਇਕੈ॥
ਅਤੇ ਤਰ੍ਹਾਂ ਤਰ੍ਹਾਂ ਦੇ ਨਸ਼ੇ ਛਣਵਾ ਕੇ ਲਿਆਉਂਦੇ।
तरह तरह के आने अमल छिनाइ कै ॥
LINE 08
ਆਨਿਤਵਨਢਿਗਰਾਖੇਕੰਚਨਥਾਰਭਰਿ॥
ਸੋਨੇ ਦੇ ਥਾਲ ਵਿਚ ਭਰ ਕੇ ਉਸ ਦੇ ਸਾਹਮਣੇ ਆ ਰਖੇ।
आनि तवन ढिग राखे कंचन थार भरि ॥
LINE 09
ਹੋਸਾਤਬਾਰਮਦਿਯਨਤੇਮਦਹਿਚੁਆਇਕਰਿ੫॥॥
ਸ਼ਰਾਬ ਨੂੰ ਸੱਤ ਵਾਰ ਕਲਾਲਾਂ ਤੋਂ ਕਢਵਾਇਆ ਗਿਆ ॥੫॥
हो सात बार मदियन ते मदहि चुआइ करि ॥५॥
LINE 10
ਪ੍ਰਥਮਕਰਿਯੋਤਿਨਭੋਜਨਬਿਜਿਯਾਪਾਨਕਰਿ॥
ਪਹਿਲਾਂ ਉਸ ਨੇ ਭੰਗ ਪੀ ਕੇ ਭੋਜਨ ਕੀਤਾ।
प्रथम करियो तिन भोजन बिजिया पान करि ॥
LINE 11
ਬਹੁਰਿਪਿਯੋਮਦਬਡੇਬਡੇਪ੍ਰਯਾਲਾਨਭਰਿ॥
ਫਿਰ ਵੱਡੇ ਵੱਡੇ ਪਿਆਲਿਆਂ ਵਿਚ ਪਾ ਕੇ ਸ਼ਰਾਬ ਪੀਤੀ।
बहुरि पियो मद बडे बडे प्रयालान भरि ॥
LINE 12
ਜਬਰਸਮਸਭੇਤਰੁਨਿਤਬੈਐਸੋਕੀਯੋ॥
ਜਦ (ਉਸ ਨੂੰ ਦੋਹਾਂ) ਰਸਾਂ ਨੇ ਮਸਤਾ ਦਿੱਤਾ, ਤਦ (ਉਸ) ਇਸਤਰੀ ਨੇ ਇਸ ਤਰ੍ਹਾਂ ਕੀਤਾ।
जब रस मस भे तरुनि तबै ऐसो कीयो ॥
LINE 13
ਹੋਪਕਰਿਭੁਜਾਤੇਸਾਹੁਸੇਜਊਪਰਿਲੀਯੋ੬॥॥
ਸ਼ਾਹ ਨੂੰ ਬਾਹੋਂ ਪਕੜ ਕੇ ਸੇਜ ਉਪਰ ਲੈ ਲਿਆ ॥੬॥
हो पकरि भुजा ते साहु सेज ऊपरि लीयो ॥६॥
LINE 14
ਤਾਸੌਕਹਾਕਿਆਉਕਾਮਕ੍ਰੀੜਾਕਰੈ॥
ਉਸ ਨੂੰ ਕਹਿਣ ਲਗੀ ਕਿ ਆਓ ਕਾਮ-ਕ੍ਰੀੜਾ ਕਰੀਏ।
ता सौ कहा कि आउ काम क्रीड़ा करै ॥
LINE 15
ਭਾਤਿਭਾਤਿਤਨਤਾਪਮਦਨਕੋਹਮਹਰੈ॥
ਵਖ ਵਖ ਢੰਗਾਂ ਨਾਲ ਕਾਮ ਦੇ ਤਾਪ ਨੂੰ ਅਸੀਂ ਦੂਰ ਕਰੀਏ।
भाति भाति तन ताप मदन को हम हरै ॥
LINE 16
ਮੈਤਰੁਨੀਤੈਂਤਰੁਨਕਹਾਚਕਿਚਿਤਰਹਿਯੋ॥
ਇਸਤਰੀ ਨੇ ਕਿਹਾ, ਮੈਂ ਜਵਾਨ ਹਾਂ, ਤੂੰ ਵੀ ਜਵਾਨ ਹੈਂ, (ਫਿਰ) ਹੈਰਾਨ ਕਿਉਂ ਹੈਂ,
मै तरुनी तैं तरुन कहा चकिचित रहियो ॥
LINE 17
ਹੋਹਮਤੁਮਰਮਹਿਸੁਆਜੁਚੰਚਲਾਅਸਕਹਿਯੋ੭॥॥
(ਆ) ਅਜ ਮੈਂ ਤੇ ਤੂੰ ਰਮਣ ਕਰੀਏ ॥੭॥
हो हम तुम रमहि सु आजु चंचला अस कहियो ॥७॥
GURBANI.WORLD