ਪਉੜੀ ੨੦
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੨੦
पउड़ी २०
LINE 02
ਪੀਰਮੁਰੀਦਾਪਿਰਹੜੀਵਣਜਾਰੇਸਾਹੈ।
ਪੀਰ ਅਤੇ ਮੁਰੀਦਾਂ (ਅਰਥਾਤ ਗੁਰੂ ਅਤੇ ਚੇਲਿਆਂ ਦੀ) ਗਾਹਕਾਂ ਅਤੇ ਸ਼ਾਹਾਂ ਵਾਂਗੂੰ ਪ੍ਰੀਤ ਹੈ।
The love between the disciples and the Guru is the same as is there between a trader and a banker.
पीर मुरीदा पिरहड़ी वणजारे साहै ।
LINE 03
ਸਉਦਾਇਕਤੁਹਟਿਹੈਸੰਸਾਰੁਵਿਸਾਹੈ।
(ਨਾਮ ਦਾ) ਸੌਦਾ ਇਕੋ (ਗੁਰੂ ਦੀ) ਹੱਟੀ (ਸ਼ੁੱਧ) ਹੈ-ਸੰਸਾਰ ਖਰੀਦਦਾ ਹੈ।
The merchandise of the name of the Lord is available only at one ship (of the Guru) and the whole world purchases there-from only.
सउदा इकतु हटि है संसारु विसाहै ।
LINE 04
ਕੋਈਵੇਚੈਕਉਡੀਆਕੋਦਮਉਗਾਹੈ।
ਕੋਈ ਕੌਡਾਂ ਵੇਚਦਾ ਹੈ, ਕੋਈ ਰੁਪਏ ਉਗਰਾਹੁੰਦਾ ਹੈ, (ਭਾਵ ਗੁਮਾਸ਼ਤਾ ਹੈ)।
Some of the worldly shopkeepers are selling trash whereas others are collecting money.
कोई वेचै कउडीआ को दम उगाहै ।
LINE 05
ਕੋਈਰੁਪਯੇਵਿਕਣੈਸੁਨਈਏਕੋਡਾਹੈ।
ਕੋਈ ਰੁਪਏ ਵੇਚਦਾ ਹੈ, ਕੋਈ ਸੋਨੇ ਨੂੰ ('ਡਾਹੈ'=) ਅੱਗ ਵਿਚ ਤਾਕੇ (ਭਾਵ ਅਜ਼ਮਾਇਸ਼ਾਂ) ਕਰਦਾ ਹੈ।
Some are storing the gold coins after spending rupees;
कोई रुपये विकणै सुनईए को डाहै ।
LINE 06
ਕੋਈਰਤਨਵਣੰਜਦਾਕਰਿਸਿਫਤਿਸਲਾਹੈ।
ਕੋਈ ਰਤਨ ਖਰੀਦਦਾ ਹੈ, (ਉਸਦੀ) ਉਸਤਤ ਕਰ ਕੇ ਸਲਾਹੁੰਦਾ ਹੈ (ਭਈ ਵੱਡਾ ਅਮੋਲ ਪਦਾਰਥ ਹੈ)।
And there are some that are dealing in jewels of the eulogisation of the Lord.
कोई रतन वणंजदा करि सिफति सलाहै ।
LINE 07
ਵਣਜਿਸੁਪਤਾਸਾਹਨਾਲਿਵੇਸਾਹੁਨਿਬਾਹੈ੨੦।।
ਵਣਜ ਵਪਾਰ (ਸਪੱਤੇ) ਭਰੋਸੇ ਵਾਲੇ ਸ਼ਾਹ ਨਾਲ (ਚਾਹੀਦਾ ਹੈ ਜੋ) ਵੇਸਾਹੁ ਨੂੰ ਨਿਬਾਹ ਦੇਂਦਾ ਹੈ, (ਭਾਵ ਛਲ ਵਲ ਨਹੀਂ ਕਰਦਾ)।
Any rare honourable banker having full faith in the Lord maintains this trade.
वणजि सुपता साह नालि वेसाहु निबाहै ।२०।
GURBANI.WORLD