ਗੋਂਡ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗੋਂਡ॥
Gond:
गोंड ॥
LINE 02
ਨਾਦਭ੍ਰਮੇਜੈਸੇਮਿਰਗਾਏ॥
ਜਿਵੇਂ ਹਰਨ (ਆਪਣਾ ਆਪ ਭੁਲਾ ਕੇ) ਨਾਦ ਦੇ ਪਿੱਛੇ ਦੌੜਦਾ ਹੈ,
The deer is lured by the sound of the hunter's bell;
नाद भ्रमे जैसे मिरगाए ॥
LINE 03
ਪ੍ਰਾਨਤਜੇਵਾਕੋਧਿਆਨੁਨਜਾਏ੧॥॥
ਜਿੰਦ ਦੇ ਦੇਂਦਾ ਹੈ ਪਰ ਉਸ ਨੂੰ ਉਸ ਨਾਦ ਦਾ ਧਿਆਨ ਨਹੀਂ ਵਿੱਸਰਦਾ ॥੧॥
it loses its life, but it cannot stop thinking about it. ||1||
प्रान तजे वा को धिआनु न जाए ॥१॥
LINE 04
ਐਸੇਰਾਮਾਐਸੇਹੇਰਉ॥
ਮੈਂ ਭੀ ਪ੍ਰਭੂ ਨੂੰ ਇਉਂ ਹੀ ਤੱਕਦਾ ਹਾਂ।
In the same way, I look upon my Lord.
ऐसे रामा ऐसे हेरउ ॥
LINE 05
ਰਾਮੁਛੋਡਿਚਿਤੁਅਨਤਨਫੇਰਉ੧॥॥ਰਹਾਉ॥
ਮੈਂ ਆਪਣੇ ਪਿਆਰੇ ਪ੍ਰਭੂ ਦੀ ਯਾਦ ਛੱਡ ਕੇ ਕਿਸੇ ਹੋਰ ਪਾਸੇ ਵਲ ਆਪਣੇ ਚਿੱਤ ਨੂੰ ਨਹੀਂ ਜਾਣ ਦੇਂਦਾ ॥੧॥ ਰਹਾਉ ॥
I will not abandon my Lord, and turn my thoughts to another. ||1||Pause||
रामु छोडि चितु अनत न फेरउ ॥१॥ रहाउ ॥
LINE 06
ਜਿਉਮੀਨਾਹੇਰੈਪਸੂਆਰਾ॥
ਜਿਵੇਂ ਮਾਹੀਗੀਰ ਮੱਛੀਆਂ ਵਲ ਤੱਕਦਾ ਹੈ,
As the fisherman looks upon the fish,
जिउ मीना हेरै पसूआरा ॥
LINE 07
ਸੋਨਾਗਢਤੇਹਿਰੈਸੁਨਾਰਾ੨॥॥
ਜਿਵੇਂ ਸੋਨਾ ਘੜਦਿਆਂ ਸੁਨਿਆਰਾ (ਸੋਨੇ ਵਲ ਗਹੁ ਨਾਲ) ਤੱਕਦਾ ਹੈ ॥੨॥
and the goldsmith looks upon the gold he fashions. ||2||
सोना गढते हिरै सुनारा ॥२॥
LINE 08
ਜਿਉਬਿਖਈਹੇਰੈਪਰਨਾਰੀ॥
ਜਿਵੇਂ ਵਿਸ਼ਈ ਮਨੁੱਖ ਪਰਾਈ ਨਾਰ ਵਲ ਤੱਕਦਾ ਹੈ,
As the man driven by sex looks upon another man's wife,
जिउ बिखई हेरै पर नारी ॥
LINE 09
ਕਉਡਾਡਾਰਤਹਿਰੈਜੁਆਰੀ੩॥॥
ਜਿਵੇਂ (ਜੂਆ ਖੇਡਣ ਲੱਗਾ) ਜੁਆਰੀਆ ਕਉਡਾਂ ਸੁੱਟ ਕੇ ਗਹੁ ਨਾਲ ਤੱਕਦਾ ਹੈ (ਕਿ ਕੀਹ ਦਾਉ ਪਿਆ ਹੈ) ॥੩॥
and the gambler looks upon the throwing of the dice ||3||
कउडा डारत हिरै जुआरी ॥३॥
LINE 10
ਜਹਜਹਦੇਖਉਤਹਤਹਰਾਮਾ॥
ਮੈਂ ਭੀ ਜਿੱਧਰ ਤੱਕਦਾ ਹਾਂ ਪ੍ਰਭੂ ਨੂੰ ਹੀ ਵੇਖਦਾ ਹਾਂ (ਮੇਰੀ ਸੁਰਤ ਸਦਾ ਪ੍ਰਭੂ ਵਿਚ ਹੀ ਰਹਿੰਦੀ ਹੈ)।
In the same way, wherever Naam Dayv looks, he sees the Lord.
जह जह देखउ तह तह रामा ॥
LINE 11
ਹਰਿਕੇਚਰਨਨਿਤਧਿਆਵੈਨਾਮਾ੪੨॥॥॥
ਮੈਂ ਨਾਮਦੇਵ (ਇਹਨਾਂ ਵਾਂਗ) ਸਦਾ ਆਪਣੇ ਪ੍ਰਭੂ ਨੂੰ ਸਿਮਰਦਾ ਹਾਂ ॥੪॥੨॥
Naam Dayv meditates continuously on the Feet of the Lord. ||4||2||
हरि के चरन नित धिआवै नामा ॥४॥२॥
GURBANI.WORLD