ਪਉੜੀ ੩

ਵਾਰ ੩੫ ਭਾਈ ਗੁਰਦਾਸ ਜੀ ਅੰਗ 35
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੩
पउड़ी ३
LINE 02
ਲਸਣੁਲੁਕਾਇਆਨਾਲੁਕੈਬਹਿਖਾਜੈਕੂਣੈ।
ਭਾਵੇਂ ਖੂੰਜੇ ਵਿਖੇ ਬੈਠਕੇ (ਭਾਵ ਲੁਕਕੇ) ਥੋਮ ਖਾਈਏ, ਲੁਕਦਾ ਨਹੀਂ ਹੈ, (ਮੁਸ਼ਕ ਥੋਂ ਮਲੂਮ ਹੋ ਜਾਂਦਾ ਹੈ)।
The smell of garlic cannot be concealed even if it is eaten in a remote corner.
लसणु लुकाइआ ना लुकै बहि खाजै कूणै ।
LINE 03
ਕਾਲਾਕੰਬਲੁਉਜਲਾਕਿਉਂਹੋਇਸਬੂਣੈ।
ਕਾਲੇ ਭੂਰੇ ਨੂੰ ਕਿੰਨਾ ਸਬੂਣ ਮਲੋ, ਕਿੱਕੁਰ (ਉੱਜਲਾ) ਚਿੱਟਾ ਹੋਵੇ (ਭਾਵ ਕਦੇ ਨਹੀਂ ਹੁੰਦਾ)।
No soap how so much applied, can turn the black blanket into white.
काला कंबलु उजला किउं होइ सबूणै ।
LINE 04
ਡੇਮੂਖਖਰਜੋਛੁਹੈਦਿਸੈਮੁਹਿਸੂਣੈ।
ਡੇਮੂੰ ਦੀ ਖੱਖਰ ਨੂੰ ਜੋ ਹੱਥ ਪਾਉ, ਉਸ ਦਾ ਮੂੰਹ ਸੁਜਿਆ ਹੋਇਆ ਦਿੱਸੂ।
Whosoever will touch the hive of poisonous wasps will find his face swollen.
डेमू खखर जो छुहै दिसै मुहि सूणै ।
LINE 05
ਕਿਤੈਕੰਮਿਨਆਵਈਲਾਵਣੁਬਿਨੁਲੂਣੈ।
ਸਲੂਣੇ (ਜਾਂ ਭਾਜੀ) ਵਿਚ ਲੂਣ ਨਾ ਪਾਓ ਤਾਂ ਕਿਸੇ ਕੰਮ ਨਹੀਂ ਆਊ।
The cooked vegetable devoid of salt is absolutely useless.
कितै कंमि न आवई लावणु बिनु लूणै ।
LINE 06
ਨਿੰਦਕਿਨਾਮਵਿਸਾਰਿਆਗੁਰਗਿਆਨੁਵਿਹੂਣੈ।
(ਤਿਹਾ ਹੀ) ਨਿੰਦਕਾ ਨੇ ਨਾਮ ਭੁਲਾ ਦਿੱਤਾ ਹੈ, (ਕਿਉਂ ਜੋ) ਗੁਰੂ ਦੇ ਗਿਆਨ ਥੋਂ ਬਾਝ ਰਹਿੰਦੇ ਹਨ, (ਫਲ ਛੀਵੀਂ ਤੁਕ ਵਿਖੇ ਦੱਸਦੇ ਹਨ)
Without the knowledge of the true Guru, the backbiter has neglected the name of the Lord.
निंदकि नाम विसारिआ गुर गिआनु विहूणै ।
LINE 07
ਹਲਤਿਪਲਤਿਸੁਖੁਨਾਲਹੈਦੁਖੀਆਸਿਰੁਝੂਣੈ੩।।
ਲੋਕ ਪਰਲੋਕ ਵਿਖੇ ਸੁਖ ਨਹੀਂ ਪਾਉਂਦੇ, ਦੁਖੀ ਰਹਿਕੇ (ਸਦੀਵਕਾਲ) ਸਿਰ ਨੂੰ ਝੂਣਦੇ (ਹਿਲਾਉਂਦੇ) ਹਨ।
He gets happiness neither here nor there and always laments and repents.
हलति पलति सुखु ना लहै दुखीआ सिरु झूणै ।३।
GURBANI.WORLD