LINE 01
ਧਨਾਸਰੀਮਹਲਾ੫॥
Dhanaasaree, Fifth Mahalaa:
धनासरी महला ५ ॥
LINE 02
ਪਾਨੀਪਖਾਪੀਸਉਸੰਤਆਗੈਗੁਣਗੋਵਿੰਦਜਸੁਗਾਈ॥
(ਹੇ ਪ੍ਰਭੂ! ਮੇਹਰ ਕਰ) ਮੈਂ (ਤੇਰੇ) ਸੰਤਾਂ ਦੀ ਸੇਵਾ ਵਿਚ (ਰਹਿ ਕੇ, ਉਹਨਾਂ ਵਾਸਤੇ) ਪਾਣੀ (ਢੋਂਦਾ ਰਹਾਂ, ਉਹਨਾਂ ਨੂੰ) ਪੱਖਾ (ਝੱਲਦਾ ਰਹਾਂ, ਉਹਨਾਂ ਵਾਸਤੇ ਆਟਾ) ਪੀਂਹਦਾ ਰਹਾਂ, ਤੇ, ਹੇ ਗੋਬਿੰਦ! ਤੇਰੀ ਸਿਫ਼ਤ-ਸਾਲਾਹ ਤੇਰੇ ਗੁਣ ਗਾਂਦਾ ਰਹਾਂ।
I carry the water, wave the fan, and grind the corn for the Saints; I sing the Glorious Praises of the Lord of the Universe.
पानी पखा पीसउ संत आगै गुण गोविंद जसु गाई ॥
LINE 03
ਸਾਸਿਸਾਸਿਮਨੁਨਾਮੁਸਮੑਾਰੈਇਹੁਬਿਸ੍ਰਾਮਨਿਧਿਪਾਈ੧॥॥
ਮੇਰਾ ਮਨ ਹਰੇਕ ਸਾਹ ਦੇ ਨਾਲ (ਤੇਰਾ) ਨਾਮ ਚੇਤੇ ਕਰਦਾ ਰਹੇ, ਮੈਂ ਤੇਰਾ ਇਹ ਨਾਮ ਪ੍ਰਾਪਤ ਕਰ ਲਵਾਂ ਜੋ ਸੁਖ ਸ਼ਾਂਤੀ ਦਾ ਖ਼ਜ਼ਾਨਾ ਹੈ ॥੧॥
With each and every breath, my mind remembers the Naam, the Name of the Lord; in this way, it finds the treasure of peace. ||1||
सासि सासि मनु नामु समारै इहु बिस्राम निधि पाई ॥१॥
LINE 04
ਤੁਮੑਕਰਹੁਦਇਆਮੇਰੇਸਾਈ॥
ਹੇ ਮੇਰੇ ਖਸਮ-ਪ੍ਰਭੂ! (ਮੇਰੇ ਉੱਤੇ) ਦਇਆ ਕਰ।
Have pity on me, O my Lord and Master.
तुम करहु दइआ मेरे साई ॥
LINE 05
ਐਸੀਮਤਿਦੀਜੈਮੇਰੇਠਾਕੁਰਸਦਾਸਦਾਤੁਧੁਧਿਆਈ੧॥॥ਰਹਾਉ॥
ਹੇ ਮੇਰੇ ਠਾਕੁਰ! ਮੈਨੂੰ ਇਹੋ ਜਿਹੀ ਅਕਲ ਬਖ਼ਸ਼ ਕਿ ਮੈਂ ਸਦਾ ਹੀ ਤੇਰਾ ਨਾਮ ਸਿਮਰਦਾ ਰਹਾਂ ॥੧॥ ਰਹਾਉ ॥
Bless me with such understanding, O my Lord and Master, that I may forever and ever meditate on You. ||1||Pause||
ऐसी मति दीजै मेरे ठाकुर सदा सदा तुधु धिआई ॥१॥ रहाउ ॥
LINE 06
ਤੁਮੑਰੀਕ੍ਰਿਪਾਤੇਮੋਹੁਮਾਨੁਛੂਟੈਬਿਨਸਿਜਾਇਭਰਮਾਈ॥
ਹੇ ਪ੍ਰਭੂ! ਤੇਰੀ ਕਿਰਪਾ ਨਾਲ (ਮੇਰਾ ਅੰਦਰੋਂ) ਮਾਇਆ ਦਾ ਮੋਹ ਮੁੱਕ ਜਾਏ, ਅਹੰਕਾਰ ਦੂਰ ਹੋ ਜਾਏ, ਮੇਰੀ ਭਟਕਣਾ ਦਾ ਨਾਸ ਹੋ ਜਾਏ,
By Your Grace, emotional attachment and egotism are eradicated, and doubt is dispelled.
