LINE 01
ਆਸਾਮਹਲਾ੫॥
Aasaa, Fifth Mahalaa:
आसा महला ५ ॥
LINE 02
ਪੁਤਰੀਤੇਰੀਬਿਧਿਕਰਿਥਾਟੀ॥
(ਇਹ ਠੀਕ ਹੈ ਕਿ ਪਰਮਾਤਮਾ ਨੇ) ਤੇਰਾ ਇਹ ਸਰੀਰ ਬੜੀ ਸਿਆਣਪ ਨਾਲ ਬਣਾਇਆ ਹੈ,
The puppet of the body has been fashioned with great skill.
पुतरी तेरी बिधि करि थाटी ॥
LINE 03
ਜਾਨੁਸਤਿਕਰਿਹੋਇਗੀਮਾਟੀ੧॥॥
(ਪਰ ਇਹ ਭੀ) ਸੱਚ ਕਰ ਕੇ ਸਮਝ ਕਿ (ਇਸ ਸਰੀਰ ਨੇ ਆਖ਼ਿਰ) ਮਿੱਟੀ ਹੋ ਜਾਣਾ ਹੈ ॥੧॥
Know for sure that it shall turn to dust. ||1||
जानु सति करि होइगी माटी ॥१॥
LINE 04
ਮੂਲੁਸਮਾਲਹੁਅਚੇਤਗਵਾਰਾ॥
ਹੇ ਗ਼ਾਫ਼ਿਲ ਜੀਵ! ਹੇ ਮੂਰਖ ਜੀਵ! (ਜਿਸ ਤੋਂ ਤੂੰ ਪੈਦਾ ਹੋਇਆ ਹੈਂ ਉਸ) ਮੁੱਢ (ਪ੍ਰਭੂ) ਨੂੰ (ਹਿਰਦੇ ਵਿਚ ਸਦਾ) ਸਾਂਭ ਕੇ ਰੱਖ।
Remember your origins, O thoughtless fool.
मूलु समालहु अचेत गवारा ॥
LINE 05
ਇਤਨੇਕਉਤੁਮੑਕਿਆਗਰਬੇ੧॥॥ਰਹਾਉ॥
ਇਸ ਹੋਛੀ ਪਾਂਇਆਂ ਵਾਲੇ ਸਰੀਰ ਦੀ ਖ਼ਾਤਰ ਕੀਹ ਮਾਣ ਕਰਦਾ ਹੈਂ? ॥੧॥ ਰਹਾਉ ॥
Why are you so proud of yourself? ||1||Pause||
इतने कउ तुम किआ गरबे ॥१॥ रहाउ ॥
LINE 06
ਤੀਨਿਸੇਰਕਾਦਿਹਾੜੀਮਿਹਮਾਨੁ॥
(ਤੂੰ ਜਗਤ ਵਿਚ ਇਕ) ਪਰਾਹੁਣਾ ਹੈਂ ਜਿਸ ਨੂੰ ਰੋਜ਼ ਦਾ ਤਿੰਨ ਸੇਰ (ਕੱਚੇ ਆਟਾ ਆਦਿਕ) ਮਿਲਦਾ ਹੈ।
You are a guest, given three meals a day;
तीनि सेर का दिहाड़ी मिहमानु ॥
LINE 07
ਅਵਰਵਸਤੁਤੁਝਪਾਹਿਅਮਾਨ੨॥॥
ਹੋਰ ਸਾਰੀ ਚੀਜ਼ ਤੇਰੇ ਪਾਸ ਅਮਾਨਤ (ਵਾਂਗ ਹੀ ਪਈ) ਹੈ ॥੨॥
other things are entrusted to you. ||2||
अवर वसतु तुझ पाहि अमान ॥२॥
LINE 08
ਬਿਸਟਾਅਸਤਰਕਤੁਪਰੇਟੇਚਾਮ॥
(ਤੇਰੇ ਅੰਦਰ ਦੇ) ਵਿਸ਼ਟਾ ਹੱਡੀਆਂ ਤੇ ਲਹੂ (ਆਦਿਕ ਬਾਹਰਲੇ) ਚੰਮ ਨਾਲ ਲਪੇਟੇ ਹੋਏ ਹਨ,
you are just excrement, bones and blood, wrapped up in skin
बिसटा असत रकतु परेटे चाम ॥
LINE 09
ਇਸੁਊਪਰਿਲੇਰਾਖਿਓਗੁਮਾਨ੩॥॥
ਪਰ ਤੂੰ ਇਸੇ ਉਤੇ ਹੀ ਮਾਣ ਕਰੀ ਜਾ ਰਿਹਾ ਹੈਂ ॥੩॥
- this is what you are taking such pride in! ||3||
इसु ऊपरि ले राखिओ गुमान ॥३॥
LINE 10
ਏਕਵਸਤੁਬੂਝਹਿਤਾਹੋਵਹਿਪਾਕ॥
ਜੇ ਤੂੰ ਇਕ ਪ੍ਰਭੂ ਦੇ ਨਾਮ-ਪਦਾਰਥ ਨਾਲ ਸਾਂਝ ਪਾ ਲਏਂ ਤਾਂ ਤੂੰ ਪਵਿਤ੍ਰ ਜੀਵਨ ਵਾਲਾ ਹੋ ਜਾਏਂ।
If you could understand even one thing, then you would be pure.
एक वसतु बूझहि ता होवहि पाक ॥
LINE 11
ਬਿਨੁਬੂਝੇਤੂੰਸਦਾਨਾਪਾਕ੪॥॥
ਪ੍ਰਭੂ ਦੇ ਨਾਮ ਨਾਲ ਸਾਂਝ ਪਾਣ ਤੋਂ ਬਿਨਾ ਤੂੰ ਸਦਾ ਹੀ ਅਪਵਿਤ੍ਰ ਹੈਂ ॥੪॥
Without understanding, you shall be forever impure. ||4||
बिनु बूझे तूं सदा नापाक ॥४॥
LINE 12
ਕਹੁਨਾਨਕਗੁਰਕਉਕੁਰਬਾਨੁ॥
ਨਾਨਕ ਆਖਦਾ ਹੈ- (ਹੇ ਮੂਰਖ ਜੀਵ!) ਉਸ ਗੁਰੂ ਤੋਂ ਸਦਕੇ ਹੋ,
Says Nanak, I am a sacrifice to the Guru;
कहु नानक गुर कउ कुरबानु ॥
LINE 13
ਜਿਸਤੇਪਾਈਐਹਰਿਪੁਰਖੁਸੁਜਾਨੁ੫੧੪॥॥॥
ਜਿਸ ਦੀ ਰਾਹੀਂ ਸਭ ਦੇ ਦਿਲ ਦੀ ਜਾਣਨ ਵਾਲਾ ਸਰਬ-ਵਿਆਪਕ ਪਰਮਾਤਮਾ ਮਿਲ ਸਕਦਾ ਹੈ ॥੫॥੧੪॥
through Him, I obtain the Lord, the All-knowing Primal Being. ||5||14||
जिस ते पाईऐ हरि पुरखु सुजानु ॥५॥१४॥
GURBANI.WORLD