LINE 01
ਦਰਸਨੁਭੇਖਕਰਹੁਜੋਗਿੰਦ੍ਰਾਮੁੰਦ੍ਰਾਝੋਲੀਖਿੰਥਾ॥
ਨਾਨਕ ਆਖਦਾ ਹੈ (ਕਿ ਜੋਗੀ ਨੇ ਕਿਹਾ- ਹੇ ਨਾਨਕ!) ਜੋਗੀਆਂ ਦਾ ਮਤ ਸ੍ਵੀਕਾਰ ਕਰੋ, ਮੁੰਦ੍ਰਾ, ਝੋਲੀ ਤੇ ਗੋਦੜੀ ਪਹਿਨੋ।
"Wear the robes of the sect of Yogis who follow Gorakh; put on the ear-rings, begging wallet and patched coat.
दरसनु भेख करहु जोगिंद्रा मुंद्रा झोली खिंथा ॥
LINE 02
ਬਾਰਹਅੰਤਰਿਏਕੁਸਰੇਵਹੁਖਟੁਦਰਸਨਇਕਪੰਥਾ॥
ਛੇ ਭੇਖਾਂ ਵਿਚ ਇਕ ਜੋਗੀ ਪੰਥ ਹੈ, ਉਸ ਦੇ ਬਾਰਾਂ ਫ਼ਿਰਕੇ ਹਨ, ਉਹਨਾਂ ਵਿਚੋਂ ਸਾਡੇ 'ਆਈ ਪੰਥ' ਨੂੰ ਧਾਰਨ ਕਰੋ।
Among the twelve schools of Yoga, ours is the highest; among the six schools of philosophy, ours is the best path.
बारह अंतरि एकु सरेवहु खटु दरसन इक पंथा ॥
LINE 03
ਇਨਬਿਧਿਮਨੁਸਮਝਾਈਐਪੁਰਖਾਬਾਹੁੜਿਚੋਟਨਖਾਈਐ॥
ਹੇ ਪੁਰਖਾ! ਇਸ ਤਰ੍ਹਾਂ ਮਨ ਨੂੰ ਅਕਲ ਦਿੱਤੀ ਜਾ ਸਕਦੀ ਹੈ ਤੇ ਮੁੜ (ਮਾਇਆ ਦੀ) ਚੋਟ ਨਹੀਂ ਖਾਈਦੀ।
This is the way to instruct the mind, so you will never suffer beatings again."
इन बिधि मनु समझाईऐ पुरखा बाहुड़ि चोट न खाईऐ ॥
LINE 04
ਨਾਨਕੁਬੋਲੈਗੁਰਮੁਖਿਬੂਝੈਜੋਗਜੁਗਤਿਇਵਪਾਈਐ੯॥॥
(ਉੱਤਰ:) ਨਾਨਕ ਆਖਦਾ ਹੈ ਕਿ ਗੁਰੂ ਦੇ ਸਨਮੁਖ ਹੋਇਆਂ ਮਨੁੱਖ (ਮਨ ਨੂੰ ਸਮਝਾਣ ਦਾ ਢੰਗ) ਸਮਝਦਾ ਹੈ, ਜੋਗ ਦੀ ਜੁਗਤਿ ਇਸ ਤਰ੍ਹਾਂ ਲੱਭਦੀ ਹੈ (ਕਿ) ॥੯॥
Nanak speaks: the Gurmukh understands; this is the way that Yoga is attained. ||9||
नानकु बोलै गुरमुखि बूझै जोग जुगति इव पाईऐ ॥९॥
LINE 05
ਅੰਤਰਿਸਬਦੁਨਿਰੰਤਰਿਮੁਦ੍ਰਾਹਉਮੈਮਮਤਾਦੂਰਿਕਰੀ॥
ਮਨ ਵਿਚ ਸਤਿਗੁਰੂ ਦੇ ਸ਼ਬਦ ਨੂੰ ਇੱਕ-ਰਸ ਵਸਾਣਾ-ਇਹ (ਕੰਨਾਂ ਵਿਚ) ਮੁੰਦ੍ਰਾਂ (ਪਾਉਣੀਆਂ) ਹਨ, (ਜੋ ਮਨੁੱਖ ਗੁਰ-ਸ਼ਬਦ ਨੂੰ ਵਸਾਂਦਾ ਹੈ ਉਹ) ਆਪਣੀ ਹਉਮੈ ਅਤੇ ਮਮਤਾ ਨੂੰ ਦੂਰ ਕਰ ਲੈਂਦਾ ਹੈ;
Let constant absorption in the Word of the Shabad deep within be your ear-rings; eradicate egotism and attachment.
अंतरि सबदु निरंतरि मुद्रा हउमै ममता दूरि करी ॥
LINE 06
ਕਾਮੁਕ੍ਰੋਧੁਅਹੰਕਾਰੁਨਿਵਾਰੈਗੁਰਕੈਸਬਦਿਸੁਸਮਝਪਰੀ॥
ਕਾਮ, ਕ੍ਰੋਧ ਅਤੇ ਅਹੰਕਾਰ ਨੂੰ ਮਿਟਾ ਲੈਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਨੂੰ ਸੋਹਣੀ ਸੂਝ ਪੈ ਜਾਂਦੀ ਹੈ।
Discard sexual desire, anger and egotism, and through the Word of the Guru's Shabad, attain true understanding.
कामु क्रोधु अहंकारु निवारै गुर कै सबदि सु समझ परी ॥
LINE 07
ਖਿੰਥਾਝੋਲੀਭਰਿਪੁਰਿਰਹਿਆਨਾਨਕਤਾਰੈਏਕੁਹਰੀ॥
ਹੇ ਨਾਨਕ! ਪ੍ਰਭੂ ਨੂੰ ਸਭ ਥਾਈਂ ਵਿਆਪਕ ਸਮਝਣਾ ਉਸ ਮਨੁੱਖ ਦੀ ਗੋਦੜੀ ਤੇ ਝੋਲੀ ਹੈ।
For your patched coat and begging bowl, see the Lord God pervading and permeating everywhere; O Nanak, the One Lord will carry you across.
खिंथा झोली भरिपुरि रहिआ नानक तारै एकु हरी ॥
LINE 08
ਸਾਚਾਸਾਹਿਬੁਸਾਚੀਨਾਈਪਰਖੈਗੁਰਕੀਬਾਤਖਰੀ੧੦॥॥
ਸਤਿਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ ਉਹ ਮਨੁੱਖ ਇਹ ਨਿਰਨਾ ਕਰ ਲੈਂਦਾ ਹੈ ਕਿ ਇਕ ਪਰਮਾਤਮਾ ਹੀ (ਮਾਇਆ ਦੀ ਚੋਟ ਤੋਂ) ਬਚਾਂਦਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ ਤੇ ਜਿਸ ਦੀ ਵਡਿਆਈ ਭੀ ਸਦਾ ਟਿਕੀ ਰਹਿਣ ਵਾਲੀ ਹੈ ॥੧੦॥
True is our Lord and Master, and True is His Name. Analyze it, and you shall find the Word of the Guru to be True. ||10||
साचा साहिबु साची नाई परखै गुर की बात खरी ॥१०॥
GURBANI.WORLD