तुमरी क्रिपा ते मोहु मानु छूटै बिनसि जाइ भरमाई ॥
LINE 07
ਅਨਦਰੂਪੁਰਵਿਓਸਭਮਧੇਜਤਕਤਪੇਖਉਜਾਈ੨॥॥
ਮੈਂ ਜਿੱਥੇ ਕਿੱਥੇ ਜਾ ਕੇ ਵੇਖਾਂ, ਸਭਨਾਂ ਵਿਚ ਮੈਨੂੰ ਤੂੰ ਆਨੰਦ-ਸਰੂਪ ਹੀ ਵੱਸਦਾ ਦਿੱਸੇਂ ॥੨॥
The Lord, the embodiment of bliss, is pervading and permeating in all; wherever I go, there I see Him. ||2||
अनद रूपु रविओ सभ मधे जत कत पेखउ जाई ॥२॥
LINE 08
ਤੁਮੑਦਇਆਲਕਿਰਪਾਲਕ੍ਰਿਪਾਨਿਧਿਪਤਿਤਪਾਵਨਗੋਸਾਈ॥
ਹੇ ਧਰਤੀ ਦੇ ਖਸਮ! ਤੂੰ ਦਇਆਲ ਹੈਂ, ਕਿਰਪਾਲ ਹੈਂ, ਤੂੰ ਦਇਆ ਦਾ ਖ਼ਜ਼ਾਨਾ ਹੈਂ, ਤੂੰ ਵਿਕਾਰੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈਂ।
You are kind and compassionate, the treasure of mercy, the Purifier of sinners, Lord of the world.
तुम दइआल किरपाल क्रिपा निधि पतित पावन गोसाई ॥
LINE 09
ਕੋਟਿਸੂਖਆਨੰਦਰਾਜਪਾਏਮੁਖਤੇਨਿਮਖਬੁਲਾਈ੩॥॥
ਜਦੋਂ ਮੈਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਮੂੰਹੋਂ ਤੇਰਾ ਨਾਮ ਉਚਾਰਦਾ ਹਾਂ, ਮੈਨੂੰ ਇਉਂ ਜਾਪਦਾ ਹੈ ਕਿ ਮੈਂ ਰਾਜ-ਭਾਗ ਦੇ ਕ੍ਰੋੜਾਂ ਸੁਖ ਆਨੰਦ ਮਾਣ ਲਏ ਹਨ ॥੩॥
I obtain millions of joys, comforts and kingdoms, if You inspire me to chant Your Name with my mouth, even for an instant. ||3||
कोटि सूख आनंद राज पाए मुख ते निमख बुलाई ॥३॥
LINE 10
ਜਾਪਤਾਪਭਗਤਿਸਾਪੂਰੀਜੋਪ੍ਰਭਕੈਮਨਿਭਾਈ॥
ਉਹੀ ਜਾਪ ਤਾਪ ਉਹੀ ਭਗਤੀ ਸਿਰੇ ਚੜ੍ਹੀ ਜਾਣੋ, ਜੇਹੜੀ ਪਰਮਾਤਮਾ ਦੇ ਮਨ ਵਿਚ ਪਸੰਦ ਆਉਂਦੀ ਹੈ।
That alone is perfect chanting, meditation, penance and devotional worship service, which is pleasing to God's Mind.
जाप ताप भगति सा पूरी जो प्रभ कै मनि भाई ॥
LINE 11
ਨਾਮੁਜਪਤਤ੍ਰਿਸਨਾਸਭਬੁਝੀਹੈਨਾਨਕਤ੍ਰਿਪਤਿਅਘਾਈ੪੧੦॥॥॥
ਹੇ ਨਾਨਕ! ਪਰਮਾਤਮਾ ਦਾ ਨਾਮ ਜਪਿਆਂ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ, (ਮਾਇਕ ਪਦਾਰਥਾਂ ਵਲੋਂ) ਪੂਰੇ ਤੌਰ ਤੇ ਰੱਜ ਜਾਈਦਾ ਹੈ ॥੪॥੧੦॥
Chanting the Naam, all thirst and desire is satisfied; Nanak is satisfied and fulfilled. ||4||10||
नामु जपत त्रिसना सभ बुझी है नानक त्रिपति अघाई ॥४॥१०॥
GURBANI.WORLD