ਇੰਦ੍ਰਪੁਰੀ ਤੇ ਧਾਵਣਾ ਵਡ ਜੋਧੀਂ ਮਤਾ ਪਕਾਇਆ ॥

ਵਾਰ ਦੁਰਗਾ ਕੀ ਗੁਰੂ ਗੋਬਿੰਦ ਸਿੰਘ ਜੀ ਅੰਗ 122
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਇੰਦ੍ਰਪੁਰੀਤੇਧਾਵਣਾਵਡਜੋਧੀਂਮਤਾਪਕਾਇਆ॥
ਵਡਿਆਂ (ਰਾਖਸ਼) ਯੋਧਿਆਂ ਨੇ ਇੰਦਰਪੁਰੀ ਉਤੇ ਹਮਲਾ ਕਰਨ ਦਾ ਵਿਚਾਰ ਕੀਤਾ (ਯੋਜਨਾ ਬਣਾਈ)।
The great fighters decided to rush towards the kingdom of Indra.
इंद्रपुरी ते धावणा वड जोधीं मता पकाइआ ॥
LINE 02
ਸੰਜਪਟੇਲਾਂਪਾਖਰਾਂਭੇੜਸੰਦਾਸਾਜੁਬਣਾਇਆ॥
ਕਵਚ, ਪਟੇਲਾਂ (ਮੂੰਹ ਨੂੰ ਢਕਣ ਦੀ ਲੋਹੇ ਦੀ ਜਾਲੀ) ਅਤੇ ਪਾਖਰਾਂ (ਲੋਹੇ ਦੀ ਜਾਲੀ ਦੀਆਂ ਬਣੀਆਂ ਘੋੜਿਆਂ ਦੀਆਂ ਝੁਲਾਂ) (ਨੂੰ ਲੈ ਕੇ) ਲੜਾਈ ਦੀ ਤਿਆਰੀ ਸ਼ੁਰੂ ਕਰ ਦਿੱਤੀ।
They began to prepare the war-material consisting of armour with belts and saddle-gear.
संज पटेलां पाखरां भेड़ संदा साजु बणाइआ ॥
LINE 03
ਜੰਮੇਕਟਕਅਛੂਹਣੀਅਸਮਾਨੁਗਰਦੀਛਾਇਆ॥
ਅਛੂਹਣੀ ਸੈਨਾ (ਇਕੱਠੀ ਹੋ ਕੇ) ਚਲ ਪਈ, (ਉਸ ਦੇ ਚਲਣ ਨਾਲ) ਘਟਾ ਨੇ ਆਕਾਸ਼ ਨੂੰ ਢਕ ਲਿਆ।
An army of lakhs of warriors gathered and the dust rose to sky.
जंमे कटक अछूहणी असमानु गरदी छाइआ ॥
LINE 04
ਰੋਹਿਸੁੰਭਨਿਸੁੰਭਸਿਧਾਇਆ੨੨॥॥
ਰੋਹ ਨਾਲ ਭਰੇ ਹੋਏ ਸ਼ੁੰਭ ਅਤੇ ਨਿਸ਼ੁੰਭ (ਯੁੱਧ ਲਈ) ਤੁਰ ਪਏ ॥੨੨॥
Sumbh and Nisumbh, full of rage, have marched forward.22.
रोहि सुंभ निसुंभ सिधाइआ ॥२२॥
GURBANI.WORLD